ਭਾਗ 45 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਤਿੱਖ਼ੀ ਬੁੱਧੀ ਨਾਲ ਦੁੱਖ, ਦਰਦ, ਮਸੀਬੜਾਂ ਦਾ ਅਸਰ ਵੀ ਦਿਮਾਗ ਉਤੇ ਛੇਤੀ ਤੇ ਡੂੰਘਾ ਹੋਵੇਗਾ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਸਅਟੱਨਨਦeਰ_7@ਹੋਟਮਅਲਿ।ਚੋਮ
ਵੋਮਿਨ ਸ਼ੈਲਟਰ ਵਿੱਚ ਤਕਰੀਬਨ, ਸਾਰੀਆਂ ਹੀ ਔਰਤਾਂ ਘਰੇਲੈ ਝਗੜਿਆਂ ਕਾਰਨ, ਸਿਟਰਿਸਫੁਲ ਹੁੰਦੀਆਂ ਹਨ। ਫ਼ਿਕਰਾਂ ਵਿੱਚ ਨੀਂਦ ਵੀ ਨਹੀਂ ਆਉਂਦੀ। ਐਸੀ ਹਾਲਤ ਵਿੱਚ ਪਾਗਲ-ਪਨ ਦੀ ਹਾਲਤ ਬੱਣ ਜਾਂਦੀ ਹੈ। ਔਰਤਾਂ ਭਾਵੇ ਮਰਦ ਤੋਂ ਚਤਰ ਦਿਮਾਗ ਦੀਆਂ ਹੁੰਦੀਆਂ ਹਨ। ਜਿੰਨੀ ਤਿੱਖ਼ੀ ਬੁੱਧੀ ਹੋਵੇਗੀ। ਅੱਕਲ ਹਰ ਕੰਮ ਕਰਨ ਵਿੱਚ ਮਾਹਰ ਹੋਵੇਗੀ। ਤਿੱਖ਼ੀ ਬੁੱਧੀ ਨਾਲ ਦੁੱਖ, ਦਰਦ, ਮਸੀਬੜਾਂ ਦਾ ਅਸਰ ਵੀ ਦਿਮਾਗ ਉਤੇ ਛੇਤੀ ਤੇ ਡੂੰਘਾ ਹੋਵੇਗਾ। ਐਸਾ ਵੀ ਨਹੀਂ ਹੈ। ਇਹ ਹਾਲਤ ਸਿਰਫ਼ ਪੰਜਾਬੀ, ਹਿੰਦੂ, ਮੁਸਲਮ ਔਰਤ ਦੀ ਹੀ ਹੈ। ਹਰ ਵਰਗ ਦੀਆਂ ਔਰਤਾਂ ਗੋਰੀਆਂ, ਕਾਲੀਆਂ, ਚੀਨਣਾਂ, ਫਿਲੀਪੀਨਣਾਂ, ਘਰੇਲੂ ਜੰਗ ਦਾ ਸ਼ਿਕਾਰ ਹੁੰਦੀਆਂ ਹਨ। ਐਸੀ ਹਾਲਤ ਵਿੱਚ ਹਰ ਉਮਰ ਦੀਆਂ ਬਹੁਤੀਆਂ ਔਰਤਾਂ ਸਿਗਰਟਾਂ ਤੇ ਹੋਰ ਨਸ਼ੇ ਕਰਦੀਆਂ ਹਨ। ਨਸ਼ੇ ਕਰਕੇ ਲੁੱਟਕਦੀਆਂ ਫਿਰਦੀਆਂ ਹਨ। ਕਈ ਤਾਂ ਹਰ 10 ਮਿੰਟ ਪਿਛੋਂ ਸਿਗਰਟ ਪੀਂਦੀਆਂ ਹਨ। ਦੋ-ਦੋ, ਚਾਰ-ਚਾਰ ਦੇ ਟੋਲੇ ਬੱਣਾਂ ਕੇ, ਇਮਾਰਤ ਤੋਂ ਬਾਹਰ ਸਿਗਰਟਾਂ ਪੀਣ ਜਾਂਦੀਆਂ ਹਨ। ਕਈ ਸਿਗਰਟ ਨੂੰ ਕੰਨ ਵਿੱਚ ਟੰਗ ਕੇ ਰੱਖਦੀਆਂ ਹਨ। ਕਈ ਚੰਗੀ ਤਰਾਂ ਟੌਹਰ ਕੱਢ ਕੇ, ਟੋਲੇ ਬੱਣਾਂ ਕੇ, ਰਾਤ ਨੂੰ ਘੁੰਮਣ ਜਾਂਦੀਆਂ ਹਨ। ਕਈਆਂ ਔਰਤਾਂ ਦੇ ਢਿੱਡ, ਧੋਣ, ਲੱਤਾਂ, ਪੱਟਾਂ, ਬਾਂਵਾਂ ਉਤੇ ਟੈਟੂ ਬਣੇ ਹੋਏ ਹਨ। ਸਰੀਰ ਦੇ ਉਸ ਹਿੱਸੇ ਨੂੰ ਨੰਗਾਂ ਰੱਖ ਕੇ, ਪਬਲਿਕ ਅੱਗੇ ਜਾæਹਰ ਕਰਦੀਆਂ ਹਨ। ਸਾਰੀ ਰਾਤ ਪਾਗਲਾਂ ਦੀ ਤਰਾਂ ਘੁੰਮਦੀਆਂ ਹਨ। ਕਈਆਂ ਨੂੰ ਘਰ ਤੋਂ ਨਿੱਕਲ ਕੇ ਮਸਾਂ ਅਜ਼ਾਦੀ ਮਿਲਦੀ ਹੈ। ਇਹ ਮਰਦਾਂ ਨੂੰ ਮਾਤ ਪਾ ਰਹੀਆਂ ਹਨ। ਐਸੀਆਂ ਔਰਤਾਂ ਦੇ ਘਰ ਵਸਾਉਣ ਦੇ ਲੱਛਣ ਨਹੀਂ ਹਨ। ਹਰ ਬੰਦੇ ਨੂੰ ਥੌੜੀ, ਬਹੁਤੀ ਸਟਰਿਸ ਹੋ ਹੀ ਜਾਂਦੀ ਹੈ। ਦਿਮਾਗ ਉਤੇ ਬੌਝ ਨਾਂ ਪਾਉਣ ਦੀ ਕੋਸ਼ਸ਼ ਕਰਨੀ ਚਾਹੀਦੀ ਹੈ।
ਆਪਣੇ-ਆਪ ਨੂੰ ਮਾੜੇ ਪਾਸੇ ਲਾ ਕੇ ਨਹੀਂ। ਹੋਰ ਬਹੁਤ ਚੰਗੇ ਰਸਤੇ ਹਨ। ਸ਼ੁਰੂ ਤੋਂ ਐਸੇ ਸ਼ੋਕ ਪਾਲਣੇ ਜਰੂਰੀ ਹਨ। ਟੈਲੀਵੀਜ਼ਨ ਦੇਖਣਾਂ, ਚੰਗੀਆਂ ਫਿਲਮਾਂ ਦੇਖਣਾਂ, ਧਰਮਿਕ ਗ੍ਰੰਥਿ ਤੇ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ। ਇੱਕ ਰਾਤ ਨੂੰ 2 ਵਜੇ ਸਨ। ਜਦੋਂ ਪੁਲੀਸ ਦਾ ਫੋਨ ਆਇਆ। ਕਲਸੀ ਨਾਂਮ ਦੀ ਕੁੜੀ ਨੂੰ ਉਸ ਦੇ ਭਰਾ ਨੇ ਕੁੱਟ ਕੇ, ਘਰੋਂ ਕੱਢ ਦਿੱਤਾ ਸੀ। ਰਾਤ ਦੇ 2 ਵਜੇ ਉਸ ਕੋਲ ਸੌਣ ਲਈ ਥਾਂ ਨਹੀਂ ਸੀ। ਭਰਾ ਦੀ ਜੁੰਮੇਬਾਰੀ ਦੇਖੋ। ਭਰਾ ਨੇ ਕਿੱਡਾ ਕੰਮ ਕੀਤਾ। ਉਹ ਜੁਵਾਨ ਕੁੜੀ ਸੀ। ਆਪਦੇ ਸਾਥੀ ਨੂੰ ਘਰ ਲੈ ਆਈ ਸੀ। ਸਾਥੀ ਤਾ ਵਿਚਾਲੇ ਹੀ ਛੱਡ ਕੇ ਭੱਜ ਗਿਆ। ਭਰਾ ਨੇ ਭੈਣ ਦੀ ਪਹਿਲਾਂ ਧੁਲਾਈ ਕੀਤੀ। ਫਿਰ ਧੱਕੇ ਮਾਰ ਕੇ ਘਰੋਂ ਬਾਹਰ ਕਰ ਦਿੱਤੀ। ਉਹ ਸ਼ੈਲਟਰ ਵਿੱਚ ਆ ਗਈ। ਭਰਾ ਨੂੰ ਪੁਲੀਸ ਲੈ ਗਈ। ਭਰਾ ਵੀ ਇੱਕ ਦਿਨ ਆਪ ਘਰ ਗਰਲ ਫ੍ਰਇੰਡ ਲੈ ਆਇਆ ਸੀ। ਸਾਰੀ ਰਾਤ ਘਰ ਰੱਖੀ। ਉਸ ਨੂੰ ਚੰਗੇ-ਚੰਗੇ ਪਕਵਾਨ ਖੁਵਾਏ। ਸਾਰੀ ਰਾਤ ਕੰਮਰੇ ਵਿੱਚ ਭੜਥੂ ਪੈਦਾ ਰਿਹਾ। ਹੱਸਣ ਦੀਆਂ ਕਿਲਕਾਰੀਆਂ ਸੁਣਦੀਆਂ ਰਹੀਆਂ। ਉਹ ਕੁੜੀ ਸੈਕਸੀ ਕੱਪੜਿਆਂ ਵਿੱਚ, ਪੂਰੇ ਘਰ ਵਿੱਚ ਘੁੰਮਦੀ ਰਹੀ। ਐਸੇ ਭਰਾ ਨੂੰ ਕੋਈ ਪੁੱਛੇ,  " ਜੇ ਤੂੰ ਆਪਦੀ ਸਰੀਰਕ ਸੰਤੁਸ਼ਟੀ ਲਈ, ਘਰ ਔਰਤ ਲਿਆ ਸਕਦਾਂ ਹੈ। ਉਹ ਵੀ ਜੁਵਾਨ ਭੈਣ ਦੇ ਸਹਮਣੇ, ਉਸ ਔਰਤ ਨੂੰ ਬੰਦ ਕੰਮਰੇ ਵਿੱਚ ਰੱਖ ਸਕਦਾਂ ਹੈ। ਫਿਰ ਆਪਦੀ ਭੈਣ ਲਈ ਨਜ਼ਰੀਆ ਕਿਉਂ ਬਦਲਦਾ ਹੈ? ਕੀ ਤੇਰੀ ਭੈਣ ਇੱਕ ਮੁੰਡੇ ਨਾਲ ਚਾਰ ਦਿਵਾਰੀ ਅੰਦਰ ਸੁਰੱਖਿਤ ਸੀ? ਜਾਂ ਕੀ ਅੱਧੀ ਰਾਤ ਨੂੰ ਭੈਣ ਨੂੰ ਘਰੋਂ ਬਾਹਰ ਕੱਢ ਕੇ, ਉਸ ਦੀ ਇੱਜ਼ਤ ਨੂੰ ਖ਼ਤਰਾ ਵੱਧ ਗਿਆ ਹੈ? "
ਮਾਰ ਕੁੱਟ ਕਰਨ ਨਾਲੋਂ, ਰੋਲਾ ਕਰਨ ਨਾਲੋਂ, ਬੈਠ ਕੇ ਗੱਲਾਂ ਬਾਤਾਂ ਨਾਲ ਗੱਲ ਸੌਖਿਆਂ ਨਿਬੜ ਜਾਂਦੀ ਹੈ। ਮਾਰ ਕੁੱਟ ਕਰਲੋਂ, ਰੋਲਾ ਪਾ ਲਵੋ। ਅੰਤ ਵਿੱਚ ਗੱਲ ਸ਼ਬਦਾਂ ਦੇ ਵੰਟਦਰੇ ਨਾਲ ਮੁੱਕਣੀ ਹੈ। ਚਾਹੇ ਪੁਲੀਸ, ਅਦਾਲਤ ਤੱਕ ਪਹੁੰਚ ਜਾਵੋ। ਚਾਹੇ ਘਰ ਵਿੱਚ ਬੈਠ ਕੇ ਮਾਮਲਾ ਸਮਝਾ ਲਵੋ। ਚਾਹੇ ਚਾਰ ਸਿਆਣੇ ਬੰਦੇ ਵਿੱਚ ਗੱਲ ਕਰ ਲਵੋ। ਸਬ ਤੋਂ ਵੱਧ ਚੰਗਾ ਹੈ। ਪਬਲਿਕ ਵਿੱਚ ਤਮਾਸ਼ਾਂ ਬੱਣਨ ਨਾਲੋ, ਜਿਸ ਨਾਲ ਨਰਾਜ਼ਗੀ ਹੈ। ਉਸ ਨਾਲ ਗੱਲ-ਬਾਤ ਕਰਕੇ, ਮਾਮਲਾ ਸੁਲਝਾ ਲਿਆ ਜਾਵੇ। ਦੋਂਨਾਂ ਲਈ ਮੁੜ ਕੇ ਸੁਖ ਚੈਨ ਬਹਾਲ ਹੋ ਸਕਦਾ ਹੈ। ਕਲਸੀ ਤੇ ਉਸ ਦਾ ਭਰਾ ਘਰ ਵਿੱਚ ਗੱਲ ਸੁਲਝਾ ਲੈਂਦੇ ਚੰਗਾ ਸੀ। ਕਲਸੀ ਦੇ ਸ਼ੈਲਟਰ ਵਿੱਚ ਆ ਜਾਂਣ ਨਾਲ, ਸੋਸ਼ਲ ਵਰਕਰਾਂ ਨੇ, ਛੇਤੀ ਕੀਤੇ ਕੇਸ ਨਿਬੜਨ ਨਹੀਂ ਦਿੱਤਾ। " ਰਿਸ਼ਤਿਆ ਤੋਂ ਬਹੁਤ ਖ਼ਤਰਾ ਹੈ। " ਕਹਿ ਕੇ, ਮਾਰ-ਕੁੱਟ ਕਰਨ ਵਾਲੇ ਭਰਾ ਨੂੰ, ਕਲਸੀ ਤੇ ਉਸ ਰਹਿੱਣ ਵਾਲੀ ਥਾਂ ਦੇ ਨੇੜੇ ਨਹੀਂ ਆਉਣ ਦਿੱਤਾ। ਅੱਲਗ-ਅੱਲਗ ਹੋ ਜਾਂਣ ਕਾਰਨ, ਭੈਣ-ਭਰਾ ਵਿੱਚ ਗੱਲ-ਬਾਤ ਨਾਂ ਹੋ ਸਕੀ। ਪੁਲੀਸ ਦੇ ਬਿਆਨ ਦੇਣ ਉਤੇ, ਉਸ ਨੂੰ 3 ਸਾਲਾਂ ਦੀ ਸਜ਼ਾ ਹੋ ਗਈ।

Comments

Popular Posts