ਹਰ ਬੰਦਾ ਆਪਣਾਂ ਗੰਦ ਆਪ ਸਮੇਟੇ ਦੂਜੇ ਬੰਦੇ ਨੂੰ ਗੰਦ ਚੱਕਣ ਲਈ ਮਜ਼ਬੂਰ ਨਾਂ ਕਰੇ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
ਬੰਦੇ ਦਾ ਮਲ-ਮੂਤਰ, ਗੰਦ ਚੱਕਣ ਵਾਲੇ ਨੂੰ ਅਗਰ ਬੰਦੇ ਦੀ ਜਾਤ-ਪਾਤ ਕਰਕੇ ਕੋਈ ਇੱਜ਼ਤ ਨਾਂ ਕਰੇ। ਉਸ ਨੂੰ ਲੋਕ ਹਰ ਗੱਲ ਵਿੱਚ ਨੀਚਾ ਦਿਖਾਉਣ ਲੱਗ ਜਾਂਣ। ਸਿਰਫ਼ ਇਸ ਲਈ ਕਿ ਜਾਤ ਨੀਚ ਹੈ। ਲੋਕਾਂ ਦਾ ਗੰਦ ਸਾਫ਼ ਕਰਦੇ ਹਨ। ਸ਼ਹਿਰ ਪਿੰਡ ਦੇ ਬੰਦਿਆਂ ਦਾ ਮਲ-ਮੂਤਰ, ਗੰਦ ਬਾਹਰ ਸੁੱਟਦੇ ਹਨ। ਇੰਨਾਂ ਲੋਕਾਂ ਨੂੰ ਅਮੀਰ ਲੋਕ ਆਪਣੀ ਝੂਠਣ ਖਿਲਾਉਂਦੇ ਹਨ। ਲੋਕ ਦੂਰੋਂ ਹੀ ਉਨਾਂ ਦੇ ਭਾਂਡੇ ਵਿੱਚ ਖਾਂਣਾਂ ਪਾਉਂਦੇ ਹਨ। ਆਪਣੇ ਉਤਾਰੇ ਕੱਪੜੇ ਪਾਉਣ ਲਈ ਦਿੰਦੇ ਹਨ। ਉਹ ਨਵੇਂ ਕੱਪੜੇ ਨਹੀਂ ਪਾ ਸਕਦੇ ਸਨ। ਚਾਹੇ ਜਿੰਨੀ ਮਰਜ਼ੀ ਉਚੀ ਵਿਦਿਆ ਪੜ੍ਹ ਲੈਣ, ਲੋਕ ਨਹੀਂ ਭੁੱਲਦੇ। ਉਹ ਸਫ਼ਾਈ ਕਰਨ ਵਾਲੇ ਹਨ। ਦੁਨੀਆਂ ਉਤੇ ਹੋਰ ਬਹੁਤ ਕੰਮ ਹਨ। ਇਹ ਕੰਮ ਛੱਡਣ ਦੀ ਕੋਸ਼ਸ਼ ਕਰਨੀ ਚਾਹੀਦੀ ਹੈ। ਜਿਸ ਦਾ ਗੰਦ ਹੈ। ਆਪੇ ਸਮੇਟੇ। ਨਾਂ ਹੀ ਕਿਸੇ ਨੂੰ ਦੱਸੋ ਕਿਸੇ ਨੇ ਇਹ ਕੰਮ ਕੀਤਾ ਸੀ। ਸਗੋਂ ਮਿਲ ਕੇ ਇਹ ਬਣਾਏ ਫੂਕਰੇ-ਪਨ ਨੂੰ ਹੱਟਾਉਣਾਂ ਹੈ। ਹਰ ਬੰਦਾ ਆਪਣਾਂ ਗੰਦ ਆਪ ਸਮੇਟੇ ਦੂਜੇ ਬੰਦੇ ਨੂੰ ਗੰਦ ਚੱਕਣ ਲਈ ਮਜ਼ਬੂਰ ਨਾਂ ਕਰੇ। ਂਨਾਂ ਹੀ ਦੂਜੇ ਬੰਦੇ ਨਾਲ ਘਿਰਨਾਂ ਕਰਨ ਦੀ ਲੋੜ ਹੈ। ਭੇਦ-ਭਾਵ ਦੇ ਬੰਦਨਾਂ ਤੋਂ ਬੱਚ ਸਕੀਏ।
ਭਾਰਤ ਵਿੱਚ ਬਹੁਤ ਲੋਕ ਐਸੇ ਹਨ। ਜੋ ਲੋਕਾਂ ਦਾ ਮਲ-ਮੂਤਰ ਸਿਰ ਉਤੇ ਉਠਾਉਂਦੇ ਹਨ। ਬੰਦੇ ਦਾ ਮਲ-ਮੂਤਰ, ਗੰਦ ਚੱਕਣ ਵਾਲੇ ਅੱਜ ਵੀ ਕੰਮ ਕਰ ਰਹੇ ਹਨ। ਮੈਂ ਕੱਲਕੱਤੇ ਦੀ ਜੰਮ-ਪਲ ਹਾਂ। ਉਥੇ ਮੈਂ ਆਪਣੀਆਂ ਅੱਖਾਂ ਨਾਲ ਉਹਾਂ ਨੂੰ ਇਹ ਸਫ਼ਾਈ ਕਰਦਿਆ ਦੇਖਿਆ ਹੈ। ਦੋ ਤਿੰਨ ਮੰਜਲੇ ਘਰਾਂ ਉਤੋਂ ਬੰਦੇ ਦਾ ਮਲ-ਮੂਤਰ, ਗੰਦ ਹੇਠਾ ਵੱਡੇ ਟੋਏ ਵਿਚ ਡਿਗਦਾ ਹੈ। ਉਹ ਆਪਣੀਆਂ ਬਾਲਟੀਆਂ ਪਾਉਂਦੇ ਸਨ। ਕਈ ਥਾਵਾਂ ਤੇ ਥੱਲੇ ਬੱਠਲ, ਕੜਾਹੀਆ ਰੱਖਦੇ ਸਨ। ਉਹ ਉਪਰ ਤੱਕ ਭਰ ਜਾਂਦਾ ਸੀ। ਉਵੇਂ ਮਲ-ਮੂਤਰ ਸਿਰ, ਸਰੀਰ, ਕੱਪੜਿਆ ਉਤੇ ਚੋਈ ਜਾਂਦਾ ਸੀ। ਉਹ ਦੋ ਜਾਣੇ ਬੰਦਾ ਔਰਤ ਹੁੰਦੇ ਸਨ। ਨੱਕ ਵੀ ਨਹੀਂ ਲਿਪਟਦੇ ਸਨ। ਜਿਵੇਂ ਕਹਿੰਦੇ ਹੋਣ, " ਨੌਕਰ ਕੀ ਤੇ ਨਖ਼ਰਾ ਕੀ? ਇੱਕ ਘਰ ਦੇ, ਉਨਾਂ ਨੂੰ 5 ਰੂਪਈਏ ਦਿੰਦੇ ਸੀ। 1995 ਵਿੱਚ ਮੈਂ ਪੰਜਾਬ ਗਈ ਸੀ। ਮਕੇਰੀਆਂ ਦਾ ਮੁੰਡਾ ਸਾਡੇ ਟੱਰਕਾਂ ਦਾ ਡਰਾਇਵਰ ਸੀ। ਡਲਹੋਜੀ ਜਾਂਣਾ ਸੀ। ਅਸੀਂ ਰਸਤੇ ਵਿੱਚ ਉਸ ਦੇ ਪਰਿਵਾਰ ਨੂੰ ਮਿਲਣ ਲਈ ਰੁਕ ਗਏ। ਮੈਂ ਉਨਾਂ ਨੂੰ ਲੈਟਰੀਨ ਜਾਂਣ ਦੀ ਥਾਂ ਪੁੱਛੀ। ਉਨਾਂ ਨੇ ਮੈਨੂੰ ਛੋਟੇ ਜਿਹੇ ਬੱਣੇ ਬਗੈਰ ਛੱਡ ਤੋਂ ਕੰਮਰੇ ਵੱਲ ਜਾਂਣ ਲਈ ਕਿਹਾ। ਜਦੋਂ ਮੈਂ ਉਥੇ ਗਈ। ਮੈਨੂੰ ਹੋਰਾਂ ਦਾ ਗੰਦ ਵੀ ਦਿਸਿਆ। ਵੱਡੀ ਕੁਰਸੀ ਵਾਂਗ ਸੀਮਿੰਟ ਦਾ ਥੜਾ ਬੱਣਿਆ ਸੀ। ਮੈਂ ਤਾਂ ਉਲਟੀਆਂ ਕਰਦੀ ਬਾਹਰ ਆ ਗਈ। ਉਥੇ ਜਾਂਣ ਨਾਲੋਂ ਮੈਂ ਖੇਡਾਂ ਵਿੱਚ ਚਲੀ ਗਈ।
ਚਮੜੀ ਨੂੰ ਦੇਖ ਕੇ ਜਾਤਾਂ ਬੱਣਾਈਆਂ, ਜਾਣੀਆਂ ਜਾਂਦੀਆ ਹਨ। ਬੰਦੇ ਦੇ ਖੂਨ, ਹੱਡੀਆਂ, ਨੱਕ, ਮੂੰਹ, ਅੱਖ, ਕੰਨ ਇਕੋ ਹਨ। ਇਕੋ ਜਿਹਾ ਕੰਮ ਕਰਦੇ ਹਨ। ਜਾਤ-ਪਾਤ ਖ਼ਤਮ ਕਰਨੀ ਹੈ ਤਾਂ ਜੇ ਕੋਈ ਜਾਤ ਪੁੱਛਦਾ ਹੈ। ਆਪਣੀ ਜਾਤ ਕਦੇ ਨਾਂ ਦੱਸੋ, ਨਾਂ ਹੀ ਕਿਸੇ ਦੀ ਜਾਤ ਪੁੱਛੋ। ਹਰ ਕੰਮ ਆਪ ਤੋਂ ਸ਼ਰੂ ਹੋਣਾਂ ਹੈ। ਇਕ ਵਿਆਹ ਹੋ ਰਿਹਾ ਸੀ। ਇੱਕ ਔਰਤ ਦੇ ਕੁੜਤੀ ਦੇ ਉਤੋ ਦੀ, ਸ੍ਰੀ ਸਾਹਿਬ ਗਾਤਰਾ ਪਾਇਆ ਸੀ। ਜਦੋਂ ਅੰਮ੍ਰਿਤ ਛਕਾਉਂਦੇ ਹਨ। ਦੱਸਿਆ ਜਾਂਦਾ ਹੈ, " ਤੇਰੀ ਕੋਈ ਜਾਤ ਨਹੀਂ ਹੈ। ਨਾਂ ਹੀ ਕਿਸੇ ਦੀ ਜਾਤ-ਪਾਤ ਵਿੱਚ ਦਖ਼ਲ ਦੇਣਾਂ ਹੈ। " ਉਸ ਔਰਤ ਨੂੰ ਪਤਾ ਸੀ। ਵਿਆਹ ਵਾਲਿਆਂ ਦੀ ਜਾਤ ਕੀ ਹੈ? ਕਾਡ ਦੇ ਕੇ ਇੱਜ਼ਤ ਨਾਲ ਸੱਦੀ ਗਈ ਸੀ। ਮੂੰਹ ਉਤੇ ਦਾੜੀ ਵੀ 20 ਕੁ ਵਾਲ ਸਨ। ਇਹ ਵਾਲ ਤਾਂ ਸਨ, ਆਪਣੀ ਸਿੱਖ ਜਾਤ ਉਤੇ ਗੁਮਾਨ ਹੈ। ਉਹ ਜਾਂਣਦੀ ਸੀ। ਵਿਆਹ ਵਾਲੇ ਮੁੰਡਾ ਕੁੜੀ ਇੱਕ ਜਾਤ ਦੇ ਨਹੀਂ ਹਨ। ਫਿਰ ਵੀ ਜਦੋਂ ਅੰਨਦ ਕਾਰਜ ਹੋ ਰਹੇ ਸਨ। ਉਸ ਨੇ ਪਿਛੇ ਮੂੰਹ ਘੁੱਮਾ ਕੇ ਮੈਨੂੰ ਪੁਛਿਆ, " ਕੁੜੀ ਦੀ ਜਾਤ ਕੀ ਹੈ? " ਮੈਂ ਕੋਈ ਜੁਆਬ ਨਹੀਂ ਦਿੱਤਾ। ਬੁੱਲ ਕੱਢ ਕੇ, ਮੇਰੇ ਵੱਲ ਕਸੂਤੀ ਜਿਹੀ ਝਾਕੀ। ਜਿਵੇਂ ਉਸ ਨੂੰ ਮੇਰੀ ਸ਼ਕਲ ਵਿਚੋਂ ਉਹ ਕੁੜੀ ਦਿਸੀ ਹੋਵੇ। ਇਥੇ ਹੀ ਬਸ ਨਹੀਂ ਹੈ। ਸਾਡੇ ਸ਼ਹਿਰ ਦੀਆਂ ਪੱਗਾਂ ਵਾਲੀਆਂ ਔਰਤਾਂ ਬੰਦੇ ਤਾਂ ਨਵੇਂ ਅੰਮ੍ਰਿਤ ਛੱਕਣ ਤੇ ਪਾਠ ਕਰਨ ਵਾਲੇ ਨੂੰ ਨੀਚ ਜਾਤ ਹੀ ਸਮਝਦੇ ਹਨ। ਉਸ ਮਗਰ ਡਾਂਗਾਂ ਚੱਕ ਕੇ ਪੈ ਜਾਂਦੇ ਹਨ। ਗੁਰਦੁਆਰਿਆਂ ਦੇ ਪ੍ਰਧਾਂਨ ਮੈਂਬਰ ਜਾਤ-ਪਾਤ ਨਸਲਾਂ ਦੀ ਖੂਬ ਖਿਲੀ ਉਡਾ ਰਹੇ ਹਨ।
ਅਮਰ ਖਾਨ ਦਾਲਦਾ ਉਤੇ ਟੀਵੀ ਸ਼ੋ ਕਰ ਰਹੇ ਹਨ। ਕਮਾਲ ਦੇ ਟੌਪਿਕ ਰੱਖ ਕੇ, ਜੰਨਤਾਂ ਦੇ ਦਿਲਾਂ ਨੂੰ ਜਿੱਤ ਰਹੇ ਹਨ। ਲੋਕ ਇਸ ਨਾਲ ਸਹਿਮਤ ਵੀ ਹੋਣਗੇ। ਇੱਕ ਬਾਲਮੀਕ ਔਰਤ ਰੋਂਦੀ ਹੋਈ ਦੱਸ ਰਹੀ ਹੈ, " ਮੈਂ ਬਹੁਤ ਪੜ੍ਹੀ ਲਿਖੀ ਹਾਂ। ਸਕੂਲ ਵਿੱਚ ਪੜ੍ਹਾਉਣ ਲੱਗੀ ਹਾਂ। ਜਦੋਂ ਮੈਂ ਪੜ੍ਹਦੀ ਸੀ। ਮੈਨੂੰ ਸਕੂਲ ਦੇ ਘੜੇ ਵਿਚੋਂ ਪਾਣੀ ਨਹੀਂ ਪੀਣ ਦਿੱਤਾ ਜਾਂਦਾ ਸੀ। ਅਸੀਂ ਘਰਾਂ ਵਿਚੋਂ ਲੋਕਾਂ ਦਾ ਗੰਦਾ ਚੱਕਦੇ ਸੀ। ਬੱਚੇ ਮੈਨੂੰ ਛੇੜਦੇ ਸਨ। ਮੈਂ ਆਪਣੀ ਤਾਈ ਨਾਲ ਕਿਸੇ ਘਰ ਕੰਮ ਕਰਨ ਗਈ। ਉਹੀ ਬੰਦਿਆਂ ਦਾ ਗੰਦ ਚੱਕਣਾਂ ਸੀ। ਮੈਂ ਇਸ ਲਈ ਨਾਲ ਚਲੀ ਗਈ। ਘਰ ਸੁੱਕੀ ਰੋਟੀ ਮਿੱਠੇ ਪਾਣੀ ਨਾਲ ਖਾਣੀ ਪੈਣੀ ਸੀ। ਉਥੋਂ ਸਬਜ਼ੀ ਮਿਲ ਸਕਦੀ ਸੀ। ਉਨਾਂ ਦੀ ਕੁੜੀ ਮੇਰੇ ਨਾਲ ਪੜ੍ਹਦੀ ਨਿੱਕਲ ਆਈ। ਜਿਸ ਨੇ ਦੂਜੇ ਦਿਨ ਸਾਰੇ ਸਕੂਲ ਵਿੱਚ ਮੇਰੀ ਖਿਲੀ ਉਡਾਈ। ਉਸ ਕੁੜੀ ਦੇ ਮੈਂ ਮੋਡੇ ਉਤੇ ਮਾਰਿਆ। ਉਸ ਨੇ ਮੇਰੇ ਮੱਥੇ ਉਤੇ ਨਿਸ਼ਾਨ ਪਾ ਕੇ ਖੁਨ ਕੱਢ ਦਿੱਤਾ। ਅੱਜ ਵੀ ਨਿਸ਼ਾਨ ਹੈ। ਪਰ ਲੋਕਾਂ ਦੇ ਬੋਲਾਂ ਦੇ ਜਖ਼ਮ ਤਾਂ ਅੰਦਰ ਦਿਲ ਉਤੇ ਲੱਗੇ ਹੋਏ ਹਨ। ਸਾਡਾ ਅਧਿਆਪਕ ਵੀ ਬ੍ਰਹਿਮਣ ਸੀ। ਇੱਕ ਬਾਰ ਸ਼ੜਕ ਉਤੇ, ਅਸੀਂ ਮਜ਼ਦੂਰੀ ਦਾ ਕੰਮ ਕਰਦੇ ਸੀ। ਮੇਰੇ ਹੀ ਕਾਲਜ ਦੀਆਂ ਕੁੜੀਆਂ ਮੈਨੂੰ ਛੇੜਦੀਆਂ ਸਨ। ਪਰ ਮੈਨੂੰ ਆਪਣੇ ਕੰਮ ਕਰਨ ਦਾ ਫ਼ਕਰ ਸੀ। ਨਾਨਕੇ ਘਰ ਨਾਨੀ ਵੀ ਗੰਦਾ ਉਠਾਉਂਦੀ ਸੀ। ਐਮ ਏ ਕਰਨ ਸਮੇਂ ਦਿੱਲੀ ਹੋਸਟਲ ਵਿੱਚ ਬ੍ਰਹਮਣ ਕੁੜੀ ਨੇ ਮੈਨੂੰ ਬਹੁਤ ਤੰਗ ਕੀਤਾ। ਮੈਨੂੰ ਉਸ ਕੁੜੀ ਨੇ ਹੋਸਟਲ ਵਿਚੋਂ ਕੱਢਣ ਦਾ ਜ਼ਤਨ ਕੀਤਾ ਗਿਆ। ਮੇਰੇ ਪਿਤਾ ਜੀ ਨੇ ਮੈਨੂਮ ਬਹੁਤ ਹੌਸਲਾ ਦਿੱਤਾ ਹੈ। ਮੈਂ ਪ੍ਰੋਫੈਸਰ ਹਾਂ। ਕਿਰਾਏ ਉਤੇ ਰਹਿੰਦੀ ਹਾਂ। ਮਕਾਨ ਮਾਲਕ ਉਸ ਦੀ ਮਾਂ ਤੋਂ ਝਾੜੂ ਲੁਆ ਰਹੀ ਸੀ। ਕਿਉਂਕਿ ਉਸ ਨੂੰ ਪਤਾ ਲੱਗ ਗਿਆ ਸੀ। ਮੈਂ ਦਾਲਦ ਹਾਂ। ਅਸੀਂ ਘਰ ਬਦਲਦੀਆਂ ਰਹੀਆਂ। ਲੋਕ ਸਾਡੇ ਦਾਲਦ ਹੋਣ ਕਰਕੇ ਮਾਂ ਤੋਂ ਝਾਂੜੂ ਮਰਵਾਉਣਾਂ ਚਹੁੰਦੇ ਹਨ।"
ਸਕੂਲਾਂ ਵਿੱਚ ਬੱਚਿਆਂ ਨੂੰ ਬਹੁਤ ਤੰਗ ਕੀਤਾ ਜਾਂਦਾ ਹੈ। ਬੱਚੇ ਰੋ ਕੇ ਆਪਣੀ ਦਸਤਾਨ ਦੱਸ ਰਹੇ ਹਨ। ਇੱਕ ਮੁੰਡਾ ਦੱਸ ਰਿਹਾ ਹੈ, " ਆਪਣਾਂ ਕੰਮਰਾਂ ਤਾ ਸਾਫ਼ ਕਰਨਾਂ ਹੀ ਹੈ। ਦੂਜਿਆਂ ਬੱਚਿਆ ਦੇ ਕੰਮਰੇ ਵੀ ਸਾਫ਼ ਕਰਨੇ ਪੈਂਦੇ ਹਨ। ਕਿਉਂਕਿ ਮੈਂ ਭੰਗੂ ਹਾਂ। ਸਕੂਲ ਵਿੱਚ ਵੀ ਦਾਲਦ ਬੱਚਿਆਂ ਨੂੰ ਕੰਮ ਕਰਨਾਂ ਪੈਂਦਾ ਹੈ। ਬੱਚਿਆ ਦਾ ਮਲ-ਮੂਤਰ ਵੀ ਨਿੱਕੇ ਦਾਲਦ ਬੱਚੇ ਸਾਫ਼ ਕਰਦੇ ਹਨ। ਸਗੋਂ ਬਰਤਨ ਵੀ ਸਾਫ਼ ਕਰਦੇ ਹਨ। ਹੋਸਟਲ ਵਿੱਚ ਵੀ ਦਾਲਦ ਬੱਚੇ ਤੋਂ ਕੱਪੜੇ ਧੁਆਏ ਜਾਂਦੇ ਹਨ। ਬਾਥਰੂਮ ਸਾਫ਼ ਕਰਾਏ ਜਾਂਦੇ ਹਨ। " ਸਕੂਲ ਦੀ ਸਫ਼ਾਈ ਕਰਨੀ ਪਵੇ, ਕੀ ਲੱਗੇਗਾ? ਅਗਰ ਸਬ ਦੀ ਬਾਰੀ ਲੱਗੀ ਹੈ। ਉਹ ਠੀਕ ਹੈ। ਇੱਕ ਸਾਥ ਕੰਮ ਕਰਨ ਨਾਲ ਸ਼ਕਤੀ ਬੱਣ ਜਾਵੇਗਾ। ਸਫ਼ਾਈ ਕਰਨਾਂ ਕੋਈ ਮਾੜਾ ਕੰਮ ਨਹੀਂ ਹੈ। ਪਰ ਇੱਕ ਜਾਤ ਦੇ ਬੰਦੇ ਸਿਰ ਮੜ੍ਹੀਏ। ਸਿਰ ਦਰਦੀ ਬੱਣ ਜਾਂਦੀ ਹੈ। ਕੱਲਾ ਬੰਦਾ ਐਸਾ ਕੰਮ ਕਰਨ ਵਾਲਾ ਆਪ ਨੂੰ ਕੰਮਜ਼ੋਰ ਨੀਚ ਸਮਝਣ ਲੱਗਦਾ ਹੈ। ਲੋਕ ਉਸ ਤੋਂ ਨੱਕ ਵੱਟਦੇ ਹਨ। ਉਸ ਨੂੰ ਚੂਲੇ ਰਸੋਈ ਕੋਲ ਨਹੀਂ ਜਾਂਣ ਦਿੱਤਾ ਜਾਦਾ। ਇੱਕ ਹੋਰ ਮੁੰਡਾ ਦੱਸ ਰਿਹਾ ਹੈ, " ਮੈਂ ਸਕੂਲ ਵਿੱਚ ਹੋਰ ਬੱਚਿਆਂ ਨਾਲ ਬੈਠ ਕੇ ਖਾਂਣਾਂ ਨਹੀਂ ਖਾ ਸਕਦਾ। ਮੈਂ ਸਕੂਲ ਵਿੱਚ ਖਾਣਾਂ ਨਹੀਂ ਖਾਂਦਾ। ਬੱਚੇ ਮੈਨੂੰ ਆਪਣੇ ਬਰਾਬਰ ਬੈਠਣ ਨਹੀਂ ਦਿੰਦੇ। " ਇੱਕ ਹੋਰ ਬੰਦਾ ਦਸ ਰਿਹਾ ਹੈ, " ਨੀਵੀ ਜਾਤ ਕਰਕੇ ਬਾਹਰੋਂ ਜੀਵਨ ਸਾਥੀ ਨਹੀਂ ਲੱਭਦੇ। ਆਪਣੀ ਜਾਤ ਵਿਚੋਂ ਹੀ ਲੱਭਣੇ ਪੈਂਦੇ ਹਨ। ਬਹੁਤੇ ਲੋਕ ਦੂਜੀ ਜਾਤ ਦੇ ਨਾਲ ਸ਼ਾਂਦੀ ਨਹੀਂ ਕਰਦੇ।"
ਇੱਕ ਬੰਦਾ ਦੱਸ ਰਿਹਾ ਸੀ, " ਰਾਜਸਥਾਨ ਵਿੱਚ ਇੱਕ ਬੰਦੇ ਨੇ ਘੋੜੀ ਉਤੇ ਚੜ੍ਹਂਨ ਦੀ ਕੋਸ਼ਸ਼ ਕੀਤੀ। ਉਸ ਦਾ ਪਿੰਡ ਵਾਲਿਆਂ ਨੇ ਵਿਰੋਧ ਕੀਤਾ। ਮੈਂ ਆਪਣੀਆਂ ਬੇਟੀਆਂ ਦੇ ਲਾੜਇਆਂ ਨੂੰ ਘੋੜੀ ਉਤੇ ਆਉਣ ਲਈ ਕਿਹਾ। ਸ਼ਾਂਦੀ ਵਾਲੇ ਦਿਨ ਮੈਂ ਅੱਲਗ ਅੱਲਗ ਠਾਂਣਇਆਂ ਵਿਚੋਂ ਪੁਲੀਸ ਮੰਗਾਈ। ਪਹਿਲੀ ਬਾਰ ਦਾਲਦ ਲੋਕਾਂ ਦੀ ਬਰਾਤ ਵਾਜਿਆਂ ਨਾਲ ਘੋੜੀ ਉਤੇ ਆਈ। ਇਸ ਪਿਛੋਂ ਬਹੁਤ ਬਰਾਤਾਂ ਇਸੇ ਤਰਾਂ ਸ਼ਾਂਨ ਨਾਲ ਨਿੱਕਲੀਆਂ। "
ਇੱਕ ਬੰਦਾ ਕਹਿੰਦਾ, " ਲੋਕਾਂ ਨੇ ਮੈਨੂੰ ਹਿੰਦੂ, ਬ੍ਰਹਿਮਣ, ਪੰਡਤ ਦੇ ਲੇਬਲ ਲੱਗਾਏ ਹਨ। ਇਹ ਸਾਰੇ ਨਾਂਮ ਲੋਕਾਂ ਨੇ ਦਿੱਤੇ ਹਨ। ਮੇਰੀ ਇਸ ਵਿੱਚ ਕੋਈ ਮਰਜ਼ੀ ਨਹੀਂ ਹੈ। ਮੇਰਾ ਨਾਂਮ ਗੁਆਚ ਗਿਆ ਹੈ। ਮੇਰਾ ਭਤੀਜਾ ਨੂੰ ਹਸਪਤਾਲ ਵਿੱਚ ਖੂਨ ਦੀ ਲੋੜ ਸੀ। ਧਰਮੀ ਬ੍ਰਹਿਮਣ ਕਿਸੇ ਦਾ ਖੂਨ ਨਹੀਂ ਮਿਲਿਆ। ਝਾੜੂ ਮਾਰਨ ਵਾਲੇ ਦਾ ਖੁਨ ਮਿਲ ਗਿਆ। ਬੱਚਾ ਉਸ ਭੰਗੂ ਨੇ ਬੱਚ ਲਿਆ। ਮੰਦਰਾਂ ਵਿੱਚ ਜਾਂਣਾਂ ਛੱਡ ਦਿਉ। ਜਿਥੇ ਨੀਚ ਜਾਤ ਦੇ ਲੋਕ ਨਹੀਂ ਜਾ ਸਕਦੇ। " ਜਾਤ-ਪਾਤ ਖੂਨ ਦਾ ਰੰਗ ਗੁਰਪ ਨਹੀਂ ਬਦਲ ਸਕਦੀ। ਅਸੀ ਭਾਰਤ ਦੇ ਨਾਗਰਿਕ ਹਾਂ। ਭਾਰਤ ਵਿੱਚ ਜ਼ਿਆਦਾ ਹੀ ਪਖੰਡ ਚੱਲ ਰਿਹਾ ਹੈ। ਭਾਰਤ ਅਜ਼ਾਦ ਹੋਏ 65 ਸਾਲ ਹੋ ਗਏ। ਲੋਕ ਉਥੇ ਹੀ ਪੁਰਾਣੀ ਸੋਚ ਲਈ ਖੜ੍ਹੇ ਹਨ। ਸਾਡੇ ਦੇਸ਼ ਵਿੱਚ ਗੰਦਗੀ ਦੀ ਥਾਂ ਵੱਧ ਹੈ। ਜੋ ਸਫ਼ਾਈ ਕਰਦੇ ਹਨ। ਉਨਾਂ ਨੂੰ ਘਨੇਰੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ। ਜੋ ਗੰਦ ਪਾਉਂਦੇ ਹਨ। ਉਨਾਂ ਨੂੰ ਊਚੀ ਜਾਤ ਕਹਿੰਦੇ ਹਨ। ਨੀਚ ਜਾਤ ਦੀ ਮੋਹਰ ਮਰਨ ਤੱਕ ਜਾਂਦੀ ਹੈ। ਲੋਕ ਗਰੀਬ ਮੁਰਦੇ ਨੂੰ ਵੀ ਹੱਥ ਨਹੀ ਲਗਾਉਂਦੇ। ਸ਼ਮਸ਼ਾਨ ਘਾਟ ਅੱਲਗ ਹੁੰਦੇ ਹਨ। ਮੈਂ ਸਾਡੇ ਪਿੰਡ ਵੀ ਦੇਖਿਆ ਹੈ। ਵਿਹੜੇ ਵਾਲਿਆ ਦੇ ਸਿਵੇ ਪਿੰਡ ਤੋਂ ਦੂਰ ਹਨ। ਕਨੇਡਾ ਵਿੱਚ ਹਰ ਜਾਤ ਲਈ ਇਕੋਂ ਥਾਂ ਉਤੇ ਬਿੱਜਲੀ ਨਾਲ ਫੂਕਣ ਵਾਲਾ ਥਾਂ ਹੁੰਦਾ ਹੈ। ਉਹੀ ਕੁਰਸੀਆਂ ਉਤੇ ਉਹੀ ਥਾਂ ਉਤੇ ਊਚ-ਨੀਚ ਜਾਤ ਦੇ ਬੈਠਦੇ-ਖੜ੍ਹਦੇ ਹਨ।
ਇੱਕ ਬੰਦਾ ਦੱਸਦਾ ਹੈ, " ਮੇਰੀ ਉਮਰ ਦੇ 10 ਵੇ ਸਾਲ ਮੈਨੂੰ ਪਤਾ ਲੱਗਇਆ। ਮੈਂ ਆਮ ਬੱਚਿਆਂ ਵਰਗਾ ਨਹੀਂ। ਮੈਂ ਭੰਗੀ ਹਾ। ਸਾਡਾ ਦਾਲਦਾ ਦਾ ਅੱਲਗ ਸਕੂਲ ਹੈ। ਹੋਰ ਬੱਚੇ ਸਾਨੂੰ ਭੰਗੀ ਕਹਿੰਦੇ ਹਨ। ਸਾਡੇ ਸਕੂਲ ਵਿੱਚ ਬੈਂਚ ਨਹੀਂ ਸਨ। ਪੰਜਵੀ ਤੱਕ ਐਸੇ ਸਕੂਲ ਵਿੱਚ ਪੜ੍ਹਇਆ ਹਾਂ। ਉਸ ਪਿਛੋਂ ਹੋਰਾਂ ਲੋਕਾਂ ਨੂੰ ਦੱਸਣਾਂ ਮੁਸ਼ਕਲ ਹੈ। ਮੇਰਾ ਭਰਾ, ਮਾਂਪੇ ਲੋਕਾਂ ਦਾ ਗੰਦ ਚੱਕਦੇ ਸਨ। ਇਸ ਲਈ ਸਕੂਲ ਨਹੀਂ ਗਇਆ। ਮੈਂ ਸਕੂਲ ਵਿੱਚ ਦੱਸਣਾ ਨਹੀਂ ਚਹੁੰਦਾ ਸੀ, " ਮੈਂ ਭੰਗੂ ਹਾਂ। ਅਸੀਂ ਬੰਦੇ ਦੇ ਮਲ-ਗੰਦ ਦਾ ਕੰਮ ਕਰਦੇ ਹਾਂ। " ਪਰ ਮੈਂ ਕਦੇ ਇਹ ਕੰਮ ਨਹੀਂ ਕੀਤਾ। ਇੱਕ ਦਿਨ ਮੈਂ ਦੇਖਣ ਗਿਆ। ਮੇਰੇ ਭਰਾ ਕੋਲੋ ਗੰਦ ਵਾਲੀ ਬਾਲਟੀ ਡਿੱਗ ਗਈ। ਉਹ ਬੁੜ ਬੁੜਾਉਣ ਲੱਗਾ, " ਬਾਲਟੀ ਵੱਡੇ ਟੱਟੀ ਦੇ ਟੋਏ ਵਿੱਚ ਡਿੱਗ ਗਈ ਹੈ। ਇਥੇ ਤਾਂ ਸਾਰੇ ਸ਼ਹਿਰ ਦੇ ਬੰਦਿਆਂ ਦਾ ਮਲ-ਮੂਤਰ ਗੰਦ ਹੈ। ਹੁਣ ਕੰਮ ਕਿਵੇਂ ਹੋਵੇਗਾ? " ਉਹ ਉਸ ਗੰਦ ਮਲ ਦੇ ਟੋਏ ਵਿੱਚ ਬਾਹਾਂ ਪਾ ਕੇ ਟੱਟੀ ਵਿਚੋਂ ਬਾਲਟੀ ਲੱਭ ਰਿਹਾ ਸੀ। ਹੋਰ ਦੋਸਤ ਆ ਗਿਆ। ਉਹ ਵੀ ਉਵੇਂ ਵੀ ਗੰਦ ਵਿੱਚ ਹੱਥ ਮਾਰ ਕੇ ਬਾਲਟੀ ਲੱਭਣ ਲੱਗਾ। ਮੈਂ ਦੁਹਾਈ ਪਾ ਦਿੱਤੀ। ਇਹ ਕੰਮ ਨਹੀਂ ਕਰਨਾਂ। ਬਹੁਤ ਗੰਦਾ ਕੰਮ ਹੈ। ਮੈਂ ਹਰ ਥਾਂ ਤੇ ਜਾ ਕੇ, ਇਹ ਕੰਮ ਕਰਨ ਵਾਲਿਆਂ ਨੂੰ ਕਿਹਾ, " ਇਹ ਕੰਮ ਨਹੀਂ ਕਰਨਾਂ ਹੈ। ਚਾਹੇ ਭੁੱਖੇ ਮਰ ਜਾਵੋ। 107 ਲੋਕ ਸੀ। ਮੈਂ ਜਲਸਾ ਕੀਤਾ। ਉਥੇ ਮੀਡੀਆ ਵਾਲੇ ਸਨ। ਪੱਤਰਕਾਰ ਸਨ। ਮੰਤਰੀ ਸਨ। ਭਰਵਾਂ ਹੁੰਗਾਰਾਂ ਮਿਲਿਆ। 1987 ਤੋਂ ਮੈਂ ਤਾਮਲਨਾਡੂ, ਅੰਧਰਾ ਪ੍ਰਦੇਸ਼ ਤੇ ਹੋਰ ਥਾਵਾਂ ਉਤੇ ਥਾਂ-ਥਾਂ ਜਾਂਣਾਂ ਸੂਰੂ ਕੀਤਾ। ਐਸਾ ਕੰਮ ਕਰਨ ਵਾਲਿਆਂ ਦੀਆਂ ਫੋਟੋ ਲੈਣ ਲੱਗ ਗਿਆ। ਲੋਕਾਂ ਨੂੰ ਜਗਰਤ ਕਰਨ ਲੱਗਾ। 3 ਲੱਖ ਲੋਕ ਅਜੇ ਵੀ ਇਹ ਕੰਮ ਕਰ ਰਹੇ ਹਨ। ਬਹੁਤ ਸ਼ਰਮ ਦੀ ਗੱਲ ਹੈ। ਟਵੈਲਿਟ ਬੱਣਾਉਣੀਆਂ ਜਰੂਰੀ ਹਨ। ਔਰਤਾਂ ਮਰਦ, ਬੰਦੇ ਦਾ ਗੰਦ ਚੱਕਦੇ ਹਨ। ਲੋਕ ਸਾਡੀ ਬਸਤੀ ਨੂੰ ਸਾਨੂੰ ਗੰਦਾ ਕਹਿੰਦੇ ਹਨ। ਗੰਦ ਕੌਣ ਪਾਉਂਦਾ ਹੈ? ਗੰਦ ਲੋਕ ਪਾਉਂਦੇ ਹਨ। ਹੱਗਦੇ ਲੋਕ ਹਨ। ਪਰ ਅਸੀਂ ਤਾਂ ਸਫ਼ਾਈ ਕਰਦੇ ਹਾਂ। ਸਗੋਂ ਲੋਕਾਂ ਗੰਦ ਸਾਫ਼ ਕਰਦੇ ਹਾਂ। ਪਰ ਹੁਣ ਮੈਂ ਵੀ ਇਹ ਕੰਮ ਨਹੀਂ ਸਿੱਖਣਾਂ। ਅੱਜ ਤੱਕ ਮੇਰਾ ਭਰਾ ਕਰਦਾ ਸੀ। ਹੁਣ ਉਹ ਵੀ ਨਹੀਂ ਕਰੇਗਾ। ਹੋਰ ਵੀ ਲੋਕਾਂ ਨੂੰ ਨਹੀਂ ਕਰਨ ਦੇਵੇਗਾ। ਮੈਂ ਇਹ ਬੀੜਾ ਚੁਕਿਆ ਹੈ। "

Comments
Post a Comment