ਨੌਜਵਾਨ ਹੋ ਰਹੇ ਬੱਚੇ ਵੀ ਬਹੁਤ ਕੰਮ ਦੀ ਗੱਲ ਕਰ ਸਕਦੇ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਬੱਚਿਆਂ ਨੂੰ ਹਮੇਸ਼ਾਂ ਬੱਚੇ ਹੀ ਸਮਝਿਆ ਜਾਂਦਾ ਹੈ। ਜੇ ਉਹ ਕੋਈ ਗੱਲ ਕਰਨ, ਇਹ ਕਹਿ ਕੇ ਚੁਪ ਕਰਾ ਦਿੱਤਾ ਜਾਂਦਾ ਹੈ, " ਤੈਨੂੰ ਕੀ ਚੱਜ ਹੈ? ਤੂੰ ਅਜੇ ਬੱਚਾ ਹੈ। ਬਾਪ ਬੱਣਨ ਦੀ ਕੋਸ਼ਸ਼ ਨਾਂ ਕਰ। " ਕੋਈ ਵੀ ਰਾਏ ਨੌਜਵਾਨ ਹੋ ਰਹੇ ਬੱਚਿਆਂ ਤੋਂ ਨਹੀਂ ਲਈ ਜਾਂਦੀ। 14 ਸਾਲ ਤੱਕ ਮਿੱਟੀ ਵਿੱਚ ਖੇਡੀ ਜਾਦੇ ਹਨ। ਜਦੋਂ ਕਿ ਉਹ ਘਰ ਦਾ ਚੰਗਾ ਕੰਮ ਕਰ ਸਕਦੇ ਹਨ। ਕੰਮ ਬੱਚਿਆਂ ਉਤੇ ਸਿੱਟ ਦਿੱਤਾ ਜਾਵੇ। ਕੁੱਝ ਨਾਂ ਕੁੱਝ ਤਾਂ ਜਰੂਰ ਨਬੇੜਨਗੇ। ਪਰ ਅਸੀਂ ਆਪ ਮਾਂ-ਬਾਪ ਬੱਣੇ ਰਹਿੱਣਾਂ ਚਹੁੰਦੇ ਹਾਂ। ਆਪਣੀ ਰਾਜ ਗੱਦੀ ਨੌਜਵਾਨ ਹੋ ਰਹੇ ਬੱਚੇ, ਨੂੰਹ ਨੂੰ ਨਹੀਂ ਦੇਣੀ ਚਹੁੰਦੇ। ਕਿੰਨਾਂ ਚੰਗਾ ਹੋਵੇ, ਉਹ ਵੀ ਮਾਪਿਆਂ ਦੇ ਕੰਮ ਆਪ ਸੰਭਾਲਣ ਲੱਗ ਜਾਂਣ? ਜ਼ਕੀਨ ਤਾਂ ਇੱਕ ਦਿਨ ਕਰਨਾਂ ਪੈਣਾਂ ਹੈ। ਸਾਡੇ ਬੱਚੇ ਨੌਜਵਾਨ ਹੋ ਗਏ ਹਨ। ਉਨਾਂ ਨੇ ਆਪਣੇ ਹੱਕ ਆਪ ਖੋ ਲੈਣੇ ਹਨ। ਮਾਂਪੇਂ ਚਾਹੁਣ ਤਾਂ ਬੱਚਿਆਂ ਤੋਂ ਬਹੁਤ ਕੰਮ ਲੈ ਸਕਦੇ ਹਨ। ਬੱਚਿਆਂ ਉਤੇ ਜੁੰਮੇਬਾਰੀ ਨਿਭਾਉਣ ਦੀ ਆਦਤ ਪਾਉਣੀ ਬਹੁਤ ਜਰੂਰੀ ਹੈ। ਜੇ ਕੰਮ ਆਉਂਦਾ ਹੋਵੇ। ਬੱਚਾ ਵੱਡਾ ਹੋ ਕੇ ਖੱਬੇ ਹੱਥ ਨਾਲ ਵੀ ਕਰ ਸਕਦਾ ਹੈ। ਸਾਡਾ ਤਾਂ ਧਿਆਨ ਹੀ ਲੋਕਾਂ ਵੱਲ ਲੱਗਾ ਹੈ। ਬੱਚਿਆਂ ਨੂੰ ਖਿੱਚ ਕੇ ਪਾਰਟੀਆਂ ਵਿਆਹਾਂ ਵਿੱਚ ਲਿਜਾਇਆ ਜਾਂਦਾ ਹੈ। ਫਿਰ ਕਹਿੰਦੇ ਹਨ, " ਇਹ ਸ਼ਰਾਬ ਪੀਣ ਤੇ ਪੱਬਾਂ ਵਿੱਚ ਨੱਚਣ ਕਿਵੇ ਲੱਗ ਗਏ? " ਜਿਵੇਂ ਮਾਂਪੇ ਕਰਦੇ ਹਨ। ਬੱਚੇ ਉਵੇਂ ਦਾਰੂ ਪੀਦੇ ਹਨ। ਬੰਦਰਾਂ ਜਿਵੇ ਟਪੂਸੀਆਂ ਮਾਰਦੇ ਫਿਰਦੇ ਹਨ। ਇੱਕ 15 ਕੁ ਸਾਲਾਂ ਦੇ ਮੁੰਡੇ ਦੀ ਮਾਂ ਹੋਰ ਔਰਤ ਨਾਲ ਫੋਨ ਉਤੇ ਗੱਲਾਂ ਕਰ ਰਹੀ ਸੀ। ਉਹ ਮੁੰਡਾ ਬਾਰ-ਬਾਰ ਆਪਣੀ ਮਾਂ ਨੂੰ ਕਹਿ ਰਿਹਾ ਸੀ, " ਮੈਨੂੰ ਸਕੂਲ ਦੇ ਕੰਮ ਵਿੱਚ ਮੱਦਦ ਚਾਹੀਦੀ ਹੈ। ਅੱਜ ਦੀ ਪੜ੍ਹਾਈ ਮੈਨੂੰ ਸਮਝ ਨਹੀਂ ਲੱਗਦੀ। " ਉਸ ਦੀ ਮਾਂ ਫੋਨ ਉਤੇ ਹੀ ਲੱਗੀ ਹੋਈ ਸੀ। ਸਗੋਂ ਉਸ ਨੂੰ ਕਹਿ ਰਹੀ ਸੀ, " ਜੇ ਤੂੰ ਮੈਨੂੰ ਫੋਨ ਉਤੇ ਗੱਲਾਂ ਕਰਦੀ ਵਿੱਚ ਦਖ਼ਲ ਦਿੱਤੀ, ਤੇਰੇ ਮੂੰਹ ਉਤੇ ਥੱਪੜ ਪੈਣਗੇ। " ਐਸੀ ਮਾਂ ਦਾ ਬੱਚਾ ਕੀ ਉਤਸ਼ਾਹ ਪੈਦਾ ਕਰ ਸਕੇਗਾ। ਸਗੋਂ ਸਕੂਲ ਦਾ ਕੰਮ ਹੀ ਨਹੀਂ ਕਰੇਗਾ। 15 ਸਾਲਾਂ ਦਾ ਬੱਚਾ, ਨੌਜਵਾਨ ਹੋ ਰਿਹਾ ਹੁੰਦਾ ਹੈ। ਸਿਆਣੇ ਕਹਿੰਦੇ ਹਨ, " ਨੌਜਵਾਨ ਧੀ-ਪੁੱਤ ਉਤੇ ਹੱਥ ਚੱਕਣਾਂ ਬੇਵਕੂਫ਼ੀ ਹੈ। ਅੱਗਲਾ ਬਰਾਬਰ ਹੱਥ ਚੱਕ ਸਕਦਾ ਹੈ। ਜੇ ਬੱਚਾ ਹੱਥ ਮਾਂਪੇ ਉਤੇ ਚੱਕ ਲਵੇ। ਕੀ ਜੂਨ ਹੈ? " ਇੰਨਾਂ ਦਾ ਦਿਮਾਗ ਸਿੱਧੇ ਪਾਸੇ ਲਗਾਈਏ। ਇਹ ਵੀ ਸਾਡੇ ਵਾਂਗ ਸੋਚਦੇ ਹਨ। ਸਗੋਂ ਉਸ ਤੋਂ ਵੀ ਅੱਛਾ ਸੋਚਦੇ ਹਨ। ਨੌਜਵਾਨ ਹੋ ਰਹੇ ਬੱਚੇ ਵੀ ਬਹੁਤ ਕੰਮ ਦੀ ਗੱਲ ਕਰ ਸਕਦੇ ਹਨ। ਨੌਜਵਾਨ ਹੋ ਰਹੇ ਬੱਚੇ ਨੂੰ ਉਤਸ਼ਾਹਤ ਕਰੀਏ। ਜਦੋਂ ਮੈਂ ਕਨੇਡਾ ਆਈ ਸੀ। ਅਸੀਂ ਡੇਢ ਸਾਲ ਕਿਰਾਏ ਦੇ ਮਕਾਨ ਵਿੱਚ ਰਹੇ ਸੀ। ਮੈਂ 23 ਸਾਲਾਂ ਦੀ ਸੀ। ਮੇਰੀ ਛੋਟੀ ਨੱਣਦ 14 ਸਾਲਾਂ ਦੀ ਸੀ। ਮੇਰਾ ਉਥੇ ਦਮ ਘੁੱਟਦਾ ਸੀ। ਕੋਈ ਪਰਾਈਵੇਸੀ ਨਹੀਂ ਸੀ। ਮਕਾਨ ਮਾਲਕ ਦੋ ਜੁਆਕਾਂ ਸਣੇ। ਸਾਡੇ ਘਰ ਹੀ ਬੈਠੀ ਰਹਿੰਦੀ ਸੀ। ਜੁਆਕ ਤਾ ਰਹਿੰਦੇ ਹੀ ਸਾਡੇ ਘਰ ਸਨ। ਉਹ ਇੰਡੀਆ ਗਈ 6 ਮਹੀਨੇ ਲਈ ਦੋ ਜੁਆਕ ਸਾਡੇ ਕੋਲ ਛੱਡ ਗਈ। ਕੁੜੀਆਂ ਕਰਕੇ ਛੱਡ ਗਈ। ਮੁੰਡਾ ਹੁੰਦਾ ਕਦੇ ਨਾਂ ਛੱਡਦੀ। ਨਾਲ ਹੀ ਕਹਿ ਗਈ, " ਉਸ ਦੇ ਪਤੀ ਤੇ ਦੋ ਭਰਾਵਾਂ ਦੀ ਰੋਟੀ ਸਬਜ਼ੀ ਬੱਣਾ ਕੇ ਫੜਾ ਦੇਈਏ। " ਆਪ ਇੰਡੀਆ ਛੁੱਟੀਆਂ ਮਨਾਉਣ ਚਲੀ ਗਈ। ਜਾਂ ਬੱਚਾ ਹੋਣ ਵਾਲਾ ਕਰਕੇ ਮੁੰਡਾ ਚੈਕ ਕਰਾਉਣ ਗਈ ਸੀ। ਉਸ ਦੇ ਮੁੰਡਾ ਹੀ ਹੋਇਆ ਸੀ। ਮੇਰੇ ਪਤੀ ਤੇ ਸੋਹੁਰਾਂ ਜੀ ਹੀ ਕੰਮ ਕਰਦੇ ਸਨ। ਬੇਟੇ ਸਣੇ 6 ਅਸੀਂ, 5 ਮਕਾਨ ਮਾਲਕ ਦੇ ਸਨ। ਇੰਨਾਂ ਖ਼ਰਚਾ ਝੱਲਣਾਂ ਬਹੁਤ ਔਖਾ ਸੀ। ਬੰਦਾ ਧੰਨਵਾਦ ਵੀ ਨਾਂ ਕਰੇ। ਮਕਾਨ ਮਾਲਕ ਵਾਂਗ ਜੈਲਾਦਾਰੀ ਉਤੇ ਰਹੇ। ਉਹ ਅਸਲ ਵਿੱਚ ਜੈਲਾਦਾਰਨੀ ਵੀ ਸੀ। ਮੈਂ ਤੇ ਮੇਰੀ 14 ਸਾਲਾਂ ਨੱਣਦ ਨੇ ਉਥੋਂ ਛੁੱਟਕਾਰਾ ਪਾਉਣ ਲਈ, ਘਰ ਦੇਖਣੇ ਸ਼ਰੂ ਕਰ ਦਿੱਤੇ। ਉਸ ਬੱਚੀ ਨੇ ਮੈਨੂੰ ਬਹੁਤ ਹੌਸਲਾਂ ਦਿੱਤਾ। ਅਸੀਂ ਪਹਿਲੇ ਦਿਨ ਹੀ ਦੋ ਘਰ ਦੇਖੇ। ਦੂਜਾ ਘਰ ਸਾਨੂੰ ਫਿਟ ਬੈਠ ਗਿਆ। ਮੈਂ ਘਰ ਖ੍ਰੀਦਣ ਦੇ ਪੇਪਰ ਉਤੇ ਸਾਈਨ ਕਰ ਦਿੱਤੇ। ਮੇਰੀ ਜਾਬ ਵੀ ਨਵੀ ਸੀ। ਸਿਰਫ਼ ਦੋ ਮਹੀਨੇ ਹੀ ਕੰਮ ਉਤੇ ਲeਗੀ ਨੂੰ ਹੋਏ ਸਨ। ਸਾਡੇ ਬੰਦੇ ਕਹਿੱਣ, " ਇਹ ਕੀ ਕਰਤੂਤ ਕਰਕੇ ਆਈਆਂ ਹੋ? 800 ਡਾਲਰ ਘਰ ਦੀ ਪੇਮਿੰਟ, 400 ਡਾਲਰ ਬਿੱਲ ਦੇਣੇ ਬਹੁਤ ਔਖੇ ਹਨ। 400 ਡਾਲਰ ਕਿਰਇਆ ਮਸਾਂ ਦਿੰਦੇ ਹਾਂ। " ਮੈਂ ਕਿਹਾ, " ਇਹ ਜੁੰਮੇਬਾਰੀ ਮੇਰੀ ਹੈ। ਤੁਸੀਂ ਬਾਕੀ ਘਰ ਦੇ ਖ਼ਰਚੇ ਤੋਰੀ ਜਾਣਾਂ। ਪਰ ਮੈਂ ਹਰ ਰੋਜ਼ ਮਕਾਨ ਮਾਲਕ ਦੀ ਲੋਕ ਸੇਵਾ ਨਹੀਂ ਕਰ ਸਕਦੀ। ਦੋ ਨੌਕਰੀਆਂ ਕਰ ਸਕਦੀ ਹਾਂ। " 14 ਸਾਲਾਂ ਦੀ ਮੇਰੀ ਨੱਣਦ ਮੇਰੇ ਨਾਲ ਨਾਂ ਤੁਰਦੀ। ਨਾਂ ਹੋਸਲਾ ਦਿੰਦੀ। ਪਤਾ ਨਹੀਂ ਕਿੰਨਾਂ ਚਿਰ ਹੋਰ ਮਕਾਨ ਮਾਲਕ ਦੀਆ ਰੋਟੀਆਂ ਪਕਾਉਣੀਆਂ ਪੈਂਦੀਆਂ। ਮੇਰੀ ਸੱਸ ਮਾਂ ਬਹੁਤ ਸਾਊ ਸੀ। ਉਸ ਨੇ ਮੁਫ਼ਤ ਵਿੱਚ ਉਸ ਦੀਆ ਬੇਟੀਆਂ 4 ਸਾਲ ਪਾਲੀਆਂ। ਉਹ ਮੇਰੇ ਤੋਂ ਪਹਿਲਾਂ ਕਨੇਡਾ ਆਏ ਸਨ। ਮੇਰੀ ਛੋਟੀ ਨੱਣਦ, ਤੇ ਆਪਣੇ ਬੱਚਿਆਂ ਨਾਲ ਜੋ ਜਿੰਦਗੀ ਦਾ ਮਜ਼ਾ ਮੈਨੂੰ ਆਇਆ। ਉਹ ਕਿਸੇ ਹੋਰ ਨਾਲ ਨਹੀਂ। ਅਸੀਂ ਬਹੁਤ ਘੁੰਮੇ ਬਹੁਤ ਵਧੀਆਂ ਜਿੰਦਗੀ ਜੀਵੀ ਹੈ।
ਉਸ ਤੋਂ ਪੂਰੇ 14 ਸਾਲ ਪਿਛੋਂ ਮੈਂ ਤੇ ਮੇਰੀ ਬੇਟੀ ਨੇ ਹੋਰ ਵੱਡਾ ਘਰ ਲੱਭਣਾਂ ਸ਼ੁਰੂ ਕਰ ਦਿੱਤਾ। 6 ਮਹੀਨੇ ਅਸੀਂ ਘਰ ਲੱਭਦੀਆਂ ਰਹੀਆਂ। ਮੇਰਾ ਬੇਟਾ 16 ਸਾਲਾਂ ਦਾ ਸੀ। ਇੱਕ ਅਸੀ ਰਾਤ ਦੀ ਰੋਟੀ ਖਾ ਰਹੇ ਸੀ। ਉਸ ਨੇ ਮੈਨੂੰ ਤੇ ਆਪਣੇ ਡੈਡੀ ਨੂੰ ਕਿਹਾ, " ਡੈਡੀ ਮੇਰੇ ਦੋਸਤ ਦੇ ਡੈਡੀ ਨੇ ਗੁਰਦੁਆਰਾ ਸਾਹਿਬ ਕੋਲ ਘਰ ਬੁੱਕ ਕੀਤਾ ਹੈ। ਉਥੇ ਪਲਾਟ ਮਿਲਦੇ ਹਨ। ਘਰ ਬੱਣਨ ਲੱਗਣੇ ਹਨ। ਮੈਂ ਚਹੁੰਦਾ ਹਾਂ। ਉਸ ਦੇ ਪਿਛੇ ਵਾਲਾ ਪਲਾਟ ਆਪਾਂ ਲੈ ਕੇ ਘਰ ਬੱਣਵਾ ਲਈਏ। " ਅਸੀਂ ਦੋਂਨਾਂ ਪਤੀ-ਪਤਨੀ ਨੇ ਹਾਮੀ ਭਰ ਦਿੱਤੀ। ਸਾਨੂੰ ਪਤਾ ਸੀ। ਸਾਡਾ ਬੇਟਾ ਗੱਲ਼ਤ ਰਾਏ ਨਹੀਂ ਦੇ ਸਕਦਾ। ਮੇਰੇ ਦੋਂਨੇ ਬੱਚੇ, ਰੱਬ ਦੀ ਕਿਰਪਾ ਨਾਲ ਪੂਰੇ ਜੁੰਮੇਬਾਰੀ ਵਾਲੇ ਹਨ। ਹਰ ਕੰਮ ਸ਼ੌਕ ਨਾਲ ਕਰ ਦਿੰਦੇ ਹਨ। ਭਾਵੇ ਉਹ ਰਸੋਈ ਦਾ ਖਾਂਣਾਂ ਬੱਣਾਉਣ ਦਾ ਕੰਮ ਹੋਵੇ ਜਾਂ ਘਰ ਦੀ ਸਫ਼æਈ ਤੇ ਘਰ ਨੂੰ ਰੰਗ ਕਰਨ, ਦਾ ਕੰਮ ਹੋਵੇ। ਮੈਨੂੰ ਕਈ ਸ਼ੱਕ ਨਹੀਂ ਹੈ। ਹਰ ਮੁਸ਼ਕਲ ਕੰਮ ਨਿਬੇੜ ਦਿੰਦੇ ਹਨ। ਅਸੀਂ ਦੂਜੇ ਦਿਨ ਜਾ ਕੇ ਜਗਾ ਦੇਖੀ। ਥਾਂ ਜੱਚ ਗਈ। ਅਸੀਂ ਪੇਪਰ ਸਾਈਨ ਕਰ ਦਿੱਤੇ। ਅੱਜ ਅਸੀਂ ਸੋਚਦੇ ਹਾਂ। ਉਦੋਂ ਹੀ ਦੋ ਘਰ ਖ੍ਰੀਦ ਲੈਣੇ ਸੀ। ਬੇਟਾ ਵੀ ਇਹੀ ਕਹਿੰਦਾ ਸੀ। ਕਈ ਬਾਰ ਮੈਨੂੰ ਲੱਗਦਾ ਹੈ। ਉਹ ਮੇਰਾ ਡੈਡੀ ਹੈ। ਧੀ ਮੇਰੀ ਮਾਂ ਹੈ। ਦੋ ਬਾਰ ਕਾਰ ਲੈਣ ਦੇ ਸੋਦੇ ਵੀ ਦੋਂਨਾਂ ਭੈਣ ਭਰਾ ਨੇ ਆਪ ਕੀਤੇ ਹਨ। ਸ਼ਇਦ ਬੱਚੇ ਤੋਂ ਕੋਈ ਇੱਕ ਗੱਲ਼ਤ ਕੰਮ ਵੀ ਹੋ ਸਕਦਾ ਹੈ। ਅੂਸਾ ਵੀ ਨਹੀਂ ਹੈ। ਹਰ ਕੰਮ ਗੱਲ਼ਤ ਹੀ ਕਰਦੇ ਰਹਿੱਣਗੇ। ਅਸੀਂ ਆਪ ਵੀ ਬਹੁਤ ਨੁਕਸਾਨ ਕਰ ਦਿੰਦੇ ਹਾਂ। ਅਗਰ ਬੱਚੇ ਦਾ ਧਿਆਨ ਪੜਾਈ ਵਿੱਚ ਵੀ ਨਹੀ ਹੈ। ਹੋਰ ਬਹੁਤ ਸਾਰੇ ਕੰਮ ਹਨ। ਅੰਨਪੜ੍ਹ ਲੋਕ ਪੜ੍ਹੇ-ਲਿਖੇ ਬਗੇਰ ਬਹੁਤ ਧੰਨ ਕਮਾ ਰਹੇ ਹਨ। ਬੱਚੇ ਦੀ ਗੱਲ ਜਰੂਰ ਸਣੀਏ। ਜੋ ਉਹ ਕਰਨਾਂ ਚਹੁੰਦੇ ਹਨ। ਉਸ ਨੂੰ ਹੌਸਲਾ ਦੇਈਏ। ਸਾਰੇ ਸਾਇੰਸਦਾਨ ਬਹੁਤੇ ਪੜ੍ਹੇ ਲਿਖੇ ਨਹੀਂ ਹੋਏ ਹਨ। ਕਈ ਲਿਖਾਰੀ ਵੀ ਚੌਥੀ ਫੇਲ, ਲੋਕਾਂ ਨੂੰ ਆਪਣੇ ਮਗਰ ਲਾਈ ਫਿਰਦੇ ਹਨ।

Comments

Popular Posts