ਭਾਗ 125 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਪਤਨੀ ਐਸੇ ਰੰਨਾਂ ਦੇ ਆਸ਼ਕ ਨਾਲ ਕਿਵੇਂ ਕੱਟਦੀ ਹੋਵੇਗੀ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਹਰਬੀਰ ਭਾਂਵੇਂ ਜੋਤ ਦੀਆਂ ਬੇਹੂਦੀਆਂ ਹਰਕਤਾਂ ਤੋਂ ਤੰਗ ਆ ਗਈ ਸੀ। ਮੱਚਲਿਆ ਹੋਇਆ ਜੱਟ ਬੱਣਿਆ ਹੋਇਆ ਸੀ। ਭੁੱਖੇ ਜੱਟ ਕੋਟਰਾ ਲੱਭਿਆ, ਪਾਣੀ ਪੀ-ਪੀ ਆਫ਼ਰਿਆ। ਹਰਬੀਰ ਦੀ ਜਾਨ ਸੂਲੀ ਉਤੇ ਪੂਰੀ ਰਾਤ ਚੜ੍ਹੀ ਰਹੀ। ਉਸ ਨੇ ਜੋਤ ਦੀ ਕਿਸੇ ਵੀ ਗੱਲ ਦਾ ਜ਼ਕੀਨ ਨਹੀਂ ਕੀਤਾ ਸੀ। ਉਹ ਜਾਂਣਦੀ ਸੀ। ਸਾਰੀ ਰਾਤ ਦਾ, ਇਹ ਕਿਸੇ ਨਾਲ ਖੇਹ ਖਾਂਦਾ ਫਿਰਦਾ ਹੈ। ਪਹਿਲਾਂ ਇਕੋ ਸਮੇਂ ਮੇਰੇ, ਬੱਬਲੀ, ਜੈਸੇ, ਕਮਲ, ਰਵਲੀਨ, ਹਨੀ, ਬਲਵਿੰਦਰ ਤੇ ਵਿੰਦਰ ਹੋਰ ਪਤਾ ਨਹੀਂ, ਕਿਹਦੇ-ਕਿਹਦੇ ਨਾਲ ਫਲੱਡ ਕਰਦਾ ਰਿਹਾ ਹੈ? ਧੰਨ ਦੀ ਇਸ ਦੀ ਪਤਨੀ ਹੋਵੇਗੀ, ਪਤਨੀ ਐਸੇ ਰੰਨਾਂ ਦੇ ਆਸ਼ਕ ਨਾਲ ਕਿਵੇਂ ਕੱਟਦੀ ਹੋਵੇਗੀ। ਹੰਭ ਹੌਕ ਕੇ ਘਰ ਵੜਦਾ ਹੋਣਾਂ ਹੈ। ਹੁਣ ਤਾਂ ਸਿਆਪਾ ਹੀ ਮੁੱਕਿਆ ਹੈ। ਤੀਮੀਂ ਇੰਡੀਆ ਹੈ। ਦੋ ਧੀਆਂ ਨੂੰ ਪਾਲ ਰਹੀ ਹੈ। ਆਪ ਕੁਆਰਾ ਬੱਣ ਕੇ, ਘਰ-ਘਰ ਲੋਕਾਂ ਦੀਆਂ ਜਂਨਾਨੀਆਂ ਨੂੰ ਪਲੋਸਦਾ, ਚੱਟਦਾ, ਫੱਕਦਾ ਫਿਰਦਾ ਹੈ। ਜਿਵੇਂ ਬੋਕ ਦੀ ਸੁਰਤ ਤੁਕਿਆਂ ਵੱਲ ਰਹਿੰਦੀ ਹੈ। 50 ਬੱਕਰੀਆਂ ਦਾ ਸਾਰੇ ਇੱਜ਼ੜ ਇਕੋ ਬੋਕ ਦੇ ਹਵਾਲੇ ਵਿੱਚ ਹੁੰਦਾ ਹੈ। ਉਸ ਤੋਂ ਵੀ ਮਾੜੀ ਹਾਲਤ ਇਸ ਬੰਦੇ ਦੀ ਹੋ ਗਈ ਹੈ। ਰਾਤ ਦੇ 23:00 ਹੋ ਗਏ ਸਨ। ਦੀਵੀਆਂ ਨੂੰ ਜੋਤ, ਘਰ ਦੇਖ਼ਣ ਦੇ ਬਹਾਨੇ, ਦਰਾਂ ਮੂਹਰੇ ਛੱਡਣ ਗਿਆ ਸੀ। ਦੀਵੀਆਂ ਨੇ ਘਰ ਕੋਲ ਆ ਕੇ ਕਿਹਾ, " ਓਕੇ-ਬਾਏ, ਮੈਂ ਚਲਦੀ ਹਾਂ। ਫੇਸਬੁੱਕ ਤੇ ਫੋਨ ਉਤੇ ਗੱਲ ਕਰਾਂਗੇ। " ਘਰ ਦੀਆਂ ਸਾਰੀਆਂ ਬੱਤੀਆਂ ਜੱਗਦੀਆਂ ਸਨ। ਜੋਤ ਨੇ ਕਿਹਾ, " ਲੱਗਦਾ ਹੈ, ਤੇਰੀਆਂ ਰੂਮਮੇਟ ਕੁੜੀਆਂ ਅਜੇ ਸੁਤੀਆਂ ਨਹੀਂ ਹਨ। ਉਹ ਜਾਗਦੀਆਂ ਹਨ। ਬੌਦਰ ਨਹੀਂ ਹੁੰਦੀਆਂ। ਦੋ ਰੋਟੀਆਂ ਹੀ ਖਿਲਾਦੇ। ਢਿੱਡ ਵਿੱਚ ਚੂਹੇ ਨੱਚ ਰਹੇ ਹਨ। " ਦੀਵੀਆਂ ਦੇ ਰੋਕਦੇ ਹੋਏ ਵੀ, ਉਹ ਧੁਸ ਦੇ ਕੇ, ਉਸ ਦੇ ਘਰ ਅੰਦਰ ਚਲਾ ਗਿਆ। ਕੁੜੀਆਂ ਲਿਵਿੰਗ ਰੂਮ ਵਿੱਚ ਬੈਠੀਆਂ ਟੀਵੀ ਉਤੇ ਮੂਵੀ ਦੇਖ ਰਹੀਆਂ ਸਨ। ਦੀਵੀਆਂ ਨਾਲ ਮਰਦ ਨੂੰ ਦੇਖ਼ ਕੇ, ਚੀਕਾਂ ਮਾਰਨ ਲੱਗ ਗਈਆਂ। ਇਕ ਨੇ ਕਿਹਾ, " ਦੀਵੀਆਂ ਨੇ ਬੁਆਏ ਫਰਿੰਡ ਲੱਭ ਲਿਆ ਹੈ। " ਦੂਜੀ ਨੇ ਕਿਹਾ, " ਦੀਵੀਆਂ ਤੂੰ ਬਹੁਤ ਲੱਕੀ ਹੈ। " ਤੀਜੀ ਨੇ ਕਿਹਾ, " ਅੱਜ ਰਾਤ ਸੌਣਾਂ ਨਹੀਂ ਹੈ। ਪੂਰਾ ਫੱਨ-ਛੱਨ ਕਰਾਂਗੇ। ਮਰਦ ਆਪਣੇ ਕੋਲ ਆਪ ਚੱਲ ਕੇ ਆਇਆ ਹੈ। ਇਸ ਦੀ ਮਰਦਨਗੀ ਦੇਖੀਏ। " ਕੁੜੀਆਂ ਦੀਆਂ ਗੱਲਾਂ ਨੇ ਜੋਤ ਨੂੰ ਹੋਸਲਾ ਦੇ ਦਿੱਤਾ। ਐਸੇ ਕੰਮ ਨੂੰ ਉਹ ਪਹਿਲਾਂ ਹੀ ਸ਼ੇਰ ਸੀ। ਉਸ ਨੇ ਕਿਹਾ, " ਦੀਵੀਆਂ ਮੇਰੀ ਗਰਲ ਫਰਿੰਡ ਹੈ। ਤੁਸੀਂ ਮੇਰੀਆਂ ਸਾਲੀਆਂ ਹੋ। ਸਾਲੀਆਂ ਅੱਧੀਆਂ ਘਰ ਵਾਲੀਆਂ ਹੁੰਦੀਆਂ ਹਨ। ਤੁਸੀਂ ਜੋ ਵੀ ਮੇਰੇ ਨਾਲ ਛੇੜ-ਛਾੜ ਕਰਨੀ ਹੈ। ਖੁੱਲੀ ਛੁੱਟੀ ਹੈ। ਉਹ ਤਾਂ ਆਪਣੇ ਆਪ ਨੂੰ ਵੱਡਾ ਸ਼ਿਕਾਰੀ ਸਮਝਦਾ ਸੀ। ਇਹ ਨਹੀਂ ਜਾਂਣਦਾ ਸੀ। ਕਾਲਜ਼ ਸਟੂਡਿੰਨਟ-ਵੀਜ਼ੇ ਉਤੇ ਆਈਆਂ ਨੌਜੁਵਾਨ ਕੁੜੀਆਂ, ਮਾਪਿਆਂ ਤੋਂ ਬਗੈਰ, ਬੇਲਗਾਮ ਘੌੜੇ ਵਰਗੇ ਹੁੰਦੀਆਂ ਹਨ। ਕਨੇਡਾ ਵਿੱਚ ਤਾਂ ਕੁੜੀਆਂ ਅਸਮਾਨ ਨੂੰ ਟਾਕੀ ਲਗਾਉਂਦੀਆਂ ਹਨ। ਜੋਤ ਵਰਗੇ ਮਰਦ ਥੱਲੇ ਪੈਂਦੇ ਹਨ।
ਜੋਤ ਉਨਾਂ ਚਾਰਾਂ ਕੁੜੀਆਂ ਨਾਲ, ਬੀਅਰਾਂ ਪੀਂਦਾ ਰਿਹਾ। ਕੋਟਾ ਪੂਰਾ ਨਾਂ ਹੁੰਦਾ ਦੇਖ਼ ਕੇ, ਫਿਰ ਉਸ ਨੇ ਆਪਦੇ ਬੈਗ ਵਿਚੋਂ ਕੱਢ ਕੇ, ਕੂੰਢੇ ਵਾਲੀ ਵਿਸਕੀ ਦੇ ਜੱਗ ਦੀ ਬੋਤਲ ਵਿਚਾਲੇ ਰੱਖ ਦਿੱਤੀ ਸੀ। ਚਾਰੇ ਕੁੜੀਆਂ ਬਰਾਬਰ ਜੋਤ ਦੇ ਪਿਗ ਚੱਕਣ ਲੱਗ ਗਈਆਂ ਸਨ। ਸਿਗਰਟਾਂ ਵੀ ਪੀ ਰਹੀਆਂ ਸਨ। ਇੱਕ ਕੁੜੀ ਜੋਤ ਨਾਲ ਮਿਲ ਕੇ, ਮੈਰਾਵਾਨਾਂ-ਸੂਖੇ ਦੀ ਬਣਾਈ ਸਿਗਰਟ ਦਾ ਸੂਟਾ ਵੀ ਲੈ ਰਹੀ ਸੀ। ਉਸ ਨੂੰ ਐਸਾ ਨਸ਼ਾ ਹੋਇਆ। ਉਸ ਦਾ ਹਾਸਾ, ਸਾਰੇ ਘਰ ਵਿੱਚ ਗੂਜ ਰਿਹਾ ਸੀ। ਹਰ ਕੋਈ ਆਪੋ-ਆਪਣੇ ਤਜ਼ਰਬੇ ਦੀਆਂ ਡਿਜਾ ਲਾਹ ਰਿਹਾ ਸੀ। ਜੋਤ ਆਪਦੇ ਮੂੰਹੋਂ ਮਾਂਵਾਂ, ਭੈਣਾਂ ਦੀਆਂ ਟੰਗਾਂ ਨੂੰ ਜ??? ਦੀਆਂ ਮੋਟੀਆਂ ਗਾਲ਼ਾਂ ਕੱਢਣ ਲੱਗ ਗਿਆ। ਉਸ ਨਾਲ ਹੱਥ ਦਾ ਪੰਜੇ ਨਾਲ ਪੰਜਾ ਮਾਰ ਕੇ, ਬੰਦਿਆ ਵਾਲੀਆਂ ਮਾਂਵਾਂ, ਭੈਣਾਂ ਦੀਆਂ ਗਾਲ਼ਾਂ ਕੁੜੀਆਂ ਵੀ ਕੱਢਣ ਲੱਗ ਗਈਆਂ ਸਨ। ਨਸ਼ਾ ਹੋਣ ਨਾਲ ਅੰਗਰੇਜ਼ੀ ਗਾਂਣੇ ਉਤੇ ਸਬ ਝੂਮ ਰਹੇ ਸਨ। ਇਕ ਦੂਜੇ ਨੂੰ ਜੱਫ਼ੀ ਪੱਪੀਆਂ ਕਰ ਰਹੇ ਹਨ। ਹੋਲੀ-ਹੋਲੀ ਹਲਕੀ-ਫੁਲਕੀ ਪਾਰਟੀ, ਰੌਮਸ ਵੱਲ ਨੂੰ ਵੱਧਣ ਲੱਗੀ। ਆਪਣੇ-ਆਪ ਕੱਪੜੇ ਉਤਾਰਨ ਲੱਗ ਗਏ। ਉਨਾਂ ਚਾਰਾਂ ਕੁੜੀਆਂ ਨੇ ਲਿਵਿੰਗ ਰੂਮ ਵਿੱਚ ਹੀ ਜੋਤ ਦੀ ਤੋਬਾ ਕਰਾ ਦਿੱਤੀ। ਸ਼ਹਿਦ ਦੇ ਛੱਤੇ ਨੂੰ ਲੱਗੀਆਂ ਮੱਖੀਆਂ ਵਾਂਗ, ਚਾਰ ਜਾਂਣੀਆਂ, ਜੋਤ ਨੂੰ ਚੂੰਬੜੀਆਂ ਹੋਈਆਂ ਸਨ। ਪਹਿਲਾਂ ਤਾਂ ਜੋਤ ਨੂੰ ਬਹੁਤ ਸੁਆਦ ਆਇਆ। ਚਾਰਾਂ ਕੁੜੀਆਂ ਦੇ ਵਿਚਾਲੇ ਪਿਆ ਰਿਹਾ। ਕੁੜੀਆਂ ਉਸ ਨੂੰ ਨਿੱਕੇ ਬੱਚੇ ਵਾਂਗ ਚੂੰਮ ਚੱਟ ਰਹੀਆਂ ਸਨ। ਸ਼ਰਾਬੀ ਹੋਏ ਡਰਾਈਵਰ ਵਾਂਗ, ਜੋਤ ਦੇ ਜੀਵਨ ਦੀ ਗੱਡੀ ਅੱਜ ਚਾਰਾਂ ਕੁੜੀਆਂ ਦੇ ਧੱਕੇ ਚੜ੍ਹ ਗਈ ਸੀ। ਗੰਨੇ ਵਾਂਗ ਨਿਚੋੜ ਦਿੱਤਾ ਸੀ। ਉਹ ਉਨਾਂ ਤੋਂ ਛੁੱਟਣ ਦੇ ਲਈ ਹੱਥ ਬੰਨਦਾ ਰਿਹਾ। ਪਰ ਅੱਜ ਕਸੂਤਾ ਫਸ ਗਿਆ ਸੀ।  ਜਿਵੇਂ ਭੁੱਖ ਲੱਗੀ ਤੋਂ ਰੁਖੀ-ਸੁੱਕੀ-ਮਿਸੀ ਸੁਆਦ ਲੱਗਦੀ ਹੈ। ਜਦੋਂ ਬਹੁਤਾ ਹੋ ਜਾਵੇ, ਫਿਰ 36 ਪਦਾਰਥ ਦੇਖ਼ ਕੇ, ਪਹਿਲਾ ਖਾਦਾ ਵੀ ਬਾਹਰ ਆ ਜਾਂਦਾ ਹੈ। ਉਹ ਹਾਲਤ ਕੁੜੀਆਂ ਨੇ ਜੋਤ ਦੀ ਕਰ ਦਿੱਤੀ। ਇੱਕ ਬਾਰ ਕੁੜੀਆਂ ਨੇ ਅਸਲੀ ਨਜ਼ਾਰਾ ਉਸ ਨੂੰ ਦਿਖਾ ਦਿੱਤਾ ਸੀ। ਜੋਤ ਨੂੰ ਬੰਮਬੂਤਾਰੇ ਦਿਸ ਰਹੇ ਸਨ। ਦੀਵੀਆ ਨੇ ਕਿਹਾ, " ਇਹ ਸਾਲਾ ਪਤਾ ਨਹੀਂ ਕਿਹੜੀ ਨੂੰ ਪਾਸਪੋਰਟ ਉਤੇ ਮੋਹਰ ਲਵਾ ਕੇ ਦੇਵਾਗਾ? ਇਸੇ ਨੇ ਤਾਂ ਚਾਰਾ ਨਾਲ ਸੈਕਸ ਦੀ ਸਾਂਝ ਪਾ ਲਈ ਹੈ। ਮੈਰਾਵਾਨਾਂ ਦਾ ਸੂਟਾ ਪੀਣ ਵਾਲੀ ਕੁੜੀ ਜ਼ੋਰ ਦੀ ਹੱਸੀ। ਉਸ ਨੇ ਕਿਹਾ,  "  ਕਿਤੇ ਮਦਰ ??? ਚਾਰਾਂ ਦੇ ਹੱਥ ਵਿਚੋਂ ਨਾਂ ਨਿੱਕਲ ਜਾਵੇ? " ਇੱਕ ਹੋਰ ਨੇ ਕਿਹਾ, " ਕੀ ਕੱਲ ਦੀ ਰਾਤ ਵੀ ਸਾਡੇ ਚਾਰਾਂ ਨਾ ਗੁਜ਼ਰੇਗਾ? " ਚੌਥੀ ਨੇ ਕਿਹਾ, " ਇਹੋ ਜਿਹੇ ਕੰਜ਼ਰ ਕਿਸੇ ਨਾਲ ਵਿਆਹ ਨਹੀਂ ਕਰਾਂਉਂਦੇ। ਵਸਦੀਆਂ ਰੰਨਾਂ ਨੂੰ ਉਧਲਾ ਕੇ, ਰੰਡੀ ਬੱਣਾਂ ਕੇ, ਚੱਕਲੇ ਉਤੇ ਬੈਠਾ ਦਿੰਦੇ ਹਨ। ਇਹ ਤੁਹਾਨੂੰ ਕਿਸੇ ਨੂੰ ਪੱਕਾ ਨਹੀਂ ਕਰਾਵੇਗਾ। " ਪਹਿਲਾ ਜੋਤ ਨੂੰ ਦੀਵੀਆ ਦੀਆਂ ਗੱਲਾਂ ਸੁਣ ਕੇ ਲੱਗਾ ਸੀ। ਉਸ  ਦੇ ਕੰਨ ਵੱਜਦੇ ਹਨ। ਐਵੇ ਹੀ ਪੁੱਠੇ ਸਿੱਧੇ ਖਿਆਲ ਦਿਮਾਗ ਵਿੱਚ ਚਲਦੇ ਹਨ। ਪਰ ਪਿਛਲੀ ਕੁੜੀ ਦੀ ਗੱਲ ਸੁਣ ਕੇ, ਉਸ ਦੀ ਪੀਤੀ ਲਹਿ ਗਈ। ਉਸ ਨੂੰ ਪਤਾ ਲੱਗ ਗਿਆ। ਇਹ ਵੀ ਮੇਰੇ ਵਰਗੀਆਂ ਕੱਚੀਆਂ ਹੀ ਕਨੇਡਾ ਵਿੱਚ ਰਹਿ ਰਹੀਆਂ ਹਨ। ਉਸ ਨੇ ਚਾਰਾਂ ਵੱਲ ਦੇਖਿਆ। ਚਾਰੇ ਕੁੜੀਆਂ ਸੋæਫ਼ਿਆਂ ਉਤੇ ਲੁੱਟਕੀਆਂ ਪਈਆਂ ਸਨ। ਉਸ ਨੇ ਆਪਦੇ ਕੱਪੜੇ ਪਾਏ। ਕਾਰ ਵਿੱਚ ਜਾ ਕੇ ਬੈਠ ਗਿਆ। ਉਹ ਟਰੱਕ ਵਿੱਚ ਜਾ ਕੇ ਸੌਣਾਂ ਚਹੁੰਦਾ ਸੀ। ਨਾਲੇ ਚਾਰੇ ਕੁੜੀਆਂ ਤੋਂ ਪਿਛਾ ਛੁੱਡਾਉਣਾਂ ਚਹੁੰਦਾ ਸੀ। ਅਜੇ ਕਾਰ ਚਲਾ ਕੇ, ਮੀਲ ਕੁ ਦੀ ਦੂਰੀ ਉਤੇ ਗਿਆ ਸੀ। ਕਾਰ ਰਿਡ ਲਈਟ ਵਿਚੋਂ ਦੀ ਕੱਢ ਦਿੱਤੀ। ਦੋ ਕਾਰਾਂ ਨਾਲ ਹਰਵੀਰ ਦੀ ਕਾਰ ਦਾ ਜੱਫ਼ਾ ਪੈ ਗਿਆ। ਪੁਲੀਸ ਆ ਗਈ ਸੀ। ਜੋਤ ਨੂੰ ਸ਼ਰਾਬ ਪੀ ਕੇ, ਡਰਾਈਵਿੰਗ ਦਾ ਚਾਲਜ਼ ਲਗਾ ਕੇ ਅਰਸਿਟ ਕਰ ਲਿਆ ਸੀ।

Comments

Popular Posts