ਭਾਗ 126 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਕਨੇਡਾ ਗੌਰਮਿੰਟ ਮਾਪਿਆਂ ਵਰਗੀ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਹਰਵੀਰ ਦੀ ਜੋ ਕਾਰ ਜੋਤ ਚਲਾਉਂਦਾ ਸੀ। ਪੁਲੀਸ ਔਫ਼ਸਰ ਨੇ, ਟੋ-ਟਰੱਕ ਦੀ ਮਦੱਦ ਨਾਲ, ਕਾਰ ਪਾਊਡ ਵਿੱਚ ਭੇਜ ਦਿੱਤੀ ਸੀ। ਨਸ਼ੇ ਵਿੱਚ ਡਰਾਇਵਰ ਕਾਰ ਚਲਾਉਂਦਾ ਫੜਿਆ ਜਾਵੇ। ਉਸ ਦਾ ਵਾਹਨ ਕਾਰ, ਟਰੱਕ, ਹਰ ਤਰਾਂ ਦੀ ਵੀਕਲ ਸਰਕਾਰੀ ਕਬਜ਼ੇ ਵਿੱਚ ਜਾਂਦੀ ਹੈ। ਇਕ ਮਹੀਨਾਂ ਵਾਪਸ ਨਹੀਂ ਦਿੰਦੇ। ਹਰ ਰੋਜ਼ ਦਾ ਗੱਡੀ ਦੇ ਅਕਾਰ ਦੇ ਹਿਸਾਬ ਨਾਲ ਥਾਂ ਦਾ ਕਿਰਾਇਆ ਹੁੰਦਾ ਹੈ। ਜੋ 100 ਡਾਲਰ ਤੋਂ ਸ਼ੁਰੂ ਹੁੰਦਾ ਹੈ। ਹਰਵੀਰ ਜੋਤ ਨੂੰ ਫੋਨ ਕਰਕੇ ਥੱਕ ਗਈ ਸੀ। ਜੋਤ ਨੇ ਫੋਨ ਕੀ ਚੱਕਣਾਂ ਸੀ? ਉਸ ਦਾ ਫੋਨ, ਬਟੂਆ, ਤੇੜ ਦੇ ਕੱਪੜੇ ਪੁਲੀਸ ਸਟੇਸ਼ਨ ਵਿੱਚ ਜਮਾਂ ਕਰਾ ਲਏ ਸਨ। ਨੀਲੀ ਜੇਲ ਦੀ ਵਰਦੀ ਪੁਆ ਕੇ, ਉਸ ਨੂੰ ਜੇਲ ਵਿੱਚ ਬੰਦ ਕਰ ਦਿੱਤਾ ਸੀ। ਵੀਕਇੰਡ ਸਨੀਵਾਰ , ਐਤਵਾਰ ਨੂੰ ਬੰਦਾ ਪੁਲੀਸ ਦੇ ਹੱਥ ਲੱਗ ਜਾਵੇ। ਸੋਮਵਾਰ ਦੀ ਛੁੱਟੀ ਜਾਵੇ ਤਾਂ ਮੰਗਲਵਾਰ ਨੂੰ ਜੱਜ ਬੈਠਦਾ ਹੈ। ਜੇ ਕੋਈ ਜਮਾਨਤ ਕਰਾਉਣ ਵਾਲਾ ਨਾਂ ਹੋਵੇ। ਸਮਝੋਂ ਜੱਜ, ਪੁਲੀਸ ਵਾਲੇ, ਕੇਸ ਦੇ ਹਿਸਾਬ ਨਾਲ, ਮਰਜ਼ੀ ਨਾਲ ਜੇਲ ਵਿਚੋਂ ਬਾਹਰ ਕਰਨਗੇ।
ਜੋਤ ਨਾਲ ਵੀ ਐਸਾ ਕੁੱਝ ਹੀ ਹੋਇਆ ਸੀ। ਉਸ ਦੀ ਕੋਈ ਜ਼ਮਾਨਤ ਕਰਾਉਣ ਵਾਲਾ ਨਹੀਂ ਸੀ। ਉਹ ਹਰਵੀਰ ਨੂੰ ਫੋਨ ਕਰ ਰਿਹਾ ਸੀ। ਹਰਵੀਰ ਨੂੰ ਉਸ ਨੇ ਕਿਹਾ , " ਮੇਰਾ ਹੋਰ ਕੋਈ ਕਨੇਡਾ ਵਿੱਚ ਨਹੀਂ ਹੈ। ਜੇ ਤੂੰ ਨਹੀਂ ਛੱਡਾਈਂਗੀ। ਹੋਰ ਕੋਣ ਮਦੱਦ ਕਰੇਗਾ? ਮੈਂ ਕਿਸੇ ਵਕੀਲ ਨੂੰ ਨਹੀਂ ਜਾਂਣਦਾ। ਮੇਰੀ ਕਿਹੜਾ ਸਿਟੀਜ਼ਨ ਦੀ ਕਨੇਡਾ ਵਿੱਚ ਵੋਟ ਬੱਣੀ ਹੈ? ਕੋਈ ਐਮ ਐਲ , ਐਮ ਪੀ, ਮੇਅਰ ਸਹਾਇਤਾ ਕਰ ਦੇਵੇਗਾ। ਹਰਵੀਰ ਨੇ ਉਸ ਨੂੰ ਕਿਹਾ ਸੀ, " ਤੇਰੇ ਵਰਗੇ ਦੀ ਮਦੱਦ ਐਸੇ ਕਨੇਡੀਅਨ ਸਿਟੀਜ਼ਨ ਨਹੀਂ ਕਰਦੇ। ਜਿਹੜੇ ਪੇਡੂਆਂ ਕੋਲੇ ਰਾਤ ਕੱਟੀ ਹੈ। ਜਿਸ ਨਾਲ ਪੀਤੀ ਹੈ। ਉਸੇ ਨੂੰ ਜ਼ਮਾਨਤ ਕਰਾਉਣ ਨੂੰ ਕਹਿ ਦੇ। ਗੌਰਮਿੰਟ ਵਾਲੇ ਮੇਰੀ ਕਾਰ ਨਹੀਂ ਛੱਡਦੇ। ਮਹੀਨੇ ਨੂੰ ਦੇਣਗੇ। ਹੁਣ ਮੈਂ ਆਪਦੇ ਖ਼ਸਮ ਨੂੰ ਕੀ ਦੱਸਾ? ਮੇਰੀ ਕਾਰ ਕਿਥੇ ਹੈ? ਇੱਕ ਮਹੀਨਾਂ ਕਾਰ ਤੋਂ ਬਗੈਰ ਮੇਰਾ ਜਿਉਣਾਂ ਔਖਾ ਹੋ ਜਾਵੇਗਾ। " ਜੋਤ ਨੇ ਫੋਨ ਕੱਟ ਦਿਤਾ ਸੀ। ਹੋਰ ਕਿਸੇ ਨੂੰ ਆਪਦੀ ਕਰਤੂਤ ਦੱਸ ਨਹੀਂ ਸਕਦਾ ਸੀ। ਜੋਤ ਨੇ ਫੋਨ ਵਿੰਦਰ ਨੂੰ ਕਰਨਾਂ ਸ਼ੁਰੂ ਕਰ ਦਿੱਤਾ। ਦੋ ਦਿਨ ਫੋਨ ਉਤੇ ਰਿੰਗਾਂ ਹੁੰਦੀਆਂ ਰਹੀਆਂ। ਉਹ ਜੇਲ ਵਿਚੋਂ ਫੋਨ ਕਰ ਰਿਹਾ ਸੀ। ਇਸ ਲਈ ਫੋਨ ਦਾ ਨੰਬਰ ਨਹੀਂ ਰਿਹਾ ਸੀ। ਹਸਪਤਾਲ, ਪੁਲੀਸ, ਜੇਲ ਵਿਚੋਂ ਗੌਰਮਿੰਟ ਦੇ ਕਰਮਚਾਰੀ ਫੋਨ ਕਰਨ, ਤਾਂ ਫੋਨ ਦਾ ਨੰਬਰ ਸਕਰੀਨ ਉਤੇ ਡਿਸਪਲੇ ਨਹੀਂ ਹੁੰਦਾ। ਜੇ ਇਹੀ ਕੋਈ ਪਬਲਿਕ ਦਾ ਆਮ ਬੰਦਾ ਕਰੇ, ਕਨੂੰਨੀ ਜੁਰਮ ਹੈ। ਜੇ ਕੋਈ ਕਿਸੇ ਨੂੰ ਪਰਾਈਵੇਟ, ਅੰਨਨੋ-ਨੰਬਰ ਕੌਲ ਬਾਰ-ਬਾਰ ਕਰਕੇ ਤੰਗ ਕਰੇ, ਫੋਨ ਟਰੇਸ ਕਰ ਲਵੋ। ਕੈਲਗਰੀ ਵਿੱਚ ਐਸੀ ਕੌਲ ਆਉਣ ਉਤੇ *57 ਫਿਰ 1 ਦੱਬਣ ਨਾਲ, ਰਿਪੋਟਰ ਆਪੇ ਪੁਲੀਸ ਕੋਲ ਚਲੀ ਜਾਦੀ ਹੈ। ਪੁਲੀਸ ਕੌਲਰ ਨੂੰ ਲੱਭ ਲੈਂਦੀ ਹੈ। ਚਾਰ ਕੁ ਬਾਰੀ ਐਸੀ ਕੌਲ ਜਾਵੇ। ਫੋਨ ਕਰਨ ਵਾਲੇ ਨੂੰ ਜੁਰਮਾਨਾਂ ਹੋ ਸਕਦਾ ਹੈ। ਭਾਵੇਂ ਪਰਾਈਵੇਟ, ਅੰਨਨੋ-ਨੰਬਰ ਕੌਲ ਕਰੋ। ਪੁਲੀਸ ਬੰਦਾ ਲੱਭ ਲੈਂਦੀ ਹੈ। ਇਸ ਲਈ ਬਹੁਤੇ ਚਤਰ ਵੀ ਮਾਰੇ ਜਾਂਦੇ ਹਨ।
ਫੋਨ ਦੀ ਪਰਾਈਵੇਟ ਕੌਲ ਵਿੰਦਰ ਨੇ ਅੱਕ ਕੇ ਚੱਕ ਲਈ ਸੀ। ਉਸ ਨੇ ਹੈਲੋ ਕਿਹਾ, ਤਾਂ ਅੱਗੋਂ ਜੋਤ ਬੋਲ ਪਿਆ, " ਵਿੰਦਰ ਮੈਂ ਜਦੋਂ ਵੀ ਮਸੀਬਤ ਵਿੱਚ ਹੋਵਾਂ। ਤੂੰ ਹੀ ਮਦੱਦ ਕਰਦੀ ਹੈ। ਅੱਜ ਮੈਂ ਜੇਲ ਵਿੱਚ ਫਸ ਗਿਆ ਹਾਂ। ਮੇਰਾ ਕੋਈ ਕਸੂਰ ਨਹੀਂ ਸੀ। ਕਿਸੇ ਹੋਰ ਨੇ, ਮੇਰੇ ਟਰੱਕ ਵਿੱਚ ਕਾਰ ਮਾਰ ਕੇ, ਐਕਸੀਡੈਂਟ ਕਰ ਦਿੱਤਾ। ਤੂੰ ਮੇਰੀ ਜ਼ਮਾਨਤ ਕਰਾਦੇ। " " ਜੋਤ ਮੈਂ ਵੀ ਤੇਰੀ ਲਾਈ ਹੋਈ ਸਜ਼ਾ ਭੁਗਤ ਰਹੀ ਹਾਂ। ਮੈਂ ਚਾਰ ਦਿਨਾਂ ਤੋਂ ਹਸਪਤਾਲ ਵਿੱਚ ਪਈ ਹਾਂ। ਪਿਛਲੀ ਵਾਰ ਮੈਂ ਸੋਚਦੀ ਸੀ। ਡਾਕਟਰ ਚੱਕਰਵਰਤੀ ਬੰਗਾਲੀ ਇੰਡੀਅਨ ਸੀ। ਉਸ ਕਰਕੇ ਮੈਂ ਚਾਰ ਦਿਨ ਹਸਪਤਾਲ ਬਿਪਤਾ ਭਰਦੀ ਰਹੀ। 16 ਦਿਨ ਹਸਪਤਾਲ ਕੱਟੇ ਸਨ। ਜੇ ਕਿਤੇ ਪੱਲਿਉ ਪੈਸੇ ਦੇਣੇ ਪੈਂਦੇ, ਪਤਾ ਨਹੀਂ ਕਿੰਨੀ ਰਕਮ ਲੱਗ ਜਾਂਣੀ ਸੀ? ਕਨੇਡਾ ਗੌਰਮਿੰਟ ਮਾਪਿਆਂ ਵਰਗੀ ਹੈ। ਮਰੀਜ਼ ਦੇ ਉਤੇ ਅਪ੍ਰੇਸ਼ਨ, ਐਕਸਰੇ, ਦੁਵਾਈਆਂ ਦਾ ਹਸਪਤਾਲ ਦਾ ਕੋਈ ਖ਼ਰਚਾ ਨਹੀਂ ਪੈਂਦਾ। ਇਸ ਬਾਰ ਗੋਰਾ ਡਾਕਟਰ ਹੈ। ਉਹ ਵੀ ਬੇਬੀ ਦੇ ਆਪੇ ਪੈਦਾ ਹੋਣ ਦੀ ਊਡੀਕ ਕਰ ਰਿਹਾ ਹੈ। " " ਵਿੰਦਰ ਕੀ ਤੇਰੇ ਹੋਰ ਬੱਚਾ ਹੋਣ ਵਾਲਾ ਹੈ? ਇਹ ਕਿਹਦੇ ਨਾਲ ਮੂੰਹ ਕਾਲਾ ਕਰ ਲਿਆ? ਬੱਚੇ ਹਰ ਸਾਲ ਜੰਮੀ ਚੱਲ। ਅਜੇ ਤੂੰ ਕੁਆਰੀ ਹੈ। " " ਜਿਸ ਦਿਨ ਤੈਨੂੰ ਧੱਕੇ ਮਾਰ ਕੇ, ਮੈਂ ਘਰੋਂ ਬਾਜਹਰ ਕੱਢਿਆ ਸੀ। ਜਾਂਣ ਤੋਂ ਪਹਿਲਾਂ ਤੂੰ ਹੀ ਮੇਰੇ ਨਾਲ ਮੂੰਹ ਕਾਲਾ ਕੀਤਾ ਸੀ। ਤੇਰਾ ਤਾਂ ਇਹ ਧੰਦਾ ਹੈ। ਫੇਸਬੁੱਕ ਉਤੋਂ ਪਤਾ ਨਹੀਂ ਕਿਵੇਂ ਲੋੜ ਬੰਦ ਜ਼ਨਾਨੀਆਂ ਲੱਭ ਲੈਂਦਾ ਹੈ? ਕਸੂਰ ਮੇਰਾ ਵੀ ਹੈ। ਜੋ ਮੁੜ-ਮੁੜ ਕੇ, ਤੈਨੂੰ ਘਰ ਵਾੜਦੀ ਹਾਂ। " " ਵਿੰਦਰ ਤੂੰ ਕਿਸੇ ਹੋਰ ਨੂੰ ਭੇਜਦੇ। ਕੀ ਪਤਾ ਆਪੇ ਜੱਜ ਕਦੋਂ ਬਰੀ ਕਰੂ? ਨਾਲੇ ਮੈਂ ਆਪਦੇ ਬੱਚੇ ਨੂੰ ਦੇਖਣਾਂ ਚਹੁੰਦਾ ਹਾਂ। "


ਵਿੰਦਰ ਦੇ ਸਿਰਹਾਣੇ ਡਾਕਟਰ ਖੜ੍ਹਾ ਸੀ। ਉਸ ਨੇ ਫੋਨ ਰੱਖ ਦਿੱਤਾ। ਡਾਕਟਰ ਦੋ ਦਿਨਾਂ ਦੀ ਛੁੱਟੀ ਤੋਂ ਵਾਪਸ ਆਇਆ ਸੀ। ਕਨੇਡਾ ਵਿੱਚ ਛੇਤੀ ਕੀਤੇ, ਦੂਜੇ ਦੇ ਮਰੀਜ਼ ਨੂੰ, ਹੋਰ ਡਾਕਟਰ ਹੱਥ ਨਹੀਂ ਪਾਉਂਦਾ। ਉਹੀ ਸ਼ਪੈਸ਼ਲਿਸਟ ਡਾਕਟਰ ਹੀ ਆਪਦੇ ਮਰੀਜ਼ ਨੂੰ ਦੇਖ਼ਦਾ ਹੈ। ਜਿਸ ਦਾ ਮਰੀਜ਼ ਹੁੰਦਾ ਹੈ। ਬੱਚਾ ਗਰਭ ਵਿੱਚ ਪੈਣ ਤੋਂ ਦੋ ਕੁ ਮਹੀਨੇ ਪਿਛੋਂ, ਸ਼ਪੈਸ਼ਲਿਸਟ ਡਾਕਟਰ ਕੋਲ ਚੈਕਅੱਪ ਲਈ ਜਾਂਦੇ ਰਹਿੱਣਾਂ ਪੈਂਦਾ ਹੈ। ਉਹੀ ਸ਼ਪੈਸ਼ਲਿਸਟ ਡਾਕਟਰ ਹੀ ਬੱਚਾ ਪੈਦਾ ਹੋਣ ਤੱਕ, ਬੱਚਾ ਹੋਣ ਵਾਲੀ ਔਰਤ ਦੀ ਹਾਲਤ ਦਾ ਨੋਟਸ ਲੈਂਦਾ ਹੈ। ਵਿੰਦਰ ਦਾ ਇਹ ਬੱਚਾ ਛੇਵੇਂ ਮਹੀਨੇ ਵਿੱਚ ਹੀ ਆਪਦੀ ਜਗਾ ਛੱਡ ਕੇ ਪੇਟ ਦੇ ਥੱਲੇ ਹੋ ਗਿਆ ਸੀ। ਸਾਰੇ ਲੱਛਣ ਬੱਚੇ ਦੇ ਜਨਮ ਲੈਣ ਦੇ ਹੋ ਗਏ ਸਨ। ਜਦੋਂ ਕੋਈ ਵੀ ਔਰਤ ਵਿੰਦਰ ਵਾਲੀ ਮਾਂ ਬੱਣਨ ਦੀ ਹਾਲਤ ਵਿਚੋਂ ਗੁਜ਼ਰ ਰਹੀ ਹੋਵੇ। ਜੇ ਕੋਈ ਘਰੇਲੂ ਝਗੜਾ ਚਲ ਰਿਹਾ ਹੋਵੇ। ਔਰਤ ਪ੍ਰੇਸ਼ਾਨ ਹੋਵੇ। ਬੱਚੇ ਵਿੱਚ ਕੋਈ ਨੁਕਸ ਪੈਦਾ ਹੋ ਸਕਦਾ ਹੈ। ਬੱਚਾ ਆਪਣੇ ਸਹੀ ਸਮੇਂ ਉਤੇ ਪੈਦਾ ਨਹੀਂ ਹੁੰਦਾ।

Comments

Popular Posts