ਇਹ ਪਖੰਡੀ ਵੀ ਹੋਰਾਂ ਪਖੰਡੀ ਸਾਧਾਂ ਦੇ ਵਾਂਗ ਗੁਰਦੁਆਰਾ ਸਾਹਿਬ ਦੇ ਅੰਦਰ ਬੈਠਾ ਹੈ ਜਿਸ ਨੂੰ ਨਾਗ ਦੇਵਤਾ ਜੀ ਨੇ ਦਰਸ਼ਨ ਦਿੱਤੇ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾsatwinder_7@hotmail.com
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾsatwinder_7@hotmail.com
ਮੀਡੀਏ ਨੇ ਦੁਨੀਆਂ ਬਹੁਤ ਛੋਟੀ ਕਰ ਦਿੱਤੀ ਹੈ। ਕਿਤੇ ਵੀ ਘੱਟਨਾਂ ਵਰਤਦੀ ਹੈ। ਅਖ਼ਬਾਰ, ਇੰਟਰਨੈਟ, ਟੀਵੀ ਤੇ ਰੇਡੀਉ ਦੁਆਰਾ ਦੁਨੀਆਂ ਦੇ ਕੋਨੇ-ਕੋਨੇ ਵਿੱਚ ਪਹੁੰਚ ਜਾਂਦੀ ਹੈ। ਕੋਈ ਘੱਟਨਾਂ ਵੱਡੀ ਹੋਵੇ ਜਾਂ ਛੋਟੀ ਦੁਨੀਆਂ ਵਿੱਚ ਕੁੱਝ ਕੁ ਸਮੇਂ ਵਿੱਚ ਫੈਲ ਜਾਂਦੀ ਹੈ। ਸਾਨੂੰ ਇਸ ਤਰਾ ਦੇ ਮੀਡੀਏ ਉਤੇ ਬਹੁਤ ਮਾਂਣ ਹੈ। ਜੋ ਲਗਨ ਨਾਲ ਕੰਮ ਕਰਦੇ ਹਨ। ਮੇਹਨਤ ਕਰਕੇ ਹਰ ਪੱਖ ਲੋਕਾਂ ਅੱਗੇ ਰੱਖਦੇ ਹਨ। ਕਈ ਬਾਰ ਤਾਂ ਮੜੀ ਉਤੇ ਮੇਲਾ ਲੱਗਾ ਦਿੰਦੇ ਹਨ। ਇੱਕ ਹਿੰਦੂ ਵਰਗ ਦੇ ਮੀਡੀਏ ਨੇ ਖ਼ਬਰ ਲਾਈ ਹੈ। ਸਿੱਖ ਸ਼ਰਧਾਲੂ ਨੇ ਗੁਰਦੁਆਰਾ ਸਾਹਿਬ ਲਈ ਜ਼ਮੀਨ ਦਿੱਤੀ ਹੋਈ ਦਾ ਗੁਰਦੁਆਰਾ ਸਾਹਿਬ ਦੀ ਦਾਨ ਕੀਤੀ ਥਾਂ ਜ਼ਮੀਨ ਉਤੇ, ਪੱਥਰਾਂ ਸੱਪ ਦਾ ਚੰਗਾ ਡਰਾਮਾਂ ਦੇਖਾ ਕੇ, ਧੱਕੇ ਨਾਲ ਜ਼ਮੀਨ ਖੋ ਕੇ, ਮੰਦਰ ਬੱਣਉਣ ਦਾ ਵੀਡੀਉ ਯੂ-ਟਿਊਬ ਤੇ ਅਖ਼ਬਾਰ ਦੀ ਸਾਈਡ ਉਤੇ ਲਗਾਇਆ ਹੈ। ਫੇਸਬੁੱਕ ਉਤੇ ਵੀ ਲਗਾ ਦਿੱਤਾ ਹੈ। ਗੁਰਦੁਆਰਾ ਸਾਹਿਬ ਤੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਇਸ਼ਕ ਕਰਨ ਵਾਲੇ, ਕਿਸੇ ਪੱਥਰਾਂ ਸੱਪ ਨੂੰ ਦੇਵਤਾ ਮੰਨ ਕੇ ਮੱਥੇ ਨਹੀਂ ਟੇਕਦੇ ਹਨ। ਇਹ ਪੱਥਰਾਂ ਸੱਪ ਵੀ ਇੱਕ ਜੂਨ ਹੈ। ਪੱਥਰਾਂ ਸੱਪ ਦੇਵਤੇ ਰੱਬ ਨਹੀਂ ਹਨ। ਇਸ ਵੀਡੀਉ ਵਿੱਚ ਪਾਠ ਕਰਨ ਵਾਲਾ ਗਿਆਨੀ ਕਹਾਉਣ ਵਾਲਾ ਸੱਪ ਨੂੰ ਦੇਵਤਾਂ ਜੀ ਕਹਿ ਰਿਹਾ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਦਾ ਪਾਠੀ, ਗਿਆਨੀ, ਪਾਦਰੀ ਜੋ ਆਪ ਬਹੁਤ ਵੱਡੀ ਪੱਦਵੀ ਦਾ ਮਾਲਕ ਹੈ। ਲੋਕਾਂ ਨੂੰ ਸਹੀ ਸਿੱਖਿਆ ਦੇਣ ਵਾਲਾ ਹੈ। ਰੱਬ ਦੀਆਂ ਗੱਲਾਂ ਪੜ੍ਹ ਕੇ ਸੁਣਾਉਣ ਵਾਲਾ ਇੱਕ ਕਿਸਮ ਦਾ ਰੱਬ ਦਾ ਰੂਪ ਹੀ ਹੁੰਦਾ ਹੈ। ਉਹ ਸੱਪ ਤੇ ਪੱਥਰ ਦੀ ਪੂਜਾ ਕਰਦਾ ਹੈ। ਉਨਾਂ ਨੂੰ ਦੇਵਤੇ ਕਹਿੰਦਾ ਹੈ। ਮੱਥੇ ਟੇਕਦਾ ਹੈ। ਸੰਗਤ ਸੋਚੇ ਐਸੇ ਦੂਮਹੇ ਸੱਪ ਦਾ ਕੀ ਕਰਨਾਂ ਹੈ? ਜਦੋਂ ਸਾਡੇ ਪ੍ਰਚਾਰਕ ਬਹੁਤੇ ਐਸੇ ਨਿੱਕਲਦੇ ਹਨ। ਬਹੁਤ ਦੁੱਖ ਲੱਗਦਾ ਹੈ। ਪਖੰਡੀ ਪੰਡਤ ਤਾਂ ਹੱਥ ਦੇਖਣ ਵਾਲੇ ਸ਼ੜਕਾਂ ਉਤੇ ਬਥੇਰੇ ਬੈਠੇ ਹਨ। ਇਹ ਪਖੰਡੀ ਵੀ ਹੋਰਾਂ ਪਖੰਡੀ ਸਾਧਾਂ ਦੇ ਵਾਂਗ ਗੁਰਦੁਆਰਾ ਸਾਹਿਬ ਅੰਦਰ ਬੈਠਾ ਹੈ। ਜਿਸ ਨੇ ਅੱਖ ਝੱਪਕੇ ਨਾਲ ਗੁਰਦੁਆਰਾ ਸਾਹਿਬ ਬੱਣਨ ਵਾਲੀ ਥਾਂ ਉਤੇ ਮੰਦਰ ਦੀ ਨੀਂਹ ਰੱਖ ਦਿੱਤੀ ਹੈ। ਜਿਸ ਸ਼ਰਧਾਲੂ ਨੇ ਗੁਰਦੁਆਰਾ ਸਾਹਿਬ ਲਈ ਜ਼ਮੀਨ ਦਿੱਤੀ ਸੀ। ਇਹ ਪਖੰਡੀ ਸਾਧ ਬਾਬੇ ਨੇ ਉਸ ਸ਼ਰਧਾਲੂ ਦੀ ਸ਼ਰਧਾ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ। ਇਹ ਆਪ ਚਹੁੰਦਾ ਸੀ। ਗੁਰਦੁਆਰਾ ਸਾਹਿਬ ਦੀ ਥਾਂ ਮੰਦਰ ਬੱਣ ਜਾਵੇ। ਇਹ ਪਖੰਡੀ ਮੋਟੀ ਰਾਸ਼ੀ ਲੈ ਕੇ ਵਿੱਕ ਗਿਆ। ਇੱਕ ਨਗਰ ਵਿੱਚ ਕਿਸੇ ਸ਼ਰਧਾਲੂ ਨੇ ਜ਼ਮੀਨ ਗੁਰਦੁਆਰਾ ਸਾਹਿਬ ਬੱਣਾਉਣ ਲਈ ਦਾਨ ਕੀਤੀ ਸੀ। ਕੀ ਸਿੱਖ ਸੱਪ ਤੇ ਪੱਥਰ ਦੀ ਪੂਜਾ ਵਿੱਚ ਵਿਸ਼ਵਾਸ ਕਰਦੇ ਹਨ? ਜੇ ਸਿੱਖ ਸੱਪ ਤੇ ਪੱਥਰ ਦੀ ਪੂਜਾ ਨਹੀਂ ਕਰਦਾ। ਫਿਰ ਉਥੇ ਗੁਰਦੁਆਰਾ ਸਾਹਿਬ ਹੀ ਬੱਣਨਾਂ ਚਾਹੀਦਾ ਹੈ। ਇਹ ਤਾਂ ਪੂਰ ਜ਼ੋਰ ਧੱਕਾ ਹੈ। ਧਰਮ ਦੇ ਨਾਂਮ ਉਤੇ ਸਿੰਘ ਭੜਾਉਣ ਵਾਲੀ ਗੱਲ ਹੈ। ਉਸ ਪਖੰਡੀ ਸਾਧ ਬਾਬੇ ਨੇ ਦੱਸਿਆ ਹੈ, " ਚਾਰ ਫੁੱਟ ਡੂੰਘੀ ਨੀਂਹ ਪੱਟੀ ਸੀ। ਦੇਵਤਾ ਜੀ ਨੇ ਦਰਸ਼ਨ ਦਿੱਤੇ ਹਨ। ਦੇਵਤਾ ਜੀ ਉਸੇ ਖੁਡ ਵਿੱਚ ਵੜ ਗਏ। ਹੋਰ ਨੀਂਹ ਜ਼ਮੀਨ ਪੱਟਣ ਨਾਲ ਸ਼ਿਵ ਲਿੰਗ ਨਿੱਕਲ ਆਇਆ। ਅਸੀਂ ਉਸ ਦੇ ਦਰਸ਼ਨ ਕੀਤੇ। ਮੱਥਾ ਟੇਕਿਆ। ਗੁਰਦੁਆਰਾ ਸਾਹਿਬ ਦੀ ਬੱਣਾਉਣ ਦਾ ਕੰਮ ਠੱਪ ਕਰ ਦਿੱਤਾ। ਜਿਸ ਸ਼ਰਦਾਲੂ ਨੇ ਗੁਰਦੁਆਰਾ ਸਾਹਿਬ ਲਈ ਜ਼ਮੀਨ ਦਿੱਤੀ ਸੀ। ਇਹ ਖ਼ਬਰ ਉਸ ਨੂੰ ਦੱਸ ਦਿੱਤੀ। " ਉਦੋਂ ਮੂਵੀ ਵੀਡੀਉ ਵਿੱਚ ਲੋਕਾਂ ਨੇ ਤਾਲੀਆਂ ਮਾਰ ਕੇ ਭਗਤੀ ਦੇ ਗੀਤ ਸ਼ੁਰੂ ਕਰ ਦਿੱਤੇ। ਪੱਥਰ ਦੇ ਲਿੰਗ ਨੂੰ ਧੂਪ ਬੱਤੀ ਦਿੱਤੀ। ਪੱਥਰ ਦੇ ਲਿੰਗ ਨੂੰ ਦੁੱਧ ਨਾਲ ਨਹ੍ਹਾਇਆ ਗਿਆ। ਗਿਆਨੀ ਨੇ ਮੰਦਰ ਵਾਲਿਆਂ ਤੋਂ ਮੋਟੀ ਰਕਮ ਲਈ ਲੱਗਦੀ ਹੈ। ਜੋ ਸੱਪ ਨੂੰ ਦੇਵਤਾ ਕਹਿ ਰਿਹਾ ਹੈ। ਜਦੋਂ ਕਿ ਬਾਣੀ ਵਿੱਚ ਕਿਤੇ ਵੀ ਸੱਪ ਨੂੰ ਦੇਵਤਾ ਨਹੀਂ ਕਿਹਾ। ਜਿਸ ਨੂੰ ਉਹ ਹਰ ਰੋਜ਼ ਪੜ੍ਹਦਾ ਹੈ। ਜਿਸ ਦੇ ਸਿਰੋਂ ਰੋਟੀ ਖਾਂਦਾ ਹੈ। ਤੱਨਖਾਹ ਲੈਂਦਾ ਹੈ। ਉਸ ਦੇ ਪਿਉ ਬਾਣੀ ਵਿੱਚ ਸੱਪ ਨੂੰ ਸੱਪ ਹੀ ਲਿਖ ਹੇ ਗਏ ਹਨ। ਜੋ ਬੰਦਾ ਧੰਨ ਨੂੰ ਮਰਨ ਸਮੇਂ ਚੇਤੇ ਕਰਦਾ ਹੈ। ਉਹ ਸੱਪ ਦੇਵਤਾ ਨਹੀਂ ਹੋ ਸਕਦਾ। ਇਕ ਪੱਸ਼ੂ ਜੂਨ ਹੈ।
ਅੰਤ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸਰਪ ਜੋਨਿ ਵਲਿ ਵਲਿ ਅਉਤਰੈ ॥੧॥ {ਪੰਨਾ 526}
ਜੋ ਪਾਥਰ ਕਉ ਕਹਤੇ ਦੇਵ॥ ਤਾ ਕੀ ਬਿਰਥਾ ਹੋਵੈ ਸੇਵ॥
ਜੋ ਪਾਥਰ ਕੀ ਪਾਂਈ ਪਾਇ।। ਤਿਸ ਕੀ ਘਾਲ ਅਜਾਂਈ ਜਾਇ॥ (ਪੰਨਾ ੧੧੬੦
ਏਕੈ ਪਾਥਰ ਕੀਜੈ ਭਾਉ॥ ਦੂਜੈ ਪਾਥਰ ਧਰੀਐ ਪਾਉ॥
ਜੇ ਓਹੁ ਦੇਉ ਤ ਓਹੁ ਭੀ ਦੇਵਾ
॥ ਕਹਿ ਨਾਮਦੇਉ ਹਮ ਹਰਿ ਕੀ ਸੇਵਾ॥ (ਪੰਨਾ ੫੨੫
ਐਸੇ ਗਿਆਨੀ ਵੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨਹੀਂ ਹਨ। ਇਹ ਵੀ ਦੁੱਧ ਪੀਣੇ ਬੀਸ਼ਅਰ ਸੱਪ ਹਨ। ਆਪ ਇੰਨਾਂ ਸ਼ਿਵ ਲਿੰਗ ਵਾਲਿਆਂ ਤੋਂ ਪੈਸੇ ਲੈ ਕੇ ਜੇਬ ਵਿੱਚ ਪਾ ਲਏ ਹਨ। ਇਹ ਆਪ ਸੱਪ ਦੇਖੇ ਦੀ ਤੇ ਜ਼ਮੀਨ ਵਿੱਚੋਂ ਸ਼ਿਵ ਲਿੰਗ ਨਿੱਕਲਣ ਦੀ ਗੁਆਹੀ ਦੇ ਰਿਹਾ ਹੈ। ਸ਼ਿਵ ਲਿੰਗ ਤੋਂ ਇਸ ਪਖੰਡੀ ਦੇ ਚਿੱਟੇ ਚੌਲੇ ਵਰਗਾ ਤਾਜ਼ੇ ਪੱਥਰ ਦਾ ਘੜਿਆ ਲੱਗਦਾ ਹੈ। ਐਸੇ ਪੱਥਰ ਕਨੇਡਾ ਦੀ ਧਰਤੀ ਵਿਚੋਂ ਆਮ ਵੀ 2 ਫੁੱਟ ਡੂੰਘਾਂ ਪੱਟਣ ਉਤੇ ਹੀ ਧਰਤੀ ਵਿੱਚੋਂ ਅਨੇਕਾਂ ਲੱਭਦੇ ਹਨ। ਇਸ ਪਖੰਡੀ ਚੌਲੇ ਵਾਲੇ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਬੱਣਾਉਣ ਦੀ ਥਾਂ ਨੂੰ, ਮੰਦਰ ਵਿੱਚ ਮਿੰਟਾਂ ਵਿੱਚ ਬੱਦਲ ਗਿਆ। ਇੱਕ ਹੋਰ ਛੋਟੀ ਜਿਹੀ ਉਮਰ ਦੀ ਕੁੜੀ ਗੁਆਹੀ ਭਰ ਰਹੀ ਹੈ। ਉਸ ਨੇ ਦੱਸਿਆ, " ਨਾਗ ਬੈਠਾ ਹੋਇਆ ਸੀ। ਛੋਟੇ ਰੂਪ ਵਿੱਚ ਦਰਸ਼ਨ ਹੋਏ। ਮੱਥਾ ਟੇਕਿਆ। ਉਹ ਲੁਪਤ ਹੋ ਗਿਆ। ਉਸ ਪਿਛੋਂ ਦੇਵਤਾ ਜੀ ਨਹੀਂ ਲੱਭੇ। ਮੈਂ ਬੇਹੋਸ਼ ਹੋ ਗਈ। " ਇਹ ਨੌਜੁਵਾਨ ਕੁੜੀ ਨੇ ਨਾਗ ਦੇਵਤਾ ਦੇ ਦਰਸ਼ਨ ਕਰਕੇ, ਮੱਥਾ ਟੇਕਿਆ, ਨਾਗ ਦੇਵਤਾ ਨਹੀਂ ਲੱਭਿਆ ਤੇ ਕੁੜੀ ਬੇਹੋਸ਼ ਹੋ ਗਈ। ਉਸ ਕੁੜੀ ਦੇ ਹੀ ਕਹਿੱਣ ਮੁਤਾਬਕ, ਅਜੇ ਤਾਂ ਦਰਸ਼ਨ ਛੋਟੇ ਹੋਏ ਹਨ। ਅਜੇ ਤਾਂ ਦੇਖਿਆ ਹੀ ਹੈ। ਉਹ ਵੀ ਸੱਚ ਨਹੀਂ ਲੱਗਦਾ। ਉਸ ਦੀ ਜ਼ਬਾਨ ਦੱਸ ਰਹੀ ਹੈ। ਉਸ ਨੇ ਨਾਂਗ ਨਹੀਂ ਦੇਖਿਆ। ਕੁੜੀ ਕੋਰਾ ਝੂਠ ਬੋਲਦੀ ਹੈ। ਜਿਸ ਨੇ ਨਾਂਗ ਦੇਖਿਆ ਹੈ। ਉਨਾਂ ਨੂੰ ਪੁੱਛ ਕੇ ਦੇਖਣਾਂ। ਉਸ ਸਮੇਂ ਕੀ ਹਾਲ ਹੁੰਦਾ ਹੈ? ਸੱਪ ਨਹੀਂ ਹੱਪ ਮੂੰਹ ਵਿਚੋਂ ਨਿੱਕਦਾ ਹੈ। ਇਹ ਸੱਪ ਨੂੰ ਦੇਵਤਾ ਕਹਿ ਕੇ, ਪੂਜ ਰਹੇ ਹਨ। ਇੰਨੀ ਛੇਤੀ ਲੋਕ ਵੀ ਇੱਕਠੇ ਹੋ ਗਏ। ਔਰਤਾਂ ਤਾਂ ਰੱਬ ਵੱਲੋਂ, ਇਸੇ ਕੰਮ ਲਈ ਘੜੀਆਂ ਗਈਆਂ ਹਨ। ਪੱਥਰ ਦੇ ਲਿੰਗ ਨੂੰ ਕੀ ਇਸ ਦਾ ਨਾਮ ਸੁਣਦੇ ਹੀ ਇੱਕਠੀਆਂ ਹੋ ਜਾਂਦੀਆਂ ਹਨ। ਚਾਰੇ ਪਾਸੇ ਹਰ ਧਰਮ ਵਿੱਚ ਲਿੰਗ ਦੀ ਹੀ ਤਾ ਪੂਜਾ ਹੋ ਰਹੀ ਹੈ। ਤਾਂਹੀਂ ਕੁੜੀਆਂ ਮਾਰੀ ਜਾਂਦੀ ਹੈ। ਉਥੇ ਮੀਡੀਆ ਬਹੁਤ ਛੇਤੀ ਪਹੁੰਚ ਗਿਆ। ਉਸ ਨੇ ਵੀ ਗੁਰਦੁਆਰਾ ਸਾਹਿਬ ਬੱਣਨ ਵਾਲੀ ਥਾਂ ਉਤੇ ਮੰਦਰ ਦੀ ਨੀਂਹ ਰੱਖਣ ਦੀ ਮੋਹਰ ਲਗਾ ਦਿੱਤੀ ਗਈ ਹੈ। ਸੱਪ ਕੈਸਾ ਦੇਵਤਾ ਹੈ। ਨਾਗ ਪੰਤਦਰ ਦਿਸ ਜਾਵੇ। ਦਲੇਰ ਬੰਦੇ ਇਸ ਨੂੰ ਮਾਰਨ ਨੂੰ ਭੱਜਦੇ ਹਨ। ਪਾਠ ਕਰਨ ਵਾਲਾ ਗਿਆਨੀ ਕਹਾਉਣ ਵਾਲਾ ਸੱਪ ਨੂੰ ਦੇਵਤਾਂ ਕਹਿੰਦਾ ਹੈ। ਉਸ ਨੂੰ ਨਾਂ ਮਾਰਨ ਦਾ ਉਦੇਸ਼ ਮਜ਼ਦੂਰਾਂ ਨੂੰ ਦਿੰਦਾ ਹੈ। ਉਸ ਤੋਂ ਕੁੱਝ ਸਮੇਂ ਪਿਛੋਂ ਲਿੰਗ ਨਿੱਕਲ ਆਉਂਦਾ ਹੈ। ਔਰਤਾਂ ਵੀ ਦੁਆਲੇ ਕਰ ਦਿੰਦਾ ਹੈ। ਬਾਬੇ ਨੇ ਇਹ ਸਾਰਾ ਜ਼ਨਾਨੀਆਂ ਤੋਂ ਵੀ ਵੱਧ ਚਲ੍ਰਿਤਰ ਕੀਤਾ ਹੈ। ਇਹ ਪਾਠ ਕਰਨ ਵਾਲੇ ਗਿਆਨੀ ਕਹਾਉਣ ਵਾਲੇ ਬਹੁਤੇ ਇੰਨਾਂ ਪਖੰਡ ਕਰਦੇ ਹਨ। ਆਂਮ ਜੰਨਤਾ ਸੱਚ ਮੰਨ ਲੈਂਦੀ ਹੈ। ਲੋਕ ਸੋਚਦੇ ਹਨ। ਇਹ ਝੂਠ ਬਿਲਕੁਲ ਨਹੀਂ ਬੋਲਦੇ। ਇਹ ਪੈਸੇ ਦੇ ਯਾਰ ਰੱਬ ਦੇ ਘਰ ਵੀ ਗੋਲਕ ਲੁੱਟ ਲੈਂਦੇ, ਪਾੜ ਲਗਾ ਲੈਂਦੇ ਹਨ। ਕੁੱਟਾ ਕੇ ਡਾਗਾਂ ਕਿਸੇ ਗਰੀਬ ਕੰਮਜ਼ੋਰ ਨੂੰ ਮਰਾ ਦਿੰਦੇ ਹਨ। ਇੰਨਾਂ ਨੂੰ ਪਤਾ ਹੈ। ਰੱਬ ਬੰਦੇ ਦੇ ਅੰਦਰ ਹੀ ਸਰੀਰ ਵਿੱਚ ਬੰਦ ਹੈ। ਇਸ ਤਰਾਂ ਰੱਬ ਬੰਦੇ ਦੇ ਡਾਂਗ ਨਹੀਂ ਮਾਰ ਸਕਦਾ। ਰੱਬ ਦਾ ਆਪਣਾਂ ਹੀ ਨੁਕਸਾਨ ਹੋ ਜਾਵੇਗਾ।
ਸੱਪ ਨੂੰ ਦੇਖ ਕੇ, ਲੋਕ ਜਾਨ ਬੱਚਾਉਣ ਨੂੰ ਭੱਜਦੇ ਹਨ। ਜੇ ਕਿਸੇ ਦੇ ਲੜ ਜਾਵੇ। ਬੰਦਾ ਪਾਣੀ ਨਹੀਂ ਮੰਗਦਾ। ਸ੍ਰੀ ਗੁਰੂ ਗ੍ਰੰਥਿ ਸਾਹਿਬ ਦਾ ਪਾਠੀ, ਗਿਆਨੀ ਸਿੱਖ ਸੱਪ ਤੇ ਪੱਥਰ ਨੂੰ ਦੇਵਤੇ ਕਹਿੰਦਾ ਹੈ। ਕੀ ਇਹ ਸਿੱਖ ਹੈ? ਕੀ ਇਸ ਬਾਬੇ ਉਤੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਦੇ ਪਾਠ ਦਾ ਅਸਰ ਹੈ? ਜਾਂ ਕੀ ਇਹ ਸਾਧ ਸੱਪ ਤੇ ਪੱਥਰ ਦਾ ਪੂਜਾਰੀ ਹੈ?
ਸੱਪ ਨੂੰ ਦੇਖ ਕੇ, ਲੋਕ ਜਾਨ ਬੱਚਾਉਣ ਨੂੰ ਭੱਜਦੇ ਹਨ। ਜੇ ਕਿਸੇ ਦੇ ਲੜ ਜਾਵੇ। ਬੰਦਾ ਪਾਣੀ ਨਹੀਂ ਮੰਗਦਾ। ਸ੍ਰੀ ਗੁਰੂ ਗ੍ਰੰਥਿ ਸਾਹਿਬ ਦਾ ਪਾਠੀ, ਗਿਆਨੀ ਸਿੱਖ ਸੱਪ ਤੇ ਪੱਥਰ ਨੂੰ ਦੇਵਤੇ ਕਹਿੰਦਾ ਹੈ। ਕੀ ਇਹ ਸਿੱਖ ਹੈ? ਕੀ ਇਸ ਬਾਬੇ ਉਤੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਦੇ ਪਾਠ ਦਾ ਅਸਰ ਹੈ? ਜਾਂ ਕੀ ਇਹ ਸਾਧ ਸੱਪ ਤੇ ਪੱਥਰ ਦਾ ਪੂਜਾਰੀ ਹੈ?
Comments
Post a Comment