ਭਾਗ 120 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ



ਹਾਂਣ ਨੂੰ ਹਾਂਣ ਪਿਆਰਾ ਹੁੰਦਾ ਹੈ

- ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwnnder_7@hotmail.com




ਰਵਨੀਤ ਦਾ ਡੈਡੀ ਟੀਚਰ ਸੀ। ਇੱਕ ਬੰਦਾ ਕਮਾਉਣ ਵਾਲਾ ਸੀ। ਘਰ ਵਿੱਚ ਚਾਰ ਜਾਂਣੇ ਖਾਂਣ ਵਾਲੇ ਸਨ। ਘਰ ਵਿੱਚ ਗਰੀਬੀ ਬਹੁਤ ਸੀ। ਉਸ ਦੀ ਵੱਡੀ ਧੀ ਰਵਨੀਤ ਜੁਵਾਨ ਹੋ ਗਈ ਸੀ। ਉਨਾਂ ਨੂੰ ਉਦੋਂ ਪਤਾ ਲੱਗਾ, ਜਦੋਂ ਬਾਹਰੋਂ ਉਸ ਦੇ ਉਲਾਂਭੇ ਆਉਣ ਲੱਗੇ। ਗਲ਼ੀ ਵਿੱਚ ਮੁੰਡੇ ਗੇੜੇ ਮਾਰਨ ਲੱਗ ਗਏ। ਉਸ ਨੂੰ ਕਾਲਜ਼ ਦੇ ਸਮੇਂ ਘਰ ਤੋਂ ਕਦੇ ਕੋਈ ਲੈ ਜਾਂਦਾਂ ਤੇ ਕਦੇ ਕੋਈ ਛੱਡ ਜਾਂਦਾ। ਰਵਨੀਤ ਦੀ ਮੁੰਡਿਆਂ ਵਿੱਚ ਚੰਗੀ ਚਰਚਾ ਸੀ। ਕਾਲਜ਼ ਦੀਆਂ ਕਲਾਸਾਂ ਮਿਸ ਕਰਨ ਲੱਗੀ ਸੀ। ਪੜ੍ਹਾਈ ਨਾਂ ਕਰਨ ਕਰਕੇ, ਹਰ ਸਾਲ ਫੇਲ ਹੋ ਜਾਂਦੀ ਸੀ। ਇਸ ਦੇ ਮਾਂ-ਬਾਪ ਦਾ ਸੁਪਨਾਂ ਬਾਹਰ ਜਾਂਣ ਦਾ ਸੀ। ਗਰੀਬੀ ਵਿੱਚ ਦਮ ਘੁੱਟਦਾ ਸੀ। ਗਰੀਬੀ ਵਿੱਚ ਰਹਿ ਕੇ, ਤੰਗ ਆ ਗਏ ਸਨ। ਉਨਾਂ ਨੇ ਆਪਦੀ ਧੀ ਰਵਨੀਤ ਦਾ ਵਿਆਹ, ਉਸ ਤੋਂ ਦੂਗਣੀ ਉਮਰ ਦੇ ਦੁਹਾਜੂ ਮਰਦ ਨਾਲ ਕਰ ਦਿੱਤਾ। ਜੋ ਕਨੇਡਾ ਤੋਂ ਗਿਆ ਹੋਇਆ ਸੀ। ਦਾਜ ਦੇਣ ਤੋਂ ਬਚ ਗਏ ਸਨ। ਕਨੇਡਾ ਵਾਲੇ ਨੂੰ ਧੀ ਦੇ ਹਾਂਣ ਦੀ ਦੁਲਹਨ ਮਿਲ ਗਈ ਸੀ। 50 ਸਾਲ ਦਾ ਮਰਦ, ਜਿਸ ਦੀਆਂ ਕਬਰਾਂ ਵਿੱਚ ਲੱਤਾਂ ਹੋਣ, ਉਹ 20 ਸਾਲ ਦੀ ਹੁਸੀਨਾਂ ਨੂੰ ਕਿਥੇ ਸੰਭਾਂਲ ਸਕਦਾ ਹੈ? ਉਸ ਦਾ ਤਾਂ ਆਪਦਾ ਸਰੀਰ ਡਿੱਕ-ਡਿੱਕ ਕਰਨ ਲੱਗ ਜਾਂਦਾ ਹੈ। 20 ਬਿਮਾਰੀਆਂ ਆ ਘੇਰਦੀਆਂ ਹਨ। ਸ਼ਰਾਬੀ ਬੰਦੇ ਵਿੱਚ ਤਾਂ ਹੁੰਦਾ ਕੱਖ ਨਹੀਂ। ਪਿਗ ਪੀਤੇ ਬਗੈਰ ਦਿਲ ਨਹੀ ਖੜ੍ਹਦਾ। ਆਪ ਤਾਂ ਕੀ ਖੜ੍ਹਨਾਂ ਹੈ? ਹੱਥ ਪੈਰ ਕੰਭਦੇ ਰਹਿੰਦੇ ਹਨ। ਰਵਨੀਤ ਮਨ ਵਿੱਚ ਝੂਰਦੀ ਸੀ। ਬਰਾਬਰ ਦੇ ਜੁਵਾਨ ਮਰਦ ਦੇ ਸਾਥ ਲਈ, ਉਸ ਦੀ ਵਿਆਹ ਕਰਾਉਣ ਦੀ ਇਛਾ ਪੂਰੀ ਨਹੀਂ ਹੋਈ ਸੀ। ਕਨੇਡਾ ਆ ਕੇ, ਰਵਨੀਤ ਦੀ ਮਰਦਾਂ ਵੱਲ ਕੁੱਤੇ ਝਾਕ ਵੱਧ ਗਈ ਸੀ। ਉਸ ਦੀ ਅੱਖ ਜੁਵਾਨ ਮਰਦਾਂ ਵਿੱਚ ਰਹਿੰਦੀ ਸੀ। ਕਈ ਬਾਰ ਦਾਅ ਵੀ ਲੱਗ ਜਾਂਦਾ ਸੀ। ਕਨੇਡਾ ਵਿੱਚ ਉਸ ਨਾਲ ਉਸ ਦੀ ਨੱਣਦ ਵੀ ਰਹਿੰਦੀ ਸੀ। ਨੱਣਦ ਵੀ ਆਪਦੇ ਪਤੀ ਤੋਂ 8 ਸਾਲ ਵੱਡੀ ਸੀ। ਨਣਦੋਈਏ ਦੇ ਚਾਅ ਵੀ ਵਿੱਚੇ ਰਹਿ ਗਏ ਸਨ। ਉਸ ਦੀ ਪਤਨੀ ਕੋਈ ਬਹੁਤੀ ਸੋਹਣੀ ਨਹੀਂ ਸੀ। ਮੀਟ, ਸਬ਼ਜ਼ੀਆਂ ਖਾਂਣ ਵਾਲਿਆਂ ਦੇ ਸਾਗ ਕਿਥੇ ਸੰਘ ਅੰਦਰ ਲੰਘਦਾ ਹੈ? ਉਹ ਰਵਨੀਤ ਦਾ ਹਾਣੀ ਸੀ। ਇਸ ਦਾ ਝੁਕਾਹ ਉਸ ਵੱਲ ਵੱਧਣ ਲੱਗਾ। ਜੇ ਜ਼ਨਾਨੀ ਆਪ ਮਰਦ ਕੋਲ ਆਉਣ ਨੂੰ ਤਿਆਰ ਹੋਵੇ। ਕੌਣ ਪਿਛੇ ਹੱਟਦਾ ਹੈ? ਉਹ ਵੀ ਇਸ ਦੇ ਨਾਲ ਹੀ ਇੰਡੀਆ ਤੋਂ ਆਇਆ ਸੀ। ਇਕੱਠਿਆ ਦਾ ਵਿਆਹ ਸੀ। ਰਵਨੀਤ ਤੇ ਉਸ ਦੇ ਨਣਦੋਈਏ ਨੂੰ ਅਜੇ ਕੰਮ ਨਹੀਂ ਲੱਭਾ ਸੀ। ਇਸ ਲਈ ਜਦੋਂ ਬਾਕੀ ਕੰਮਾਂ ਉਤੇ ਚਲੇ ਜਾਂਦੇ ਸੀ। ਇਹ ਦੋਨੇਂ ਇਕੱਲੇ ਘਰ ਰਹਿ ਜਾਂਦੇ ਸੀ। ਦੋਂਨਾਂ ਦੇ ਦਿਲ ਇੱਕ ਦੂਜੇ ਦੀ ਹਾਮੀਂ ਭਰਦੇ ਸਨ। ਉਹ ਇੱਕ ਦੂਜੇ ਲਈ ਬਣੇ ਹਨ। ਰਵਨੀਤ ਉਸ ਨੂੰ ਚਾਹ ਦਾ ਕੱਪ ਫੜਾਉਣ ਲੱਗੀ ਜਾਂਣ ਕੇ, ਉਸ ਦੇ ਹੱਥ ਨੂੰ ਉਂਗਲਾਂ ਛੂਹ ਦਿੰਦੀ ਸੀ। ਉਸ ਨਾਲ ਸੋਫ਼ੇ ਉਤੇ ਬੈਠਣ ਲੱਗੀ। ਉਸ ਕੋਲੇ ਨੂੰ ਹੋ ਕੇ ਬੈਠਦੀ। ਇੱਕ ਦਿਨ ਰਵਨੀਤ ਨੇ ਘੁਮੇਰ ਆਉਣ ਦਾ ਬਹਾਨਾਂ ਕੀਤਾ। ਉਸ ਉਤੇ ਡਿੱਗ ਗਈ। ਉਹ ਸੱਚੀਂ ਡਰ ਗਿਆ। ਉਸ ਨੇ ਸੋਚਿਆ, ਰਵਨੀਤ ਸੱਚੀਂ ਬੇਹੋਸ਼ ਹੋ ਗਈ ਹੈ। ਉਹ ਰਵਨੀਤ ਨੂੰ ਫਸਟ-ਏਡ ਦੇਣ ਲਈ, ਉਸ ਦੇ ਮੂੰਹ ਵਿੱਚ ਮੂੰਹ ਪਾ ਕੇ, ਫੂਕ ਮਾਰੀ ਹੀ ਸੀ। ਰਵਨੀਤ ਨੇ, ਨਣਦੋਈਏ ਦੇ ਬੁੱਲ ਆਪਦੇ ਦੰਦਾਂ ਵਿੱਚ ਦੱਬ ਲਏ। ਉਹ ਪਰ ਕੱਟੇ, ਕਬੂਤਰ ਵਾਂਗ ਤੱੜਫਣ ਲੱਗਾ। ਹਾਂਣ ਨੂੰ ਹਾਂਣ ਪਿਆਰਾ ਹੁੰਦਾ ਹੈ। ਉਹ ਆਪਦੀ ਸੁਰਤ ਭੁੱਲ ਗਿਆ ਸੀ। ਉਹ ਉਸ ਨੂੰ ਇੱਕੋ ਡੀਕ ਵਿੱਚ ਪੀ ਜਾਂਣਾਂ ਚੁਹੁੰਦਾ ਸੀ। ਰਵਨੀਤ ਤਾਂ ਪਹਿਲਾਂ ਹੀ ਖ਼ਚਰੀ ਸੀ। ਉਹ ਉਸ ਨੂੰ ਖੁੱਲ ਦਿੰਦੀ ਗਈ। ਉਹ ਨਿੱਤ ਨਵੀਂ ਬਾਜੀ ਖੇਡਦੇ ਗਏ। ਉਸੇ ਨੇ ਹੀ ਰਵਨੀਤ ਨੂੰ ਫੇਸਬੁੱਕ ਆਇਡੀ ਬੱਣਾਂ ਕੇ ਦਿੱਤੀ ਸੀ। ਫੇਸਬੁੱਕ ਉਤੇ ਉਸ ਨੂੰ ਹੋਰ ਮੋਜ਼ ਲੱਗ ਗਈ। ਨਿੱਤ ਨਵੇਂ ਚੇਹਰੇ ਦਿਸਦੇ ਸਨ। ਅੱਗਲੇ ਦੀ ਫੋਟੋ ਲਾਈਕ ਕਰਕੇ, ਅੱਗਲੇ ਦੇ ਦਿਲ ਵਿੱਚ ਵੜ ਜਾਂਦੀ ਸੀ। ਇਥੇ ਇਸ ਦਾ ਮੇਲ ਜੋਤ ਨਾਲ ਹੋਇਆ। ਜੋ ਇਸ ਤੋਂ ਵੀ 10 ਸਾਲ ਛੋਟਾ ਸੀ।

Comments

Popular Posts