ਆ ਫੜ ਪੇਕਿਆਂ ਦਾ ਆਉਣ ਜਾਣ ਦਾ ਭਾੜਾ
ਮਿਲ ਗਿਆ ਚਾਰ ਦਿਨਾਂ ਦਾ ਪਤੀ ਨੂੰ ਛੁੱਟਕਾਰਾ
-ਸਤਵਿੰਦਰ ਕੌਰ ਸੱਤੀ (ਕੈਲਗਰੀ) -
ਆ ਫੜ ਪੇਕਿਆਂ ਦਾ ਆਉਣ ਜਾਣ ਦਾ ਭਾੜਾ, ਮਿਲ ਗਿਆ ਚਾਰ ਦਿਨਾਂ ਦਾ ਪਤੀ ਨੂੰ ਛੁੱਟਕਾਰਾ। ਔਰਤ ਨੂੰ ਭਾੜਾ ਵੀ ਮਿਲੇ ਤੇ ਪਤੀ ਪੇਕੇ ਜਾਣ ਦੀ ਛੁੱਟੀ ਵੀ ਦੇ ਦੇਵੇ। ਔਰਤ ਲਈ, ਇਸ ਤੋਂ ਵੱਧ ਹੋਰ ਖੁਸ਼ੀ ਕੀ ਹੋ ਸਕਦੀ ਹੈ? ਪਤੀ ਨੂੰ ਪਤਨੀ ਦੀ ਹੈਡਕ ਮੁੱਕ ਜਾਂਦੀ ਹੈ। ਉਹ ਵੀ ਛੁੱਟੀਆਂ ਮਨਉਣ ਦਾ ਅੰਨਦ ਮਾਣਦਾ ਹੈ। ਹਰ ਮਸਤੀ ਕਰਨਾਂ ਚਹੁੰਦਾ ਹੈ। ਦੀਪੋ ਬਿਮਾਰ ਰਹਿਣ ਲੱਗ ਗਈ ਸੀ। ਉਸ ਨੂੰ ਜੋੜਾ ਦੇ ਦਰਦ ਦੀ ਸ਼ਕਾਇਤ ਸੀ। ਗਠੀਏ ਦੇ ਦਰਦਾ ਕਰਕੇ, ਘਰ ਦਾ ਕੋਈ ਕੰਮ ਵੀ ਨਹੀਂ ਕਰ ਸਕਦੀ ਸੀ। ਇੱਕ ਦਿਨ ਉਸ ਦੀ ਭਰਜਾਈ ਆਈ। ਉਸ ਨੇ ਦੀਪੋ ਦੀ ਹਾਲਤ ਦੇਖ ਕੇ ਕਿਹਾ," ਦੀਪੋ ਆਪਣੇ ਪਿੰਡ ਦੇਸੀ ਦਿਵਾਈ ਦਿੰਦੇ ਹਨ। ਸਰੀਰ ਨੂੰ ਭਾਫ਼ ਵੀ ਦਿੰਦੇ ਹਨ। ਕੀ ਪਤਾ ਤੈਨੂੰ ਅਰਾਮ ਆ ਜਾਵੇ? " ਦੀਪੋ ਨੇ ਕਿਹਾ, " ਭਰਜਾਈ ਘਰ ਦਾ ਕੰਮ ਕੌਣ ਕਰੇਗਾ? ਮੇਰੇ ਕੋਲੋ ਘਰ ਛੱਡ ਕੇ ਜਾ ਨਹੀਂ ਹੋਣਾ," ਉਸ ਦੀ ਭਰਜਾਈ ਨੇ ਕਿਹਾ," ਕੰਮ ਤਾਂ ਹੁੰਦੇ ਹੀ ਰਹਿਣੇ ਹਨ। ਅੱਜ ਮਰ ਗਈ, ਭੱਲਕੇ ਕੋਈ ਚੇਤੇ ਨਹੀਂ ਕਰਦਾ। ਜਾਨ ਹੈ ਤਾਂ ਜਹਾਨ ਹੈ। ਕੁੜੀ ਤੇਰੀ 16 ਸਾਲ ਦੀ ਹੋ ਗਈ। ਦੂਜੀ 14 ਦੀ ਹੈ। ਛੋਟੀ ਵੀ ਆਪਣਾਂ ਆਪ ਸੰਭਾਂਲ ਲੈਂਦੀ ਹੈ। ਆਪੇ ਦੋ ਰੋਟੀਆਂ ਥੱਪ ਲੈਣਗੇ।" ਦੀਪੋ ਦਾ ਪਤੀ ਬੋਲ ਪਿਆ," ਮੇਰੇ ਵੱਲੋਂ ਭਾਂਵੇਂ ਅੱਜ ਨਾਲ ਹੀ ਲੈ ਜਾਵੋ, ਖ਼ਰਚੇ ਦਾ ਭੋਰਾ ਫ਼ਿਕਰ ਹੀ ਨਾਂ ਕਰੋਂ। ਜਿੰਨੀ ਦੇਰ ਇਲਾਜ਼ ਹੁੰਦਾ ਹੈ। ਭਾਂਵੇਂ ਉਥੇ ਹੀ ਰਹੇ।" ਦੀਪੋ ਨੇ ਚਾਰ ਸੂਟ ਨਾਲ ਲੈ ਲਏ, ਆਪਣੀ ਭਰਜਾਈ ਨਾਲ ਤੁਰ ਗਈ।" ਕੁੱਝ ਦਿਨਾਂ ਪਿਛੋਂ ਦੀਪੋ ਦੇ ਪਤੀ ਨੂੰ ਇਕਲਾ ਪਣ ਖਾਣ ਲੱਗ ਗਿਆ। ਘਰ ਦੇ ਅੰਦਰ ਬਾਹਰ ਜੀਅ ਲੱਗਣੋ ਹੱਟ ਗਿਆ। ਉਸ ਨੂੰ ਅਜੀਬ ਜਿਹੀ ਅਚਵੀ ਲੱਗੀ ਹੋਈ ਸੀ। ਉਹ ਇਹ ਸੋਚ ਕੇ ਘਰ ਆਇਆ,Ḕ ਸੌਹੁਰੀ ਜਾ ਕੇ, ਦੀਪੋ ਨੂੰ ਮਿਲ ਆਉਂਦਾ ਹਾਂ। ਸ਼ਇਦ ਬਹੁਤ ਦਿਨ ਹੋ ਗਏ।Ḕ ਉਹ ਘਰ ਅੰਦਰ ਦਾਖ਼ਲ ਹੋਇਆ ਤਾਂ ਉਸ ਨੇ ਦੇਖਿਆ, ਉਸ ਦੀ ਵੱਡੀ ਧੀ ਫ਼ਰਸ਼ ਤੇ ਪੋਚਾ ਲਾ ਰਹੀ ਹੈ। ਜਦੋਂ ਵੀ ਉਹ ਘਰ ਦੇ ਕੰਮ ਕਰਦੀ ਦੱਪਟਾ ਗਲ਼ ਵਿਚ ਵੀ ਨਹੀਂ ਪਾਉਂਦੀ ਸੀ। ਕਿਹੜਾ ਕੋਈ ਬਾਹਰ ਦਾ ਘਰ ਹੁੰਦਾ ਸੀ। ਜਿਉਂ-ਜਿਉ ਫ਼ਰਸ਼ ਤੇ ਪੋਚਾ ਲਾ ਰਹੀ ਸੀ। ਨੀਵੀਂ ਹੋ ਕੇ ਬਾਲਟੀ ਵਿੱਚ ਪੋਚਾ ਵਾਰ-ਵਾਰ ਨਚੋੜਦੀ ਸੀ। ਉਸ ਦੇ ਸਕੇ ਪਿਉ ਦਾ ਧਿਆਨ ਉਸ ਦੇ ਗਲ਼ੇ ਵਿੱਚ ਜਾ ਰਿਹਾ ਸੀ। ਦੀਪੋ ਦੇ ਪਤੀ ਅੰਦਰ ਅਜੀਵ ਹਰਕਤ ਹੋਈ। ਉਹ ਭੁੱਲ ਗਿਆ ਕਿ ਉਸ ਦੀ ਆਪਣੀ ਹੀ ਧੀ ਹੈ। ਪੋਚਾ ਲਾ ਕੇ, ਕੁੜੀ ਸਕੂਲ ਜਾਣ ਲਈ ਕੱਪੜੇ ਬਦਲ ਰਹੀ ਸੀ। ਉਸ ਨੇ ਉਥੇ ਹੀ ਕੁੜੀ ਨੂੰ ਆਪਣੀਆਂ ਬਾਹਾਂ ਵਿੱਚ ਜਕੜ ਲਿਆ। ਕੁੜੀ ਨੇ ਬਹੁਤ ਪਰ ਮਾਰੇ, ਬੱਗਿਆੜ ਅੱਗੇ ਉਸ ਦੀ ਇਕ ਨਾਂ ਚੱਲੀ। ਕੁੜੀ ਰੋਂਈ ਤਾਂ ਆਪ ਹੀ ਅੱਖਾਂ ਪੂੰਝਣ ਲੱਗ ਗਿਆ," ਗਲਤੀ ਹੋ ਗਈ। ਮੈਂ ਤਾਂ ਸੋਚਿਆ ਤੇਰੀ ਮਾਂ ਆ ਗਈ ਹੈ। ਹਨੇਰੇ ਵਿੱਚ ਪਤਾ ਹੀ ਨਹੀਂ ਲੱਗਾ। ਕਿਸੇ ਨੂੰ ਦੱਸੀ ਨਾਂ, ਜੇ ਤੇਰੀ ਮਾਂ ਨੂੰ ਪਤਾ ਲੱਗ ਗਿਆ। ਉਹ ਤਾਂ ਮਰ ਜਾਵੇਗੀ। ਲੋਕ ਕੀ ਕਹਿਣਗੇ? ਦੋਂਨਾਂ ਦੀ ਬਦਨਾਮੀ ਹੋਵੇਗੀ।" ਕੁੜੀ ਨੇ ਆਪਣੇ ਅੰਦਰ ਚੀਰੇ ਗਏ ਦਰਦ ਨੂੰ ਬੁੱਲਾਂ ਵਿੱਚ ਘੁੱਟ ਲਿਆ। ਆਪਣੇ ਆਪ ਨੂੰ ਸੰਭਾਲਿਆ। ਸਕੂਲ ਤੋ ਛੁੱਟੀ ਕਰ ਲਈ ਸੀ। ਦੂਜੀਆਂ ਦੋਂਨੋ ਕੁੜੀਆਂ ਸਕੂਲ ਚਲੀਆਂ ਗਈਆਂ। ਉਹ ਫਿਰ ਉਸ ਕੋਲ ਦਰਦਾ ਤੇ ਮਲਮ ਧਰਨ ਲਈ ਬੈਠ ਗਿਆ ਸੀ। ਉਸ ਨੂੰ ਪਲੋਸਣ ਲੱਗ ਗਿਆ ਸੀ। ਕੁੜੀ ਨੇ ਜਦੋਂ ਕੋਈ ਵਿਰੋਧ ਨਾਂ ਕੀਤਾ ਤਾਂ ਉਹ ਇਕ ਹੋਰ ਬਾਜੀ ਮਾਰ ਗਿਆ। ਫਿਰ ਨਿੱਤ ਦਾ ਧੰਦਾ ਬਣ ਗਿਆ। ਦੀਪੋ ਘਰ ਵਾਪਸ ਆਈ ਤਾਂ ਉਸ ਦੇ ਪਤੀ ਨੇ ਕਿਹਾ," ਤੂੰ ਹੋਰ ਉਥੇ ਪੇਕੇ ਹੀ ਰਹਿ ਲੈ। ਚੰਗੀ ਤਰਾਂ ਬਿਮਾਰੀ ਦਾ ਇਲਾਜ਼ ਕਰਾ ਲੈ। ਇਹ 5000 ਰੁਪਿਏ ਕੋਲ ਰੱਖ ਲੈ। ਹੋਰ ਚਾਹੀਦੇ ਹੋਏ ਸੁਨੇਹਾ ਭੇਜ ਦੇਵੀ। ਤੂੰ ਸ਼ਾਂਮ ਵਾਲੀ ਗੱਡੀ ਮੁੜ ਜਾ।" ਦੀਪੋ ਬੜੀ ਖੁਸ਼ ਹੋਈ। ਉਸ ਨੇ ਕਿਹਾ," ਤੁਹਾਨੂੰ ਰੋਟੀ ਦਾ ਔਖਾ ਹੁੰਦਾ ਹੋਵੇਗਾ। ਮੈਂ ਚਾਰ ਦਿਨ ਲਾ ਜਾਂਦੀ ਹਾਂ। ਚਾਰ ਦਿਨ ਭੁਖਾਰੇ ਨਾਂ ਲਵਾਂਗੀ।" ਹੁਣ ਵੱਡੀ ਕੁੜੀ ਨੇ ਵੀ ਕਹਿ ਦਿੱਤਾ ਸੀ," ਰੋਟੀ ਮੈਂ ਆਪੇ ਬਣਾ ਲੈਂਦੀ ਹਾਂ। ਮਾਂ ਤੂੰ ਠੀਕ ਹੋ ਜਾਵੇਂ, ਉਥੇ ਹੋਰ ਰਹਿ ਕੇ ਦੇਖ ਲੈ।" ਦੀਪੋ ਮਨੋਂ-ਮਨੀ ਬਹੁਤ ਖੁਸ਼ ਹੋਈ। ਉਸ ਨੇ ਕਿਹਾ,"ਮੇਰੇ ਪਰਵਾਰ ਨੂੰ ਮੇਰਾ ਕਿੰਨਾਂ ਦਰਦ ਹੈ। ਤੁਸੀਂ ਸਾਰੇ ਠੀਕ ਕਹਿੰਦੇ ਹੋ। ਮੈਂ ਚਲੀ ਜਾਂਦੀ ਹਾਂ। ਘਰ ਨੂੰ ਤੁਹਾਡੇ ਸਹਾਰੇ ਛੱਡ ਕੇ ਚੱਲੀ ਹਾਂ। ਤੁਸੀਂ ਖਿਆਲ ਰੱਖਣਾਂ।" ਕੁੱਤਾ ਜਿੰਨਾਂ ਮਰਜ਼ੀ ਰੱਜ ਜਾਵੇ, ਭਾਂਡਿਆਂ ਵਿੱਚ ਮੂੰਹ ਮਾਰਨੋਂ ਨਹੀਂ ਹੱਟਦਾ। ਬੰਦੇ ਵਿੱਚ ਜਾਨਵਰਾਂ ਦੀਆਂ ਹਰਕਤਾਂ ਉਭਰ ਹੀ ਆਉਂਦੀਆਂ ਹਨ। ਜਾਨਵਰਾਂ ਵੀ ਦੀਪੋ ਦੇ ਪਤੀ ਵਾਂਗ ਹੀ ਕਰਦੇ ਹਨ। ।
ਦੀਪੋ ਦਾ ਪਤੀ ਵਿਚਕਾਰ ਵਾਲੀ ਧੀ ਨਾਲ ਵੀ ਛੇੜ-ਛਾੜ ਕਰਨ ਲੱਗ ਗਿਆ ਸੀ। ਵੱਡੀ ਕੁੜੀ ਘਰ ਵਿੱਚ ਨਹੀਂ ਸੀ। ਛੋਟੀ ਪੈਰ ਵਿੱਚ ਮੋਚ ਆਉਣ ਕਰਕੇ ਸਕੂਲ ਨਹੀਂ ਗਈ। ਧੀ ਦਾ ਸਕਾ ਪਿਉ ਪੈਰ ਤੇ ਮਾਲਸ਼ ਕਰਨ ਲੱਗ ਗਿਆ। ਮਾਲਸ਼ ਕਰਦੇ ਨੂੰ ਕਾਂਮ ਦਾ ਭੂਤ ਚੜ੍ਹ ਗਿਆ। ਉਸ ਨੇ ਇਸ ਨੂੰ ਵੀ ਦਬੋਚ ਲਿਆ। ਕੁੜੀ ਰੋਈ, ਰੌਲ਼ਾ ਪਾਇਆ। ਰੌਲ਼ਾ ਸੁਣ ਕੇ ਗੁਆਂਢਣ ਆ ਗਈ। ਉਸ ਨੇ ਕਿਹਾ," ਕੀ ਹੋਇਆ ਇਸ ਨੇ ਦੁਹਾਈ ਪਾਈ ਹੋਈ ਹੈ?" ਕੁੜੀ ਦੇ ਪਿਉ ਨੇ ਕਿਹਾ," ਪੈਰ ਨੂੰ ਮੋਚ ਆ ਗਈ ਹੈ। ਤਾਂ ਦਰਦ ਨਾਲ ਕੁਰਲਾ ਰਹੀ ਹੈ।" ਗੁਆਂਢਣ ਸਿਫ਼ਤਾ ਕਰਨ ਲੱਗ ਗਈ," ਇਕ ਇਹ ਵੀ ਬੰਦਾ ਹੈ। ਤਿੰਨ ਧੀਆਂ ਨੂੰ ਸੰਭਾਂਲਦਾ ਹੈ। ਆਪ ਔਖਾਂ ਹੋ ਕੇ, ਘਰਵਾਲੀ ਦਾ ਇਲਾਜ਼ ਕਰਾ ਰਿਹਾ ਹੈ। ਹਰ ਬੰਦਾ ਇਸ ਵਰਗਾ ਹੋ ਜਾਵੇ।" ਕੁੜੀ ਚੀਕੀ ਉਸ ਨੇ ਉਪਰ ਲਈ ਚਾਦਰ ਪਰੇ ਕਰ ਦਿੱਤੀ," ਚਾਚੀ ਇਹ ਦਰੀਂਦਾ ਹੈ। ਦੇਖ ਇਸ ਨੇ ਮੇਰਾ ਕੀ ਹਾਲ ਕੀਤਾ ਹੈ।" ਉਹ ਬੋਲ ਪਿਆ," ਝੂਠ ਬੋਲਦੀ ਹੈ। ਮੈਂ ਤੈਨੂੰ ਜਾਨੋਂ ਮਾਰ ਦਿਆਂਗਾ।" ਉਹ ਗਰਦਨ ਫੜਨ ਹੀ ਲੱਗਾ ਸੀ। ਵੱਡੀ ਕੁੜੀ ਆ ਗਈ। ਬਗੈਰ ਦੱਸੇ ਉਹ ਸਭ ਸਮਝ ਗਈ। ਲੋਕ ਇੱਕਠੇ ਹੁੰਦੇ ਗਏ। ਇਕ ਜਾਂਣਾਂ ਦੀਪੋ ਨੂੰ ਪੇਕਿਆਂ ਤੋਂ ਲੈ ਆਇਆ। ਕਿਸੇ ਨੇ ਪੁਲੀਸ ਨੂੰ ਦੱਸ ਦਿੱਤਾ। ਦੋਂਨਾਂ ਕੁੜੀਆਂ ਨੇ ਸਾਰਾ ਕੁੱਝ ਸਾਰਿਆਂ ਨੂੰ ਦੱਸ ਦਿੱਤਾ। ਵੱਡੀ ਨੇ ਪੁਲੀਸ ਨੂੰ ਕਿਹਾ," ਮੈਂ ਕਿਸ ਨੂੰ ਦੱਸਦੀ। ਬੱਚਿਆਂ ਦੀ ਗੱਲ ਕੌਣ ਸੁਣਦਾ ਹੈ। ਸੁਣਿਆ ਤਾਂ ਸਿਆਣੇ ਵੱਡੀ ਉਮਰਦੇ ਨੂੰ ਜਾਂਦਾ ਹੈ।" ਦੀਪੋ ਪਾਗਲਾਂ ਦੀ ਤਰਾਂ ਬੋਲੀ ਜਾਂਦੀ ਸੀ," ਇਸ ਬੰਦੇ ਨੂੰ ਛੱਡਿਉ ਨਾਂ, ਇਸ ਨੇ ਮੇਰੀਆਂ ਬੱਚੀਆਂ ਨਾਲ ਗੰਦ ਘੋਲਿਆ ਹੈ। ਇਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ।" ਪੁਲੀਸ ਉਸ ਧੀਆਂ ਦੇ ਖ਼ਸਮ ਨੂੰ ਫੜ ਕੇ ਲੈ ਗਈ ਸੀ। ਉਸ ਨੂੰ 7 ਸਾਲਾਂ ਦੀ ਕੈਦ ਹੋ ਗਈ ਸੀ। ਕਈ ਗੱਲਾਂ ਕਰ ਰਹੇ ਸਨ। ਤਾਂਹੀ ਤਾਂ ਬੰਦਾ ਇਹ ਧੀ ਮਾਂ ਦੀ ਠੋਕ ਕੇ ਗਾਲ ਕੱਢਦਾ ਹੈ। ਭਮਦੇ ਇੱਕ ਦੂਜੇ ਨੂੰ ਜਾਂਣਦੇ ਹੁੰਦੇ ਹਨ।

Comments

Popular Posts