ਭਾਗ 49 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਬਿੱਲਿਆਂ ਨੂੰ ਦੁੱਧ ਦੀ ਰਾਖੀ ਬੈਠਾਉਣਗੇ ਇਸੇ ਤਰਾਂ ਹੋਵੇਗੀ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com


ਪ੍ਰੀਤ ਦੀ ਭਰਜਾਈ ਨੇ ਪ੍ਰੀਤ ਨਾਲ ਵਟਿਆ ਪਰਸ ਲਿਜਾ ਕੇ, ਫ੍ਰਿਜ ਦੇ ਉਪਰ ਰੱਖ ਦਿੱਤਾ ਸੀ। ਪਰਸ ਮੋੜਨ ਦਾ ਸਮਾਂ ਨਹੀਂ ਲੱਗਾ ਸੀ। ਪ੍ਰੀਤ ਨੇ ਆਪਦੀਆਂ ਫੋਟੋਆਂ ਚੈਨ ਨੂੰ ਦਿਖਾ ਕੇ, ਇਸੇ ਪਰਸ ਵਿੱਚ ਪਾਈਆਂ ਹਨ। ਭਰਜਾਈ ਨੌਕਰੀ ਉਤੇ ਜਾਂਣ ਲੱਗ ਗਈ। ਪ੍ਰੀਤ ਬੱਚੀ ਨਾਲ ਘਰ ਹੀ ਬੀਜੀ ਹੋ ਗਈ ਸੀ। ਇੱਕ ਦਿਨ ਭਰਜਾਈ ਫ੍ਰਿਜ ਉਤੋਂ ਕੁੱਝ ਚੱਕਣ ਲੱਗੀ ਸੀ। ਪਰਸ ਭੂਜੇ ਡਿੱਗ ਗਿਆ। ਸਾਰੀਆਂ ਫੋਟੋ ਖਿੱਲਾਂ ਵਾਂਗ, ਫਰਸ਼ ਉਤੇ ਖਿੰਡ ਗਈਆਂ ਸਨ। ਭਰਜਾਈ ਨੇ ਫਟਾਫਟ ਫੋਟੋਆਂ ਇੱਕਠੀਆਂ ਕਰ ਕੇ, ਪਰਸ ਵਿੱਚ ਪਾ ਲਈਆਂ ਸਨ। ਪ੍ਰੀਤ ਨੂੰ ਫੋਨ ਕਰਕੇ, ਘਰ ਸੱਦ ਲਿਆ ਸੀ। ਚੈਨ ਘਰ ਹੀ ਸੀ। ਉਹ ਚੈਨ ਤੇ ਆਪਦੀ ਕੁੜੀ ਦੇ ਨਾਲ ਭਰਜਾਈ ਦੇ ਘਰ ਝੱਟ ਪਹੁੰਚ ਗਈ ਸੀ। ਉਸ ਦੀ ਭਰਜਾਈ ਨੇ ਪ੍ਰੀਤ ਨੂੰ ਕੀਚਨ ਵਿੱਚ ਸੱਦ ਕੇ, ਫੋਟੋਆਂ ਉਸ ਨੂੰ ਫੜਾ ਦਿੱਤੀਆਂ। ਭਰਜਾਈ ਨੇ ਪ੍ਰੀਤ ਨੂੰ ਕੁੱਝ ਨਹੀਂ ਪੁੱਛਿਆ। ਪ੍ਰੀਤ ਨੇ ਉਸ ਨੂੰ ਕਿਹਾ, " ਭਰਜਾਈ ਕੀ ਤੂੰ ਇਹ ਨਹੀਂ ਪੁੱਛੇਗੀ? ਇਹ ਕਿਹਨੇ ਖਿੱਚੀਆਂ ਹਨ? " ਉਸ ਦੀ ਭਰਜਾਈ ਨੇ ਕਿਹਾ, " ਇਹ ਮੇਰਾ ਬਿਜ਼ਨਸ ਨਹੀਂ ਹੈ। ਜੇ ਤੂੰ ਕੋਈ ਗੱਲ ਮੇਰੇ ਨਾਲ ਸਾਂਝੀ ਕਰਨੀ ਹੈ। ਕਰ ਸਕਦੀ ਹੈ। " " ਭਰਜਾਈ ਇੰਨਾਂ ਫੋਟੋਆਂ ਦੇ ਨਿਗਟਿਵ ਦੋ ਵਾਰੀ ਮੇਰੇ ਹੱਥ ਲੱਗ ਚੁੱਕੇ ਹਨ। ਮੈਨੂੰ ਪੱਰਖ ਨਹੀਂ ਸੀ। ਇਹ ਕਿਹੜੀਆਂ ਫੋਟੋਆਂ ਦੇ ਹਨ? ਇੱਕ ਦਿਨ ਮੈਂ ਹੀਟ ਦੇ ਝਰਨੇ ਸਾਫ਼ ਕਰ ਰਹੀ ਸੀ। ਇਹ ਉਨਾਂ ਵਿੱਚੋਂ ਲੱਭੇ ਹਨ। ਮੈਂ ਚੈਨ ਨੂੰ ਦਿਖਾਈਆਂ ਸਨ। ਉਹ ਸਾਫ਼ ਮੁੱਕਰ ਗਿਆ। ਮੈਨੂੰ ਵੀ ਨਹੀਂ ਪਤਾ, ਇਹ ਮੇਰੀਆਂ ਨੰਗੀਆਂ, ਚੈਨ ਨੇ ਫੋਟੋਆਂ ਕਦੋਂ ਖਿੱਚੀਆਂ ਹਨ? ਹੋਰ ਤੀਜਾ ਬੰਦਾ ਕੋਈ ਨਹੀਂ ਹੈ। " ਪ੍ਰੀਤ ਦਾ ਭਰਾ ਉਸ ਦੇ ਪਿਛੇ ਖੜ੍ਹਾ ਸਬ ਗੱਲਾਂ ਸੁਣ ਰਿਹਾ ਸੀ।

ਉਸ ਨੇ ਚੈਨ ਨੂੰ ਪੁੱਛਿਆ, " ਤੂੰ ਇਹ ਪ੍ਰੀਤ ਦੀਆਂ ਐਸੀਆਂ ਫੋਟੋਆਂ, ਉਸ ਨੂੰ ਦੱਸੇ ਬਗੈਰ, ਕਿਉਂ ਖਿੱਚੀਆਂ ਹਨ? " " ਮੈਂ ਪ੍ਰੀਤ ਦੀਆਂ ਫੋਟੋਆਂ ਨਹੀਂ ਖਿੱਚੀਆਂ। ਇਸ ਦਾ ਕੋਈ ਹੋਰ ਯਾਰ ਹੋਣਾ ਹੈ। ਜਿਸ ਯਾਰ ਅੱਗੇ ਨੰਗੀ ਹੁੰਦੀ ਹੋਣੀ ਹੈ। ਤੇਰੀ ਭੈਣ ਪ੍ਰੀਤ ਮੈਨੂੰ ਕਹੀ ਜਾਂਦੀ ਹੈ, " ਤੂੰ ਫਲਾਣੀ ਨਾਲ ਮਾੜਾ ਹੈ। ਵਿਚੋਲਣ ਕੋਲ ਜਾਂਦਾ ਹੈ। " ਤੁਸੀ ਦੋਂਨਾਂ ਭੈਣ ਭਰਾਵਾਂ ਨੇ ਮੈਨੂੰ ਬਦਨਾਂਮ ਕਰਨ ਦਾ ਵਧੀਆਂ ਬਿਜ਼ਨਸ ਖੋਲਿਆ ਹੈ। " ਪ੍ਰੀਤ ਦੇ ਭਰਾ ਨੇ, ਘਰ ਦੀਆਂ ਬੁੜੀਆਂ ਨੂੰ ਕਹਿ ਦਿੱਤਾ ਸੀ, " ਸਾਡੇ ਦੋਂਨਾਂ ਦੇ, ਕੋਈ ਨੇੜੇ ਨਾਂ ਆਇਉ। ਜਿਹੜੀ ਆਈ, ਉਸ ਦੀ ਖੇਰ ਨਹੀਂ ਹੈ। " ਪ੍ਰੀਤ ਦੇ ਭਰਾ ਨੇ, ਚੈਨ ਨੂੰ ਬਗੈਰ ਕਿਸੇ ਗੱਲ ਦਾ ਕੋਈ ਜੁਆਬ ਦਿੱਤੇ। ਉਸ ਨੂੰ ਗੋਡਿਆਂ ਥੱਲੇ ਲੈ ਲਿਆ। ਜਦੋਂ ਤੱਕ ਉਹ ਕੁੱਟਦਾ ਥੱਕ ਨਹੀਂ ਗਿਆ। ਉਸ ਨੂੰ ਕੁੱਟਦਾ ਰਿਹਾ। ਨੱਕ, ਮੂੰਹ, ਸਿਰ ਭੰਨ ਦਿੱਤੇ ਸਨ। ਚੈਨ ਤੋਂ ਉਹ ਉਮਰ ਵਿੱਚ ਵੱਡਾ ਤੇ ਤੱਕੜਾ ਸੀ। ਜਿਉਂ ਹੀ ਚੈਨ ਉਸ ਤੋਂ ਛੁੱਟਿਆ। ਉਸੇ ਵੇਲੇ, ਉਹ ਘਰੋ ਨਿੱਕਲ ਗਿਆ। ਪ੍ਰੀਤ ਨੂੰ ਵੀ ਉਥੇ ਹੀ ਭਰਾ ਦੇ ਘਰ ਛੱਡ ਗਿਆ। ਪ੍ਰੀਤ ਵੀ ਉਸ ਦੇ ਲੱਛਣਾਂ ਤੋਂ ਤੰਗ ਆ ਚੁੱਕੀ ਸੀ। ਉਸ ਦੇ ਅੰਦਰੋਂ ਵੀ ਚੈਨ ਬਾਰੇ ਮੁਹਬੱਤ ਮਰ ਗਈ ਸੀ। ਗੱਲ਼ਤੀ ਕਰ ਕੱਤਰ ਕੇ, ਹਰ ਗੱਲ ਵਿੱਚ ਝੂਠ ਬੋਲਦਾ ਸੀ। ਉਸ ਦਾ ਝੂਠ ਸੁਣ ਕੇ, ਪ੍ਰੀਤ ਥੱਕ ਗਈ ਸੀ। ਬਾਹਰ ਦੀਆਂ ਅਵਾਰਾ, ਜ਼ਨਾਨੀਆਂ ਪਿਛੇ ਤੁਰਿਆ ਫਿਰਦਾ ਸੀ। ਚੈਨ ਘਰ ਨਹੀਂ ਵੜਦਾ ਸੀ। ਜਦੋਂ ਘਰ ਆਉਂਦਾ ਸੀ। ਮਰੇ ਕੁੱਤੇ ਵਾਂਗ ਪਿਆ ਰਹਿੰਦਾ ਸੀ। ਹਰ ਰੋਜ਼ ਦਾਰੂ ਰੱਜ ਕੇ ਪੀਂਦਾ ਸੀ। ਪ੍ਰੀਤ, ਬੱਚੀ ਤੇ ਘਰ ਦਾ ਕੋਈ ਮੋਹ ਨਹੀ ਕਰਦਾ ਸੀ। ਪ੍ਰੀਤ ਦੇ ਮਨੋਂ ਲਹਿ ਗਿਆ ਸੀ। ਉਸ ਮਨ ਚੈਨ ਤੋਂ ਅੱਕ ਗਿਆ ਸੀ।

ਆਪ ਹੀ ਫੋਟੋਆਂ ਖਿੱਚ ਕੇ ਮੁੱਕਰ ਗਿਆ ਸੀ। ਪ੍ਰੀਤ ਜਾਂਣਦੀ ਸੀ। ਉਸ ਨੇ ਸੁਹਾਗਰਾਤ ਨੂੰ ਨਸ਼ਾ ਪਿਲਾ ਕੇ, ਸੁੱਤੀ ਪਈ ਦੀਆਂ ਫੋਟੋਆਂ ਖਿੱਚੀਆਂ ਹਨ। ਉਹ ਆਪ ਹੈਰਾਨ ਸੀ। ਇਹ ਕਰਤੂਤ ਚੈਨ ਨੇ ਕੀਤੀ ਕਿਉਂ ਹੈ? ਪਤਨੀ ਨਾਲ ਕੋਈ ਐਸਾ ਨਹੀਂ ਕਰਦਾ। ਕੱਚੀ ਯਾਰੀ ਵਿੱਚ ਜਰੂਰ ਮੁੰਡੇ, ਕੁੜੀਆ ਨਾਲ ਬਲੈਕ ਮੇਲ ਕਰਨ ਲਈ ਐਸਾ ਕਰਦੇ ਹਨ। ਉਸ ਦਿਨ ਤਾਂ ਪ੍ਰੀਤ ਦੇ ਪੈਰਾਂ ਥੱਲਿਉ, ਮਿੱਟੀ ਨਿੱਕਲ ਗਈ। ਜਿਸ ਦਿਨ ਚੈਨ ਦੇ ਪਿੰਡ ਦੇ ਬੰਦੇ ਪਿੰਡੋਂ ਮਿਲਣ ਲਈ ਆਏ ਸਨ। ਉਹ ਗੱਲਾਂ ਕਰਨ ਲੱਗ ਗਏ। ਇੱਕ ਮੁੰਡੇ ਨੇ ਕਿਹਾ, " ਚੈਨ ਕੀ ਤੈਨੂੰ ਚੇਤਾ ਹੈ? ਜਦ ਆਪਾਂ ਜੱਟਾ ਦੇ ਦਿਹਾੜੀਆਂ ਲਗਾਉਣ ਜਾਂਦੇ ਸੀ। ਲਹੂ ਚੂਸ ਲੈਂਦੇ ਸੀ। ਆਪਾਂ ਵੀ ਖੇਤਾਂ ਵਿੱਚ ਤਾਜਾਂ ਮਾਲ ਟਮਾਟਰ, ਗਾਜਰਾਂ, ਮੂਲੀਆਂ, ਸਬਜੀਆਂ ਫ਼ਲ, ਖ਼ਰਬੂਜੇ, ਤਰਾਂ ਰੱਜ-ਰੱਜ ਖਾਂਦੇ ਸੀ। ਨਾਲੇ ਘਰ ਨੂੰ ਦੱਪਟੇ ਦੇ ਦੋਨੇਂ ਲੜਾਂ ਨਾਲ ਬੰਨ ਲਿਉਂਦੇ ਸੀ। ਪੱਕੀਆਂ ਮੱਕੀ ਦੀਆਂ ਛੱਲੀਆਂ, ਕਪਾਹ ਚੋਰੀ ਆਪਾਂ ਕਰ ਲੈਂਦੇ ਸੀ। ਜੱਟਾਂ ਨੂੰ ਮੂਰਖ ਬੱਣਾਉਣ ਲਈ ਚੋਰ-ਚੋਰ ਦਾ ਰੌਲਾਂ ਪਾ ਦਿੰਦੇ ਸੀ। ਬਿੱਲਿਆਂ ਨੂੰ ਦੁੱਧ ਦੀ ਰਾਖੀ ਬੈਠਾਉਣਗੇ ਇਸੇ ਤਰਾਂ ਹੋਵੇਗੀ। " ਮਸਤੀ ਵਿੱਚ ਆ ਕੇ, ਚੈਨ ਨੇ ਜੱਟਾਂ ਨੂੰ ਵੱਡੀ ਮਰਦਾਂ ਵਾਲੀ ਗਾਲ਼ ਕੱਢੀ ਕਿਹਾ, " ਇੰਨਾਂ ਦੀ ਭੈਣ...ਇੰਨਾਂ ਨੇ ਵਿਹੜੇ ਵਾਲਿਆਂ ਦਾ ਬੜਾ ਲਹੂ ਚੂਸਿਆ ਹੈ। ਮੇਰੀ ਵੀ ਸਾਰੀ ਜਵਾਨੀ ਸਾਂਝੀ ਰੱਲਦੇ ਦੀ ਨਿੱਕਲ ਗਈ। ਸੋਚ ਕੇ ਬੜਾ ਗੁੱਸਾ ਆਉਂਦਾ ਹੈ। ਤਾਂਹੀ ਮੈਂ ਜੱਟਾਂ ਦੀ ਕੁੜੀ ਨਾਲ ਜੱਟ ਬੱਣ ਕੇ ਫੇਰੇ ਲਏ ਹਨ। ਇੰਨਾਂ ਦੀ ਧੀ ਨਾਲ..... 24 ਘੰਟੇ ਤਾਂ ਇੰਨਾਂ ਦੇ ਘਰ ਰਹੀ ਦਾ ਸੀ। ਉਹੀ ਖਾਈਦਾ ਸੀ। ਉਤਾਰੇ ਕੱਪੜੇ ਜੱਟਾਂ ਦੇ ਪਾਈਦੇ ਸੀ। ਜਿੰਨਾਂ ਨਾਲ ਮੈਂ ਸੀਰੀ ਸੀ। ਇੰਨਾਂ ਦੀਆਂ ਆਪ ਹੀ ਕੁੜੀਆਂ ਬਹੂਆਂ ਮੇਰੇ ਕੋਲ ਆ ਜਾਂਦੀਆਂ ਸੀ। ਉਨਾਂ ਦਾ ਇੱਕ ਮੁੰਡਾ ਇਰਾਨ ਵਿੱਚ ਸੀ। ਦੂਜਾ ਮਨੀਲਾ ਵਿੱਚ ਸੀ। ਬੁੜਾ ਡੋਡੇ ਪੀ ਕੇ ਪਿਆ ਰਹਿੰਦਾ ਸੀ। ਸੱਸ ਮਰੀ ਹੋਈ ਸੀ। ਦੋਂਨੇਂ ਹੀ ਬਹੂਆਂ ਇੱਕ ਦੂਜੀ ਤੋਂ ਚੋਰੀ ਮੇਰੇ ਕੋਲ ਆ ਜਾਂਦੀਆਂ ਸੀ। ਕੁੜੀ ਕਾਲਜ਼ ਜਾਂਦੀ ਸੀ। ਮੈਂ ਉਹ ਵੀ ਟਿਕਾਈ ਹੋਈ ਸੀ। ਮੈਨੂੰ ਤਾਂ ਇਹੀ ਹਜ਼ਮ ਹੋਈਆਂ ਹਨ। " ਇੱਕ ਹੋਰ ਮਹਿਮਾਨ ਆਇਆ ਸੀ। ਉਸ ਨੇ ਕਿਹਾ, " ਹਰੀਜਨ ਕਹਿੱਣਾਂ ਤਾਂ ਲੋਕਾਂ ਦੇ ਮੂੰਹ ਉਤੇ ਚੜ੍ਹਿਆ ਹੈ। ਹੋਰ ਕਿਤੇ ਸਾਡੇ ਮੱਥੇ ਉਤੇ ਥੌੜੀ ਲਿਖਿਆ ਹੈ? ਕਨੇਡਾ ਵਿੱਚ ਕਿਹੜਾ ਆਪਾਂ ਨੂੰ ਕੋਈ ਪਸਾਣ ਸਕਦਾ ਹੈ। ਜੱਟਾਂ ਵਾਂਗ ਹੀ ਕਨੇਡਾ ਵਿੱਚ ਰਹਿੰਦੇ ਹਾਂ। ਗੋਰੀਆਂ ਸਾਡੇ ਉਤੇ ਮਰਦੀਆਂ ਹਨ। ਥਰਡ ਸਟਰੀਟ ਤੋਂ ਜਿਹੜੀ ਮਰਜ਼ੀ ਗੋਰੀ ਲੈ ਆਈਏ। ਕੰਮ ਉਤੇ ਵੀ, ਅੱਗਲੀਆਂ ਆਪ ਰੰਗ ਬਰੰਗੀਆਂ ਖਹਿੰਦੀਆਂ ਫਿਰਦੀਆਂ ਹਨ। ਜੱਟਾਂ ਦੇ ਮੁੰਡਿਆ ਦੇ ਬਰਾਬਰ ਦੀ, ਮੇਰੇ ਕੋਲ ਬੀ ਐਮ ਡਬਲਿਉ ਕਾਰ ਹੈ। ਹੁਣ ਨਹੀਂ ਅਸੀਂ ਸੀਰੀ ਰਲਦੇ। ਮੈਂ ਵੀ ਜੱਟਾ ਦੀ ਕੁੜੀ ਫਸਾਈ ਹੈ। ਉਸੇ ਨਾਲ ਫੇਰੇ ਲਵਾਂਗਾ। ਇਥੇ ਦੀਆਂ ਜੰਮੀਆਂ ਨੂੰ ਕੀ ਪਤਾ ਹੈ? ਰਾਵਿਦਾਸੀਏ ਕੌਣ ਹੁੰਦੇ ਹਨ? ਬੜਾ ਸਤਾਇਆ ਸਾਨੂੰ ਸਮਾਜ ਨੇ, ਹੁਣ ਇੰਨਾਂ ਨੂੰ ਪੁੱਠੀ ਗਿੱਣਤੀ ਸਿੱਖਾਵਾਂਗੇ। " ਚੈਨ ਨੇ ਕਿਹਾ, " ਇਹ ਹੁਣ ਸਾਡੇ ਪਿਗ ਵਿੱਚੋਂ ਪਿਗ ਪੀਂਦੇ ਹਨ। ਲਾਰਾ ਚੱਟਦੇ ਹਨ। ਸ਼ਰਾਬੀਏ ਹੋਏ ਜੱਟਾਂ ਨੂੰ ਚਾਹੇ ਮੂਤ ਕੇ ਪਿਲਾ ਦੇਈਏ। ਤੁਪਕਾ ਨਹੀਂ ਗਲਾਸ ਵਿੱਚ ਛੱਡਦੇ। ਬੋਤਲ, ਗਲਾਸ ਸਬ ਚੱਟ ਜਾਂਦੇ ਹਨ। ਮੇਰੇ ਦੋਂਨੇ ਸਾਲੇ ਸਿਰੇ ਦੇ ਸ਼ਰਾਬੀ ਹਨ। ਸ਼ਰਾਬ ਪੀ ਕੇ ਇੰਝ ਲਿਟਦੇ ਹਨ। ਜਿਵੇਂ ਗੱਧਾ ਮਿੱਟੀ ਵਿੱਚ ਲਿੱਟਦਾ ਹੈ। ਰੋਜ਼ ਜੱਟੀ ਦੇ ਮੂੰਹ ਵਿੱਚ ਮੂੰਹ ਫਸਾਈਦਾ ਹੈ। ਧਰਮ ਨਾਲ ਜਿੰਦਗੀ ਦਾ ਸੁਆਦ ਆ ਗਿਆ।" ਪ੍ਰੀਤ ਗੱਲਾਂ ਸੁਣ ਕੇ, ਸੁੰਨ ਹੋ ਗਈ ਸੀ। ਪ੍ਰੀਤ ਦੀ ਬਗੈਰ ਮਰਜ਼ੀ ਪੁੱਛੇ, ਚੈਨ ਹਰੀਜਨਾਂ ਦੇ ਮੁੰਡੇ ਨੇ, ਉਸ ਨਾ ਵਿਆਹ ਕਰਾ ਲਿਆ ਸੀ। ਕਿਸੇ ਨੂੰ ਦੱਸ ਵੀ ਨਹੀਂ ਸਕਦੀ ਸੀ।

Comments

Popular Posts