ਕੀ ਨੱਚਣ ਵਾਲੀਆ ਨਾਲ ਵਿਆਹ ਸੱਜਦਾ ਹੈ?
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
satwinder_7@hotmail.com
ਐਤਵਾਰ ਦਾ ਵਿਆਹ ਸੀ। ਅਸੀਂਂ ਮੁੰਡੇ ਕੁੜੀ ਦੋਂਨੇ ਪਾਸੇ ਦਿਆਂ ਨੂੰ ਜਾਂਣਦੇ ਸੀ। ਅੰਨਦ ਕਾਰਜ ਸਮੇਂ ਤਕਰੀਬਨ 400 ਔਰਤਾਂ, ਬੰਦੇ ਬੱਚੇ ਸਨ। ਬਰਾਤ ਤੇ ਹੋਰ ਲੋਕਾਂ ਦੇ ਖਾਣ ਲਈ ਸਵੇਰੇ 11 ਵਜੇ ਦੋ ਤਰਾਂ ਦੇ ਪਕੌੜੇ ਤਿੰਨ ਤਰਾਂ ਦੀ ਮਿੱਠਆਈ ਚਾਹ ਤੇ ਪੀਣ ਲਈ ਸੋਡੇ ਜੂਸ ਸੀ। ਦੁਪਿਹਰ ਤੇ ਪਾਰਟੀ ਵਿੱਚ ਤਿੰਨ ਸਬਜ਼ੀਆਂ ਤੇ ਦਾਲ ਨਾਲ ਚੌਲ ਸਨ। ਮਿੱਠੇ ਵਿੱਚ ਗਜ਼ਰੇਲਾ ਤੇ ਇੱਕ ਆਈਸਕਰੀਮ ਸੀ। ਹਰ ਵਿਆਹ ਵਿੱਚ ਅੰਨਦ ਕਾਰਜ ਸਮੇਂ ਵੀ ਉਨੇ ਹੀ ਲੋਕ ਹੁੰਦੇ ਹਨ। ਜਿੰਨੇ ਸ਼ਾਮ ਨੂੰ ਪਾਰਟੀ ਵਿੱਚ ਹੁੰਦੇ ਹਨ। ਇੱਕ ਬੰਦਾ ਗੁਆਂਢੀਆਂ ਦੇ ਇੰਡੀਆਂ ਤੋਂ ਕਨੇਡਾ ਘੁੰਮਣ ਆਇਆ ਸੀ। ਉਹ ਵੀ ਵਿਆਹ ਦੇਖਣ ਲਈ ਚੱਲਿਆ ਗਿਆ। ਉਹ ਹੈਰਾਨ ਰਹਿ ਗਿਆ। ਉਸ ਨੇ ਪੁੱਛ ਹੀ ਲਿਆ, " ਅੰਨਦ ਕਾਰਜ ਸਮੇਂ ਇੰਨਾਂ ਭਾਰੀ ਇੱਕਠ ਹੈ। ਲੋਕ ਬਹੁਤ ਪ੍ਰੇਮ ਨਾਲ ਅੰਨਦ ਕਾਰਜ ਦੀ ਰਸਮ ਵਿੱਚ ਇੱਕਠੇ ਹੋਏ ਹਨ। ਇਹ ਅਸਲੀ ਵਿਆਹ ਹੋਇਆ ਲੱਗਦਾ ਹੈ। ਪੰਜਾਬ ਵਿੱਚ ਤਾਂ ਨਵੀਂ ਵਿਆਹ ਕਰਾਉਣ ਵਾਲੀ ਜੋੜੀ ਨਾਲ ਚਾਰ ਬੰਦੇ ਲਿਜਾ ਕੇ ਅੰਨਦ ਕਾਰਜ ਵਿਆਹ ਕਰ ਆਉਂਦੇ ਹਨ। ਬਾਕੀ ਬੰਦੇ ਬੈਠੇ ਪੈਲਸ ਵਿੱਚ ਨਾਚੀਆਂ ਨੂੰ ਦੇਖਦੇ ਹਨ। ਚਾਹ ਪੀਣ ਤੇ ਭੋਜਨ ਖਾਣ ਦਾ ਅੰਨਦ ਆ ਗਿਆ। ਭੋਜਨ ਸਾਦਾ ਸੀ। ਵਿਆਹ ਵਿੱਚ ਤਾ ਖਾਂ-ਖਾ ਕੇ ਬਿਮਾਰ ਹੋ ਜਾਈਦਾ ਹੈ। ਜਿੰਨੇ ਭੋਜਨ ਨਾਲ ਸਾਰਿਆਂ ਦਾ ਗੁਜ਼ਾਰਾ ਹੋ ਗਿਆ ਹੈ। ਇੰਨਾਂ ਭੋਜਨ ਪੰਜਾਬ ਦੇ ਵਿਆਹਾਂ ਵਿੱਚ ਬੱਚ ਜਾਂਦਾ ਹੈ। " ਗੁਆਂਢੀ ਨੇ ਕਿਹਾ, " ਇਥੇ ਤਾ ਵਿਆਹ ਇਸੇ ਤਰਾਂ ਹੁੰਦੇ ਹਨ। ਕੰਮਾ ਉਤੇ ਥੱਕ ਜਾਂਦੇ ਹਾਂ। ਮਸਾਂ ਤਾ ਇੱਕਠੇ ਹੋਣ ਦਾ ਸਮਾਂ ਆਉਂਦਾ ਹੈ। ਅੰਨਦ ਕਾਰਜ, ਫੇਰੇ, ਲਾਮਾਂ, ਨਿਕਾਹ ਹੀ ਦੇਖਣ ਵਾਲੇ ਹੁੰਦੇ ਹਨ। ਖਾਂਣਾਂ ਤਾਂ ਜਿਹੜੇ ਮਰਜ਼ੀ ਹੋਟਲ ਵਿੱਚ ਜਾ ਕੇ ਖਾ ਆਈਏ। ਇਥੇ 10 ਡਾਲਰ ਨੂੰ 100 ਤਰਾਂ ਦੇ ਭੋਜਨ ਹਰ ਹੋਟਲ ਵਿੱਚ ਲੱਗੇ ਹੁੰਦੇ ਹਨ। ਪੈਲਸ ਵਿੱਚ ਪੰਜਾਬ ਦੇ ਤਾਂ ਲੋਕ ਭੁੱਖੇ ਖਾਣ ਜਾਂਦੇ ਹਨ। ਪਹਿਲਾਂ ਚੱਟਣੀ, ਲੂਣ, ਮਿਰਚਾਂ ਮੱਕੀਆਂ ਦੀਆਂ ਰੋਟੀਆਂ ਨਾਲ ਖਾਂਦਿਆ ਨੂੰ, ਭਈਆਂ ਦਾ ਰਿੰਨਿਆ ਪੱਕਿਆ ਭੋਜਨ ਮਿਲਣ ਲੱਗ ਗਿਆ। ਅਸਲੀ ਸਰਦਾਰ ਤਾ ਹੁਣ ਬੱਣੇ ਹਨ। ਭਾਵੇਂ ਭੜੋਲਿਆਂ ਵਿੱਚ ਆਟਾ, ਦਾਣਾ ਨਾਂ ਹੋਵੇਂ। ਪੈਲਸ ਦੀਆਂ ਕੁਰਸੀਆਂ ਉਤੇ ਬੈਠ ਕੇ ਖਾਣ ਦਾ ਚੱਜ ਹੁਣ ਆਇਆ ਹੈ। "
ਇੰਡੀਆ ਵਾਲੇ ਨੂੰ ਅੱਚਵੀ ਜਿਹੀ ਲੱਗੀ ਹੋਈ ਸੀ। ਗਾਣਾਂ ਜ਼ੋਰਾਂ ਸ਼ੋਰਾਂ ਉਤੇ ਲੱਗਾ ਸੀ, " ਜਿਹੜੀ ਨੱਚੂਗੀ ਸਾਡੇ ਨਾਲ, ਉਹ ਨੂੰ ਦਿਲ ਵੀ ਦਿਆਗੇ। " ਉਸ ਨੇ ਫਿਰ ਪੁੱਛ ਲਿਆ, " ਪਾਰਟੀ ਸ਼ੁਰੂ ਹੋਈ ਨੂੰ 2 ਘੰਟੇ ਹੋ ਗਏ। ਉਹ ਨੱਚਣ ਵਾਲੀਆਂ ਕਦੋਂ ਆਉਣਗੀਆਂ। ਮਹੌਲ ਕੁੱਝ ਖਾਲੀ ਜਿਹਾ ਲੱਗਦਾ ਹੈ। ਉਹ ਤਾ ਪੰਡਾਲ ਹੀ ਘੁੰਮਣ ਲੱਗਾ ਦਿੰਦੀਆਂ ਹਨ। ਨੱਚਣ ਵਾਲੀਆ ਨਾਲ ਵਿਆਹ ਸੱਜਦਾ ਹੈ। ਘਾਟ ਜਿਹੀ ਮਹਿਸੂਸ ਹੋ ਰਹੀ ਹੈ। ਮਜਾਂ ਜਿਹਾ ਨਹੀਂ ਆ ਰਿਹਾ। ਕਦੋਂ ਕੁ ਤੱਕ ਆਉਣਗੀਆਂ। ਕੋਈ ਹੋਰ ਪ੍ਰੋਗਾਂਮ ਕਰਨ ਗਈਆਂ ਹੋਣੀਆਂ ਹਨ। " ਇੱਕ ਹੋਰ ਬੰਦਾ ਇਹ ਘੁਸਰਮੁਸਰ ਸੁਣ ਰਿਹਾ ਸੀ। ਉਹ ਵੀ ਬਾਕੀ ਨੱਚਣ ਵਾਲਿਆਂ ਵਿੱਚ ਗੇੜਾ ਦੇ ਕੇ ਆਇਆ ਸੀ। ਉਸ ਨੇ ਕਿਹਾ, " ਸਾਲਿਆ ਝੁੰਗੀਆਂ ਵਾਲੀ ਨੂੰ ਦੇਖਣ ਨੂੰ ਜੀਅ ਮੱਚਲਾਉਂਦਾ ਹੈ। ਇਹ ਕਨੇਡਾ ਵਾਲੀਆਂ ਨੱਚਦੀਆਂ ਤੈਨੂੰ ਨਹੀਂ ਦਿੱਸਦੀਆਂ। ਕੀ ਉਹ ਇੰਨਾਂ ਤੋਂ ਸੋਹਣਾਂ ਨੱਚਦੀਆਂ ਹਨ? ਪਰ ਇਹ ਉਨਾਂ ਵਾਂਗ ਨੰਗੀਆਂ ਹੋ ਕੇ ਨਹੀਂ ਨੱਚਦੀਆਂ। ਨਾਂ ਹੀ ਅਸੀਂ ਬਦੇਸ਼ਾਂ ਕਨੇਡਾ ਵਾਲੇ ਪੰਜਾਬ ਦੇ ਲੋਕਾਂ ਵਰਗੇ ਕੰਜ਼ਰ ਹਾਂ। ਆਪਣੇ ਵਿਆਹਾਂ ਵਿੱਚ ਕੰਜ਼ਰੀਆਂ ਨਚਾਵਾਂਗੇ। ਅਜੇ ਅਸੀਂ ਆਪਣੀ ਸ਼ਰਮ ਨਹੀਂ ਉਤਾਰੀ। ਪੱਛਮ ਵਿੱਚ ਰੱਬ ਦੀ ਅਜੇ ਵੀ ਕਿਰਪਾ ਹੈ। ਅਸੀਂ ਆਪਣੇ ਰੀਤੀ ਰਿਵਾਜ਼ ਨਹੀਂ ਭੁੱਲੇ। " ਇੰਨੇ ਨੂੰ ਨਵੀਂ ਵਿਆਹੀ ਕੁੜੀ ਦਾ ਡੈਡੀ ਵੀ ਆ ਗਿਆ। ਉਸ ਨੇ ਗੱਲਾਂ ਸੁਣ ਕੇ ਕਿਹਾ, " ਸਾਡੀਆਂ ਤਾਂ ਜੀ ਜ਼ਨਾਨੀਆਂ ਆਪ ਹੀ ਭਥੇਰਾ ਨੱਚ ਲੈਦੀਆਂ ਹਨ। ਜਾਗੋ ਆਪ ਹੀ ਕੱਢ ਲੈਂਦੀਆ ਹਨ। ਸਾਡੇ ਵਿੱਚ ਵੇਸਵਾਂਵਾਂ ਨੱਚਾਉਣ ਦੀ ਹਿੰਮਤ ਨਹੀ ਹੈ। ਅਸੀਂ ਮੇਹਨਤ ਮਜ਼ਦੂਰੀ ਕਰਨ ਵਾਲੇ ਇੱਜ਼ਤਦਾਰ ਬੰਦੇ ਹਾਂ। ਅਸੀਂ ਐਸੇ ਕੰਜ਼ਰ ਖਾਨੇ ਵਿੱਚ ਨਹੀਂ ਪੈਂਦੇ। " ਲਾੜੇ ਦੀ ਮਾਂ ਆ ਗਈ। ਉਸ ਨੇ ਵੀ ਜੁਆਬ ਦੇਣਾਂ ਚਾਹਿਆ। ਉਸ ਨੇ ਕਿਹਾ, " ਅੱਜ ਤਾਂ ਮੈਂ ਨੂੰਹੁ ਸ਼ਗਨਾਂ ਨਾਲ ਲੈ ਕੇ ਆਈ ਹਾਂ। ਉਸ ਦੀ ਖੁਸ਼ੀ ਵਿੱਚ ਪਾਰਟੀ ਕਰਦੀ ਹਾਂ। ਵੇਸਵਾਂ ਲਿਆ ਕੇ ਬਦਸ਼ਗਨੀ ਕਰਨੀ ਹੈ। ਉਨਾਂ ਕਾਲੇ ਮੂੰਹ ਵਾਲੀਆਂ ਤੋਂ ਕੀ ਕਰਾਉਣਾਂ ਹੈ? ਮੇਰੀਆਂ ਨੱਣਦਾ, ਭਰਜਾਈਆਂ ਤੇ ਨਵੀਂ ਨੂੰਹ, ਮੇਰੀਆਂ ਸਹੇਲੀਆਂ ਨੱਚ ਕੇ ਬਥੇਰਾ ਰੰਗ ਬੰਨ ਰਹੀਆਂ ਹਨ। ਤਿਲ ਸਿੱਟਣ ਨੂੰ ਥਾਂ ਨਹੀਂ ਹੈ। " ਵਿਚੋਲਣ ਨੇ ਵੀ ਪਿਛੇ ਥੋੜੀ ਰਹਿੱਣਾ ਸੀ। ਉਸ ਨੇ ਕਿਹਾ," ਇਥੇ ਕਨੇਡਾ ਵਿੱਚ ਔਰਤ ਇੰਨੀ ਵੀ ਨਹੀਂ ਗਿਰੀ ਹੈ। ਲੋਕਾਂ ਦੀਆਂ ਮਹਿਫ਼ਲਾਂ ਵਿੱਚ ਨੱਚਦੀ ਫਿਰੇ। ਸ਼ਰਾਬੀਆਂ ਨਾਲ ਖਹਿੰਦੀ ਫਿਰੇ। ਇਥੇ ਹੋਰ ਬਥੇਰੀ ਮਜ਼ਦੂਰੀ ਕਰਨ ਨੂੰ ਮਿਲ ਜਾਂਦੀ ਹੈ। ਬਦੇਸ਼ਾਂ ਵਿੱਚ ਤਾ ਵਿਆਹ ਪਾਰਟੀਆਂ ਵਿੱਚ ਹਰ ਬੰਦਾ ਆਪਣੀ ਔਰਤ ਨਾਲ ਹੀ ਨੱਚ ਕੇ ਮਨ ਖੁਸ਼ ਕਰਦਾ ਹੈ। ਦੂਜੀ ਔਰਤ ਨਾਲ ਖਹਿਣਾਂ ਵੀ ਮਹਿੰਗਾ ਪੈ ਜਾਂਦਾ ਹੈ। ਅਗਲੀ ਜੇਲ ਯਾਤਰਾ ਕਰਾ ਦਿੰਦੀ ਹੈ। ਭਾਜੀ ਇਸ ਨੂੰ ਪੰਜਾਬ ਨਾਂ ਸਮਝਣਾਂ। ਜ਼ਰਾ ਬੱਚ ਕੇ ਰਹਿੱਣਾਂ। ਇਸ ਲਈ ਪਤਨੀ ਨਾਲ ਰੱਖਦੀ ਹੈ। ਹਾਂ ਜੇ ਮਨ ਪ੍ਰਚਾਉਣ ਲਈ ਕੋਈ ਚਾਹੀਦੀ ਹੈ। ਤਾਂ ਡਾਊਨ-ਟਾਊਨ ਲਾਈਸੈਂਸ ਲਈ ਸ਼ੜਕ ਉਤੇ ਖੜ੍ਹੀਆਂ ਹਨ। ਡੰਗ ਸਾਰਨ ਵਾਲੀਆਂ 10, 20 ਡਾਲਰ ਵਾæਲੀਆਂ ਵੀ ਹਨ। ਜੇ ਪੱਕੀ ਚਾਹੀਦੀ ਹੈ, ਤਾਂ ਦੱਸ ਤੇਰਾ ਵੀ ਕੋਈ ਰਿਸ਼ਤਾ ਕਰਾ ਦਿੰਦੇ ਹਾਂ। ਕੋਈ ਅੜੀ ਥੂੜੀ ਮਿਲ ਜਾਵੇਗੀ। " ਇੰਡੀਆਂ ਤੋਂ ਕਨੇਡਾ ਘੁੰਮਣ ਆਇਆ ਬੰਦਾ ਚੁਪ ਕਰ ਗਿਆ। ਉਨਾਂ ਤੋਂ ਖਹਿੜਾ ਛਡਾਉਣ ਦਾ ਮਾਰਾ ਬਾਥਰੂਮ ਚਲਾ ਗਿਆ। " ਹੋਇਆ ਕੀ ਜਟ ਨੱਚਦੀ ਦੀ ਬਾਂਹ ਫੜ ਲਈ, ਡਾਕਾ ਤਾਨੀ ਮਾਰਿਆ? " ਹੋਰ ਉਚੀ ਬੱਜਣ ਲੱਗ ਗਿਆ ਸੀ। ਨਵੀਂ ਵਿਆਹੀ ਜੋੜੀ ਨਾਲ ਸਬ ਲੋਕ ਨੱਚ ਰਹੇ ਸਨ। ਪੈਰ ਧਰਨ ਨੂੰ ਜਗਾ ਨਹੀਂ ਸੀ। ਬਹੁਤੇ ਸ਼ਰਾਬੀ ਹੋਏ ਝੂਮ ਰਹੇ ਸਨ। ਔਰਤਾਂ ਦੀ ਤਾਂ ਉਝ ਹੀ ਖੁਸ਼ੀ ਸੰਭਾਲੀ ਨਹੀਂ ਜਾ ਰਹੀ ਸੀ। ਸਾਰੇ ਪਸੀਨੇ ਨਾਲ ਭਿਜੇ ਹੋਏ ਸਨ। ਫਿਰ ਵੀ ਧਰਤੀ ਉਤੇ ਅੱਡੀ ਨਹੀ ਲੱਗ ਰਹੀ ਸੀ।
ਕੁੜੀ ਦੀ ਮਾਂ ਵੀ ਇਧਰ ਦਾ ਗਰਮ ਮਹੋਲ ਦੇਖ ਕੇ ਆ ਗਈ। ਉਸ ਨੇ ਕਿਹਾ, " ਸੱਚੀ ਪੰਜਾਬ ਵਿੱਚ ਤਾ ਹੁਣ ਰਸਮਾਂ ਉਤੇ ਵੀ ਸੱਭਿਆਚਾਰ ਚਾਰ ਦੇ ਨਾਂਮ ਉਤੇ, ਨੰਗੇ ਨਾਚ ਕਰਾਏ ਜਾਦੇ ਹਨ। ਅੱਗਲੀਆਂ ਤਿੰਨ ਕੁ ਕੁੜੀਆਂ 60 ਹਜ਼ਾਰ 4 ਘੰਟੇ ਛਾਲਾਂ ਮਾਰਨ ਦਾ ਲੈ ਜਾਂਦੀਆਂ ਹਨ। ਘਰ ਦੇ ਬੰਦਿਆਂ ਨਾਲ ਵੀ ਮੁਫ਼ਤ ਦਾ ਖਹਿ ਜਾਂਦੀਆਂ ਹਨ। ਕਈ ਤਾ ਹੋਰ ਪੈਸਾ ਕਮਾਣ ਲਈ ਬੰਦਿਆਂ ਨਾਲ ਰਾਤ ਕੱਟ ਜਾਂਦੀਆਂ ਹਨ। ਮੇਰੇ ਭਤੀਜੇ ਦੇ ਵਿਆਹ ਨੂੰ ਬੰਦੇ ਬਾਹਰਲੇ ਘਰੇ ਪੈ ਗਏ ਸਨ। ਜਦੋਂ ਤੱੜਕੇ ਭਾਬੀ ਹੁਣੀ ਧਾਰਾ ਕੱਢਣ ਗਈਆ। ਉਹ ਵਿਆਹ ਵਿੱਚ ਨੱਚਣ ਵਾਲੀਆਂ ਕੁੜੀਆਂ ਬੰਦਿਆਂ ਨਾਲੋਂ ਉਠ ਕੇ, ਬਾਹਰ ਅੰਦਰ ਤੁਰੀਆਂ ਫਿਰਦੀਆਂ ਸੀ। ਇੱਕ ਵਿਆਹ ਹੋਇਆ ਸੀ। ਤਿੰਨ ਭਰਾਵਾਂ ਦੇ ਘਰ ਵਾਲੀਆਂ ਛੱਡ ਕੇ ਚਲੀਆਂ ਗਈਆਂ। ਮੁੜ ਕੇ ਉਹ ਘਰ ਨਹੀਂ ਵੱਸੇ। " ਮਲਕੀਤ ਦਾ ਗਾਣਾਂ ਲੱਗ ਗਿਆ ਸੀ। " ਗੁੜ ਨਾਲੋਂ ਇਸ਼ਕ ਮਿੱਠਾ " ਵਿਚੋਲਣ ਫਿਰ ਆ ਗਈ। ਉਸ ਨੇ ਕਿਹਾ, " ਤੁਸੀਂ ਨੱਚਣ ਦੇ ਮਾਰੇ ਲੁੱਕ ਕੇ ਬੈਠ ਗਏ। ਚਲੋ ਰੌਣਕ ਵਧਾਵੋ। ਪੰਜਾਬ ਤੋਂ ਕਨੇਡਾ ਆਇਆ ਨੇ ਕਹਿਣਾਂ ਹੈ। ਵਿਆਹ ਠੰਡਾ ਹੈ। ਉਹੀਂ ਵਿਆਹ ਵਿੱਚ ਰੌਣਕ ਲਗਾ ਸਕਦੀਆਂ ਹਨ। "

Comments
Post a Comment