ਬਾਦਸ਼ਾਹਾਂ ਦੇ ਬਾਦਸ਼ਾਹ ਪ੍ਰਭੂ ਨੂੰ ਨਾਂ ਭੁੱਲਾਈਏ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
04/08/2013. 338
ਪਰਦੇਸ ਗਏ ਪਤੀ ਦੀ ਉਡੀਕ ਵਿਚ ਔਰਤ ਉਸ ਦਾ ਰਾਹ ਦੇਖਦੀ ਹੈ। ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹਨ। ਉਹ ਉੱਭੇ ਸਾਹ ਲੈ ਰਹੀ ਹੁੰਦੀ ਹੈ। ਰਾਹ ਤੱਕਦਿਆਂ ਉਸ ਦਾ ਦਿਲ ਰੱਜਦਾ ਨਹੀਂ। ਖੜ੍ਹੀ ਹੋਈ ਥੱਕਦੀ ਨਹੀਂ ਹੈ। ਇਸੇ ਤਰ੍ਹਾਂ ਹਾਲਤ ਹੁੰਦੀ ਹੈ, ਜਿਸ ਬੰਦੇ ਦੇ ਮਨ ਨੂੰ ਪ੍ਰਭੂ ਦੇ ਦੀਦਾਰ ਦੀ ਉਡੀਕ ਹੁੰਦੀ ਹੈ। ਵੈਰਾਗਣ ਜੀਵ ਆਤਮਾਂ ਆਖਦੀ ਹੈ, ਕਾਲੇ ਕਾਂਵਾਂ ਉੱਡ ਜਾ, ਮੈਂ ਸਦਕੇ ਜਾਵਾਂ। ਭਗਤ ਕਬੀਰ ਜੀ ਕਹਿੰਦੇ ਹਨ, ਜ਼ਿੰਦਗੀ ਸਹੀ ਰਾਹ ਲੱਭਣ ਲਈ, ਪ੍ਰਭੂ ਦੀ ਭਗਤੀ ਕਰਨੀ ਚਾਹੀਦੀ ਹੈ। ਪ੍ਰਭੂ ਦੇ ਨਾਮ ਦਾ ਹੀ ਇੱਕ ਆਸਰਾ ਹੋਣਾ ਚਾਹੀਦਾ ਹੈ ਤੇ ਜੀਭ ਨਾਲ ਭਗਵਾਨ ਨੂੰ ਯਾਦ ਕਰਨਾ ਚਾਹੀਦਾ ਹੈ। ਕ੍ਰਿਸ਼ਨ ਜੀ ਦੇ ਆਸੇ-ਪਾਸੇ ਤੁਲਸੀ ਦੇ ਸੰਘਣੇ ਬੂਟੇ ਸਨ। ਕ੍ਰਿਸ਼ਨ ਜੀ ਬਨ ਵਿਚ ਰਸ ਨਾਲ ਪ੍ਰੇਮ ਦੇ ਗੀਤ ਗਾ ਰਿਹਾ ਸੀ। ਬਿੰਦ੍ਰਾਬਨ ਵਿਚ ਕ੍ਰਿਸ਼ਨ ਜੀ ਗਾਈਆਂ ਚਾਰਦੇ ਸੀ। ਉਹ ਗੋਕਲ ਦੀਆਂ ਗੁਆਲਣਾਂ ਦਾ ਮਨ ਮੋਹਣ ਵਾਲਾ ਸੀ। ਦੇਖਣ ਵਾਲੇ ਨੂੰ ਮਨ ਨੂੰ ਧੂਹ ਪਾਣ ਵਾਲਾ ਸੀ। ਜੀਵ ਆਤਮਾਂ ਉਸ ਦਾ ਸਰੂਪ ਵੇਖ ਕੇ ਮਸਤ ਹੋ ਗਈ। ਆਖਣ ਲੱਗੀ ਪ੍ਰੀਤਮ ਪ੍ਰਭੂ ਮੈਨੂੰ ਛੱਡ ਕੇ ਕਿਸੇ ਹੋਰ ਥਾਂ ਨਾ ਜਾਵੀਂ। ਦਾਤੇ ਪ੍ਰਭੂ, ਮੇਰਾ ਮਨ ਤੇਰੇ ਚਰਨਾਂ ਵਿਚ ਜੁੜ ਗਿਆ ਹੈ। ਤੈਨੂੰ ਉਹੀ ਮਿਲਦਾ ਹੈ, ਜੋ ਵੱਡੇ ਭਾਗਾਂ ਵਾਲਾ ਹੈ। ਮਨ ਨੂੰ ਧੂਹ ਪਾਣ ਵਾਲਾ ਸੀ। ਮਾਲਕ ਮੇਰੇ ਤੇ ਤੂੰ ਮਿਹਰ ਕਰ, ਮੈਨੂੰ ਭੀ ਲੋਕ ਗਰੀਬ ਕਬੀਰ ਜੁਲਾਹਾ ਆਖਦੇ ਹਨ। ਤੂੰ ਗਰੀਬਾਂ ਉਤੇ ਜ਼ਰੂਰ ਮਿਹਰ ਕਰਦਾ ਹੈਂ। ਕਈ ਲੋਕ ਲੰਮੇ-ਚੌੜੇ ਚੋਲੇ ਪਹਿਨਦੇ ਹਨ। ਜੰਗਲਾਂ ਵਿਚ ਜਾ ਵੱਸਦੇ ਹਨ। ਇਸ ਦਾ ਭੀ ਕੀ ਲਾਭ ਮਿਲਣਾਂ ਹੈ?
ਮਨ ਤੂੰ ਨਾਸ਼ ਹੋਣ ਵਾਲਾਂ ਹੈ। ਬੇਸਮਝ ਜੀਵ ਇਕ ਪਰਮਾਤਮਾ ਦੀ ਖੋਜ ਕਰ। ਜਿਧਰ ਭੀ ਮੈਂ ਵੇਖਦਾ ਹਾਂ। ਬੰਦੇ ਤੂੰ ਮਾਇਆ ਵਿਚ ਲਪਟ ਰਿਹਾ ਹੈਂ। ਕੋਈ ਗਿਆਨ-ਚਰਚਾ ਕਰ ਰਿਹਾ ਹੈ, ਕੋਈ ਸਮਾਧੀ ਲਾਈ ਬੈਠਾ ਹੈ। ਕੋਈ ਹੋਰਨਾਂ ਨੂੰ ਉਪਦੇਸ਼ ਕਰ ਰਿਹਾ ਹੈ ਅਸਲ ਵਿਚ ਇਹ ਸਾਰਾ ਜਗਤ ਮਾਇਆ ਦਾ ਜੰਜਾਲ ਹੀ ਹੈ। ਪ੍ਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਇਹ ਜਗਤ ਮਾਇਆ ਵਿਚ ਅੰਨ੍ਹਾ ਹੋਇਆ ਪਿਆ ਹੈ। ਜੇ ਧੂਪ ਧੁਖਾ ਕੇ ਦੇਵਤਿਆਂ ਦੀ ਪੂਜਾ ਕਰ ਲਈ ਤਾਂ ਕੀ ਕਰ ਲਿਆ? ਜੇ ਕਿਸੇ ਤੀਰਥ ਜਲ ਵਿਚ ਇਸ਼ਨਾਨ ਕਰ ਲਿਆ ਤਾਂ ਕੀ ਵੱਡਾ ਕੰਮ ਕਰ ਹੋਇਆ? ਮਨ ਤੂੰ ਨਾਸ਼ ਹੋਣ ਵਾਲਾਂ ਹੈ। ਉਹ ਸੂਰਮਾ ਕਾਹਦਾ, ਜੋ ਸਾਹਮਣੇ ਦਿੱਸਦੀ ਦੁਸ਼ਮੱਣ ਤੋਂ ਡਰ ਜਾਏ? ਉਹ ਇਸਤ੍ਰੀ ਸਤੀ ਨਹੀਂ ਹੋ ਸਕਦੀ ਜੋ ਘਰ ਨੂੰ ਸਾਂਭਣ ਭਾਂਡੇ ਸਾਂਭਣ ਲੱਗ ਪਏ। ਮਨ ਤੂੰ ਵਿਕਾਰਾਂ ਦੇ ਪਿੱਛੇ ਜਾਂਣਾਂ ਛੱਡ ਦੇਹ, ਜਦ ਤੂੰ ਸਭ ਤੋਂ ਉੱਚੇ ਪ੍ਰਭੂ ਦੀ ਸ਼ਰਨ ਗਿਆ, ਹੁਣ ਇਹਨਾਂ ਤੋਂ ਕਿਉਂ ਡਰਦਾਂ? ਹੁਣ ਨਿਡਰ ਹੋ ਕੇ ਉਤਸ਼ਾਹ ਵਿਚ ਰਹਿ। ਉਹ ਸੂਰਮਾ ਕਾਹਦਾ, ਜੋ ਸਾਹਮਣੇ ਦਿੱਸਦੀ ਦੁਸ਼ਮੱਣ ਤੋਂ ਡਰ ਜਾਏ? ਉਹ ਔਰਤ ਸਤੀ ਨਹੀਂ ਹੋ ਸਕਦੀ ਜੋ ਘਰ ਨੂੰ ਸਾਂਭਣ ਭਾਂਡੇ ਸਾਂਭਣ ਲੱਗ ਪਏ।ਕਮਲੇ ਮਨ ਸਭ ਤੋਂ ਉੱਚੇ ਮਾਲਕ ਦੀ ਸ਼ਰਨ ਕੇ ਹੁਣ ਜੱਕੋ-ਤੱਕੇ ਛੱਡਦੇ। ਕਿਸੇ ਨੂੰ ਰੂਪ-ਹੁਸਨ, ਕਾਮ ਨੇ ਵੱਸ ਵਿੱਚ ਕਰ ਲਿਆ ਹੈ, ਕਿਸੇ ਨੂੰ ਗੁੱਸੇ ਨੇ ਠੱਗਿਆ ਹੈ, ਕਿਸੇ ਨੂੰ ਮਾਇਆ ਨੇ ਇਸੇ ਤਰ੍ਹਾਂ ਸਾਰਾ ਜਗਤ ਖ਼ੁਆਰ ਕੀਤਾ ਹੈ।

ਬਾਦਸ਼ਾਹਾਂ ਦੇ ਬਾਦਸ਼ਾਹ ਪ੍ਰਭੂ ਨੂੰ ਨਾਂ ਭੁੱਲਾਈਏ। ਭਗਵਾਨ ਸਭ ਤੋਂ ਉੱਚੇ ਮਾਲਕ ਹਨ। ਤੇਰਾ ਭਾਣਾਂ ਮੇਰੇ ਸਿਰ-ਮੱਥੇ ਤੇ ਹੈ, ਮੈਂ ਇਸ ਵਿਚ ਕੋਈ ਛੱਕ ਦੀ ਗੱਲ ਨਹੀਂ ਕਰ ਕਰਦਾ। ਸੰਸਾਰ ਸਮੁੰਦਰ ਤੂੰ ਆਪ ਹੀ ਹੈਂ, ਇਸ ਵਿਚੋਂ ਪਾਰ ਲੰਘਾਉਣ ਵਾਲਾ ਮਲਾਹ ਵੀ ਤੂੰ ਆਪ ਹੈਂ ਤੇਰੀ ਮੇਹਰ ਨਾਲ ਮੈਂ ਇਸ ਸੰਸਾਰ ਸਮੁੰਦਰ ਵਿਚੋਂ ਪਾਰ ਲੰਘ ਸਕਦਾ ਹਾਂ। ਮਨੁੱਖ ਤੂੰ ਪ੍ਰਭੂ ਦੀ ਭਗਤੀ ਕਬੂਲ ਕਰ। ਮਾਲਕ ਭਗਵਾਨ, ਤੇਰੇ ਨਾਲ ਪਿਆਰ ਕਰੇ, ਚਾਹੇ ਗੁੱਸਾ ਕਰੇ। ਪ੍ਰਭੂ ਤੇਰਾ ਨਾਮ ਮੇਰਾ ਆਸਰਾ ਹੈ ਇਸ ਤਰ੍ਹਾਂ ਜਿਵੇਂ ਫੁੱਲ ਪਾਣੀ ਵਿਚ ਖਿੜਿਆ ਰਹਿੰਦਾ ਹੈ। ਫੁੱਲ ਨੂੰ ਪਾਣੀ ਆਸਰਾ ਹੈ। ਰੱਬ ਜੀ ਮੈਂ ਤੇਰੇ ਘਰ ਦਾ ਗੁਲਾਮ ਹਾਂ। ਇਹ ਤੇਰੀ ਮਰਜ਼ੀ ਹੈ। ਚਾਹੇ ਜੀਊਂਦਾ ਰੱਖ ਚਾਹੇ ਮਾਰਦੇ। ਚੌਰਾਸੀ ਲੱਖ ਜੀਵਾਂ ਦੀਆਂ ਜੂਨਾਂ ਵਿਚ ਭਟਕੇ ਜੀਵ ਬਹੁਤ ਥੱਕ ਗਿਆ। ਉਸ ਨੂੰ ਮਨੁੱਖਾ ਜਨਮ ਮਿਲਿਆ ਤਾਂ ਉਸ ਨੇ ਪ੍ਰਮਾਤਮਾ ਦੀ ਭਗਤੀ ਕੀਤੀ। ਰੱਬ ਨੂੰ ਪਿਆਰ ਕਰਨ ਵਾਲੇ ਨੇ ਜਨਮ ਲਿਆ ਹੈ, ਬਹੁਤ ਵੱਡੀ ਚੰਗੀ ਕਿਸਮਤ ਹੈ। ਤੁਸੀ ਜੋ ਇਹ ਆਖਦੇ ਹੋ ਪ੍ਰਮਾਤਮਾ ਜੀਵ ਨੰਦ ਦੇ ਘਰ ਅਵਤਾਰ ਲੈ ਕੇ ਨੰਦ ਦਾ ਪੁੱਤਰ ਬਣਿਆ, ਇਹ ਦੱਸੋ ਉਹ ਨੰਦ ਕਿਸ ਦਾ ਪੁੱਤਰ ਸੀ। ਜਦੋਂ ਨਾ ਇਹ ਧਰਤੀ ਅਤੇ ਨਾ ਅਕਾਸ਼ ਸੀ। ਉਦੋਂ ਇਹ ਨੰਦ ਜਿਸ ਨੂੰ ਤੁਸੀ ਰੱਬ ਦਾ ਪਿਓ ਆਖ ਰਹੇ ਹੋ। ਕਿਥੇ ਸੀ। ਜਿਸ ਪ੍ਰਭੂ ਦਾ ਨਾਮ ਹੈ, ਨਿਰੰਜਨ, ਮਾਲਕ ਆਪ ਕਦੇ ਮਾਇਆ ਦਾ ਲਾਲਚੀ ਨਹੀਂ ਸਕਦਾ। ਉਹ ਜੂਨ ਵਿਚ ਨਹੀਂ ਪੈਦਾ, ਉਹ ਜੰਮਣ ਮਰਨ ਦੇ ਦੁੱਖ ਵਿਚ ਨਹੀਂ ਪੈਂਦਾ। ਕਬੀਰ ਦਾ ਸੁਆਮੀ ਸਾਰੇ ਜਗਤ ਦਾ ਪਾਲਣਹਾਰ ਆਪ ਹੀ ਦਾਤਾ ਐਸਾ ਹੈ। ਜਿਸ ਦੇ ਕੋਈ ਮਾਾਤਾ ਪਿਤਾ ਨਹੀਂ ਹਨ।


Comments

Popular Posts