ਰੱਬ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ, ਆਪ ਹੀ ਸਭ ਨੂੰ ਅੰਨ-ਜਲ, ਲੋੜ ਦੀਆਂ ਵਸਤੂਆਂ ਦਿੰਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
23/08/2013. 349
ਤੇਰੀ ਸਿਫ਼ਤ ਕਰਨ ਵਾਲੇ ਤੇਰੇ ਵਿੱਚ ਹੀ ਰੱਚ ਜਾਂਦੇ ਹਨ। ਮੇਰੇ ਮਾਲਕ ਪ੍ਰਭੂ ਤੂੰ ਬਹੁਤ ਡੂਘੇ, ਵੱਡੇ, ਵਿਸ਼ਾਲ ਦਿਲ ਵਾਲਾ ਗੁਣਾਂ ਵਾਲਾ ਹੈ। ਕੋਈ ਨਹੀਂ ਜਾਣਦਾ ਤੂੰ ਕਿੰਨੇ ਵੱਡਾ ਚੌੜਾ ਹੈ। ਬਹੁਤ ਸਾਰੇ ਜੀਵਾਂ, ਮਨੁੱਖਾਂ ਨੇ ਆਪਣੀ ਸੁਰਤ ਪ੍ਰਭੂ ਧਿਆਨ ਵਿੱਚ ਜੋੜੀ ਹੈ। ਉਨਾਂ ਨੇ ਤੇਰੀ ਬਹੁਤ ਕਦਰ ਵੱਡਿਆਈ ਕੀਤੀ ਹੈ। ਵੱਡੇ ਵਿਦਿਆ ਦੇ ਮਾਹਰ ਬਹੁਤ ਵੱਡੇ ਵਿਦਵਾਨ ਹੋਰ ਵੀ ਵੱਡੇ ਗਿਆਨ ਵਾਲਿਆਂ ਨੇ ਕੋਸ਼ਸ਼ ਕੀਤੀ। ਉਹ ਤੇਰੀ ਭੋਰਾ ਵੀ ਪ੍ਰਸੰਸਾ ਨਹੀਂ ਕਰ ਸਕੇ। ਤੇਰੀ ਵੱਡਿਆਈ ਬਹੁਤ ਵੱਡੀ ਹੈ। ਜੇ ਤੈਨੂੰ  ਵੱਡਾ-ਵੱਡਾ ਕਹੀ ਜਾਈਏ, ਉਸ ਨਾਲ ਤੈਨੂੰ ਕੋਈ ਫ਼ਰਕ ਨਹੀਂ ਪੈਦਾਂ। ਸਾਰੇ ਸੱਚੇ ਕੰਮ ਸਾਰੇ ਤਪ, ਕਸ਼ਟ, ਸਮਾਧੀਆਂ ਸਾਰੀਆਂ ਵੱਡਿਆਈਆਂ, ਤੇਰੀ ਸ਼ਕਤੀ ਨਾਲ ਕੀਤੀਆਂ ਜਾਂਦੀਆਂ ਹਨ। ਸਿਧਾ ਜੋਗੀਆਂ ਦੀਆਂ ਸਮਾਧੀਆਂ ਬਾਰੇ ਸਭ ਪਾਪਤੀਆਂ ਹਨ। ਰੱਬ ਦੀਆਂ ਸ਼ਕਤੀਆਂ ਬਗੈਰ ਜੋਗੀਆਂ, ਸਿਧਾ ਨੇ ਸਿਧੀ, ਸਫਲਤਾ, ਉਸ ਰੱਬ ਨੂੰ ਨਹੀਂ ਹਾਂਸਲ ਕੀਤਾ। ਮੇਹਰ ਨਾਲ ਦੀ ਨਜ਼ਰ ਨਾਲ ਸਫ਼ਲਤਾ ਹਾਸਲ ਹੋਈ ਹੈ। ਤਾਂਹੀ ਕੋਈ ਜੋਗੀਆਂ ਨੂੰ ਔਕੜ ਨਹੀਂ ਆਈ। ਕਹਿੱਣ ਵਾਲਾ ਬਿਚਾਰਾ ਕੀ ਕਰ ਸਕਦਾ ਹੈ? ਤੇਰੇ ਭੰਡਾਰੇ ਚੰਗਾਈਆਂ ਨਾਲ, ਪਵਿੱਰਤਾ ਨਾਲ ਭਰੇ ਪਏ ਹਨ। ਜਿਸ ਜੀਵ ਨੂੰ ਤੂੰ ਮੇਹਰ ਨਾਲ ਆਪਣੇ ਗੁਣ ਦਿੰਦਾ ਹੈ। ਉਸ ਨੇ ਹੋਰ ਕਿਸੇ ਤੋਂ ਕੀ ਲੈਣਾਂ ਹੈ। ਕੋਈ ਹੋਰ ਉਸ ਦਾ ਕੁੱਝ ਨਹੀਂ ਵਿਗਾੜ ਸਕਦਾ। ਨਾਨਕ ਜੀ ਨੇ ਲਿਖਿਆ ਹੈ। ਜੀਵ ਨੂੰ ਸੱਚਾ ਰੱਬ ਹੀ ਚੰਗਾ ਸੋਹਣਾਂ ਬਣਾਂਉਂਦਾ ਹੈ।
ਰੱਬ ਦਾ ਨਾਂਮ ਲੈ ਕੇ ਜਿਉਂਦਾ ਹਾਂ। ਰੱਬ ਦਾ ਨਾਂਮ ਲੈਣ ਲਈ ਜਿਉਣਾਂ ਹੈ। ਜੇ ਰੱਬ ਵਿਸਰੇ ਨਾਂ ਚਿਤ ਨਾਂ ਆਵੇ ਤਾਂ ਮੈਂ ਮਰ ਜਾਵਾਂ। ਸੱਚੇ ਰੱਬ ਦਾ ਸੁਚਾ-ਸੱਚਾ ਨਾਂਮ ਲੈਣਾਂ ਮੁਸ਼ਕਲ ਹੈ। ਜਦੋਂ ਜੀਵ ਨੂੰ ਰੱਬ ਦੇ ਨਾਂਮ ਦੀ ਭੁੱਖ ਲੱਗਦੀ ਹੈ। ਰੱਬ ਨੂੰ ਯਾਦ ਕਰਨ, ਪਿਆਰ ਦੀ ਭੁੱਖ ਨਾਲ ਦੁੱਖ ਯਾਦ ਨਹੀਂ ਰਹਿੰਦੇ, ਵਿਸਰ ਜਾਂਦੇ ਹਨ। ਮੇਰੀ ਮਾਂ ਉਹ ਰੱਬ ਮੈਂਨੂੰ ਕਿਉਂ ਵਿਸਰ ਸਕਦਾ ਹੈ। ਵਿਸਰ ਨਹੀਂ ਸਕਦਾ ਹੈ। ਉਹ ਮਾਲਕ ਸੱਚਾ ਪੁਰਖ ਹੈ। ਉਸ ਦਾ ਨਾਂਮ ਸੱਚਾ ਹੈ। ਸੱਚੇ ਰੱਬ ਦੇ ਨਾਂਮ ਦੀ ਭੋਰਾ, ਰੱਤੀ ਭਰ  ਪ੍ਰਸੰਸਾਂ ਕੀਤੀ ਹੈ। ਇੰਨੀ ਕੁ ਰਾਈ ਜਿੰਨੀ ਪ੍ਰਸੰਸਾਂ ਕਰਨ ਲਈ ਬੋਲ-ਬੋਲ ਥੱਕ ਗਏ ਹਨ। ਪਰ ਉਸ ਬਾਰੇ ਕੁੱਝ ਵੀ ਜਾਣ ਨਹੀਂ ਸਕੇ। ਉਸ ਦੇ ਗੁਣਾਂ ਦੀ  ਨੂੰ ਹਾਂਸਲ ਨਹੀਂ ਕਰ ਸਕੇ।  ਜੇ ਸਾਰੇ ਜੀਵ ਮਨੁੱਖ ਸਬ ਰਲ ਕੇ ਗੁਣਾਂ ਦੀ ਮਹਿਮਾਂ ਕਰਨ ਲੱਗਣ। ਨਾਂ ਤਾਂ ਪ੍ਰਭੂ ਵਧਣ ਲੱਗਾ ਹੈ। ਨਾਂ ਹੀ ਛੋਟਾ ਹੋਣ ਲੱਗਾ ਹੈ। ਰੱਬ ਮਰਦਾ ਨਹੀਂ ਹੈ। ਨਾਂ ਹੀ ਉਦਾਸ ਹੁੰਦਾ ਹੈ। ਉਹ ਸਾਰੇ ਜੀਵਾਂ ਨੂੰ ਦਿੰਦਾ ਹੈ। ਕਦੇ ਤੋਟ ਨਹੀ ਆਉਂਦੀ। ਰੱਬ ਜੀ ਦੇ ਇਹ ਗੁਣ, ਕੌਤਕ ਹਨ। ਉਸ ਵਰਗਾ ਹੋਰ ਕੋਈ ਨਹੀਂ ਹੈ। ਨਾਂ ਹੀ ਕੋਈ ਹੋਇਆ ਹੈ। ਨਾਂ ਹੀ ਕੋਈ ਹੋ ਸਕਦਾ ਹੈ। ਜਿੱਡਾਂ ਪ੍ਰਭੂ ਵਿਸ਼ਾਲ ਤੂੰ ਆਪ ਹੈ। ਉਹੋਂ ਜਿਹੇ ਤੇਰੇ ਭੰਡਾਰ ਵਸਤੂਆਂ ਹਨ। ਜਿਸ ਨੇ ਦਿਨ ਰਾਤ ਬਣਾਏ ਹਨ। ਜਿਹੜੇ ਜੀਵ ਐਸੇ ਦਾਤੇ ਨੂੰ ਭੁੱਲ ਜਾਂਦੇ ਹਨ। ਉਹ ਮਾੜੇ ਕਰਮਾਂ ਵਾਲੇ, ਉਸ ਦੇ ਕਿਤੇ ਕੰਮਾਂ ਨੂੰ ਭੁੱਲ ਜਾਂਦੇ ਹਨ। ਨਾਨਕ ਜੀ ਨੇ ਲਿਖਿਆ ਹੈ ਉਹ ਜੀਵ ਮਾੜੇ ਕਰਮਾਂ ਵਾਲੇ ਹਨ।
ਉਸ ਮਾਲਕ ਦੀ ਮਰਜ਼ੀ ਹੈ। ਹੌਸਲਾ, ਪਿਆਰ ਦੇਵੇ।  ਉਸ ਦੀ ਮਰਜ਼ੀ ਹੈ, ਮੰਗਤੇ ਨੂੰ ਦੁਰਕਾਰ ਦੇਵੇ। ਮੰਗਤੇ ਨੂੰ ਭੀਖ ਦੇਣ ਵਿਚ ਹੀ ਮਾਲਕ ਦੀ ਵੱਡਿਆਈ ਹੈ। ਕੋਈ ਮੰਗਤਾ ਕਿਸੇ ਭੀ ਜਾਤ ਦਾ ਹੋਵੇ। ਪ੍ਰਭੂ ਦੇ ਦਰ ਤੇ ਪੁਕਾਰ ਕਰੇ। ਉਹ ਜਾਤ ਨਹੀਂ ਪੁੱਛਦਾ। ਰੱਬ ਦੇ ਦਰਬਾਰ ਵਿੱਚ ਕੋਈ ਜਾਤ ਨਹੀਂ ਹੈ। ਸਬ ਰੱਬ ਦੇ ਪਿਆਰੇ ਹਨਹਰੇਕ ਜੀਵ ਦੇ ਅੰਦਰ ਹੋ ਕੇ, ਪ੍ਰਭੂ ਆਪ ਹੀ ਪ੍ਰੇਰਨਾ ਕਰ ਕੇ ਜੀਵ ਪਾਸੋਂ ਪੁਕਾਰ ਕਰਾਂਦਾ ਹੈ। ਹਰੇਕ ਵਿਚ ਹੋ ਕੇ ਆਪ ਪੁਕਾਰ ਸੁਣਦਾ ਪ੍ਰਭੂ ਤੂੰ ਸ੍ਰਿਸਟੀ ਦਾ ਸਿਰਜਣਹਾਰ ਸਭ ਦਾ ਰਾਖਾ, ਪਾਲਣ ਵਾਲਾ, ਪੈਦਾ ਕਰਨ ਵਾਲਾ ਹੈਂ। ਉਸ ਨੂੰ ਜਗਤ ਦੀ ਝੇਪ ਨਹੀਂ ਰਹਿੰਦੀ। ਜਗਤ ਉਸ ਦਾ ਕੁਝ ਵਿਗਾੜ ਨਹੀਂ ਸਕਦਾ।
ਰੱਬ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ, ਆਪ ਹੀ ਸਭ ਨੂੰ ਅੰਨ-ਜਲ, ਲੋੜ ਦੀਆਂ ਵਸਤੂਆਂ ਦਿੰਦਾ ਹੈ। ਬੰਦੇ, ਜੀਵਾਂ ਨੂੰ ਭੈੜੀ ਮਤਿ ਵਲੋਂ ਵਰਜਦਾ ਹੈ। ਸਤਿਗੁਰੂ ਦੀ ਕਿਰਪਾ ਨਾਲ ਪ੍ਰਭੂ ਜਿਸ ਦੇ ਮਨ ਵਿਚ ਆ ਵੱਸਦਾ ਹੈ। ਬੰਦੇ ਦੇ ਮਨ ਵਿਚ ਆਪਣੀ ਯਾਦ, ਪ੍ਰੇਮ, ਪਿਆਰ ਰੱਬ ਪਿਆਰਾ ਆਪ ਕਰਾਂਉਂਦਾ ਹੈ। ਜਿਨ੍ਹਾਂ ਦੇ ਅੰਦਰ ਪਿਆਰ ਦੀ ਘਾਟ ਹੈ। ਉਹਨਾਂ ਨੂੰ ਆਪ ਹੀ ਰੱਬੀ ਬਾਣੀ ਸਿਮਰਨ ਦੀ ਯਾਦ, ਪ੍ਰੇਮ, ਪਿਆਰ ਰੱਬ ਆਪ ਨਹੀਂ ਕਰਾਂਉਂਦਾ। ਸਤਿਗੁਰੂ ਨਾਨਕ ਆਖਦੇ ਹਨ। ਜਿਸ ਕਿਸੇ ਨੂੰ ਸਿਮਰਨ ਦੀ ਦਾਤ ਪ੍ਰਭੂ ਦਿੰਦਾ ਹੈ। ਉਸ ਪਾਸੋਂ ਅੱਗੇ ਕਰਮਾਂ ਦਾ ਲੇਖਾ ਨਹੀਂ ਮੰਗਦਾ। ਉਹ ਜੀਵ ਕੋਈ ਅਜੇਹੇ ਕਰਮ ਕਰਦਾ ਹੀ ਨਹੀਂ ਜਿਸ ਕਰਕੇ ਕੋਈ ਗੱਲ਼ਤੀ ਹੋਵੇ। ਮਨ ਦੇ ਫੁਰਨੇ ਛੈਣੇ ਤੇ ਪੈਰਾਂ ਦੇ ਘੁੰਘਰੂ ਹਨ। ਦੁਨੀਆ ਦਾ ਮੋਹ ਢੋਲਕੀ ਹੈ। ਇਹ ਵਾਜੇ ਵੱਜ ਰਹੇ ਹਨ। ਪ੍ਰਭੂ ਦੇ ਨਾਮ ਤੋਂ ਸੁੰਨਾਂ ਮਨ ਮਾਇਆ ਦੇ ਹੱਥਾਂ ਤੇ ਨੱਚ ਰਿਹਾ ਹੈ।  ਸਰੀਰਕ ਸ਼ਕਤੀ ਕਾਂਮ ਨੂੰ ਕਾਬੂ ਨਹੀਂ ਕੀਤਾ ਜਾ ਸਕਦਾ। ਨਾਂ ਹੀ ਕੋਈ ਕਿਸੇ ਦੇ ਮਰਨ ਉਤੇ ਮਰਦਾ ਹੈ। ਐਸੇ ਪਖੰਡ ਕਰਨੇ ਨਾਲ ਰੱਬ ਮਿਲਦਾ ਹੈ। ਪ੍ਰਭੂ ਨਾਨਕ ਨਾਮ ਨੂੰ ਚੇਤੇ ਕਰਕੇ ਸਦਕੇ ਜਾਂਦਾਂ ਹਾਂ। ਨਾਮ ਤੋਂ ਬਿਨਾ ਦੁਨੀਆਂ ਮਾਇਆ ਦੇ ਹਨੇਰ ਵਿੱਚ ਲੱਗੀ ਹੈ।
ਚੇਲੇ ਨੇ ਗੁਰੂ ਦੀ ਸੇਵਾ ਕਰਨੀ ਹੁੰਦੀ ਹੈ। ਸਗੋਂ ਚੇਲਾ ਹੀ ਗੁਰੂ ਤੋਂ ਖਾਂਦਾ ਹੈ। ਤਾਂ ਰੋਟੀ ਦੀ ਖ਼ਾਤਰ ਹੀ ਚੇਲਾ ਦਾ ਗੁਰੂ ਨਾਲ ਪਿਆਰ ਬਣਦਾ ਹੈ। ਜੇ ਸੌ ਸਾਲ ਮਨੁੱਖ ਜੀਉ ਲਵੇ, ਸੌਖਾ ਖਾਣ-ਪੀਣ ਬਣਿਆ ਰਹੇ। ਇਹ ਉਮਰ ਵਿਅਰਥ ਹੈ। ਬੰਦੇ ਇਕ ਦੂਜੇ ਨੂੰ ਵੇਖ ਕੇ ਆਪਣਾ ਜਾਣ ਕੇ ਆਪੋ ਵਿਚ ਪਿਆਰ ਦਾ ਜਜ਼ਬਾ ਨਹੀਂ ਵਰਤਦੇ। ਦੁਨੀਆਂ ਨੂੰ ਲੈਣ ਦੇਣ ਤੋਂ ਬਿਨਾ ਨਹੀਂ ਰਹਿੰਦਾ ਸਰਦਾ। ਰਾਜਾ, ਹਾਕਮ ਤਾਂ ਇਨਸਾਫ਼ ਕਰਦਾ ਹੈ। ਜੇ ਉਸ ਨੂੰ ਦੇਣ ਲਈ ਪਰਜਾ ਦੇ ਹੱਥ ਪੱਲੇ ਮਾਇਆ ਹੋਵੇ। ਜੇ ਕੋਈ ਕਿਸੇ ਅੱਗੇ, ਰੱਬ ਦਾ ਵਾਸਤਾ ਪਾਏ, ਉਸ ਦੀ ਪੁਕਾਰ ਕੋਈ ਨਹੀਂ ਸੁਣਦਾ। ਅਸਲ ਵਿੱਚ ਰੱਬ ਨੂੰ ਕੋਈ ਜਾਂਣਦਾ ਕੁੱਝ ਨਹੀਂ ਹੈ। ਰੱਬ ਦਾ ਡਰ ਨਹੀਂ ਹੈ। ਸਤਿਗੁਰ ਨਾਨਕ ਆਖਦੇ ਹਨ, ਦੇਖਣ ਨੂੰ  ਬੰਦੇ ਦੀ ਸ਼ਕਲ ਹੈ। ਬੰਦਾ ਹੀ ਨਾਮ ਹੈ। ਮਨੁੱਖ ਉਹ ਕੁੱਤੇ ਵਾਂਗ ਕਰਦਾ ਹੈ। ਜੋ ਮਾਲਕ ਦੇ ਦਰ ਉਤੇ ਰੋਟੀ ਦੀ ਖ਼ਾਤਰ ਹੁਕਮ ਮੰਨਦਾ ਹੈ। ਸਤਿਗੁਰੂ ਦੀ ਮਿਹਰ ਨਾਲ ਸੰਸਾਰ ਵਿਚ ਆਪਣੇ ਆਪ ਨੂੰ ਪਰੋਹੁਣਾ ਸਮਝੇ। ਤਾਂਹੀਂ ਬੰਦਾ ਭਗਵਾਨ ਦੇ ਦਰਬਾਰ ਵਿਚ ਕੁਝ ਇੱਜ਼ਤ-ਮਾਂਣ ਲੈ ਸਕਦਾ ਹੈ।

Comments

Popular Posts