ਭਾਗ 48 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਕੀ ਇਹ ਕਨੇਡਾ, ਅਮਰੀਕਾ ਇਮੀਗਰੇਸ਼ਨ ਵਿੱਚ ਅਫ਼ਸਰ ਲੱਗੀ ਹੈ?
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwnnder_7@hotmail.com
ਕਨੇਡਾ ਤੋਂ ਪਿੰਡ ਜਾ ਕੇ, ਪ੍ਰੀਤ ਦੀ ਮੰਮੀ ਪੂਰੀ ਟੌਹਰ ਸੀ। ਬੱਣ-ਠੱਣ ਕੇ ਰਹਿੰਦੀ ਸੀ। ਗੁਆਂਢਣਾਂ ਨੂੰ ਉਸ ਨੇ ਇਹ ਦੱਸਿਆ ਸੀ, " ਮੈਂ ਕਨੇਡਾ ਦੀ ਸਿਟੀਜ਼ਨ ਹੋ ਗਈ ਹਾਂ। ਗੋਰਿਆਂ ਜਿੰਨੀਆਂ, ਉਨਾਂ ਦੇ ਬਰਾਬਰ ਸਹੂਲਤਾਂ ਹਨ। ਸਿਟੀਜ਼ਨ ਹੋਣ ਦੀ ਪੱਕੀ ਗੱਲ ਇਹ ਹੈ, ਕਿ ਕਨੇਡਾ ਵਿਚੋਂ ਕਨੇਡਾ ਦੀ ਗੌਰਮਿੰਟ ਬਾਹਰ ਨਹੀਂ ਕੱਢ ਸਕਦੀ। ਕੋਈ ਵੱਡਾ ਕਰਾਈਂਮ ਕਤਲ ਕਰਨ ਕਰਕੇ, ਕਨੇਡਾ ਗੌਰਮਿੰਟ ਕੱਚੇ ਤੇ ਇਮੀਗਰੇਟ ਲੋਕਾਂ ਨੂੰ ਪਬੰਦੀ ਲਾ ਕੇ, ਬਾਹਰ ਕੱਢ ਮਾਰਦੀ ਹੈ। ਦੇਸ਼ ਨਿਕਾਲਾ ਦੇ ਦਿੰਦੇ ਹਨ। ਇੱਕ ਹੋਰ ਸੁਖ ਹੈ। ਅਮਰੀਕਾ ਤੇ ਹੋਰ ਨਾਲ ਲੱਗਦੇ ਦੇਸ਼ਾਂ ਦਾ ਵੀਜ਼ਾ ਲੈਣ ਦੀ ਲੋੜ ਨਹੀਂ ਹੈ। ਜਿਵੇਂ ਮੋਗੇ ਵਾਲੀ ਬੱਸ ਫੜ ਕੇ, ਟਿਕਟ ਕੱਟਾ ਲਈਦਾ ਹੈ। ਉਵੇਂ ਹੀ ਜਹਾਜ਼ ਦੀ ਟਿਕਟ ਕਟਾ ਕੇ, ਜਰਮਨ, ਇੰਗਲੈਡ, ਅਮਰੀਕਾ ਜਾ ਸਕਦੇ ਹਨ। ਕਨੇਡੀਅਨ ਡਲਰ, ਤਾਂ ਮੇਰੇ ਪੈਰਾਂ ਵਿੱਚ ਰੁਲਦੇ ਹਨ। ਮੇਰੀ ਬੈਂਕ ਦੇ ਅਕਾਂਊਟ ਵਿੱਚ ਗੌਰਮਿੰਟ ਆਪ ਹੀ ਬੈਂਕ ਵਿੱਚ ਪੈਸੇ ਭੇਜ ਦਿੰਦੀ ਹੈ। " ਇੱਕ ਕਾਫ਼ੀ ਬੁੱਢੀ ਔਰਤ ਨੇ, ਉਸ ਦੀ ਗੱਲ ਸੁਣ ਕੇ ਕਿਹਾ, " ਤੂੰ ਤਾਂ ਭੈਣੇ ਸੁਵਰਗਾਂ ਵਿੱਚ ਪਹੁੰਚ ਗਈ ਹੈ। ਇੰਨੀਆਂ ਮੌਜ਼ਾਂ ਕਰਦੀ ਹੈ। ਪਿਛਲੇ ਜਨਮ ਵਿੱਚ ਮੋਤੀ ਪੁੰਨ ਕਿਤੇ ਹੋਣੇ ਹਨ। ਤੇਰੀ ਤਾਂ ਗਰਦਨ ਵੀ ਚਿੱਟੀ ਦੁੱਧ ਵਰਗੀ ਹੈ। ਇੱਕ ਹੋਰ ਔਰਤ ਕੋਲ ਬੈਠੀ ਸੀ, ਜਿਸ ਦੇ ਹੱਥ ਅਜੇ ਵੀ ਗੋਹੇ ਨਾਲ ਲਿਬੜੇ ਹੋਏ ਸਨ। ਉਸ ਨੇ ਕਿਹਾ, " ਸਾਡੇ ਤਾਂ  ਗਿੱਟੇ, ਹੱਥ ਗੋਹੇ ਨਾਲ ਲਿਬੜੇ ਰਹਿੰਦੇ ਹਨ। ਹੱਥ ਆਟੇ ਵਿੱਚ ਰਹਿੰਦੇ ਹਨ। ਡੰਗਰਾਂ ਤੇ ਭਈਆਂ ਨੂੰ ਸੰਭਾਲਦੇ, ਆਪ ਰੁਲ ਗਏ ਹਾਂ। " ਪ੍ਰੀਤ ਦੀ ਮੰਮੀ ਨੂੰ ਸ਼ਰਾਰਤ ਸੂਝੀ। ਉਸ ਨੇ ਕਿਹਾ, " ਡੰਗਰਾਂ ਤੇ ਭਈਆਂ ਦੀ ਸੇਵਾ ਕਰਦੀ ਹੈ। ਮੇਵਾਂ, ਮਲਾਈ ਵੀ ਤੂਹੀਂ ਛੱਕਦੀ ਹੈ। ਬਿਚਾਰੇ ਤੇਰੇ ਜੋਗੇ ਹੀ ਹਨ। ਤੇਰੇ ਹੀ ਤੱਲੇ ਚੱਟਦੇ ਹਨ। " ਉਹ ਔਰਤ ਉਠ ਕੇ ਜਾਂਦੀ ਹੋਈ ਕਹਿ ਗਈ, " ਮੇਰਾ ਤਾਂ ਕੰਮ ਬਹੁਤ ਪਿਆ ਹੈ। ਤੈਨੂੰ ਵਿਹਲੀ ਨੂੰ ਗੱਲਾਂ ਆਉਂਦੀਆ ਹਨ। ਮੇਲਣ ਬਣੀ ਬੈਠੀ ਹੈ। ਚਾਰੇ ਪਾਸੇ ਦੀ ਖ਼ਬਰ ਪਤਾ ਹੈ। "
ਪ੍ਰੀਤ ਦੀ ਮੰਮੀ ਲੋਕਾਂ ਨਾਲ ਸਾਂਈਆਂ ਵੱਟੀਆਂ ਲਗਾਉਣ ਲੱਗ ਗਈ ਸੀ। ਕਈ ਮੁੰਡੇ ਵੀ ਮਗਰ ਲੱਗੇ ਫਿਰਦੇ ਸਨ। ਕੁਆਰੀ ਧੀ ਗਰੀਬ ਦੀ ਨਹੀਂ ਵਿਆਹੀ ਜਾਂਦੀ। ਦੌਲਤ ਵਾਲੀ ਔਰਤ ਦੀ ਉਮਰ ਕਿਹੜਾ ਦੇਖਦਾ ਹੈ? ਬਥੇਰੇ ਖ਼ਸਮ ਬੱਣ ਜਾਂਦੇ ਹਨ। ਕਈ ਨੌਜਵਾਨ ਮੁੰਡੇ ਵੀ ਸੋਚਦੇ ਸੀ। ਵਿਆਹ ਹੀ ਇਸੇ ਨਾਲ ਕਰਾ ਲੈਂਦੇ ਹਾਂ। ਪੰਜਾਬ ਤੋਂ ਕਨੇਡਾ ਆਉਣ ਲਈ, ਕਈ ਮੁੰਡੇ-ਕੁੜੀਆਂ ਰੱਸੇ ਤੋੜਦੇ ਹਨ। ਜਿਵੇ ਵੀ ਹੋਵੇ, ਕਨੇਡਾ, ਅਮਰੀਕਾ ਕਿਸੇ ਦੇਸ਼ ਵਿੱਚ ਇੰਨਟਰੀ ਮਿਲ ਜਾਵੇ। ਇਕੋ ਹੀ ਤਰੀਕਾ ਸਬ ਤੋਂ ਸਸਤਾ ਤੇ ਸੌਖਾ ਹੈ। ਵਲੈਤੀ ਮਰਦ-ਔਰਤ ਨਾਲ ਵਿਆਹ ਕਰਾਕੇ, ਇਮੀਗਰੇਟ ਬੱਣ ਜਾਵੋ। ਮੁੰਡੇ-ਕੁੜੀਆਂ. ਮਾਪਿਆਂ, ਰਿਸ਼ਤੇਦਾਰਾਂ ਨੂੰ ਲੱਗਦਾ ਹੈ। ਇਸ ਤਰਾਂ ਕਰਨ ਨਾਲ ਕਿਹੜਾ ਕੁੱਝ ਘੱਸਣ ਲੱਗਾ ਹੈ? ਸਾਇੰਸ ਨੇ ਬਹੁਤ ਤੱਰਕੀ ਕਰ ਲਈ ਹੈ। ਕੋਈ ਥਰਮਾਂ ਮੀਟਰ ਸਰੀਰਕ ਸੰਬਧ ਕਰਨ ਦੀ ਗਿੱਣਤੀ ਨਹੀਂ ਦਸ ਸਕਦਾ। ਮਹੀਨਾ, ਸਾਲ ਪਤੀ-ਪਤਨੀ ਬੱਣ ਕੇ ਬਿਸਤਰ ਗਰਮ ਕਰ ਦੇਵੋ। ਕਨੇਡਾ, ਅਮਰੀਕਾ ਵੜਦੇ ਹੀ ਤਲਾਕ ਦੇ ਦੇਵੋ। ਇੱਜ਼ਤ ਦਾ ਕੋਈ ਮੁੱਲ ਨਹੀਂ ਹੈ। ਲੋਕਾਂ ਦੀ ਕੋਈ ਸ਼ਰਮ ਨਹੀਂ ਹੈ।  ਕਈ ਮੁੰਡੇ  ਉਸ ਨੂੰ ਆਪਦੀਆਂ ਕਾਰਾਂ ਵਿੱਚ ਘੁੰਮਾਉਂਦੇ ਸਨ। ਹਰ ਰੋਜ਼ ਆਥਣ ਸਵੇਰ ਨਵੀਂ ਕਾਰ ਵਾਲਾ, ਨਵੀਂ ਉਮਰ ਦਾ ਮੁੰਡਾ, ਉਸ ਦੇ ਦਰਾਂ ਮੂਹਰੇ ਹੁੰਦਾ ਸੀ। ਪ੍ਰੀਤ ਦੀ ਮੰਮੀ, ਮੁਫ਼ਤ ਵਿਚ ਸ਼ਹਿਰ ਘੁੰਮ ਆਉਂਦੀ ਸੀ। ਕਈ ਤਾਂ ਉਸ ਉਤੇ ਇੰਨੇ ਲੱਟੂ ਸਨ। ਖ੍ਰੀਦੀਆਂ ਚੀਜ਼ਾਂ ਦਾ ਮੁੱਲ ਵੀ ਉਤਾਰ ਦਿੰਦੇ ਸਨ। ਨਾਲੇ ਪੇਟ ਪੂਜਾ ਵੀ ਕਰਾ ਦਿੰਦੇ ਸਨ।
ਵੱਡੀਆ ਕਾਰਾਂ, ਕੋਠੀਆਂ ਵਾਲੇ ਵੀ ਕਨੇਡਾ, ਅਮਰੀਕਾ, ਕਿਸੇ ਦੇਸ਼ ਵਿੱਚ ਇੰਨਟਰੀ ਮਾਰਨ ਨੂੰ, ਹਰ ਹਿਲਾ ਕਰਨ ਨੂੰ, ਤਿਆਰ ਹਨ। ਸ਼ਾਇਦ ਉਨਾਂ ਨੂੰ ਇਹ ਪਤਾ ਨਹੀਂ ਹੋਣਾਂ। ਕਨੇਡਾ, ਅਮਰੀਕਾ ਵਿੱਚ ਕੰਧੀ ਕੌਲੀ ਲੱਗ ਕੇ ਨਹੀਂ ਖੜ੍ਹ ਹੋਣਾਂ। 8, 12 ਘੰਟੇ ਤੋਂ ਵੱਧ ਖੜ੍ਹੀ ਲੱਤ ਕੰਮ ਕਰਨਾਂ ਪੈਣਾਂ ਹੈ। ਕਨੇਡਾ, ਅਮਰੀਕਾ ਵਿੱਚ ਡਾਕਟਰ, ਇੰਜਨੀਅਰ ਆ ਕੇ ਵੀ, ਮਜ਼ਦੂਰੀ ਕਰਦੇ ਹਨ। ਨਾਲ ਪੜ੍ਹਾਈ ਕਰਦੇ ਹਨ। ਕਈਆਂ ਨੂੰ ਮਜ਼ਦੂਰੀ ਕਰਨ ਦੀ ਜਾਬ ਵੀ ਨਹੀ ਮਿਲਦੀ। ਕਈਆਂ ਮੁੰਡੇ-ਕੁੜੀਆਂ ਨੂੰ ਘਰ ਕਿਰਾਏ ਉਤੇ ਨਹੀਂ ਮਿਲਦਾ। ਕੋਈ ਚੱਜ ਦਾ ਥਾਂ ਟਿਕਣਾਂ ਨਹੀਂ ਮਿਲਦਾ। ਥਾਂ-ਥਾਂ ਧੱਕੇ ਖਾਂਣੇ ਪੈਂਦੇ ਹਨ। ਆਪ ਖਾਂਣਾਂ ਬੱਣਾਉਣਾਂ ਪੈਂਦਾ ਹੈ। ਕਨੇਡਾ, ਅਮਰੀਕਾ ਦੇ ਚਾਅ ਵਿੱਚ ਬਹੁਤੇ ਲੋਕ ਕਨੇਡੀਅਨ, ਅਮਰੀਕਨ ਤੇ ਏਜਟਾਂ ਨੂੰ, ਆਪਣਾਂ-ਆਪ ਲੁੱਟਾ ਦਿੰਦੇ ਹਨ। ਪ੍ਰੀਤ ਦੀ ਮੰਮੀ ਦੀਆਂ ਹੌਲੀਡੇ ਰਗੀਨ ਬੱਣ ਗਈਆਂ ਸਨ। ਉਸ ਨੂੰ ਲੋਕਾਂ ਵੱਲੋਂ ਪੈਸੇ ਮੀਂਹ ਵਾਂਗ ਗਿਰ ਰਹੇ ਸਨ। ਲੋਕ ਜੇ ਕਿਤੇ ਛੁੱਟੀਆਂ ਮਨਾਉਣ ਜਾਂਦੇ ਹਨ। ਪੱਲਿਉ ਪੈਸੇ ਲਗਾਉਂਦੇ ਹਨ। ਦੁਨੀਆਂ ਸੱਚੇ ਬੰਦੇ ਦਾ ਸਾਥ ਨਹੀਂ ਦਿੰਦੀ। ਸ਼ਇਦ ਵਿੱਚ ਮਿੱਠੀਆਂ ਗੱਲਾਂ ਵਿੱਚ ਲਿਪਟੇ, ਝੂਠ ਉਤੇ ਜ਼ਕੀਨ ਕਰਦੀ ਹੈ। ਝੂਠੇ ਬੰਦੇ ਹੀ ਦੁਨੀਆਂ ਨੂੰ ਠੱਗਦੇ ਹਨ। ਜਦੋਂ ਦੋ-ਚਾਰ ਥਾਵਾਂ ਉਤੇ ਠੱਗ ਕਾਂਮਜ਼ਾਬ ਹੋ ਜਾਂਦੇ ਹਨ। ਇਸੇ ਨੂੰ ਬਿਜ਼ਨਸ ਬੱਣਾਂ ਲੈਂਦੇ ਹਨ। ਫੜੇ ਵੀ ਜਾਣ ਉਤੇ, ਗੱਲਤੀ ਕਬੂਲ ਨਹੀਂ ਕਰਦੇ। ਉਲਟਾ ਸੱਚੇ ਸਰੀਫ਼ ਬੰਦੇ ਨੂੰ ਹੀ ਸ਼ਰਮੀਦਾ ਕਰ ਜਾਂਦੇ ਹਨ।
ਉਸ ਨੇ ਕਈਆ ਨੂੰ ਆਪਦੇ ਮਗਰ ਲਾ ਲਿਆ ਸੀ। ਪ੍ਰੀਤ ਦੀ ਮੰਮੀ ਨੇ ਕਈਆਂ ਤੋਂ ਪੈਸੇ ਫੜ ਲਏ ਸੀ। ਕਨੇਡਾ ਲੰਘਾਉਣ ਦੀ ਜੁੰਮੇਬਾਰੀ ਲੈ ਕੇ, ਇੱਕ-ਇੱਕ ਕੁੜੀ-ਮੁੰਡੇ ਤੋਂ 60-60 ਲੱਖ ਰੁਪਏ ਲੈ ਲਏ ਸਨ। ਲੋਕਾਂ ਨੂੰ ਕੋਈ ਪੁੱਛੇ, " ਕੀ ਇਹ ਕਨੇਡਾ, ਅਮਰੀਕਾ ਇਮੀਗਰੇਸ਼ਨ ਵਿੱਚ ਅਫ਼ਸਰ ਲੱਗੀ ਹੈ? ਜੋ ਜਹਾਜ਼ ਭਰ ਕੇ ਲੈ ਜਾਵੇਗੀ। " ਪੜ੍ਹੇ ਲਿਖੇ ਲੋਕ ਵੀ ਹੜ੍ਹੇ ਫਿਰਦੇ ਹਨ। ਅੱਖਾਂ ਮੀਚ ਕੇ ਜਣੇ-ਖਣੇ ਉਤੇ, ਕਨੇਡਾ, ਅਮਰੀਕਾ ਦੇ ਨਾਂਮ ਲਈ  ਜ਼ਕੀਨ ਕਰ ਲੈਂਦੇ ਹਨ। ਪੈਸਾ ਤੇ ਤਨ ਲੁੱਟਾ ਦਿੰਦੇ ਹਨ। ਕਈਆਂ ਨੂੰ ਤਾਂ ਝੂਗਾ ਲੁੱਟਾ ਕੇ, ਅੱਗਲੇ ਦਾ ਬਾਅਦ ਵਿੱਚ ਅੱਗਾ ਪਿਛਾ ਵੀ ਨਹੀਂ ਲੱਭਦਾ। ਪਸਾਪੋਰਟ ਦੇਖ਼ ਲਿਆ ਜਾਵੇ, ਤਾ ਬਹੁਤ ਰਾਜ਼ ਖੁੱਲ ਜਾਂਦੇ ਹਨ।
ਕਈ ਪ੍ਰੀਤ ਦੀ ਮੰਮੀ ਨਾਲ ਵਿਆਹ ਕਰਾਉਣ ਦੇ ਚੱਕਰ ਵਿੱਚ ਜੇਬ ਖ਼ਾਲੀ ਕਰੀ ਜਾਂਦੇ ਸਨ। ਨਹਿਲੇ ਉਤੇ ਦਹਿਲਾ ਮਾਰ ਕੇ, ਉਸ ਨੇ ਇੱਕ ਹੋਰ ਬਾਜ਼ੀ ਮਾਰ ਲਈ ਸੀ। ਲੋਕਾਂ ਦੇ ਪੈਸੇ ਦਿਖਾ ਕੇ, ਅਮਰੀਕਾ ਵਾਲੇ ਦੀਆ ਅੱਖਾਂ ਚੁੰਦਿਆ ਦਿੱਤੀਆਂ ਸਨ। ਇਸ 60 ਸਾਲਾਂ ਦੇ ਬੁੱਢੇ ਨੇ, ਆਪਦੀ ਪਤਨੀ ਨੂੰ ਤਾਜ਼ਾ ਹੀ ਤਲਾਕ ਦਿੱਤਾ ਸੀ। ਹੁਣ ਆਪਦੇ ਜਾਂਣੀ, ਕਨੇਡੀਅਨ ਕਬੂਤਰੀ ਫਸਾ ਲਈ ਸੀ। ਪ੍ਰੀਤ ਦੀ ਮੰਮੀ ਨੇ ਵੀ ਉਸ ਬੁੱਢੇ ਅਮਰੀਕਨ ਨੂੰ ਨਹੀਂ ਦੱਸਿਆ ਸੀ। ਕਨੇਡਾ ਇਮੀਗਰੇਸ਼ਨ ਨੇ, ਉਸ ਨੂੰ ਕਨੇਡਾ ਵਿੱਚੋਂ ਕੱਢਿਆ ਹੈ। ਉਸ ਬੁੱਢੇ ਨੇ, ਇਸ ਲਾਲਚ ਨੂੰ ਵਿਆਹ ਕਰਾ ਲਿਆ ਸੀ। ਕਨੇਡਾ, ਅਮਰੀਕਾ ਦੋਂਨਾਂ ਦੇਸ਼ਾਂ ਵਿੱਚ ਗੇੜੀ ਲੱਗਦੀ ਰਹੇਗੀ। ਬੁੱਢੀ ਉਮਰੇ ਕਨੇਡਾ, ਅਮਰੀਕਾ ਗਰਮੀਆਂ ਸਰਦੀਆਂ ਸਾਂਝੀਆਂ ਕੱਟਦੇ ਰਹਿੱਣਗੇ।

Comments

Popular Posts