ਰੱਬ ਦਾ ਕੋਈ ਅੰਤ, ਸਿਰਾ, ਟਿਕਾਣਾਂ, ਅਕਾਰ, ਰੰਗ ਪਤਾ ਨਹੀਂ ਲੱਗਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
22/08/2013. 348
ਉਹ ਪ੍ਰਭੂ ਮਾਇਆ ਦੇ ਅਸਰ ਤੋਂ ਦੂਰ ਪਰੇ ਹੈ। ਉਹ ਵਿਕਾਰਾਂ ਤੋਂ ਦੂਰ ਵਾਲਾ ਦਾਤਾ ਪਹੁੰਚ ਤੋਂ ਪਰੇ ਹੈ। ਰੱਬ ਦਾ ਕੋਈ ਅੰਤ ਸਿਰਾ, ਟਿਕਾਣਾਂ, ਅਕਾਰ, ਰੰਗ ਪਤਾ ਨਹੀਂ ਲੱਗਦਾ ਹੈ। ਸਾਰੇ ਜੀਵ ਪ੍ਰਭੂ ਤੇਰੇ ਗੁਣ ਗਾਉਂਦੇ ਹਨ। ਤੈਨੂੰ ਸਾਰੇ ਯਾਦ ਕਰਦੇ ਹਨ। ਹਰੀ ਸੱਚਾ ਹੀ ਸਭ ਜੀਵਾਂ ਨੂੰ ਬਣਾਉਣ ਵਾਲਾ ਹੈ। ਸਾਰੇ ਜੀਵ ਰੱਬ ਜੀ ਤੇਰੇ ਆਪਣੇ ਹਨ। ਤੂੰ ਜੀਆਂ ਦਾ ਮਾਲਕ ਦਾਤਾਂ ਦੇਣ ਵਾਲਾ ਪਿਤਾ ਹੈ। ਰੱਬ ਦੇ ਪਿਆਰਉ ਉਸ ਰੱਬ ਜੀ ਦਾ ਨਾਂਮ ਯਾਦ ਕਰੀ ਚੱਲੋ। ਉਹ ਸਾਰੇ ਦੁੱਖਾਂ ਨੂੰ ਖੱਤਮ ਕਰ ਦਿੰਦਾ ਹੈ। ਨਾਨਕ ਜੀ ਰੱਬੀ ਬਾਣੀ ਵਿੱਚ, ਲਿਖ ਰਹੇ ਹਨ। ਰੱਬ ਜੀ ਤੂੰ ਸਬ ਜੀਵਾਂ ਵਿੱਚ ਹੈ। ਇਸੇ ਲਈ ਹਰੀ ਆਪ ਹੀ ਗੁਰੂ  ਪੂਜਾ ਕਰਾਉਣ ਵਾਲਾ ਹੈ। ਹਰੀ ਹੀ ਉਸ ਗੁਰੂ ਦਾ ਨੌਕਰ ਚਾਕਰ ਕੰਮ ਕਰਨ ਵਾਲਾ ਹੈ। ਜੀਵ ਤਾਂ ਕੁੱਝ ਨਹੀਂ ਕਰ ਸਕਦਾ। ਸਬ ਰੱਬ ਕਰਦਾ ਹੈ। ਉਸ ਦਾ ਹੁਕਮ ਚਲਦਾ ਹੈ। ਉਵੇਂ ਹੁੰਦਾ ਹੈ। ਤੂੰ ਸਾਰੇ ਜੀਵਾਂ, ਬਨਸਪਤੀ, ਪੱਥਰਾਂ ਅੰਦਰ ਬਰਾਬਰ ਹੈ। ਹਰ ਨਿਕੇ ਤੋ ਨਿਕੇ ਕਣ, ਹਰ ਥਾਂ, ਪਾਣੀ, ਹਵਾ, ਅਕਾਸ਼ ਰੱਬ ਆਪ ਹਾਜ਼ਰ ਹੈ। ਇਕ ਦਾਨੀ ਬਹੁਤ ਹੋਰਾਂ ਨੂੰ ਵੰਡਦੇ ਹਨ। ਵੱਡੇ ਦਾਤੇ ਸੱਮਝਦੇ ਹਨ। ਇਕ ਮੰਗ ਦੇ ਨੇ ਦੂਜਿਆ ਤੋ ਲੈ ਕੇ ਖਾਂਦੇ ਹਨ। ਰੱਬ ਦੋਨਾਂ ਵਿੱਚ ਅੰਦਰ ਬਰਾਬਰ ਹੈ। ਇਹ ਤੇਰੇ ਹੀ ਅਸਚਰਜ ਖੇਡਾਂ ਹਨ। ਵਿਚ ਤੂੰ ਆਪ ਹੀ ਦਾਤਾਂ ਦੇਣ ਵਾਲਾ ਹੈਂ, ਤੇ ਆਪ ਹੀ ਉਹਨਾਂ ਦਾਤਾਂ ਨੂੰ ਵਰਤਣ ਵਾਲਾ ਹੈਂ। ਤੂੰ ਆਪ ਹੀ ਮਾਲਕ ਦਾਨ ਦਿਨਾਂ ਹੈ। ਤੂੰ ਆਪ ਹੀ ਵੰਡਦਾ ਹੈ। ਲੈਦਾ ਹੈ। ਤੇਰੇ ਬਿੰਨ ਹੋਰ, ਮੈ ਕਿਸੇ ਨੂੰ ਨਹੀ ਮੰਨਦਾ।  ਤੂੰ ਸ੍ਰਿਸਟੀ ਦਾ ਬਹੁਤ ਜ਼ਿਆਦਾ ਸਬ ਤੋਂ ਵੱਧ ਗੁਣੀ ਗਿਆਨੀ ਹੈ। ਮਾਲਕ ਰੱਬ ਜੀ ਸਭ ਤੋ ਅਨੋਖਾਂ ਹੈ। ਵਰਨਣ ਕਨ ਤੋਂ ਪਰੇ ਬੇਅੰਤ ਹੈ। ਤੇਰੇ ਸਾਰੇ ਗੁਣ ਕਿਹੜੇ ਕਿਹੜੇ ਕਹਿ ਕੇ ਦੱਸਾ?
ਤੈਨੂੰ  ਪ੍ਰਭੂ ਜੀ ਜੋ ਜੋ ਜੀਵ ਯਾਦ ਚੇਤੇ ਰੱਖਦੇ ਹਨ। ਨਾਨਕ ਜੀ ਲਿਖਦੇ ਹਨ। ਤੇਰੇ ਜੀਵਾਂ ਤੋ ਸਦਕੇ ਵਾਰੇ ਜਾਨਾ ਹਾਂ। ਤੈਨੂੰ ਭਗਵਾਨ ਜੀ ਨੂੰ ਜੋ ਬੰਦੇ ਹਰਿ ਹਰਿ ਕਹਿ ਕੇ ਯਾਦ ਕਰਦੇ, ਪੁਕਾਰਦੇ ਨੇ, ਉਹ ਜੀਵ ਹਰ ਥਾਂ ਸੁੱਖੀ ਰਹਿੰਦੇ ਹਨ। ਤੈਨੂੰ ਰੱਬ ਜੀ ਨੂੰ ਜਿਸ ਨੇ ਬੋਲਿਆ ਜੱਪਿਆ ਹੈ। ਉਹ ਸਾਰੇ ਜਨਮ ਮਰਨ ਤੋ ਬੱਚ ਜਾਦੇ ਹਨ। ਜਮਾਂ ਦਾ ਡਰ ਲੇਖਾਂ ਮੁੱਕ ਜਾਦਾ ਹੈ। ਰੱਬ ਕਿਸੇ ਤੋਂ ਨਹੀ ਡਰਦਾ। ਰੱਬ ਕਿਸੇ ਦੇ ਦੱਬਾ ਧੱਮਕੀ ਤੋ ਨਹੀ ਡਰਦਾ। ਹਰੀ ਜੀ ਤੈਨੂੰ ਜੋ ਜੋ ਜੀਵਾ ਨੇ ਬਗੈਰ ਡਰ ਵਾਲੇ ਨੂੰ  ਜੱਪਿਆ, ਉਚਾਰਿਆ, ਪੜ੍ਹਿਆ ਹੈ। ਉਨਾਂ ਦਾ ਡਰ ਦੂਰ ਹੋ ਗਿਆ ਹੈ। ਉਹ ਵੀ ਬਹਾਦਰ ਬਣ ਗਿਆ ਹੈ। ਤੈਨੂੰ ਰੱਬ ਜੀ ਨੂੰ ਜਿਸ ਜਿਸ ਨੇ ਚੇਤੇ ਯਾਦ ਕੀਤਾ ਹੈ। ਉਹ ਰੱਬ ਦੇ ਗੁਣਾ ਵਾਲੇ ਹੋ ਗਏ ਹਨ। ਉਹੀ ਰੱਬ ਦਾ ਰੂਪ ਹੋ ਗਏ ਹਨ। ਤੈਨੂੰ ਪ੍ਰਭੂ ਜੀ ਨੂੰ ਜਿਸ ਨੇ ਦਿਲ ਵਿੱਚ ਜੱਪਿਆ, ਮਨ ਵਿੱਚ ਪ੍ਰਕਾਸ਼ ਕੀਤਾ ਹੈ। ਉਹ ਸਾਰੇ ਜੀਵ ਉਤਮ ਹਨ। ਨਾਨਕ ਜੀ ਸਦਕੇ ਜਾਦੇ ਹਨ। ਤੇਰੀ ਭਗਤੀ ਕਰਨ ਦੇ, ਤੇਰੇ ਪਿਆਰਿਆਂ ਭਗਤਾਂ ਲਈ ਤੇਰੇ ਖਜ਼ਾਨੇ ਬਹੁਤ ਜ਼ਿਆਦਾ ਹਨ,  ਨਾਂ ਮੁੱਕਣ ਵਾਲੇ ਭੰਡਾਰ ਹਨ। ਤੈਨੂੰ ਤੇਰੇ ਪਿਆਰੇ ਯਾਦ ਰੱਖਣ ਵਾਲੇ ਸੁਲਾਹੁਣ ਵਾਲੇ ਹਨ। ਤੇਰੇ ਪਿਆਰੇ ਬਹੁਤ ਬੇਅੰਤ ਹਨ। ਬਹੁਤ, ਸਾਰੇ, ਬੇਸ਼ਮਾਰ ਹਨ ਗਿੱਣਤੀ ਹੀ ਕੋਈ ਨਹੀ ਹੈ।
ਤੇਰੀ ਕਈ ਬੁਹਤੇ ਗਿਣਤੀ ਮਿਣਤੀ ਨਹੀ ਕਰ ਸਕਦੇ। ਪੂਜਾ ਹੀ ਕਰਦੇ ਨੇ। ਭਾਵ ਦੂਰ ਹੀ ਹੱਥ ਬੰਨ ਦਿੰਦੇ ਹਨ। ਕਈ ਸਰੀਰ ਨੂੰ ਤੱਪ ਕਸਟ ਕਰਦੇ ਹਨ। ਕਈ ਅਣਗਿਣਤ ਤੈਨੂੰ ਜੀਭ ਨਾਲ ਪੜ੍ਹਦੇ ਬੋਲਦੇ ਹਨ। ਬੁਹਤੇ ਤੇਰੀ ਗਿਣਤੀ, ਕਈ ਅਣਗਿਣਤ ਜੀਭ ਨਾਲ ਸਿਮਿ੍ਤਿ ਸਾਸਤ ਪੜ੍ਹਦੇ ਬੋਲਦੇ ਹਨ। ਪੂਜਾ ਹੀ ਕਰਦੇ ਨੇ।  ਕਈ ਸਰੀਰ ਨੂੰ ਤੱਪ ਖਟੁ ਕਰਮ ਛੇ ਤਰਾਂ ਦੇ ਕੰਮ ਹਨ। ਲੋਕਾਂ ਦਾ ਕੰਮ ਵਿਦਿਆ ਪੜ੍ਹਨੀ, ਪੜ੍ਹਾਉਣੀ, ਦਾਨ , ਕਰਨਾ, ਲੈਣਾਂ,  ਜੱਗ ਕਰਨਾ, ਲੈਣਾਂ ਹੈ। ਨਾਨਕ ਜੀ ਲਿਖਦੇ ਹਨ। ਤੈਨੂੰ ਉਹੀ ਨਾਮ ਜੱਪਣ ਪਿਆਰੇ  ਭਗਤ ਜੀਵ ਲੱਗਦੇ ਹਨ। ਜੋ ਰੱਬ ਜੀ ਤੈਨੂੰ ਯਾਦ ਰੱਖਦੇ ਹਨ। ਉਹੀ ਮੇਰੇ ਹਰੀ ਭਗਵਾਨ ਨੂੰ ਪਿਆਰੇ ਲੱਗਦੇ ਹਨ। ਤੂੰ ਸ਼ੁਰੂ ਤੋ ਹੀ ਬੇਅੰਤ ਪਿਤਾ ਹੈ।  ਤੇਰੇ ਵਰਗਾ ਹੋਰ ਕੋਈ ਨਹੀ। ਤੂੰ ਸ੍ਰਿਸਟੀ ਦੇ ਬਨਣ ਤੋ ਪਹਿਲਾਂ ਵੀ ਇਕ ਸੀ। ਹਮੇਸ਼ਾ ਹਮੇਸ਼ਾ ਇਕ ਸਰਬ ਸਕਤੀ ਮਾਨ ਸਦਾ ਰਹਿੱਣ ਵਾਲਾ, ਜੀਵਾਂ ਦੇ ਕੰਮ, ਉਨਾਂ ਨੂੰ ਪੈਦਾ ਕਰਨ, ਮਾਰਨ ਨਾਲਾ ਪ੍ਰਭੂ ਤੂੰ ਹੈ। ਰੱਬ ਜੀ ਤੈਨੂੰ ਜੋ ਠੀਕ ਲੱਗਦਾ ਹੈ। ਉਹੀ ਹੁੰਦਾ ਹੈ। ਤੂੰ ਆਪ ਹੀ ਸਾਰਾ ਕਾਰਜ ਕਰਦਾ ਹੈ। ਉਹੀ ਹੁੰਦਾ ਹੈ। ਤੂੰ ਆਪ ਹੀ ਸਾਰੀ ਦੁਨੀਆਂ, ਧਰਤੀ, ਅਕਾਸ਼, ਹਵਾ, ਜੀਵ, ਵਸਤੂਆਂ ਬਣਾਈਆਂ ਹਨ। ਆਪ ਮਿਟਾਉਂਦਾ ਵੀ ਹੈ। ਨਾਨਕ ਕਹਿੰਦੇ ਨੇ, ਬਨਾਉਣ ਵਾਲੇ ਦੀ ਕੰਮਾਂ ਦੀ ਮਹਿਮਾ ਕਹੀਏ। ਜੋ ਸਾਰਿਆਂ ਨੂੰ ਆਪ ਹੀ ਜਾਂਣਦਾ ਹੈ। ਹਰੇਕ ਬੰਦਾ, ਹੋਰਨਾਂ ਪਾਸੋਂ ਸਿਰਫ਼ ਸੁਣ ਕੇ ਆਖ ਦਿੰਦਾ ਹੈ। ਪ੍ਰਭੂ ਤੂੰ ਵੱਡਾ ਹੈਂ। ਪ੍ਰਭੂ ਤੂੰ ਕਿੱਡਾ ਕੁ ਵੱਡਾ ਹੈਂ। ਇਹ ਗੱਲ ਤੈਨੂੰ ਵੇਖ ਕੇ ਹੀ ਦੱਸੀ ਜਾ ਸਕਦੀ ਹੈ। ਰੱਬ ਜੀ, ਤੇਰੇ ਵੱਡੇਪਣ ਦਾ, ਤੇਰੇ ਮੁੱਲ, ਗਿਆਨ, ਗੁਣਾਂ, ਕੰਮਾਂ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ।

Comments

Popular Posts