ਆਪਣੇ ਦੇਸ਼ ਦਾ ਪ੍ਰੇਮ
-ਸਤਵਿੰਦਰ ਕੌਰ ਸੱਤੀ (ਕੈਲਗਰੀ) -
satwinder_7@hotmail.com
ਆਪਣੇ ਦੇਸ਼ ਦਾ ਪ੍ਰੇਮ ਸਾਨੂੰ ਆਪਣੇ ਵੱਲ ਖਿੱਚ ਲਿਉਂਦਾ ਹੈ। ਦੇਸ਼ ਬਦੇਸ਼ ਕਿਸੇ ਵੀ ਥਾਂ ਰਹੀਏ। ਆਪਣਾ ਵਤਨ ਗਰਾਂ ਘਰ ਨਹੀਂ ਭੁੱਲਦਾ। ਦੇਸ਼ ਬਦੇਸ਼ ਦੋਂਨਾਂ ਨੂੰ ਮਾਣ ਦੇਣਾ ਚਾਹੀਦਾ ਹੈ। ਜਿਸ ਦਾ ਅਸੀਂ ਖਾਂ ਕੇ ਪਲੇ ਹਾਂ। ਤੇ ਹੁਣ ਜਿਸ ਦਾ ਅੰਨ ਪਾਣੀ ਖਾ ਰਹੇ ਹਾਂ। ਹਰ ਦੇਸ਼ ਦੇ ਲਈ ਇਮਾਨਦਾਰ ਬਣ ਕੇ ਦੇਸ਼ ਦੀ ਤੱਰਕੀ ਕਰਨ ਵਿੱਚ ਹਿੱਸਾ ਪਾਈਏ। ਲੋਕ ਕਮਾਂਈ ਕਰਨ ਦੇਸ਼ਾਂ ਬਦੇਸ਼ਾਂ ਵਿੱਚ ਜਾਂਦੇ ਹਨ। ਜ਼ਿਆਦਾ ...ਤਰ ਲੋਕ ਬੁੱਢਾਪੇ ਵਿਚ ਆਪਣੇ ਦੇਸ਼ ਗਰਾਂ ਮੁੜ ਆਉਂਦੇ ਹਨ। ਇਹ ਮਿੱਟੀ ਦਾ ਮੋਹ ਹੀ ਹੈ। ਹਰ ਬੰਦੇ ਨੂੰ ਆਪਣੇ ਜੱਦੀ ਘਰ ਨਾਲ ਪਿਆਰ ਹੁੰਦਾ ਹੈ। ਵਤਨਾਂ ਦੀ ਹਰ ਚੰਗ੍ਹੀ ਮਾੜੀ ਖ਼ਬਰ ਵੱਲ ਧਿਆਨ ਰਹਿੰਦਾ ਹੈ। ਕੋਈ ਮਾੜੀ ਘਟਨਾਂ ਵਾਪਰਦੀ ਹੈ। ਤਾਂ ਬਦੇਸ਼ੀਆਂ ਦੇ ਦਿਲ ਬਲੂਦਰੇ ਜਾਂਦੇ ਹਨ। ਖੁੱਸ਼ੀ ਦੀ ਖ਼ਬਰ ਹੁੰਦੀ ਹੈ, ਤਾਂ ਮਨ ਖੁੱਸ਼ੀ ਵਿੱਚ ਨੱਚਣ ਲੱਗ ਜਾਂਦੇ ਹਨ। ਬਦੇਸ਼ਾਂ ਵਿੱਚ ਰਹਿੰਦੇ ਹੋਏ ਵੀ ਦੇਸ਼ ਨੂੰ ਨਹੀਂ ਭੁੱਲਦੇ। ਅਸਲ ਵਿੱਚ ਆਪਣੇ ਜੱਦੀ ਘਰ ਵਿੱਚ ਆ ਕੇ ਸਕੂਨ ਮਿਲਦਾ ਹੈ। ਹਰ ਚੀਜ਼ ਆਪਣੀ ਲੱਗਦੀ ਹੈ। ਜੋਂ ਧੂਲ ਉਡ ਕੇ ਉਪਰ ਪੈਂਦੀ ਹੈ। ਉਸ ਨਾਲ ਵੀ ਆਪਣੇ ਪਨ ਦੀ ਤੱਸਲੀ ਮਿਲਦੀ ਹੈ। ਹਰ ਬੰਦੇ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਸ਼ ਕਰਨ ਦੀ ਲੋੜ ਹੈ। ਤਾਂ ਹੀ ਪਿਆਰ ਨਾਲ ਅਸੀਂ ਚੰਗ੍ਹਾ ਸਮਾਜ ਸਿਰਜ ਸਕਦੇ ਹਾਂ। ਸਾਰੇ ਹੀ ਬਦੇਸ਼ੀ ਭਾਰਤੀ ਭਾਰਤ ਨੂੰ ਪਿਆਰ ਕਰਦੇ ਹਨ। ਵਤਨ ਨੂੰ ਮੁੜਨਾ ਚਹੁੰਦੇ ਹਨ। ਛੁੱਟੀਆਂ ਵਿੱਚ ਆਪਣੇ ਬਦੇਸ਼ਾਂ ਵਿੱਚ ਜੰਮੇ ਬੱਚਿਆਂ ਨੂੰ ਤੇ ਬਦੇਸ਼ੀ ਪਤਨੀਆਂ ਨੂੰ ਭਾਰਤ ਲਿਉਣਾ ਚਹੁੰਦੇ ਹਨ। ਕਿਉਂਕਿ ਸਭ ਨੂੰ ਭਾਰਤ ਦੇਸ਼ ਮਹਾਨ ਹੋਣ ਉਤੇ ਮਾਣ ਹੈ। ਮੈਨੂੰ ਆਪ ਨੂੰ ਬੱਚਿਆ ਨੂੰ ਭਾਰਤ ਲਿਜਾਣ ਤੋਂ ਵਗੈਰ ਹੋਰ ਕੋਈ ਐਸੀ ਭਾਰਤ ਵਰਗੀ ਥਾਂ ਨਹੀਂ ਲੱਭਦੀ। ਅੱਜ ਵੀ ਬੱਚਿਆਂ ਨਾਲ ਭਾਰਤ ਆਈ ਹੋਈ ਹਾਂ। ਮੈਨੂੰ ਭਾਰਤੀ ਹੋਣ ਦਾ ਮਾਣ ਹੈ। ਬਹੁਤ ਸਾਰੇ ਭਾਰਤੀਆਂ ਨੂੰ ਬਲੈਕ ਲਿਸਟ ਵਿਚ ਕੀਤਾ ਗਿਆ ਹੈ। ਉਨ੍ਹਾਂ ਨੂੰ ਭਾਰਤ ਵਿੱਚ ਆਉਣ ਨਹੀਂ ਦਿੱਤਾ ਜਾਂਦਾ। ਉਹ ਭਾਰਤ ਆਉਣਾ ਚਹੁੰਦੇ ਹਨ। ਉਨ੍ਹਾਂ ਦੇ ਜੱਦੀ ਘਰ ਜ਼ਮੀਨਾਂ ਤੇ ਹੋਰਾਂ ਲੋਕਾਂ ਨੇ ਕਬਜ਼ਾਂ ਕਰਨ ਲਈ ਹੀ ਬਲੈਕ ਲਿਸਟ ਵਿਚ ਕਰਾਇਆ ਹੈ। ਦੂਜਾ ਕਾਰਨ ਕੋਈ ਨੀਜ਼ੀ ਦੁੱਸ਼ਮਣੀ ਵੀ ਹੈ। ਬਲੈਕ ਲਿਸਟ ਵਿਚ ਕੀਤੇ ਬੰਦਿਆਂ ਦੇ ਕਨੇਡਾ ਅਮਰੀਕਾ ਵਰਗਿਆ ਦੇਸ਼ਾਂ ਵਿੱਚ ਵੱਡੇ ਵੱਡੇ ਕਾਰੋਬਾਰ ਹਨ। ਜੇ ਦੂਜੇ ਦੇਸ਼ਾਂ ਨੂੰ ਫ਼ੈਇਦਾ ਕਰਦੇ ਹਨ। ਆਪਣੇ ਦੇਸ਼ ਵਿੱਚ ਵੀ ਕਾਰੋਬਾਰ ਖੋਲ ਸਕਦੇ ਹਨ। ਆਪਣੇ ਭਾਰਤ ਦੇਸ਼ ਨੂੰ ਵੀ ਤੱਰਕੀ ਕਰਨ ਵਿੱਚ ਯੋਗਦਾਨ ਪਾ ਸਕਦੇ ਹਨ। ਭਾਰਤ ਨੂੰ ਹੀ ਉਹ ਕਿਉਂ ਨੁਕਸਾਨ ਕਰਨਗੇ। ਬਦੇਸ਼ੀ ਭਾਰਤੀ ਆਉਣ ਹੀ ਭਾਰਤ ਵਿੱਚ ਵਿਪਾਰ ਦਾ ਵਾਧਾਂ ਹੁੰਦਾ ਹੈ। ਰਿਸ਼ਤੇ ਜੁੜਨ ਨਾਲ ਹੋਰ ਭਾਰਤੀ ਬਦੇਸ਼ਾਂ ਵਿੱਚ ਜਾਂਦੇ ਹਨ। ਭਾਰਤ ਦੀ ਆਣ ਸ਼ਾਨ ਵਿੱਚ ਵਾਧਾ ਹੁੰਦਾ ਹੈ। ਦੂਜੇ ਦੇਸ਼ਾਂ ਨਾਲ ਮੇਲ ਜੋਲ ਤੇ ਦੇਣ ਲੈਣ ਵਿੱਚ ਤੱਰਕੀ ਹੁੰਦੀ ਹੈ। ਇਸ ਤਰ੍ਹਾਂ ਬਲੈਕ ਲਿਸਟ ਵਿਚ ਕਰਨ ਨਾਲ ਨਫ਼ਰਤ ਹੀ ਵੱਧਦੀ ਹੈ। ਸਬਲੈਕ ਲਿਸਟ ਵਿਚ ਕਰਾਉਣ ਵਾਲੇ ਵੀ ਆਪਣੇ ਹੀ ਦੋਸਤ ਤੋਂ ਦੁੱਸ਼ਮਣ ਬਣੇ ਹੁੰਦੇ ਹਨ। ਭਾਰਤ ਸਰਕਾਰ ਵੀ ਐਰ ਗੈਰਾਂ ਦੀਆਂ ਗੱਲਾਂ ਵਿੱਚ ਆ ਕੇ ਬਦੇਸ਼ੀ ਭਾਰਤੀਆ ਨੂੰ ਬਲੈਕ ਲਿਸਟ ਵਿਚ ਲਾ ਦਿੰਦੇ ਹਨ। ਬਹੁਤਿਆਂ ਨੂੰ ਤਾਂ ਏਅਰਪੋਰਟ ਤੋਂ ਤੁਰੰਤ ਵਾਪਸ ਚੜ੍ਹਾਂ ਦਿੰਦੇ ਹਨ। ਇਹੋਂ ਕੁੱਝ ਖ਼ਬਰਾਂ ਵਿੱਚ ਪੜ੍ਹਨ ਸੁਣਨ ਵਾਲਿਆਂ ਦੇ ਦਿਲ ਦੁੱਖਦੇ ਹਨ। ਜਿੰਨ੍ਹਾਂ ਨੂੰ ਬਲੈਕ ਲਿਸਟ ਕਰਕੇ ਵਾਪਸ ਭਾਰਤ ਵਿਚੋਂ ਭੇਜ ਦਿੰਦੇ ਹਨ। ਜਾਂ ਫਿਰ ਬਦਸਲੂਕੀ ਕਰਦੇ ਹਨ। ਉਨ੍ਹਾਂ ਉਤੇ ਕੀ ਬਤੀਤਦੀ ਹੋਵੇਗੀ? ਜਿਉਂ ਹੀ ਬਦੇਸ਼ੀ ਭਾਰਤ ਵੱਲ ਨੂੰ ਜਹਾਜ ਦੀ ਉਡਾਨ ਭਰਦੇ ਹਨ। ਮਨ ਨੂੰ ਚਾਅ ਜਿਹਾ ਚੜ੍ਹਦਾ ਹੈ। ਜਦੋਂ ਜਹਾਜ਼ ਵਤਨਾਂ ਦੀ ਮਿੱਟੀ ਨੂੰ ਛੂਹਦਾ ਹੈ। ਅੱਖਾਂ ਵਿੱਚ ਖੁੱਸ਼ੀ ਨਾਲ ਪਾਣੀ ਉਛਲ ਆਉਂਦਾ ਹੈ। ਦੇਸ਼ ਦਾ ਪ੍ਰੇਮ ਠਾਠਾਂ ਮਰਦਾ ਹੈ। ਹਰ ਕੋਈ ਆਪਣੇ ਵਤਨਾ ਨੂੰ ਪਿਆਰ ਕਰਦਾ ਹੈ। ਕਿਸੇ ਬੰਦੇ ਵਿੱਚ ਬੁਰਿਆਈ ਨੂੰ ਪਿਆਰ ਨਾਲ ਬਦਲ ਸਕਦੇ ਹਾਂ। ਘੂਰੇ ਮਾਰੇ ਤੋਂ ਤਾਂ ਪਾਲਤੂ ਕੁੱਤਾ ਵੀ ਲੋਟ ਨਹੀਂ ਆਉਂਦਾ। ਉਹ ਵੀ ਜੁਆਬ ਵਿੱਚ ਵੱਡਣ ਨੂੰ ਆਉਂਦਾ ਹੈ। ਜਦੋਂ ਕੁੱਤੇ ਨੂੰ ਪੁਚਕਾਰੀਏ ਤਾਂ ਪੂਛ ਹਿਲਾਉਂਦਾ ਹੈ। ਤੇ ਰਕਾਰ ਨੂੰ ਬਦੇਸ਼ੀ ਭਾਰਤੀਆਂ ਨਾਲ ਨਰਮੀ ਵਰਤਣੀ ਚਾਹੀਦੀ ਹੈ। ਪੈਰ ਚੱਟਦਾ ਹੈ। ਕੱਲ ਹੀ ਮੈਨੂੰ ਬੌਡਿਆਂ ਪਿੰਡ ਦੇ ਪਤੀ-ਪਤਨੀ ਮਿਲੇ। ਉਨ੍ਹਾਂ ਨੇ ਦੱਸਿਆ," ਪਤੀ ਨੇ ਪਾਲਤੂੰ ਕੁੱਤੇ ਨੂੰ ਕਿਸੇ ਗੱਲ ਤੋਂ ਘੂਰਨ ਲਈ ਸੋਟੀ ਵੱਗਾ ਕੇ ਮਾਰੀ। ਉਸ ਸਮੇਂ ਕੁੱਤਾ ਘਰੋਂ ਬਾਹਰ ਨੂੰ ਚਲਾ ਗਿਆ। ਕੁੱਝ ਹੀ ਘੰਟਿਆਂ ਬਆਦ ਵਾਪਸ ਆਇਆ। ਉਸ ਮਾਲਕ ਨੂੰ ਆ ਕੇ ਡਾਹ ਲਿਆ। ਪਤਨੀ ਹਟਾਉਣ ਲੱਗੀ। ਉਸ ਨਾਲ ਵੀ ਉਵੇਂ ਕੀਤੀ। ਕੁੱਤੇ ਤੋਂ ਮਸਾਂ ਲੋਕਾਂ ਨੇ ਦੋਂਨੇਂ ਛੁਡਵਾਏ। ਕੁੱਤੇ ਨੂੰ ਆਖਰ ਮਾਰਨ ਦੀ ਨੌਬਤ ਆ ਗਈ।" ਇਹੀ ਕੁੱਤਾ ਤੇ ਮਾਲ ਜਦੋਂ ਇੱਕ ਦੂਜੇ ਨੂੰ ਪਿਆਰ ਕਰਦੇ ਸੀ। ਤਾਂ ਕੁੱਤਾ ਮਾਲਕ ਦੀ ਜਾਨ-ਮਾਲ ਦੀ ਰਾਖੀ ਕਰਦਾ ਸੀ। ਮਾਲਕ ਨੇ ਦੁੱਧ ਪਿਲਾ ਕੇ ਉਸ ਨੂੰ ਸ਼ੇਰ ਜਿੱਡਾ ਕਰ ਲਿਆ ਸੀ। ਇਹੀ ਰਿਸ਼ਤਾ ਦੇਸ਼ ਪ੍ਰੇਮੀ ਦਾ ਆਪਣੇ ਦੇਸ਼ ਨਾਲ ਹੁੰਦਾ ਹੈ। ਦੇਸ਼ ਪ੍ਰੇਮੀ ਆਪਣੇ ਦੇਸ਼ ਲਈ ਜਾਨ ਦੇ ਦਿੰਦਾ ਹੈ। ਉਸ ਦਾ ਦੇਸ਼ ਦੀ ਮਿੱਟੀ ਨਾਲ ਪ੍ਰੇਮ ਮੋਹ ਹੁੰਦਾ ਹੈ। ਮਾੜਾ ਤੋਂ ਮਾੜਾ ਬੰਦਾ ਵੀ ਆਪਣੇ ਦੇਸ਼ ਨੂੰ ਪਿਆਰ ਕਰਦਾ ਹੈ। ਛੇਤੀ ਕੀਤੇ ਕੋਈ ਵੀ ਆਪਣੇ ਪੈਰਾਂ ਤੇ ਕੁਹਾੜਾ ਨਹੀਂ ਮਾਰਦਾ ਹੁੰਦਾ। ਆਪਣੇ ਦੇਸ਼ ਘਰ ਗਰਾਂ ਨੂੰ ਕੋਈ ਵੀ ਨੁਕਸਾਨ ਨਹੀਂ ਕਰਦਾ ਹੁੰਦਾ। ਜਿਵੇਂ ਬੱਚਾ ਆਪਣੀ ਮਾਂ ਨੂੰ ਪਿਆਰ ਕਰਦਾ ਹੈ। ਸਾਰੀ ਦਿਹਾੜੀ ਖੇਡ ਕੇ ਆਪਣੀ ਮਾਂ ਦੀ ਬੁੱਕਲ ਵਿੱਚ ਆ ਵੜਦਾ ਹੈ। ਹਰ ਬੰਦਾ ਆਪਣੇ ਵਤਨਾਂ ਦੀ ਮਿੱਟੀ ਨੂੰ ਪਿਆਰ ਕਰਦਾ ਹੈ। ਜਿਥੇ ਉਹ ਖੇਡ ਕੁੱਦ ਕੇ ਵੱਡਾ ਹੋਇਆ ਹੁੰਦਾ ਹੈ। ਉਸ ਨਾਲ ਪਿਆਰ ਬਣ ਜਾਂਦਾ ਹੈ। ਉਹੀ ਥਾਂ ਸਭ ਥਾਵਾਂ ਨਾਲੋਂ ਪਿਆਰੀ ਲੱਗਦੀ ਹੈ। ਬੁੱਢਪੇ ਵਿਚ ਬੁੱਢੇ ਲੋਕ ਆਪਣਾਂ ਜੱਦੀ ਥਾਂ ਨਹੀਂ ਛੱਡਣਾ ਚਹੁੰਦੇ। ਅਗਰ ਜਵਾਨੀ ਵਿੱਚ ਬਦੇਸ਼ਾਂ ਵਿਚੋਂ ਹਾਣ ਦਾ ਮਨ ਪਸੰਦ ਹਾਣੀ ਵਿਆਹ ਕਰਾਉਣ ਨੂੰ ਨਾਂ ਲੱਭੇ, ਤਾਂ ਵੀ ਆਸ ਆਪਣੇ ਦੇਸ਼ ਤੇ ਰਹਿ ਜਾਂਦੀ ਹੈ। ਅਸੀਂ ਅਖੀਰ ਨੂੰ ਇਸੇ ਤੇ ਆਸ ਲਾ ਲੈਂਦੇ ਹਾਂ। ਕਿਉਂਕਿ ਆਪਣਾ ਦੇਸ਼ ਹੀ ਸਹਾਰਾ ਦਿਸਦਾ ਹੈ। ਜਦੋਂ ਅਸੀਂ ਦੇਸ਼ ਵਾਪਸ ਆਉਂਦੇ ਹਾਂ। ਕੀ ਆਪਣੇ ਘਰ ਦੇਸ਼ ਵਿੱਚ ਆ ਕੇ ਮਨ ਨੂੰ ਸੁਤੰਸ਼ਟੀ ਮਿਲਦੀ ਹੈ? ਜੋਂ ਉਮੀਦਾਂ ਲੈ ਕੇ ਆਉਂਦੇ ਹਾਂ। ਕੀ ਪੂਰੀਆਂ ਹੁੰਦੀਆਂ ਹਨ? ਜਾਂ ਫਿਰ ਆਪਣੇ ਹੀ ਭਾਰਤ ਦੇਸ਼ ਵਿੱਚ ਪ੍ਰਦੇਸੀ ਬਣੇ ਰਹਿੰਦੇ ਹਾਂ। ਜਾਂ ਭਾਰਤ ਨੂੰ ਪਿਆਰ ਤੇ ਮਾਣ ਨਾਲ ਆਪਣਾ ਦੇਸ਼ ਮੰਨਦੇ ਹਾਂ। ਬੇਗਾਨੇ ਨੂੰ ਪ੍ਰੇਮ ਨਹੀਂ ਕੀਤਾ ਜਾਂਦਾ। ਜੋਂ ਆਪਣਾ ਹੁੰਦਾ ਹੈ। ਉਸੇ ਤੇ ਸਮਾਂ ਲਾਇਆ ਜਾਂਦਾ ਹੈ।See More

Comments
Post a Comment