ਆਪ ਇਸ਼ਕ ਕਰੋਂ ਤਾਂ ਅੰਨਦ ਆਉਂਦਾ ਹੈ
ਦੂਜਾ ਕਰੇ ਇੱਜ਼ਤ ਤੇ ਦਾਗ਼ ਆਉਂਦਾ ਹੈ
-
ਸਤਵਿੰਦਰ ਕੌਰ ਸੱਤੀ (ਕੈਲਗਰੀ)-
satwinder_7@hotmail.com
ਔਰਤ ਮਰਦ ਰੱਬ ਨੇ ਪੈਦਾ ਕੀਤੇ ਹਨ। ਉਹ ਇੱਕ ਦੂਜੇ ਲਈ ਬਣਾਏ ਗਏ ਹਨ। ਕਿਨੀ ਅਜੀਵ ਗੱਲ ਹੈ। ਹੋਰ ਸਮਾਜ ਵਿਚੋਂ ਲੋਕ
, ਮਾਂਪੇ ਰੋਕਣ ਦਾ ਯਤਨ ਕਰ ਰਹੇ ਹਨ। ਆਪ ਵੀ ਤਾਂ ਇੰਨਾਂ ਮਾਪਿਆਂ ਨੇ ਬੱਚੇ ਇਹੀ ਕੁਛ ਸੈਕਸ ਕਰਕੇ ਪੈਦਾ ਕੀਤੇ ਹਨ। ਉਦੋਂ ਆਪ ਨੂੰ ਕੋਈ ਸ਼ਰਮ ਨਹੀਂ ਆਈ। ਕਿਉਕਿ ਗੱਲ ਆਪਦੇ ਅੰਨਦ ਦੀ ਸੀ। ਆਪ ਅਸੀਂ ਸਭ ਕੁੱਝ ਕਰ ਸਕਦੇ ਹਾਂ। ਦੂਜਾ ਬੰਦਾ ਸੈਕਸ ਵੀ ਸਮਾਜ ਵਿਚੋਂ ਲੋਕਾਂ, ਮਾਂਪਿਆਂ ਦੀ ਅਜ਼ਾਜ਼ਤ ਨਾਲ ਪੁੱਛ ਕੇ ਕਰੇ। ਐਸੇ ਲੋਕਾਂ ਨੂੰ ਆਪ ਨੂੰ ਸ਼ਰਮ ਆਉਣੀ ਚਾਹੀਦੀ ਹੈ। ਆਪ ਬੱਚੇ ਜੰਮ ਲਏ, ਦੂਜੇ ਬੰਦੇ ਉਤੇ ਆਪਣੇ ਜੰਮਿਆਂ ਉਤੇ ਸੈਕਸ ਨਾਂ ਕਰਨ ਦਾ ਕਰਫ਼ਿਊ ਲੱਗਾ ਦਿੰਦੇ ਹਨ। ਰਾਤ ਨੂੰ ਉਠ-ਉਠ ਕੇ ਰਾਖੀ ਕਰਦੇ ਹਨ। ਢਿੱਡ ਲੱਗਾ ਹੈ ਭੁੱਖ ਤਾਂ ਲੱਗੇਗੀ। ਰਣਜੀਤ ਕੌਰ ਤੇ ਸਦੀਕ ਦਾ ਗਾਣਾਂ ਬਹੁਤ ਚਿਰ ਪਹਿਲਾਂ ਸੁਣਿਆ ਸੀ,"ਮੈ ਤੇ ਮਾਹੀ ਇੰਝ ਜੁੜ ਗਏ ਜਿਵੇ ਟਿਚ ਬਟਨਾਂ ਦੀ ਜੋੜੀ।" ਟਿਚ ਬਟਣ ਬਣੇ ਹਨ। ਵਾਕਿਆ ਹੀ ਜੁੜਨਗੇ। ਇਹ ਗਾਣਾਂ ਕੋਠੈ ਉਤੇ ਸਪੀਕਰਾਂ ਵਿੱਚ ਵੱਜਦਾ ਸੀ। ਉਦੋਂ ਲੋਕਾਂ ਦੇ ਕੰਨ ਬੰਦ ਹੁੰਦੇ ਹੋਣੇ ਹਨ। ਔਰਤ ਮਰਦ ਇੱਕ ਦੂਜੇ ਲਈ ਬਣਾਏ ਗਏ ਹਨ। ਉਹ ਇੱਕ ਦੂਜੇ ਦੇ ਕੋਲ ਤਾਂ ਜਾਣਗੇ ਹੀ ਕੁਦਰਤ ਦਾ ਨਿਯਮ ਹੈ। ਇਸ਼ਕ ਤੋਂ ਸਾਰੀ ਦੁਨੀਆਂ ਪੈਦਾ ਹੋਈ ਹੈ। ਵਿਆਹਿਆਂ ਹੋਇਆ ਨੂੰ ਵੀ ਉਸ ਤੋਂ ਬਗੈਰ ਹੋਰ ਕੁੱਝ ਸੁਝਦਾ ਹੀ ਨਹੀਂ ਹੈ। ਫ਼ਰਕ ਸਿਰਫ਼ ਇਨਾਂ ਹੈ। ਸ਼ੌਕੀਆ ਇਸ਼ਕ ਜਾਣੀਦੀ ਨਵੀਂ ਫੁਟੀ ਜਵਾਨੀ ਦਾ ਸਜਰਾ ਇਸ਼ਕ ਨੌਜਵਾਨ ਮੁੰਡੇ ਕੁੜੀਆਂ ਜਿਆਦਾ ਤਰ ਚੋਰੀ ਛੁੱਪੇ ਕਰਦੇ ਹਨ। ਮਾਂਪੇ ਵਿਆਹ ਕਰਾ ਕੇ ਇਲਾਕੇ ਵਿੱਚ ਢਿਡੋਰਾ ਪਿੱਟ ਕੇ ਬਾਜੇ ਵਜਾ ਕੇ ਇਕ ਦੂਜੇ ਦੀ ਪਰੂਤੀ ਕਰਦੇ ਹਨ। ਅੰਤ ਦੋਨਾਂ ਦਾ ਕਾਮ ਸੈਕਸ ਹੀ ਹੁੰਦਾ ਹੈ। ਭਾਵੇ ਡਰਾਮਾਂ ਕਰਕੇ 40, 50 ਲੱਖ ਲਾ ਕੇ ਕਰ ਲਵੋਂ। ਚਾਹੇ ਸਿਰਫ਼ ਅੱਖਾਂ ਹੀ ਅੱਖਾਂ ਦੀ ਹਾਮੀ ਭਰ ਕੇ ਕਰ ਲਵੋਂ। ਸਿਟਾ ਦੋਂਨਾਂ ਦਾ ਇੱਕ ਹੀ ਹੈ। ਹੋਰ ਆਪਣੇ ਵਰਗਾ ਜੰਮ ਪੈਦਾ ਹੈ। ਜਿਸ ਕਾਂਮ ਨੂੰ ਕਰਨ ਨਾਲ ਆਪਣੇ ਵਰਗਾ ਜੰਮਦਾ ਹੈ। ਕੀ ਉਹ ਮਾੜਾ ਹੋ ਸਕਦਾ ਹੈ? ਜੇ ਹੋ ਸਕਦਾ ਹੈ। ਤਾਂ ਸਭ ਤੋਂ ਪਹਿਲਾਂ ਆਪਣੇ ਬੱਚਿਆਂ ਦੀ ਰਾਖੀ ਕਰਨ ਦੀ ਥਾਂ ਆਪਣੇ ਆਪ ਤੇ ਆਪਣੇ ਮਾਂਪਿਆਂ ਨੂੰ ਵੀ ਦੁਰਫਿਟੇ ਮੂੰਹ ਕਹਿ ਲਿਆ ਕਰੋ। ਇਹ ਹੋ ਨਹੀਂ ਸਕਦਾ। ਕਿਉਂਕਿ ਦੂਜਾ ਕਰੇ ਉਹੀਂ ਜ਼ਰ ਨਹੀਂ ਹੁੰਦਾ। ਜਦੋਂ ਆਪਣੀ ਪਰੂਤੀ ਹੁੰਦੀ ਹੈ। ਦੁਨੀਆਂ ਦਾ ਹਰ ਸੁੱਖ ਇਸੇ ਵਿੱਚ ਦਿਸਦਾ ਹੈ। ਤਾਂਹੀਂ ਤਾਂ ਬੇਗਾਨੀ ਔਰਤ ਨੂੰ ਘਰ ਲਿਆ ਕੇ ਵਸਾ ਲੈਂਦੇ ਹਨ। ਹੋਰ ਕਿਉਂ ਮਰਦ ਔਰਤ ਇਕ ਦੂਜੇ ਨੂੰ ਹਿੱਕ ਉਤੇ ਜਰਦੇ ਹਨ।? ਅਨੇਕਾਂ ਮਰਦ ਔਰਤ ਆਪਣੇ ਸਰੀਰ ਦੇ ਸੁਖ ਲਈ ਹੀ ਐਸਾ ਕਰਦੇ ਹਨ। ਕੀ ਔਲਾਦ ਜੰਮਣ ਖਾਤਰ ਇਕ ਦੂਜੇ ਨੂੰ ਸਹਿਣ ਕਰਦੇ ਹੋ? ਇਹ ਵੀ ਨਹੀਂ ਹੈ। ਜੇ ਇਹ ਹੁੰਦਾ ਅਨੇਕਾਂ ਅਨਾਥ ਬੱਚੇ ਸੜਕਾਂ, ਮੰਦਰਾਂ, ਆਸ਼ਰਮਾਂ ਵਿੱਚ ਨਾਂ ਮਿਲਦੇ। ਡਾਕਟਰਾਂ ਕੋਲ ਔਰਤਾਂ ਭਰੂਣ ਹੱਤਿਆ ਨਾਂ ਕਰਾਉਣ ਜਾਂਦੀਆਂ। ਵਿਆਹ ਤੋਂ ਪਹਿਲਾਂ ਜਾਂ ਪਿਛੋਂ ਜੋ ਬੱਚਾ ਗਿਰਾਉਂਦੇ ਹਨ। ਉਦੋਂ ਔਲਾਦ ਦਾ ਮੋਹ, ਮਾਂ ਦੀ ਮੱਮਤਾ ਪਿਉ ਦਾ ਵਾਰਸ ਹੋਣ ਦੇ ਚਾਅ ਕਿਥੇ ਹੁੰਦੇ ਹਨ? ਦੁਨੀਆਂ ਬਹੁਤ ਡਰਾਮਾਂ ਕਰਦੀ ਹੈ। ਇਸ਼ਕ ਸਮਾਜ, ਦੇਸ਼, ਧੰਨ ਦੌਲਤ, ਧੀ-ਪੁੱਤਰ, ਮਾਂਪਿਆਂ, ਪਤੀ-ਪਤਨੀ ਹੋਰਾਂ ਨਾਲ ਹੁੰਦਾ ਹੈ। ਇਹ ਸਾਡੀ ਨਿਗਾ ਥੱਲੇ ਘੱਟ ਆਉਂਦੇ ਹਨ। ਇਹ ਇਸ਼ਕ ਅਸੀਂ ਸਮਾਜ ਤੇ ਮਾਂਪਿਆਂ ਦੀ ਅਜ਼ਾਜ਼ਤ ਨਾਲ ਕਰਦੇ ਹਾਂ। ਪਤੀ-ਪਤਨੀ ਵੀ ਘਰ ਵਸਾ ਲੈਂਦੇ ਹਨ। ਸਾਰੀ ਉਮਰ ਇੱਕ ਸਾਥ ਰਹਿੰਦੇ ਹਨ। ਇਸ ਰਿਸ਼ਤੇ ਨਾਲ ਬਹੁਤੇ ਮਾਂਪਿਆਂ ਨੇ ਭਾਵੇਂ ਆਪਣੇ ਧੀ ਪੁੱਤ ਗੁਆ ਲਏ ਹਨ। ਮਾਂਪਿਆਂ ਨੂੰ ਛੱਡ ਕੇ ਨਵੇ ਬਣੇ ਪਤੀ-ਪਤਨੀ ਆਪਸ ਵਿੱਚ ਇਸ਼ਕ ਕਰਦੇ, ਉਨਾਂ ਨੂੰ ਭੁੱਲ ਹੀ ਜਾਂਦੇ ਹਨ। ਇਸ਼ਕ ਕਿਸੇ ਨਾਲ ਲਗਨ ਜੋੜ ਹੋਣ ਨੂੰ ਕਹਿੰਦੇ ਹਨ। ਇਸ਼ਕ ਆਪਣੇ ਮੱਤਲੱਬ ਲਈ ਆਪਣੀ ਪਰੂਤੀ ਲਈ ਕੀਤਾ ਜਾਂਦਾ ਹੈ। ਇਸ਼ਕ ਜਦੋਂ ਹੁੰਦਾ ਹੈ। ਉਮਰ, ਰੰਗ, ਸ਼ਕਲ ਅਕਲ ਨਹੀਂ ਦੇਖਦੇ। ਇਸ਼ਕ ਨੂੰ ਬਹੁਤੇ ਭੂਤ ਕਹਿੰਦੇ ਹਨ। ਜਦੋਂ ਇਹ ਸਿਰ ਚੜ੍ਹ ਕੇ ਬੋਲਦਾ ਹੈ। ਸਭ ਹੱਦਾ ਬੰਨੇ ਟੱਬ ਜਾਂਦਾ ਹੈ। ਇਸ ਦਾ ਸਿਧਾ ਸਬੰਧ ਕਾਂਮ ਨਾਲ ਹੈ। ਜੇ ਸਿਧਾ ਤਰੀਕਾ ਲੋਟ ਨਹੀਂ ਆਉਂਦਾ ਤਾਂ ਕਈ ਸਿਰ ਫਿਰੇ ਬਲਾਤਕਾਰ ਕਰਦੇ ਹਨ। ਜੇ ਰਜ਼ਾ ਮੰਦੀ ਹੋ ਜਾਏ, ਸਮਾਜ ਵਿੱਚ ਗੱਲ ਨਹੀਂ ਫੈਲਦੀ। ਸਮਾਜ ਹਰ ਗੱਲ ਦਾ ਪਤਾ ਲਗਾ ਹੀ ਲੈਂਦਾ ਹੈ। ਜਦੋਂ ਹਰ ਕੋਈ ਆਪ ਐਸਾ ਕਰਦਾ ਹੈ। ਭਾਵ ਕਾਂਮ ਕਰਦਾ ਹੈ। ਉਦੋਂ ਨਾਂ ਤਾਂ ਕੋਈ ਸ਼ਰਮ ਮਹਿਸੂਸ ਹੁੰਦੀ ਹੈ। ਨਾਂ ਹੀ ਗੈਰ ਗਲ਼ਤ ਲੱਗਦਾ ਹੈ। ਸਗੋਂ ਅੰਨਦ ਆਉਂਦਾ ਹੈ। ਆਮ ਹੀ ਮੀਡੀਆਂ ਹਰ ਪਾਸਿਉ ਖ਼ਬਰਾਂ ਦੇ ਰਿਹਾ ਹੈ। ਭਾਈ ਨੇ ਭੈਣ ਮਾਰ ਦਿੱਤੀ। ਪਿਉ ਨੇ ਧੀ ਨਾਲ ਯਾਰ ਦੇਖ ਲਿਆ। ਧੀ ਤੇ ਯਾਰ ਦੋਂਨੇ ਮਾਰ ਦਿੱਤੇ। ਕੀ ਫਿਰ ਇੱਜ਼ਤ ਸੰਭਾਲ ਲਈ ਜਾਂਦੀ ਹੈ। ਜਾਂ ਕੰਮਲੀ ਦੇ ਸਿਰ ਵਾਂਗ ਖਿਲਾਰਾ ਪੈ ਜਾਂਦਾ ਹੈ। ਆਪ ਇਸ਼ਕ ਕਰੋਂ ਤਾਂ ਅੰਨਦ ਆਉਂਦਾ ਹੈ, ਦੂਜਾ ਕਰੇ ਇੱਜ਼ਤ ਤੇ ਦਾਗ਼ ਆਉਂਦਾ ਹੈ। ਅੱਖਾਂ ਨੂੰ ਵਿੱਚ ਫੋਲਾਂ ਪੈਂਦਾ ਹੈ।
ਹੈਰਾਨੀ ਇਸ ਗੱਲ ਦੀ ਹੁੰਦੀ ਹੈ। ਹਰ ਕੋਈ ਦੂਜੇ ਨੂੰ ਹੀ ਦੇਖਦਾ ਹੈ। ਦੂਜਾ ਕੀ ਕਰ ਰਿਹਾ
? ਆਪਣਾਂ ਸਰੀਰਕ ਸ਼ੋਸ਼ਣ ਕਿਵੇ ਕਰਦਾ ਹੈ। ਕੀ ਕਦੇ ਆਪਣੀ ਬੁਕਲ ਵਿੱਚ ਮੂੰਹ ਦੇ ਕੇ ਦੇਖਿਆ ਹੈ? ਅੱਜ ਤੱਕ ਆਪ ਕੀ ਕੁਛ ਕਿਤਾ ਹੈ?
ਜੁਵਾਨ ਬੱਚੇ ਘਰ ਅਜੇ ਟੈਲੀਵੀਜ਼ਨ ਹੀ ਦੇਖ ਰਹੇ ਹੁੰਦੇ ਹਨ। ਮਾਂਪੇ
, ਵੱਡੇ ਭਰਾ, ਚਾਚੇ, ਤਾਏ ਆਪੋ ਆਪਣੀਆਂ ਜੋੜੀਆਂ ਸਮੇਤ ਅੰਦਰੋਂ ਕੁੰਡੇ ਲਾਈ ਕੀ ਕਰਦੇ ਹੁੰਦੇ ਹਨ? ਉਦੋਂ ਧੋਲਿਆ ਝਾਟਿਆਂ ਵਾਲਿਆਂ ਨੂੰ ਜੁਵਾਨ ਬੱਚਿਆਂ ਦੀ ਕੋਈ ਸ਼ਰਮ ਨਹੀਂ ਹੁੰਦੀ। ਇਜ਼ਤ ਦੀ ਕੋਈ ਪ੍ਰਵਾਹ ਨਹੀਂ ਹੁੰਦੀ। ਕਿਉਂਕਿ ਵਿਆਹ ਦੀ ਮੋਹਰ ਲੁਆ ਕੇ, ਸੈਕਸ ਕਰਨ ਦਾ ਲਾਈਸੈਂਸ ਲਿਆ ਹੁੰਦਾ ਹੈ। ਆਪਦੀ ਲੋਕਾਂ ਦੀ 60, 70 ਸਾਲਾਂ ਬਾਅਦ ਵੀ ਨੀਅਤ ਨਹੀਂ ਭਰਦੀ। ਪਰ ਦੂਜੇ ਉਤੇ ਕੰਟਰੋਲ ਕਰਨਾਂ ਆਪਣਾਂ ਧਰਮ ਸਮਝਦੇ ਹਨ। ਬੱਚੇ,ਨੌਜੁਆਨ ਕੋਈ ਵੀ ਜੋ ਵੀ ਕਰਦੇ ਹਨ। ਸਭ ਘਰ ਤੋਂ ਸਿਖਦੇ ਹਨ। ਜਿਵੇ ਬੱਚੇ ਆਪ ਪੈਦਾ ਹੁੰਦੇ ਹਨ। ਉਹ ਜਾਣਦੇ ਹਨ। ਤੁਸੀਂ ਚਾਹੇ ਕਹੀ ਚੱਲੋ, " ਅਪਰੋਂ ਛੱਤ ਪਾੜ ਕੇ ਡਿਗੇ ਹੋ। ਰੱਬ ਨੇ ਸਿਧਾ ਉਪਰੋਂ ਪਰਸਲ ਭੇਜਿਆ ਹੈ। " ਜੋ ਤੁਸੀਂ ਕੀਤਾ, ਜਵਾਨ ਹੋ ਕੇ ਬੱਚੇ ਵੀ ਜਰੂਰ ਕੋਸ਼ਸ਼ ਕਰਨਗੇ। 15, 16, 18 ਸਾਲ ਦੀ ਉਮਰ ਵਿੱਚ ਨੌਜਵਾਨ ਐਸਾ ਕਰਨਾਂ ਸ਼ੁਰੂ ਕਰਦੇ ਹਨ। ਜਾਂ ਤਾਂ ਅੱਖਾਂ ਉਤੇ ਪੱਟੀ ਬੰਨ ਲਵੋਂ। ਜਾਂ ਫਿਰ ਆਪਣੇ ਆਪ ਉਤੇ ਵੀ ਇਨਾਂ ਸਹਮਣੇ ਕੰਟਰੌਲ ਕਰੋ। ਤੇ ਜਾਂ ਫਿਰ ਪੱਛਮੀ ਦੇਸ਼ ਵਾਂਗ ਬੁਆਏ ਗਰਲ਼ ਫਰਿਡ ਰੱਖਣ ਦੀ ਢਿਲ ਦੇ ਹੀ ਦਿਉ। ਜੇ ਨਹੀਂ ਦੇਵੋਗੇ। ਚੋਰੀ ਛੁੱਪੇ ਕੰਮ ਚੱਲੇਗਾ। ਬਗੈਰ ਅਜ਼ਾਜ਼ ਦੇ ਕੀਤਾ ਗਿਆ ਕਾਰਜ਼ ਤੁਹਾਡੇ ਕੋਲੋ ਬਰਦਾਸਤ ਨਹੀਂ ਹੋਣਾ। ਕਿਉਂਕਿ ਤੁਹਾਡੇ ਮਾਪਿਆਂ ਨੇ ਵੀ ਤੁਹਾਡੇ ਉਤੇ ਪਾਬੰਦੀ ਲਾਈ ਰੱਖੀ ਹੈ। ਤੁਸੀਂ ਲਕੀਰ ਦੇ ਫ਼ਕੀਰ ਬਣਨਾਂ ਚਹੁੰਦੇ ਹੋ। ਪਰ ਥੋੜੀ ਜਿਹੀ ਢਿਲ ਦੇ ਦਿਉਗੇ ਸਹਿਣ ਸ਼ਿਲਤਾ ਕਰ ਲਵੋਗੇ। ਤਾ। ਸੁਖ ਪਵਾਗੇ। ਅੱਗੇ ਤਾਂਹੀਂ ਵਿਆਹ 15, 16, 18 ਉਮਰ ਵਿੱਚ ਕਰ ਦਿੱਤਾ ਜਾਂਦਾ ਸੀ। ਲੋਕ ਵੀ ਭਲੇ ਹੁੰਦੇ ਸਨ। ਸਮਾਜ ਵਿੱਚ ਗੰਦ ਨਹੀਂ ਫੈਲਦਾ ਸੀ। ਗੁਆਂਢ਼ੀਂ ਦੀ ਧੀ ਭੈਣ ਦਿ ਇੱਜ਼ਤ ਸਾਂਝੀ ਹੁੰਦੀ ਸੀ।
ਅਗਰ ਪਤਾ ਲੱਗ ਜਾਂਦਾ ਹੈ। ਨੌਜਵਾਨ ਇਹ ਸਭ ਕਰਦੇ ਹਨ। ਜਾਨੋਂ ਮਾਰਨ ਦੀ ਥਾਂ ਵਿਆਹ ਕਿਉਂ ਨਹੀਂ ਕੀਤਾ ਜਾਂਦਾ। ਜੋ ਨੌਜਵਾਨ ਧੀ ਪੁੱਤ ਨੂੰ ਪਸੰਦ ਹੈ। ਮਾਪਿਆਂ ਸਮਾਜ ਨੁੰ ਉਹ ਤਾਂ ਬਿਲਕੁਲ ਪਸੰਦ ਨਹੀਂ ਹੁੰਦਾ। ਫਿਰ ਵਿਆਹ ਕਿਤੇ ਹੋਰ ਕਰ ਦਿੱਤਾ ਜਾਦਾ ਹੈ। ਇਹ ਧੱਕਾ ਸ਼ਾਹੀ ਮਾਪਿਆਂ ਸਮਾਜ ਦੀ ਕਦੋਂ ਤੱਕ ਚੱਲੇਗੀ। ਲਗਦਾ ਹੈ
, ਜਦੋਂ ਤੱਕ ਨੌਜੁਆਨ ਸਹਿਣ ਕਰਦੇ ਰਹਿੱਣਗੇ। ਨੌਜੁਆਨੋਂ ਅਗਰ ਆਪਣਾਂ ਬੋਝ ਚੱਕਣ ਦੇ ਕਾਬਲ ਹੋ ਗਏ ਹੋ। ਨੌਜੁਆਨ ਮਾਪਿਆਂ ਸਮਾਜ ਦੇ ਹਊਏ ਤੋਂ ਆਪਣਾਂ ਡਰ ਚੱਕ ਦੇਵੋਂ। ਇਹ ਸਿਰਫ਼ ਕਹਿੱਣ ਦੀਆਂ ਹੀ ਗੱਲਾਂ ਹੁੰਦੀਆਂ ਹਨ। ਡਰ ਨਾਂਮ ਦਾ ਕੋਈ ਐਸਾ ਜਾਦੂ ਮੰਤਰ ਨਹੀਂ ਹੈ। ਜੋ ਖਾ ਜਾਵੇਗਾ। ਹੱੜਪ ਜਾਵੇਗਾ। ਡਰ ਇੱਕ ਸ਼ਬਦ ਦਾ ਨਾਂਮ ਹੈ। ਕਿਸੇ ਜੰਮ ਦੂਤ ਦਾ ਨਾਂਮ ਨਹੀਂ ਹੈ। ਮਾਪਿਆਂ ਸਮਾਜ ਦੀ ਨਫ਼ਰਤ ਦਾ ਸ਼ਿਕਾਰ ਹੋਣ ਤੋਂ ਪਹਿਲਾਂ ਹੀ ਜਾਨ ਬੱਚਾਉਣ ਲਈ ਉਪਾਅ ਕਰਨੇ ਚਾਹੀਦੇ ਹਨ। ਕਿਸੇ ਹੱਥੌਂ ਮਰਨ ਨਾਲੋਂ ਚੰਗਾ ਹੈ। ਜਿੰਦਗੀ ਜਦੋ ਜਹਿਦ ਕਰਦੇ ਗੁਜ਼ਾਰੀ ਜਾਵੇ। ਮੈਨੂੰ ਇਕ ਗੱਲ ਬਹੁਤ ਪਸੰਦ ਹੈ। ਜੋਂ ਵੀ ਕਰਨ ਨੂੰ ਮਨ ਕਰੇ, ਜਰੂਰ ਕਰੋਂ। ਤਾਂਹੀ ਤਾਂ ਸਫ਼ਲਤਾ ਪੈਰ ਚੁੰਮਦੀ ਹੈ। ਸੈਕਸ ਜਿੰਦਗੀ ਦਾ ਅਨਮੋਲ ਹਿਸਾ ਹੈ। ਜਿੰਦਗੀ ਹੈ। ਤਾਂ ਕਾਂਮ ਤੇ ਢਿੱਡ ਦੀ ਭੁੱਖ ਲੱਗਣੀ ਹੀ ਹੈ। ਤਾਂਹੀਂ ਗੁਰੂਆਂ ਅਵਤਾਰਾਂ ਨੇ ਆਪ ਵੀ ਵਿਆਹੁਤਾ ਜੀਵਨ ਗੁਜ਼ਾਰਿਆ ਹੈ। ਹੋਰਾਂ ਨੂੰ ਵੀ ਇਹੀ ਪ੍ਰਰੇਨਾਂ ਦਿੱਤੀ ਹੈ। ਹਰ ਬੰਦੇ ਵਿੱਚ ਦੂਜੇ ਨੂੰ ਐਸਾ ਕੁੱਝ ਕਰਦੇ ਨੂੰ ਦੇਖ ਕੇ ਸ਼ਹਿਣ ਸ਼ੀਲਤਾ ਹੋਣੀ ਚਾਹੀਦੀ ਹੈ। ਕਿਉਂਕਿ ਇਹ ਜਿੰਦਗੀ ਦੀ ਲੋੜ ਹੈ। ਜਾਨਵਰ ਵੀ ਬੱਜੇ ਨਹੀਂ ਰਹਿੰਦੇ। ਬੰਦੇ ਦੇ ਬੱਚੇ ਨੇ ਤਾਂ ਆਪਣੇ ਪੁਰਖਾਂ ਉਤੇ ਜਾਣਾਂ ਹੀ ਹੈ। ਆਪ ਉਹੀਂ ਕੁੱਝ ਕਰਕੇ, ਆਪ ਨੂੰ ਪਵਿੱਤਰ ਦੂਜੇ ਨੂੰ ਲੋਕ ਲੂਚਾ ਦਸਦੇ ਹਨ। ਆਪਣੇ ਉਤੇ ਪਰਦੇ ਪਾਉਂਦੇ ਹਨ। ਦੂਜੇ ਨੂੰ ਇਸ ਤਰਾਂ ਉਛਾਲਦੇ ਹਨ। ਜਿਵੇਂ ਕੋਈ ਜੱਗੋਂ ਵੱਖਰਾ ਕੰਮ ਕਰ ਦਿੱਤਾ ਗਿਆ ਹੋਵੇ।
Comments
Post a Comment