ਭਾਗ 41 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਹਰ ਰੋਜ਼ ਘਰੇ ਭੜਥੂ ਪੈਂਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com



ਧਰਮੀ ਬੰਦੇ ਲੋਕ ਦੇਖਦੇ ਹੀ, ਆਪਦਾ ਨਜ਼ਰੀਆ ਬਦਲ ਲੈਦੇ ਹਨ। ਕਿਸੇ ਦੇ ਨੀਲੇ, ਪੀਲੇ, ਚਿੱਟੇ, ਕਾਲੇ ਭਗਵੇ ਕੱਪੜੇ ਪਾਏ ਦੇਖਦੇ ਹਾਂ। ਉਸੇ ਨੂੰ ਦਰਵੇਸ਼ ਸਮਝ ਲੈਂਦੇ ਹਾਂ। ਬਹੁਤੇ ਐਸੇ ਹਨ। ਜੋ ਇਸ ਵਰਦੀ ਥੱਲੇ, ਖੁੱਲੇਅਮ ਖਿਲਵਾੜ, ਪਾਪ ਕਰਦੇ ਹਨ। ਬਹੁਤੇ ਪਹਿਰਾਵਾ ਲੋਕਾਂ ਦੀਆਂ ਅੱਖ ਤੇ ਪਰਦਾ ਪਾਉਣ ਲਈ ਪਾਉਂਦੇ ਹਨ। ਧਰਮਿਕ ਸਥਾਨਾਂ ਦੇ ਵਿੱਚ ਰਹਿ ਕੇ ਖਾਦੇ ਇੰਨਾਂ ਹਨ। ਪੇਟ ਤੇ ਗੱਲਾ਼ਾਂ ਪਾਟਣ ਨੂੰ ਫਿਰਦੇ ਹੁੰਦੇ ਹਨ। ਜੋ ਰੱਬ ਦੇ ਭਗਤ ਹਨ। ਉਹ ਦਿਖਾਵਾ ਨਹੀਂ ਕਰਦੇ। ਉਨਾਂ ਲਈ ਸਬ ਰੰਗਾਂ ਵਿੱਚ ਰੱਬ ਦਿਸਦਾ ਹੈ। ਮੇਰੇ ਕੋਲ ਅੱਜ ਵੀ ਨੂਰਾਂ ਪੰਜਾਬੀ ਬੋਲਣੀ ਸਿੱਖ ਰਹੀ ਸੀ। ਮੈਂ ਉਸ ਦੀ ਲਗਨ ਉਤੇ ਹੈਰਾਨ ਸੀ। ਰਾਤ ਦੇ ਅਜੇ 23:00 ਦਾ ਸਮਾਂ ਸੀ। ਇੱਕ ਪੰਜਾਬੀ ਔਰਤ ਪਰੇ ਦੀ ਮੂੰਹ ਕਰਕੇ, ਹੈਸ-ਹੈਸ ਕਰਦੀ ਸਾਡੇ ਕੋਲੋ ਦੀ ਲੰਘ ਗਈ ਸੀ। ਹੱਦੋਂ ਵੱਧ ਭਾਰੇ ਸਰੀਰ ਦੇ ਉਤੇ ਕੱਪੜਿਆਂ ਦੇ ਉਪਰ ਦੀ ਗਾਤਰਾ ਪਾਇਆ ਹੋਇਆ ਸੀ। ਜਿਉਂ ਹੀ ਉਸ ਨੇ ਸਾਡੇ ਵੱਲ ਟੇਡਾ ਜਿਹਾ ਦੇਖਿਆ। ਉਸ ਨੇ ਮੇਰੇ ਕੋਲ, ਮੁਸਲਮਾਨ ਕੁੜੀ ਨੂਰਾਂ ਖੜ੍ਹੀ ਦੇਖ਼ ਲਈ ਸੀ। ਇਹ ਨੌਜਵਾਨ ਕੁੜੀ ਹਮੇਸ਼ਾਂ ਸਿਰ ਚੰਗੀ ਤਰਾਂ ਵੱਡੇ ਰਮਾਲ ਨਾਲ ਢੱਕ ਕੇ ਰੱਖਦੀ ਸੀ। ਨੂਰਾਂ ਨੇ ਮੈਨੂੰ ਕਿਹਾ, " ਕੀ ਤੁਹਾਡੇ ਪੰਜਾਬੀ ਵੀ ਐਸੇ ਹੁੰਦੇ ਹਨ? ਦੁਆ ਸਲਾਮ ਨਹੀਂ ਕਰਦੇ। " ਮੈਂ ਉਸ ਨੂੰ ਕਿਹਾ, " ਮੈਂ ਆਪ ਇਸ ਨੂੰ ਪਹਿਲੀ ਬਾਰ ਦੇਖ਼ ਰਹੀ ਹਾਂ। ਕਿਆ ਪਤਾ ਕੀ ਮਸੀਬਤ ਦੀ ਮਾਰੀ ਹੋਵੇ? " ਉਹੀ ਔਰਤ 5 ਮਿੰਟ ਵਿੱਚ ਥੱਲੇ ਆ ਗਈ। ਉਸ ਨੇ ਦੱਸਿਆ, " ਮੇਰੇ ਕੰਮਰੇ ਵਿੱਚ ਪਾਣੀ ਆ ਗਿਆ ਹੈ। ਬਾਥਰੂਮ ਸੀ ਟੂਟੀ ਖੁੱਲੀ ਰਹਿ ਗਈ ਸੀ। ਮੈਨੂੰ ਅੰਗਰੇਜ਼ੀ ਨਹੀਂ ਆਉਂਦੀ। ਤੂੰ ਕੌਨਸਲਰਾਂ ਨੂੰ ਦੱਸ ਦੇ। " ਉਸ ਨੇ ਗੱਲ ਕਰਦੀ ਨੇ, ਸੱਜੇ ਪਾਸੇ ਦੀ ਗੱਲ਼ ਚੂੰਨੀ ਨਾਲ ਲੁਕੋਈ ਰੱਖੀ। ਮੇਰਾ ਪੂਰਾ ਧਿਆਨ ਚੂੰਨੀ ਥੱਲੇ ਦੇ ਹਿੱਸੇ ਵਿੱਚ ਸੀ। ਮੈਂ ਉਸ ਦਾ ਚੇਹਰਾ ਜਾਂਚ ਰਹੀ ਸੀ। ਉਸ ਦਾ ਚਿਹਰਾ ਬਹੁਤ ਡਰਿਆ ਲੱਗਦਾ ਸੀ। ਮੈਂ ਉਸ ਨੂੰ ਕੁਰਸੀ ਉਤੇ ਬੈਠਣ ਦਾ ਇਸ਼ਾਰਾ ਕੀਤਾ। ਉਸ ਨੁੰ ਕਿਹਾ, " ਜੇ ਤੇਰੇ ਕੰਮਰੇ ਵਿੱਚ ਪਾਣੀ ਆ ਗਿਆ ਹੈ। ਇਸ ਗੱਲ ਉਤੇ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਤੈਨੂੰ ਹੋਰ ਬਿਡ ਦੇ ਦਿੰਦੇ ਹਾਂ। " ਮੈਂ ਕੌਨਸਲਰ ਕਰਨ ਵਾਲੀਆਂ ਕੁੜੀਆਂ ਨੂੰ ਰੇਡੀਉ ਉਤੇ ਦੱਸ ਦਿੱਤਾ। ਉਹ ਫੱਟਾਫਟ ਸਾਡੇ ਕੋਲੇ ਆ ਗਈਆਂ। ਉਸ ਨੂੰ ਨਵੇਂ ਕੰਮਰੇ ਦਾ ਕਾਡ ਦੇ ਦਿੱਤਾ।

ਹੁਣ ਉਸ ਨੇ ਮੇਰੇ ਵੱਲ ਬੜੀ ਅਜੀਬ ਜਿਹੀ ਤੱਕਣੀ ਨਾਲ ਦੇਖਿਆ। ਮੇਰੀ ਸਾਰੀ ਸੁਰਤ ਉਸੇ ਉਤੇ ਟਿੱਕੀ ਸੀ। ਉਸ ਦੀਆਂ ਅੱਖਾਂ ਵਿੱਚੋਂ ਅਥਰੂ ਟੱਪਕਣ ਲੱਗ ਗਏ। ਮੈਂ ਨੂਰਾਂ ਨੂੰ ਅੱਖ ਦੇ ਇਸ਼ਾਰੇ ਨਾਲ ਉਥੋਂ ਜਾਂਣ ਲਈ ਕਹਿ ਦਿੱਤਾ। ਕੁੜੀ ਉਦੋਂ ਹੀ ਚਲੀ ਗਈ। ਇਹ ਔਰਤ ਮੈਨੂੰ 50 ਕੁ ਸਾਲਾਂ ਦੀ ਲੱਗ ਰਹੀ ਸੀ। ਮੈਂ ਉਸ ਨੂੰ ਕਿਹਾ, " ਕੰਮਰੇ ਵਿੱਚ ਪਾਣੀ ਆਏ ਕਰਕੇ, ਰੋਣ ਦੀ ਲੋੜ ਨਹੀਂ ਹੈ। ਸਵੇਰੇ ਆ ਕੇ ਬੰਦਿਆਂ ਨੇ, ਹੀਟਰ ਲਾ ਦੇਣੇ ਹਨ। ਦੋ ਦਿਨਾਂ ਵਿੱਚ ਸੁਕ ਜਾਵੇਗਾ। ਤੁਸੀਂ ਹੁਣ ਬੇਫ਼ਿਕਰ ਹੋ ਕੇ, ਸੌ ਜਾਵੋ। " ਉਸ ਦਾ ਰੋਣਾਂ ਹੋਰ ਊਚੀ ਹੋ ਗਿਆ। ਮੈਂ ਕਿਸੇ ਨੂੰ ਰੌਂਦੇ ਨਹੀਂ ਦੇਖ ਸਕਦੀ। ਮੈਂ ਉਸ ਨੂੰ ਅੱਖਾਂ ਪੂੰਝਣ ਲਈ ਪੇਪਰ ਦੇ ਦਿੱਤਾ। ਇੱਕ ਬਾਰ ਫਿਰ ਕਿਹਾ, " ਸੁੱਖੀ ਸਾਦੀ, ਕਵੇਲੇ ਨਹੀਂ ਰੋਈਦਾ। " ਉਸ ਨੇ ਗਲ਼ੇ ਨੂੰ ਸਾਫ਼ ਕੀਤਾ। ਉਹ ਹੁੰਝੂ ਸਾਫ਼ ਕਰਨ ਲੱਗੀ, ਤਾਂ ਉਸ ਦੀ ਗੱਲ਼ ਮੈਨੂੰ ਦਿੱਸ ਪਈ। ਸਾਰੀ ਗੱਲ਼ ਸੁੱਜੀ ਹੋਈ ਸੀ। ਸੱਜੇ ਪਾਸੇ ਸਾਰੇ ਮੂੰਹ ਉਤੇ ਟੰਕੇ ਲੱਗੇ ਹੋਏ ਸਨ। ਉਸ ਤੋਂ ਚੰਗੀ ਤਰਾਂ ਬੋਲ ਵੀ ਨਹੀਂ ਹੁੰਦਾ ਸੀ। ਉਸ ਨੇ ਕਿਹਾ, " ਸੁਖ ਕਰਮਾਂ ਵਿੱਚ ਕਿਥੇ ਹੈ? ਮੇਰਾ ਪਤੀ ਤੇ ਬੇਟਾ ਬਹੁਤ ਸ਼ਰਾਬ ਪੀਂਦੇ ਹਨ। ਹਰ ਰੋਜ਼ ਘਰੇ ਭੜਥੂ ਪੈਂਦਾ ਹੈ। ਕੱਲ ਸਵੇਰੇ ਮੈਂ ਬੇਟੇ ਨੂੰ ਸਮਝਾ ਰਹੀ ਸੀ। ਇੰਨੀ ਸ਼ਰਾਬ ਨਾਂ ਪੀਆ ਕਰ। ਤੇਰੀ ਗਿਆਰਵੀਂ ਦੀ ਪੜ੍ਹਾਈ ਖ਼ਰਾਬ ਹੁੰਦੀ ਹੈ। ਸਕੂਲ ਵੀ ਕਦੇ-ਕਦੇ ਹੀ ਜਾਂਦਾ ਹੈ। ਮੇਰੇ ਪਤੀ ਦੀ ਪੀਤੀ ਹੋਈ ਸੀ। ਉਸ ਨੇ ਕਿਹਾ, " ਮੇਰਾ ਪੁੱਤਰ ਜੁਵਾਨ ਹੋ ਗਿਆ ਹੈ। ਹੁਣ ਮਾਂ ਦੀ ਬੁੱਕਲ ਵਿੱਚ ਵੜ ਕੇ ਬੈਠਣ ਦਾ, ਇਸ ਦਾ ਸਮਾਂ ਲ਼ੰਘ ਗਿਆ ਹੈ। ਹੁਣ ਇਹ ਤੇਰਾ ਦੁੱਧ ਨਹੀਂ ਚੁੰਗਦਾ। ਮੇਰਾ ਪੁੱਤ ਜਵਾਨ ਹੋ ਗਿਆ ਹੈ। ਮੇਰੇ ਬਰਾਬਰ ਦਾ ਹੋ ਗਿਆ ਹੈ। " ਦੋਂਨੇ ਸਵੇਰੇ-ਸਵੇਰੇ ਸ਼ਰਾਬ ਪੀਂਦੇ ਸਨ। ਬੇਟੇ ਨੇ ਮੈਨੂੰ ਧੱਕਾ ਮਾਰਿਆ। ਮੇਰਾ ਮੂੰਹ ਸਟੀਲ ਦੇ ਗਲਾਸ ਉਤੇ ਲੱਗਾ। ਪੂਰਾ ਗਲਾਸ ਚਮੜੀ ਵਿੱਚ ਧਸ ਗਿਆ। ਮੁੰਡੇ ਨੇ, ਖੂਨ ਦੇਖ ਕੇ ਆਪ ਹੀ ਐਬੂਲੈਸ ਨੂੰ ਫੋਨ ਕਰ ਦਿੱਤਾ। ਆਪ ਹੀ ਉਨਾਂ ਸਾਰਾ ਕੁੱਝ ਦਸ ਦਿੱਤਾ। ਸ਼ੋਸ਼ਲ ਵਰਕਰ ਵਾਲੀ ਕੁੜੀ ਮੈਨੂੰ ਅੱਜ ਹੀ ਇਥੇ ਛੱਡ ਗਈ ਹੈ। ਘਰ ਤੋਂ ਬਗੈਰ ਨੀਂਦ ਨਹੀਂ ਆਉਂਦੀ। "

ਮੱਤਲੱਬ ਸਾਫ਼ ਜਾਹਰ ਸੀ। ਉਸ ਨਾਲ ਜੋ ਹੋਇਆ ਸੀ। ਉਸ ਵਾਰੇ ਉਸ ਨੂੰ ਇੰਨਾਂ ਗੁੱਸਾ ਨਹੀਂ ਸੀ। ਘਰ ਨਾਲ ਵੱਧ ਲਗਾਉ ਸੀ। ਮੈਂ ਉਸ ਨੂੰ ਪੁੱਛਿਆ , " ਜੇ ਤੂੰ ਘਰ ਜਾਂਣਾ ਹੈ, ਜਾ ਸਕਦੀ ਹੈ। ਜੇ ਤੈਨੂੰ ਲੱਗਦਾ ਹੈ। ਉਥੇ ਕੋਈ ਖਤਰਾ ਨਹੀਂ ਹੈ। " ਉਸ ਨੇ ਦੱਸਿਆ, " ਐਬੂਲੈਸ ਦੇ ਕਮਰਚਾਰੀਆਂ ਨੇ ਪੁਲੀਸ ਸੱਦ ਲਈ, ਉਹ ਮੇਰੇ ਬੇਟੇ ਉਤੇ ਪਰਚਾ ਕੱਟ ਗਏ ਹਨ। ਉਸ ਨੂੰ ਨਾਲ ਲੈ ਗਏ ਸੀ। ਅੱਜ ਜ਼ਮਾਨਤ ਹੋ ਗਈ ਹੈ। ਕਨੂੰਨ ਮੁਤਾਬਿਕ, ਅਸੀਂ ਇੱਕ ਸਾਥ ਨਹੀਂ ਰਹਿ ਸਕਦੇ। ਹੁਣ ਕੇਸ ਦਾ ਕੀ ਹੋਵੇਗਾ? ਉਨੇ ਕਿਹੜਾ ਜਾਂਣ ਕੇ ਧੱਕਾ ਦਿੱਤਾ ਸੀ? ਉਹ ਕਿਵੇਂ ਬਚ ਸਕਦਾ ਹੈ? ਇਥੇ ਤਾਂ ਕਿਸੇ ਨੂੰ ਕੁੱਟਣ ਦੀ ਸਜਾ ਵੀ ਬੰਦਾ ਮਾਰਨ ਜਿੰਨੀ ਹੈ। ਉਝ ਤਾਂ ਮੇਰੇ ਪਤੀ, ਪੁੱਤਰ ਦਾ ਵੀ ਅੰਮ੍ਰਿੰਤ ਛੱਕਿਆ ਹੈ। " ਮੈਨੂੰ ਉਸ ਉਤੇ ਤਰਸ ਵੀ ਆ ਰਿਹਾ ਸੀ। ਬਿਚਾਰੀ ਕੁੱਟ ਖਾ ਕੇ ਵੀ ਪੁੱਤਰ ਨੂੰ ਕਨੂੰਨ ਹੱਥੋਂ ਬਚਾਉਣਾਂ ਚਹੁੰਦੀ ਹੈ। ਮੈਂ ਉਸ ਨੂੰ ਕਿਹਾ, " ਆਪਣੇ ਪੰਜਾਬੀ ਤਾਂ ਸੌਖੇ ਤਰੀਕੇ ਨਾਲ ਹੀ, ਕੇਸ ਡਿਸਮਿਸ ਕਰਾ ਲੈਂਦੇ ਹਨ। ਤੂੰ ਵੀ ਕਹਿ ਦੇਵੀ, ਆਪੇ ਡਿੱਗੀ ਸੀ। ਅੰਗਰੇਜ਼ੀ ਨਹੀਂ ਆਉਂਦੀ ਸੀ। ਮੈਨੂੰ ਪੁਲੀਸ ਔਫ਼ੀਸਰ ਨੂੰ ਸਮਝਾਉਣਾ ਨਹੀਂ ਆਇਆ। ਚਾਰਜ਼ ਤਾ ਡਰੌਪ ਹੋ ਕੇ ਲਹਿ ਜਾਵੇਗਾ। ਪਰ ਹੋ ਸਕਦਾ ਹੈ, ਤੇਰੇ ਮੁੰਡੇ ਦਾ ਦਿਲ ਕੁੱਟ-ਮਾਰ ਕਰਨ ਵਿੱਚ ਹੋਰ ਮਾਹਰ ਹੋ ਜਾਵੇ। " ਉਸ ਨੇ ਕਿਹਾ," ਉਦੋਂ ਦੀ ਉਦੋਂ ਦੇਖੀ ਜਾਵੇਗੀ। ਇੱਕ ਗੱਲ ਦੱਸ, ਇਹ ਮੁਸਲਮਾਨ ਕੁੜੀ ਇਥੇ ਕਿਵੇਂ ਆਈ ਹੈ? ਮੈਨੂੰ ਬਹੁਤ ਚਲਾਕ ਲੱਗਦੀ ਹੈ। ਇਹ ਵੀ ਕਨੇਡਾ ਆ ਕੇ ਅਜ਼ਾਦ ਹੋ ਗਈਆਂ ਹਨ। " ਮੈਂ ਉਸ ਨੂੰ ਕਿਹਾ, " ਆਪਦੀ ਹੀ ਸਿਰ ਦਰਦੀ ਨਹੀਂ ਮੁੱਕਦੀ। ਆਪਾਂ ਕਿਸੇ ਦੀਆਂ ਗੱਲਾਂ ਕਿਉਂ ਕਰਨੀਆਂ ਹਨ? ਪਰ ਇਹ ਜੋ ਕੰਮ ਸ਼ੁਰੂ ਕਰਨ ਲੱਗੀ ਹੈ। ਆਪਣੇ ਪੰਜਾਬੀਆਂ ਦੀ ਵੀ, ਅਦਾਲਤ ਤੇ ਹੋਰ ਥਾਵਾਂ ਉਤੇ, ਪੰਜਾਬੀ ਨੂੰ ਅੰਗਰੇਜੀ , ਅੰਗਰੇਜੀ ਨੂੰ ਪੰਜਾਬੀ ਬੋਲਣ ਵਿੱਚ ਮਦੱਦ ਕਰਿਆ ਕਰੇਗੀ। "


Comments

Popular Posts