ਭਾਗ 129 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਅੱਜ ਸ਼ਰਾਬ ਦੀ ਬੋਤਲ ਤੇ ਫੇਸਬੁੱਕ ਦੋਂਨੇਂ ਹੀ ਨਹੀਂ ਖੋਲੇ ਸਨ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਸਟੀਵ ਨੇ ਕੋਰਟ ਡੇਟ ਤੋਂ ਪਹਿਲਾਂ ਦੀ ਸਰਕਾਰੀ ਵਕੀਲ ਨਾਲ ਗੱਲ ਕਰ ਲਈ ਸੀ। ਉਹ ਜੋਤ ਨੂੰ ਮੰਨ ਕੌਨਸਲਿੰਗ ਕਰਾਉਣ ਲਈ ਮੰਨ ਗਿਆ ਸੀ। ਜੇਲ ਵਿੱਚ ਵੀ ਮੁਫ਼ਤ ਦੀਆਂ ਰੋਟੀਆਂ ਹੀ ਤੋੜਨੀਆਂ ਹਨ। ਦੋਂਨਾਂ ਵਕੀਲਾਂ ਨੇ ਜੱਜ ਤੋਂ ਮੰਗ ਕੀਤੀ ਸੀ, "  ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਜੋਤ ਡਰਾਇਵਰ ਨੂੰ ਹਰ ਰੋਜ਼ 2 ਮਹੀਨੇ, ਲਗਾਤਾਰ ਐਸੇ ਬੰਦੇ ਕੋਲ ਭੇਜਿਆ ਜਾਵੇ। ਜੋ ਨਸ਼ੇ ਦੇ ਖ਼ਤਰਨਾਕ ਸਿੱਟੇ ਦੱਸ ਕੇ, ਜੋਤ ਨੂੰ ਨਸ਼ੇ ਖਾਂਣ ਤੋਂ ਰੋਕ ਸਕੇ। ਜੋਤ ਦਾ ਲਾਈਸੈਂਸ ਨਾਂ ਕੈਸਲ ਕੀਤਾ ਜਾਵੇ। ਇਸ ਦੇ ਆਪਣੀ ਗਰਲ਼ ਫ੍ਰਇੰਡ ਨਾਲ ਦੋ ਬੱਚੇ ਹਨ। ਲਾਈਸੈਂਸ ਹੀ ਇਸ ਦਾ ਰੁਜ਼ਗਾਰ ਹੈ। " ਜੱਜ ਨੇ 2 ਮਹੀਨੇ ਲਈ ਸਿਟੀ ਵਿਚੋਂ ਬਾਹਰ ਨਾਂ ਜਾਂਣ ਲਈ ਕਿਹਾ ਸੀ। 2 ਮਹੀਨੇ ਕੌਨਸਲਿੰਗ ਕਰਨ ਦੇ ਨਾਲ ਹੀ, ਹੁਕਮ ਦੇ ਦਿੱਤਾ ਸੀ। ਪੁਲੀਸ ਦੁਆਰਾ, ਪਬਲਿਕ ਵਿੱਚ ਨਸ਼ੇ ਦੀ ਹਾਲਤ ਵਿੱਚ ਫੜਿਆ ਗਿਆ। ਜੇਲ ਹੋਵੇਗੀ, ਡੀਪੋਰਟ ਲੱਗੇਗੀ। ਜੋਤ ਨੇ, ਜੋ ਵੀ ਕਾਰ, ਟਰੱਕ ਚਲਾਉਣਾਂ ਹੈ। 4 ਸਾਲਾਂ ਲਈ, 1000 ਡਾਲਰ ਹਰ ਮਹੀਨੇ ਦੇ ਕੇ, ਉਸ ਵਿੱਚ ਐਸੀ ਮਸ਼ੀਨ ਲੱਗਾਉਣੀ ਪਵੇਗੀ। ਚਾਬੀ ਗੱਡੀ ਵਿੱਚ ਲਗਾਉਣ ਤੋਂ ਪਹਿਲਾਂ, ਫੂਕ ਮਾਰ ਕੇ, ਸੈਮਪਲ ਦੇਣਾਂ ਪਵੇਗਾ। ਬਈ ਬਲੱਡ ਵਿੱਚ ਕਿਤੇ ਨਸ਼ੇ ਦੀ ਮਾਤਰਾ ਤਾਂ ਨਹੀਂ ਹੈ। ਉਸ ਮਸ਼ੀਨ ਰਾਹੀਂ, ਹਰ ਫੂਕ ਮਾਰੀ ਦੀ ਰਿਪੋਰਟ, ਗੱਡੀ ਦੀ ਇੰਨਸ਼ੋਰਸ ਕੰਮਪਨੀ ਤੇ ਮਸ਼ੀਨ ਲਗਾਉਣ ਵਾਲੀ ਕੰਪਪਨੀ ਗੋਰਮਿੰਟ ਨੂੰ ਸਪਲਾਈ ਨਾਲ ਦੀ ਨਾਲ ਭੇਜੀ ਜਾਂਦੀ ਹੈ। ਜੇ ਨਸ਼ਾ ਨਹੀਂ ਕੀਤਾ ਹੋਇਆ। ਤਾਂ ਗੱਡੀ ਦੀ ਚਾਬੀ ਘੁੰਮਦੀ ਹੈ। ਗੱਡੀ ਵਿੱਚ ਮਸ਼ੀਨ ਨਾਲ ਅਲਾਰਮ ਵੀ ਲੱਗਾ ਹੁੰਦਾ ਹੈ। ਨਸ਼ਾ ਕੀਤਾ ਹੋਣ ਕਰਕੇ, ਜੇ ਨਸ਼ੇ ਕੀਤੇ ਵਿੱਚ ਫੂਕ ਮਾਰ ਦਿੱਤੀ ਜਾਵੇ। ਜੇ ਅਲਾਰਮ ਵੱਜ ਜਾਵੇ। ਨੇੜੇ ਪੁਲੀਸ ਹੋਵੇ। ਸ਼ਰਾਬੀ ਬੰਦੇ ਨੂੰ ਉਸੇ ਸਮੇਂ ਜੇਲ ਵਿੱਚ ਸਿੱਟ ਦਿੰਦੇ ਹਨ। ਜੇਲ ਵਿੱਚ ਡੱਕਣ ਨਾਲ ਨਸ਼ੇਈ ਨਸ਼ਾ, ਸਰਾਬ ਨਹੀਂ ਪੀ ਸਕਦੇ। ਬਹੁਤੇ ਸ਼ਰਾਬੀ, ਜੇ ਜੇਲ ਵਿੱਚ ਬਹੁਤਾ ਚਿਰ ਰਹਿ ਵੀ ਜਾਂਣ। ਨਸ਼ਾ, ਸ਼ਰਾਬ ਛੱਡ ਵੀ ਜਾਂਦੇ ਹਨ। ਬੰਦੇ ਬੱਣ ਕੇ ਸ਼ਰਾਬੀ ਜੇਲ ਵਿਚੋਂ ਨਿੱਕਲਦੇ ਹਨ। ਕਈ ਹੋਰ ਵੀ ਰਾਕਸ਼ ਬਿਰਤੀ ਦੇ ਬੱਣ ਜਾਂਦੇ ਹਨ। ਜੱਜ ਦਾ ਫ਼ੈਸਲਾ ਸੁਣ ਕੇ, ਜੋਤ ਕੰਬ ਰਿਹਾ ਸੀ। ਅਜੇ ਇਹ ਫ਼ੈਸਲਾ ਹਲਕਾ-ਫੁਲਕਾ ਸੀ। ਤਾਜੇ ਖੰਬ ਲੱਗੇ ਪਤੰਗੇ ਵਾਂਗ, ਭਵਣ ਵਾਲਾ ਜੋਤ, ਥੋੜੇ ਜਿਹੇ ਸੇਕ ਨਾਲ ਝੁਲਸ ਗਿਆ ਸੀ। ਬਹੁਤ ਥੱਕੇ ਹੋਏ ਮੁਸਾਫ਼ਰ ਵਾਂਗ ਵਿੰਦਰ ਦੇ ਘਰ ਆ ਕੇ, ਸੌ ਗਿਆ ਸੀ। ਉਸ ਨੂੰ ਦੋਂਨਾਂ ਬੱਚਿਆਂ ਦੀ ਖੱਪ ਵੀ ਨਹੀਂ ਸੁਣ ਰਹੀ ਸੀ। ਅੱਜ ਸ਼ਰਾਬ ਦੀ ਬੋਤਲ ਤੇ ਫੇਸਬੁੱਕ ਦੋਂਨੇਂ ਹੀ ਨਹੀਂ ਖੋਲੇ ਸਨ। ਦੋਂਨਾਂ ਦੀ ਉਲਝਣ ਵਿਚੋਂ ਕੋਈ ਦਿਲ ਵਾਲਾ ਹੀ ਛੁੱਟ ਸਕਦਾ ਹੈ।
ਵਿੰਦਰ ਨੂੰ ਉਹ ਸੁੱਤਾ ਹੋਇਆ, ਪਹਿਲੀ ਰਾਤ ਵਰਗਾ ਲੱਗਾ। ਉਵੇਂ ਹੀ ਭੋਲਾ ਜਿਹਾ ਚੇਹਰਾ, ਵਹਿੰਦੇ ਸ਼ਾਂਤ ਸਾਗਰ ਵਰਗਾ ਲੱਗਾ। ਵਿੰਦਰ ਦਾ ਜੀਅ ਕੀਤਾ, ਉਸ ਦਾ ਮੂੰਹ ਚੂੰਮ ਲਵੇ। ਜਿਉਂ ਹੀ ਉਹ ਉਸ ਉਤੇ ਝੁੱਕੀ, ਗੁਰਜੋਤ ਨੇ ਦੋਂਨੇਂ ਅੱਖਾਂ ਖੋਲੀਆਂ। ਉਸ ਨੂੰ ਦੋਂਨੇਂ ਬਾਹਾਂ ਵਿੱਚ ਜਕੜ ਲਿਆ। ਵਿੰਦਰ ਦਾ ਦਮ ਘੁਟਿਆ ਗਿਆ। ਉਸ ਨੇ ਕਿਹਾ, " ਗੁਰੀ ਪੁਰਾਣੀਆਂ ਹਰਕੱਤਾਂ ਤੋਂ ਵਾਜ ਆਜਾ। ਮੈਂ ਅੱਗੇ ਮਸਾਂ ਜਾਨ ਛੁਡਾਈ ਹੈ। ਹੋਰ ਨਵਾਂ ਚੰਦ ਚੜ੍ਹਾਏਗਾ। ਮੈਂ ਜੱਫ਼ੀਆਂ, ਪੱਪੀਆਂ ਤੋਂ ਬਿੰਨਾਂ ਹੀ ਚੰਗੀ ਹਾਂ। " " ਵਿੰਦਰ ਉਸ ਦਾ ਇਲਾਜ਼ ਮੇਰੇ ਕੋਲ ਹੈਗਾ। " " ਗੁਰੀ ਇਹ ਏਡਜ਼ ਦੀਆਂ ਬਿਮਾਰੀਆਂ ਦੀ ਰੋਕ ਥਾਮ ਲਈ ਵੀ ਠੀਕ ਹਨ। ਜਿਸ ਦਿਨ ਪਾਟ ਗਿਆ। ਬੰਬੀ ਦੇ ਛਰਾਟੇ ਨਾਲ ਹੀ, ਮੇਰੇ ਛੱਤਣੀ ਜਾ ਚੜ੍ਹੇਗਾ। ਹੋਰ ਸਿਆਪਾ ਪਾ ਦੇਵੇਗਾ। ਇਹ ਤਰੀਕਾ ਕਿਸੇ ਫੇਸਬੁੱਕ ਵਾਲੀ ਸਹੇਲੀ ਉਤੇ ਅਜ਼ਮਾਂ ਕੇ ਚਾਅ ਪੂਰਾ ਕਰ ਲਵੀ। ਤੇਰੇ ਇਸ ਤਜ਼ਰਬੇ ਤੋਂ ਰੱਬ ਬਚਾਵੇ। ਮੈਂ ਆਪਦਾ ਹਸਪਤਾਲ ਤੋਂ ਪ੍ਰਬੰਦ ਕਰਾਂ ਆਈ ਹਾਂ। ਮੈਨੂੰ ਤੇਰੀ ਨੀਅਤ ਦਾ ਪਤਾ ਸੀ। ਤੂੰ ਪਿਆਰ ਵਿੱਚ ਬਗੈਰ ਬੱਦਲ ਤੋਂ ਵਰਸ ਪੈਦਾਂ ਹੈ। " " ਵਿੰਦਰ ਤੂੰ ਚੀਜ਼ ਕਮਾਲ ਦੀ ਹੈ। ਮੈਨੂੰ ਅੱਜ ਪੱਕਾ ਲੱਗਦਾ ਹੈ। ਬਸ ਤੇਰੇ ਨਾਲ ਹੀ ਪਿਆਰ ਹੋ ਗਿਆ ਹੈ। ਸੱਚੀ ਸੌਂਉ ਮਾਂ ਦੀ ਲੱਗੇ। " ਗੁਰੀ ਤੈਨੂੰ ਇਹੀ ਪਤਾ ਨਹੀਂ ਲੱਗਾ। ਪਿਆਰ ਕੀ ਹੁੰਦਾ ਹੈ? ਬੰਦਾ ਤੂੰ ਗੱਲਾਂ ਬਾਤਾਂ ਵਾਲਾ ਹੀ ਹੈ। ਵਿੰਦਰ ਨੂੰ ਗੱਲੀ ਲਾ ਕੇ, ਜੋਤ ਆਪਦਾ ਮੱਤਲੱਬ ਕੱਢ ਗਿਆ ਸੀ। ਸਾਗਰ ਵਿੱਚ ਤੁਫ਼ਾਨ ਆਏ ਵਾਂਗ, ਉਚੀਆਂ ਛੱਲਾਂ ਉਠਣ ਪਿਛੋਂ ਦਿਲ ਦੀਆਂ ਧਕਣਾਂ ਰੁਕ ਗਈਆਂ ਸਨ। ਜਿਸ ਤਰਾਂ ਵਗਦੇ ਪਾਣੀ ਦੀਆਂ ਬੂੰਦਾ ਬਾਰ-ਬਾਰ, ਮਿਲਦੀਆਂ ਵਿਛੜਦੀਆਂ ਹਨ। ਕਦੇ ਤੁਫ਼ਾਨ ਖੜ੍ਹਾ ਕਰ ਦਿੰਦੀਆਂ ਹਨ। ਕਦੇ ਸ਼ਾਂਤ ਵਹਿੰਦੀਆਂ ਹਨ। ਵਿੰਦਰ ਨੇ ਨਾਈਟਾ ਪਾ ਕੇ, ਛੋਟਾ ਮੁੰਡਾ ਵੀ ਆਪਦੀ ਮੰਮੀ ਨਾਲ ਸੌਣ ਲਈ ਪਾ ਦਿੱਤਾ ਸੀ। ਆਪ ਆ ਕੇ ਉਸ ਨਾਲ ਲੰਬੀ ਪੈ ਗਈ ਸੀ। ਗੁਰੀ ਨਾਲ ਪਹਿਲੀ ਮਿਲਣੀ ਵਾਂਗ ਮਹਸੂਸ ਹੋ ਰਿਹਾ ਸੀ। ਜੀਵਨ ਵਿੱਚ ਬਹੁਤ ਉਤਰਾ ਚੜਾ ਆਉਂਦੇ ਹਨ। ਹਰ ਬਾਰ ਮੁਡ ਤੋਂ ਨਵਾਂ ਜੀਵਨ ਜਿਉਣਾਂ ਪੈਂਦਾ ਹੈ।

Comments

Popular Posts