ਰਾਤ ਨੂੰ ਫ਼ੈਸਲੇ ਕਿਉਂ ਨਹੀਂ ਕਰੀਦੇ?
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਸੀਤਲ ਬਹੁਤ ਖੁਸ਼ ਸੀ ਉਸ ਦੇ ਮਨ ਦੀ ਇੱਛਾ ਪੂਰੀ ਹੋ ਗਈ ਸੀ। ਸੁਖ ਉਸ ਦੇ ਹਾਣ ਦਾ ਸੀ। ਉਸ ਉਮਰ ਤਾਂ ਪੁੱਛੀ ਨਹੀਂ ਸੀ। ਬਰਾਬਰ ਖੜ੍ਹੇ ਫੱਬਦੇ ਸਨ। ਜੀਤੀ ਤੇ ਮੰਮੀ ਨੇ ਘਰ ਵੀ ਵਾਾਪਸ ਮੁੜਨਾਂ ਸੀ। ਜਦੋਂ ਉਹ ਟਰੱਕ ਕੋਲ ਵਾਪਸ ਗਈਆਂ। ਸੁਖ ਟਰੱਕ ਵਿੱਚ ਲੰਬਾਂ ਪਿਆ ਸੀ। ਹਵਾ ਆਉਣ ਲਈ ਟਾਕੀ ਖੋਲੀ ਹੋਈ ਸੀ। ਦੋਂਨਾਂ ਨੂੰ ਦੇਖ ਕੇ, ਉਠ ਕੇ ਸਟੇਰਿੰਗ ਸੀਟ ਉਤੇ ਬੈਠ ਗਿਆ। ਸੁਖ ਨੇ ਕਿਹਾ, " ਜੀਤ ਮੈ...ਂ ਮਾਲ ਲੱਦ ਕੇ ਹੁਣੇ ਤੁਰਨਾਂ ਹੈ। ਮੈਂ ਤੁਹਾਨੂੰ ਘਰ ਛੱਡ ਕੇ ਛੇਤੀ ਮੁੜਨਾਂ ਹੈ। " ਜੀਤ ਨੇ ਕਿਹਾ, " ਵੀਰੇ ਤੂੰ ਕੁੱਝ ਪੁੱਛਣਾਂ ਨਹੀਂ ਹੈ? ਅਸੀ ਸੀਤਲ ਦੇ ਘਰ ਕੀ ਗੱਲਾਂ ਕੀਤੀਆਂ ਹਨ? " ਸੁਖ ਨੇ ਜੀਤ ਵੱਲ ਤ੍ਰਿਸ਼ੀ ਨਜ਼ਰ ਨਾਲ ਦੇਖਿਆ, " ਜੀਤ ਮੈਂ ਤੁਹਾਡੀਆਂ ਦੋਂਨੇਂ ਸਹੇਲੀਆਂ ਦੀਆਂ ਗੱਲਾਂ ਤੋਂ ਕੀ ਲੈਣਾਂ ਹੈ? ਜੇ ਤੂੰ ਦੱਸਣਾ ਹੈ ਦੱਸ ਦੇ। " ਮੰਮੀ ਨੇ ਕਿਹਾ, " ਤੇਰੇ ਨਾਲ ਵਿਆਹ ਕਰਕੇ, ਸੀਤਲ ਨੂੰ ਘਰ ਲਿਆਉਣ ਦਾ ਪ੍ਰਬੰਧ ਕਰ ਲਿਆ ਹੈ। ਹੁਣ ਰਾਤ ਹੋ ਗਈ ਸੀ। ਰਾਤ ਨੂੰ ਫੈਸਲੇ ਨਹੀਂ ਕਰੀਦੇ, ਸਵੇਰੇ ਵਿਆਹ ਦਾ ਦਿਨ ਰੱਖ ਲੈਣਾਂ ਹੈ।"
ਸੁਖ ਨੇ ਕਿਹਾ, " ਰਾਤ ਨੂੰ ਫ਼ੈਸਲੇ ਕਿਉਂ ਨਹੀਂ ਕਰੀਦੇ? ਮੈਂ ਰਾਤੋਂ-ਰਾਤ 5000 ਦਾ ਗੇੜਾ ਲਾ ਲੈਣਾਂ। ਚੰਦ ਰਾਤ ਨੂੰ ਹੀ ਦਿਸਦੇ ਹਨ। ਰਾਤ ਨੂੰ ਉਹ ਹਰ ਕੰਮ ਹੋ ਜਾਂਦਾ ਹੈ, ਜੋ ਦਿਨੇ ਨਹੀਂ ਕਰ ਸਕਦੇ। " ਜੀਤ ਨੇ ਕਿਹਾ, " ਵੀਰੇ ਫ਼ਿਕਰ ਨਾਂ ਕਰ। ਕੱਲ ਵੀ ਆਇਆ। ਹੁਣ ਘਰ ਆ ਗਿਆ ਹੈ। " ਸੁਖ ਦੋਂਨਾਂ ਨੂੰ ਉਤਾਰ ਕੇ ਫਿਰ ਮੁੜਕੇ ਸੀਤਲ ਦੇ ਦਰਾ ਮੂਹਰੇ ਆ ਗਿਆ ਸੀ। ਉਸ ਨੇ ਦੋ ਹਾਰਨ ਮਾਰੇ। ਸੀਤਲ ਪੜ੍ਹ ਰਹੀ ਸੀ। ਟਰੱਕ ਦੇ ਹਾਰਨ ਦੀ ਅਵਾਜ਼ ਆਈ ਤਾ ਉਸ ਨੇ ਮਨ ਵਿੱਚ ਕਿਹਾ, " ਇਹ ਤਾ ਸੁਖ ਆ ਗਿਆ ਲੱਗਦਾ ਹੈ। ਹਾਏ ਰੱਬਾ ਇਸ ਵੇਲੇ, ਇੰਨੂੰ ਕੀ ਕੰਮ ਪੈ ਗਿਆ ? " ਸੀਤਲ ਨੇ ਮੰਮੀ ਨੂੰ ਕਿਹਾ, " ਮੈਂ ਬਾਹਰ ਖਾਂਣਾਂ ਖਾਣ ਜਾ ਰਹੀ ਹਾਂ। " ਬਗੈਰ ਮੰਮੀ ਦਾ ਜੁਆਬ ਸੁਣੇ ਉਹੋ ਘਰੋਂ ਬਾਹਰ ਆ ਗਈ। ਕਾਹਲੀ ਨਾਲ ਪੈਰ ਪੱਟਦੀ, ਟਰੱਕ ਵਿੱਚ ਆ ਬੈਠੀ। ਸੀਤਲ ਨੂੰ ਅੱਜ ਸੁਖ ਤੋਂ ਸੰਗ ਲੱਗ ਰਹੀ ਸੀ। ਅਜੀਬ ਜਿਹੀ ਕੰਬਣੀ ਲੱਗੀ ਹੋਈ ਸੀ। ਸੁਖ ਨੇ ਟਰੱਕ ਤੋਰ ਲਿਆ ਸੀ। ਸੁਖ ਨੇ ਕਿਹਾ, " ਤੈਨੂੰ ਪਤਾ, ਮੈਂ ਤਾ ਤੈਨੂੰ ਵਿਆਹ ਤੋਂ ਬਗੈਰ ਹੀ ਪਿਆਰ ਕਰਨਾਂ ਸੀ। ਮੈਂ ਤੈਨੂੰ ਘਰੇਲੂ ਝਮੇਲਿਆਂ ਵਿੱਚ ਰੁਲਣ ਨਹੀਂ ਦੇਣਾਂ ਚਹੁੰਦਾ ਸੀ। ਬਸ ਤੈਨੂੰ ਰੱਜ ਕੇ ਪਿਆਰ ਕਰਨ ਦੀ ਸਕੀਮ ਸੀ। ਮੰਮੀ ਤੇ ਜੀਤ ਨੇ ਹੋਰ ਹੀ ਫ਼ੈਸਲਾ ਲਿਆ। ਤੇਰਾ ਕੀ ਇਰਾਦਾ ਫਿਰ, ਬੋਲਦੀ ਨਹੀ? ਬਿਟ-ਬਿਟ ਮੈਨੂੰ ਕੀ ਦੇਖਦੀ ਹੈ। ਗੱਡੀ ਦਾ ਐਕਸੀਡੈਂਟ ਨਾਂ ਕਰਾਦੀ।"
ਸੀਤਲ ਨੇ ਕਿਹਾ, " ਐਕਸੀਡੈਂਟ ਤਾਂ ਹੋ ਗਿਆ ਹੈ। ਮੇਰੀ ਜਿੰਦਗੀ ਤਬਾਹ ਕਰੇਗਾਂ। ਹੁਣ ਤਾਂ ਨੁਕਸਾਨ ਹੀ ਨੁਕਸਾਨ ਹੈ। ਵਿਆਹ ਤੋਂ ਮੈਨੂੰ ਵੀ ਡਰ ਲੱਗਦਾ ਹੈ। ਮੰਮੀ ਕਹਿ ਗਏ ਹਨ, " ਸੁਖ ਹੁਣ ਮੇਰੀਆਂ ਰੋਟੀਆਂ ਪਸੰਦ ਨਹੀਂ ਕਰਦਾ। ਇਸ ਲਈ ਤੈਨੂੰ ਲੈ ਜਾਣਾ ਹੈ। ਕੀ ਮੈਨੂੰ ਨੌਕਰਾਣੀ ਬੱਣਾਂਉਣਾਂ ਹੈ। ਮੈਂ ਇਸ ਸਾਲ ਦੇ ਪੇਪਰ ਦੇ ਕੇ ਵਿਆਹ ਬਾਰੇ, ਸੋਚਾਂਗੀ। " ਸੁਖ ਨੇ ਗੱਡੀ ਰੋਕ ਲਈ। ਉਸ ਨੇ ਕਿਹਾ, " ਕੀ ਮੈਂ ਪੜ੍ਹਾ ਕੇ, ਤੈਨੂੰ ਠਾਣੇਦਾਰ ਬਾਣਉਣਾਂ ਹੈ? ਪੇਪਰਾਂ ਦੇ ਗੋਲ਼ੀਂ ਮਾਰ, ਹੁਣ ਤਾਂ ਮੈਨੂੰ ਬਹੁਤ ਛੇਤੀ ਹੈ, ਕਿ ਮੈਂ ਤੈਂਨੂੰ ਹਰ ਸਮੇਂ ਅੱਖਾਂ ਮੂਹਰੇ ਰੱਖਾ। ਅਸਲ ਵਿੱਚ ਮੈਂ ਵੀ ਉਹੀ ਚਹੁੰਦਾਂ ਹਾਂ। ਜੋ ਮੰਮੀ ਦੀ ਮਰਜ਼ੀ ਹੈ। ਮੈਂ ਚਾਰ ਦਿਨਾਂ ਦੀ ਹੀ ਉਡੀਕ ਕਰ ਸਕਦਾਂ ਹਾਂ। ਜੇ ਤੂੰ ਕੋਈ ਤਿੜ-ਫਿੜ ਕੀਤੀ, ਅੱਜ ਵੀ ਘਰ ਨਹੀਂ ਮੁੜਨ ਦੇਣਾਂ। ਤੂੰ ਚੱਲ ਨਾਲ ਹੀ, ਮਾਲ ਲੋਡ ਕਰਕੇ, ਦੋਂਨੇ ਇਕਠੇ ਗੇੜਾ ਲਾ ਕੇ ਆਉਂਦੇ ਹਾਂ। ਮੇਰਾ ਕੰਮ ਤੇ ਜਾਂਣ ਨੂੰ ਦਿਲ ਨਹੀਂ ਕਰਦਾ। ਅਚੰਬਾ ਜਿਹਾ ਲੱਗਾ ਹੋਇਆ। ਮੈਂ ਘਰ ਪੈਰ ਨਹੀਂ ਲਾਇਆ। ਤਾਂਹੀਂ ਸਿਧਾ ਤੇਰੇ ਕੋਲ ਆ ਗਿਆ। ਸੱਚ ਦੱਸਾਂ ਹੁਣ ਮੇਰੇ ਤੋਂ ਵਾ੍ਧੂ ਉਡੀਕ ਨਹੀਂ ਹੁੰਦੀ। ਦੱਸਿਆਂ ਨਹੀਂ ਕੀ ਇਰਾਦਾ ਹੁਣ ਤੇਰਾ?
ਸੀਤਲ ਨੇ ਕਿਹਾ, " ਮੈਂ ਦੱਸਾਂ ਆਪਦਾ ਇਰਾਦਾ, ਇਹ ਜੱਟਾਂ ਨੂੰ ਪਿਆਰ ਨਹੀਂ ਕਰਨਾਂ ਆਉਂਦਾ। ਰਹੇ ਨਾਂ ਜੱਟ ਦੇ ਜੱਟ। ਬਸ ਇਕੋ ਹੀ ਕੰਮ ਆਉਂਦਾ ਹੈ। ਜਿਵੇਂ ਲਾਣ ਲਤਾੜੀ ਦਾ, ਉਵੇਂ ਔਰਤ ਨਾਲ ਕਰਦੇ ਨੇ। ਕੱਣਕ, ਮੱਕੀ, ਛੋਲਿਆ ਦਾ ਬੀਜ ਧਰਤੀ ਵਿੱਚ ਪਾਉਣ ਵਾਂਗ, ਉਦੋਂ ਹੀ ਬੱਚਾ ਹੋਣ ਵਾਲਾ ਕਰ ਦਿੰਦੇ ਹਨ। ਸ਼ਹਿਰੀਏ, ਪਹਿਲਾਂ ਗਟਾਰ ਤੇ ਹੱਥ ਫੇਰਨ ਵਾਂਗ, ਔਰਤ ਨੂੰ ਪਲੋਸਦੇ ਹਨ। ਉਸ ਦੀ ਪ੍ਰਸੰਸਾ ਕਰਦੇ ਹਨ। ਸੂਟ ਮੇਕੱਪ ਲੈ ਕੇ ਦਿੰਦੇ ਹਨ। ਜੱਟ ਮਿੰਟ ਵਿੱਚ ਪਾਇਆ-ਲਾਇਆ ਸਬ ਉਤਾਰ ਦਿੰਦੇ ਹਨ। " ਸੁਖ ਦੇ ਹੱਥ ਵਿਚੋਂ ਸਟਰਿੰਗ ਛੁੱਟ ਗਿਆ। ਉਸ ਨੇ ਘਬਰਾ ਕੇ ਕਿਹਾ, " ਅੱਛਾਂ, ਤੈਨੂੰ ਜੱਟਾਂ ਦੀ ਕਰਾਮਾਤ ਦੇਖੋਣੀ ਪੈਣੀ ਹੈ। ਅਜੇ ਤੂੰ ਸਾਡੇ ਕਾਰਨਾਮੇ ਦੇਖੇ ਨਹੀਂ ਹਨ। ਸਾਡੇ ਲਈ, ਇਹ ਟਰੱਕ ਹੀ 5 ਸਟਾਰ ਹੈ। ਨਾਂ ਪੰਗੇ ਲੈ। ਉਹ ਤਾ ਤੂੰ ਹੈ, ਤੈਨੂੰ ਕੁੱਝ ਕਹਿ ਨਹੀਂ ਰਿਹਾ, ਜੇ ਕੋਈ ਹੋਰ ਐਨੀ ਗੱਲ ਕਹਿੰਦਾ। ਗੋਡਿਆਂ ਥੱਲੇ ਲੈ ਲੈਣਾਂ ਸੀ। ਬੱਚਜਾ, ਮੇਰੀ ਜ਼ਮੀਰ ਨੂੰ ਹੋਰ ਕਾਬੂ ਤੋਂ ਬਾਹਰ ਨਾਂ ਕਰ। ਵਿਆਹ ਹੋ ਲੈਣ ਦੇ, ਪੇਡੂ ਸਹਿਰੀਆਂ ਦੇ ਸਬ ਚਾਅ ਪੂਰੇ ਕਰਦੂਗਾ। ਫਿਰ ਹੱਥ ਨਾ ਬੰਨੀ। ਸਾਰੀਆਂ ਰੜਕਾਂ ਪੂਰੀਆਂ ਕਰਦੂ। ਹੁਣੇ ਤਜ਼ਰਬਾ ਦੇਖਣਾ ਤਾ ਦੱਸ। "
ਸੀਤਲ ਨੇ ਕਿਹਾ, " ਹੱਥ ਬੰਨਣ ਵਾਲੀ ਕੀ ਗੱਲ ਹੈ? ਇਸ ਬਾਤ ਕੋ, ਖੋਲ ਕੇ ਬਤਾਈਉ। ਭਲੇਖੇ ਵਿੱਚ ਨਾਂ ਰਹੀ। ਤੇਰੇ, ਮੈਂ ਮੂਹਰੇ ਹੱਥ ਵੀ ਬੰਨਾਂਗੀ। ਕਿਥੋਂ ਟ੍ਰੇਨਿੰਗ ਲਈ ਹੈ? ਤੇਰੇ ਕੋਲ ਕਾਹਦਾ ਤਜ਼ਰਬਾ ਹੈ? ਇਹ ਕਿਥੋਂ ਲਿਆ ਤਜ਼ਰਬਾ? ਜਿਸ ਤੇ ਐਨਾਂ ਭੋਰਸਾ ਹੈ। ਸੁਖ ਚੱਲ ਛੱਡ ਗੱਪਾਂ ਨੂੰ, ਮੈਨੂੰ ਭੁੱਖ ਲੱਗੀ ਹੈ। ਕਿਤੋਂ ਢਾਬੇ ਤੋਂ ਦਾਲ ਨਾਲ ਤੂੰਦੂਰੀ ਰੋਟੀਆਂ ਖਾਂਦੇ ਹਾਂ। " ਸੁਖ ਨੇ ਕਿਹਾ, " ਮੁਰਗੀ ਮੁਹਰੇ ਦੇਖ ਕੇ, ਦਾਲ ਨੂੰ ਕਿਥੇ ਰੂਹ ਕਰਦੀ ਹੈ? ਤਜ਼ਰਬੇ ਬਾਰੇ ਪੁੱਛਦੀ ਹੈ। ਉਹ ਤਾਂ ਮਰਦ ਜੰਮਦਾ ਹੀ ਲੇ ਕੇ ਹੈ। ਮਰਦ ਦੀ ਜਿਉਂ ਔਲਾਦ ਹਾਂ। ਇਹ ਪਰੇ ਨੂੰ ਕਿਉਂ ਹੋਈ ਬੈਠੀ ਹੈ। ਨੇੜਾ ਆ ਥੋੜਾ ਜਿਹਾ, ਝੱਲਕ ਦਿਖਾ ਦੇਵਾਂ। ਪਿਛਲਾ ਭੁੱਲਗੀ। ਉਰੇ ਆ ਚੇਤੇ ਕਰਾ ਦਿੰਦਾ ਹਾਂ। ਤੈਨੂੰ ਪਤਾ ਮੈਨੂੰ ਬਹੁਤੇ ਖੇਖਨ ਵੀ ਪਸੰਦ ਨਹੀਂ ਹਨ। ਤੈਨੂੰ ਇਹ ਵੀ ਪਤਾ ਹੋਣਾਂ, ਫ਼ਸਲ ਪੱਕ ਜਾਵੇ, ਜੱਟ ਰਾਤੋਂ-ਰਾਤ ਸਭਾਲ ਕੇ, ਖਲਵਾੜਾ ਵੀ ਚੱਕ ਦਿੰਦੇ ਹਨ। ਅਸੀਂ ਤਾਂ ਨਾਲ ਹੀ ਟਰੱਕਾਂ ਦੇ ਮਾਲਕ ਵੀ ਹਾਂ। ਧੂੜਾ ਪੱਟ ਦਿੰਦੇ ਹਾਂ। "
ਸੀਤਲ ਨੇ ਸੁਖ ਦੀ ਗੱਲ ਟਾਲਣ ਲਈ ਕਿਹਾ, " ਇਹ ਜੋ ਗਲ਼ ਵਿੱਚ ਸੋਨੇ ਦਾ ਲੋਕਟ ਲੱਟਕਾਇਆ ਹੈ। ਇਹ ਕਿਹਦਾ ਨਾਂਮ ਲਿਖਾਇਆ? ' ਸੁਖ ਨੇ ਕਿਹਾ, " ਇਹ ਕੀ ਪੁੱਛਣ ਵਾਲੀ ਗੱਲ ਹੈ? ਆਪਣਾਂ ਦੋਂਨਾਂ ਦਾ ਹੈ। ਦੇਖਿਆ ਰੱਬ ਨੇ ਇਕੋ ਰਾਸ਼ੀ ਲਿਖੀ ਹੈ। " ਸੁਖ ਨੇ ਗੱਡੀ ਤੋਰ ਲਈ ਸੀ। ਸੀਤਲ ਨੇ ਚੀਕ ਮਾਰੀ, ਇਹ ਹੁਣ ਕਿਧਰ ਨੂੰ ਜਾਂਣਾ ਹੈ। ਮੈਨੂੰ ਘਰ ਛੱਡ ਦੋ ' ਸੁਖ ਨੇ ਕਿਹਾ, " ਹੁਣੇ ਤਾ ਕਹਿੰਦੀ ਸੀ, " ਮੈਂ ਕਿਸੇ ਅੱਗੇ ਹੱਥ ਨਹੀਂ ਬੰਨਦੀ। ਤੇਰੀਆਂ ਤਾ ਚੀਕਾਂ ਨਿੱਕਲ ਗਈਆਂ। ਤੈਨੂੰ ਮੈਂ ਘਰ ਤਾਂ ਹੁਣ ਸਵੇਰੇ ਛੱਡਾਂਗਾਂ। ਤੂੰ ਹੁਣ ਕਲੀਡਰ ਬੱਣ ਕੇ ਮੇਰੇ ਨਾਲ ਹੀ ਗੇੜਾ ਲਗਾਉਣ ਚੱਲ। " ਸੀਤਲ ਨੂੰ ਘਰ ਜਾਂਣ ਦੀ ਛੇਤੀ ਸੀ। ਸਵੇਰੇ ਕਾਲਜ਼ ਵੀ ਜਾਂਣਾਂ ਸੀ। ਉਸ ਨੇ ਕਿਹਾ, " ਘਰ ਦੀ ਨੌਕਰਾਣੀ ਦੇ ਨਾਲ-ਨਾਲ ਕਲੀਡਰ ਬੱਣਾਂ ਕੇ ਵੀ, ਰੱਖਣ ਦਾ ਇਰਾਦਾ ਹੈ। ਚੱਲ ਇਹ ਵੀ ਮੰਨ ਲੈਂਦੇ ਹਾਂ। ਜੇ ਨੀਂਦ ਆਊਣ ਲੱਗੀ। ਮੈਨੂੰ ਤਾਂ ਮੰਜਾ ਚਾਹੀਦਾ ਹੈ।" ਸੁਖ ਨੂੰ ਮਾਲ ਲੱਦਣ ਦੀ ਵੀ ਛੇਤੀ ਸੀ। ਸੀਤਲ ਦਾ ਸਾਥ ਹੀ ਚੰਗਾ ਲੱਗਦਾ ਸੀ। ਰਿਸ਼ਤਾ ਪੱਕਾ ਹੋ ਰਿਹਾ ਸੀ। ਇਸੇ ਦੀ ਵੀ ਬਹੁਤ ਖੁਸ਼ੀ ਸੀ। ਉਸ ਨੇ ਕਿਹਾ, " ਨੀਂਦ ਆਈ ਤਾਂ ਤੂੰ ਪਿਛਲੀ ਸੀਟ ਉਤੇ ਸੌਂਉ ਜਾਂਵੀਂ। ਜੇ ਗੱਡੀ ਦੀ ਸੀਟ ਛੋਟੀ ਲੱਗਦੀ ਹੈ। ਮੈਂ ਆਪਦਾ ਚਾਦਰਾ ਖੋਲ ਕੇ ਧਰਤੀ ਉਤੇ ਵਿਛਾ ਦੇਵੇਗਾ। ਨੀਂਦ ਲਹੀ ਤੋਂ ਅੱਗੇ ਚੱਲਾਂਗੇ। "
ਸੀਤਲ ਨੂੰ ਭੁੱਖ ਲੱਗੀ ਸੀ। ਉਸ ਨੇ ਸੁਖ ਨੂੰ ਕਿਹਾ, " ਮੈਨੂੰ ਕੁੱਝ ਖਾਂਣ ਨੂੰ ਚਾਹੀਦਾ ਹੈ। " ਨਾਲ ਹੀ ਉਸ ਨੇ ਟਾਕੀ ਦੀ ਜੇਬ ਵਿੱਚ ਹੱਥ ਮਾਰਿਆ। ਉਥੇ ਪਿੰਨੀਆਂ ਪਈਆਂ ਸੀ। ਇੱਕ ਪਿੰਨੀ ਸੁਖ ਨੂੰ ਦੇ ਦਿੱਤੀ। ਆਪ ਦੋ ਖਾ ਲਈਆਂ। ਮਾਲ ਲੋਡ ਕਰਨ ਵਾਲੀ ਥਾਂ ਵੀ ਆ ਗਈ ਸੀ। ਸੁਖ ਨੇ ਉਥੇ ਟਰੱਕ ਲਗਾ ਦਿੱਤਾ। ਸੀਤਲ ਨਾਲ ਬਜ਼ਾਰ ਵੱਲ ਨੂੰ ਤੁਰ ਪਿਆ। ਸੀਤਲ ਦਾ ਹੱਥ ਫਿਰ ਖ਼ਾਲੀ ਕੰਨ ਉਤੇ ਚਲਾ ਗਿਆ। ਉਸ ਨੇ ਕਿਹਾ, " ਸੁਖ ਮੇਰਾ ਝੂਮਕਾ ਤੇਰੇ ਕੋਲ ਕਿਵੇਂ ਚਲਾ ਗਿਆ? ਜੀਤ ਨੇ ਦੱਸਿਆ, " ਮੰਮੀ ਨੇ ਜੇਬ ਵਿੱਚੋਂ ਕੱਢਿਆ ਹੈ। " ਅੱਗਲੇ ਦੀ ਕੀਮਤੀ ਚੀਜ਼ ਕਿਵੇਂ ਚੁਰਾ ਲਈ? " ਸੁਖ ਨੇ ਕਿਹਾ, " ਤੇਰੇ ਇੱਕੋ ਝੂਮਕਾ ਪਾਇਆ ਸੋਹਣਾਂ ਲੱਗਦਾ ਹੈ। ਦੂਜਾ ਕਿਸਮਤ ਵਾਲਾ ਵੀ ਹੈ। ਜੋ ਪਹਿਲਾਂ ਮੇਰੀ ਜੇਬ ਵਿੱਚ ਰਿਹਾ। ਤੇਰੇ ਤੋਂ ਪਹਿਲਾਂ ਮੇਰਾ ਘਰ ਮੱਲ ਕੇ ਬੈਠ ਗਿਆ। ਤੇਰਾ ਤਾਂ ਝੂਮਕਾ ਵੀ ਜਾਦੂਗਰ ਨਿੱਕਲਿਆ। ਉਸ ਨੇ ਮੰਮੀ ਉਤੇ ਜਾਦੂ ਕਰ ਦਿਤਾ। ਜਿਸ ਨੇ ਆਪਣਾ ਰਿਸ਼ਤਾ ਪੱਕਾ ਕਰ ਦਿੱਤਾ। ਉਹ ਤਾ ਮੰਮੀ ਕੋਲ ਹੀ ਹੈ। ਸਾਨੂੰ ਮਾਂ ਪੁੱਤਰ ਨੂੰ ਝੂਮਕਾ ਤੇ ਝੂਮਕੇ ਵਾਲੀ ਇੱਕੋ ਝੱਟਕੇ ਨਾਲ ਪਸੰਧ ਆਏ ਨੇ। ਤੂੰ ਇਕੋ ਝੂਮਕਾ ਹੀ ਪਾਇਆ ਕਰ। ਇਸੇ ਤਰਾ ਕਿਸਮਤ ਬੱਣੀ ਰਹੇਗੀ। ਨਾਲੇ ਮੇਰਾ ਅੱਧਾ ਖ਼ੱਰਚਾ ਬੱਚ ਜਾਇਆ ਕਰੇਗਾ। ਚੱਲ ਅੱਜ ਤੂੰ ਜਿੰਨੇ ਮਰਜ਼ੀ ਝੂੰਮਕੇ ਹੋਰ ਖ੍ਰੀਦ ਲੈ। ਚਾਟ ਦੀ ਪਲੇਟ ਵੀ ਖਾ ਲੈਂਦੇ ਹਾਂ। ਜੇਬ ਉਪਰ ਤੱਕ ਭਰੀ ਹੈ। " ਸੀਤਲ ਨੇ ਕਿਹਾ, " ਇਹ ਤੇਰੀ ਜੇਬ ਤੇ ਲਾਰੀ ਨੂੰ ਦੇਖ ਕੇ, ਤਾਂ ਤੇਰੇ ਉਤੇ ਡੋਰੇ ਪਾਏ ਹਨ। ਨਹੀਂ ਤੁੰ ਕੋਈ ਐਡੀ ਖ਼ਾਸ ਚੀਜ਼ ਨਹੀਂ ਸੀ। ਤੇਰੇ ਵਰਗੇ ਮੇਰਾ ਹੋਰ ਬਥੇਰੇ ਰਾਹ ਰੋਕਦੇ ਹਨ। ਇੱਕ ਇਹ ਤੇਰਾ ਚੀਰਾ ਬੰਨਿਆ ਹੋਇਆ, ਪਸੰਦ ਆ ਗਿਆ ਸੀ। " ਸੁਖ ਨੂੰ ਚੇਤਾ ਆ ਗਿਆ। ਗਰਮੀ ਬਹੁਤ ਹੈ। ਉਸ ਨੇ ਸਿਰ ਉਤੇ ਬੰਨਿਆ ਚੀਰਾ, ਲਾਹ ਕੇ, ਹੱਥ ਵਿੱਚ ਫੜ ਲਿਆ। ਚਿਰੇ ਥਲਿਉ ਸੁਖ ਦਾ ਰੋਡਾ ਸਿਰ ਨਿੱਕਲ ਆਇਆ ਸੀ।
ਉਦੋਂ ਹੀ ਆਪਦੇ ਸਿਰ ਤੋਂ ਉਤਾਰ ਕੇ, ਨਾਬੀ ਤੇ ਕਾਲਾ ਚੀਰਾ ਸੁਖ ਨੇ, ਸੀਤਲ ਦੇ ਸਿਰ ਉਤੇ ਦੇ ਦਿੱਤਾ ਸੀ। ਸੀਤਲ ਦਾ ਗੁਲਾਬੀ ਰੰਗ ਹੋਰ ਵੀ ਨਿਖ਼ਰ ਆਇਆ ਸੀ। ਸਰਮਾਂ ਕੇ ਉਸ ਦੀਆਂ ਗੱਲਾਂ ਤੇ ਕੰਨ ਲਾਲ ਹੋ ਗਏ ਸਨ। ਇੰਨੀ ਗਰਮੀ ਵਿੱਚ ਵੀ ਉਸ ਦਾ ਮਨ ਠੰਡਾ ਸੀਤ ਹੋ ਗਿਆ ਸੀ। ਉਸ ਦਾ ਧਿਆਨ ਸੁਖ ਦੇ ਕੱਟੇ ਵਾਲਾ ਉਤੇ ਚਲਾ ਗਿਆ। ਉਸ ਨੇ ਕਿਹਾ, " ਹਾਏ ਸੁਖ ਤੂੰ ਤਾਂ ਗੱਜੂ ਹੈ; ਮੈਂ ਤਾਂ ਪੱਗ ਵਾਲਾ ਸਮਝ ਕੇ ਤੇਰੇ ਉਤੇ ਮੋਹਤ ਹੋਈ ਸੀ। ਤੇਰੇ ਲਾਲ ਰੰਗ ਉਤੇ, ਚੀਰਾ ਹੀ ਬੰਨਿਆ ਚੰਗਾ ਲੱਗਦਾ ਹੈ। ਪਰ ਇਹ ਚੀਰਾ ਤਾਂ ਹੁਣ ਮੇਰਾ ਹੋ ਗਿਆ। " ਸੁਖ ਨੇ ਕਿਹਾ, " ਇਸ ਚੀਰੇ ਵਾਲੇ ਬਾਰੇ ਕੀ ਖਿਆਲ ਹੈ? ਜੋ ਦੁਨੀਆਂ ਇੱਕ ਪਾਸੇ ਕਰਕੇ, ਤੇਰੇ ਪਿਛੇ ਲੱਗ ਗਿਆ। ਇਹ ਆ ਗਿਆ ਤੇਰੇ ਪਸੰਦ ਦਾ ਹੋਟਲ। ਕੁੱਝ ਖਾ ਲਈਏ। ਦੋਨੇਂ ਹੋਟਲ ਦੇ ਅੰਦਰ ਚਲੇ ਗਏ। ਸੀਤਲ ਨੇ ਕਿਹਾ, " ਸੁਖ ਇੱਕ ਚਾਟ ਦੀ, ਦੂਜੀ ਪੂਰੀਆਂ ਛੋਲਿਆਂ ਦੀ ਪਲੇਟ ਮੰਗਾ ਲਵੋ। ਆਪਾਂ ਦੋਂਨੇ ਅੱਧੀ-ਅੱਧੀ ਖਾਵਾਗੇ।"
ਸੁਖ ਟਰੱਕ ਉਤੇ ਮਾਲ ਲਦਾ ਕੇ, ਰਾਤੋ-ਰਾਤ ਟਿਕਾਣੇ ਉਤੇ ਪਹੁੰਚ ਗਿਆ ਸੀ। ਬਿਲਟੀਆਂ ਫੜ ਕੇ ਵਾਪਸ ਆਇਆ ਤਾ ਸੀਤਲ ਦਾ ਸਟੇਰਿੰਗ ਉਤੇ ਸਿਰ ਰੱਖਿਆ ਹੋਇਆ ਸੀ। ਨੀਂਦ ਨਾਲ ਊਂਗ ਰਹੀ ਸੀ। ਸੁਖ ਨੇ ਕਿਹਾ, " ਤੂੰ ਜਰੂਰ ਮੇਰੀ ਗੱਡੀ ਦੀ ਕਲੀਡਰੀ ਕਰੇਗੀ। ਇਕੋ ਰਾਤ ਵਿੱਚ ਬੌਦਲ ਗਈ। ਰਾਤ ਕਰਕੇ, ਅਜੇ ਤਾਂ ਡਰਾਇਵਰਾਂ ਦੇ ਜ਼ਲਬੇ ਨਹੀਂ ਦੇਖੇ। ਇਹ ਤੀਮੀਂ ਦੇਖ ਕੇ, ਕੱਢ ਕੇ ਹੱਥ ਵਿੱਚ..." ਸੀਤਲ ਨੇ ਕਿਹਾ, " ਮੈਂ ਸਬ ਜਾਣਦੀ ਹਾਂ। ਤੁਹਾਡੀ ਡਰਾਇਵਰਾਂ ਦੀ ਨਸਲ ਨੂੰ, ਅੱਖ ਜ਼ਨਾਨੀ ਵਿੱਚ ਹੀ ਰੱਖਦੇ ਸਨ. ਸ਼ੜਕ ਉਤੇ ਜਾਂਦੀ ਜ਼ਨਾਨੀ ਦਿਸ ਪਵੇ। ਝੱਟ ਬਰੇਕਾਂ ਮਾਰ ਦਿੰਦੇ ਹਨ, ਜੂਪੀ, ਬਿਹਾਰ ਵਾਲੀਆਂ, ਬਥੇਰੀਆਂ ਮਗਰ ਲਾ ਲੈਂਦੇ ਹਨ। ਜੇ ਕਿਤੇ ਉਨਾਂ ਜੂਪੀ, ਬਿਹਾਰ ਵਾਲੀਆਂ ਦੇ ਬੱਚਿਆ ਦਾ ਖੂਨ ਟੈਸਟ ਹੋ ਜਾਵੇ। ਤਾਂ ਇੱਕ ਪੰਜਾਬ ਹੋਰ ਬੱਣ ਜਾਵੇਗਾ। ਕਈ ਤਾ ਜੂਪੀ, ਬਿਹਾਰ ਵਾਲੀਆਂ ਨੂੰ ਕੱਢ ਕੇ, ਪਿੰਡ ਲੈ ਆਏ ਹਨ। ਅੱਧਾ ਪਿੰਡ ਏਡਜ਼ ਕਰਾਈ ਫਿਰਦਾ ਹੈ" ਸੁਖ ਨੇ ਕੰਨਾਂ ਨੂੰ ਹੱਥ ਲਾ ਲਏ। ਉਸ ਨੇ ਕਿਹਾ, " ਤੋਬਾ-ਤੋਬਾ ਮੇਰਿਆ ਰੱਬਾ, ਤੂੰ ਤਾਂ ਸਾਰੇ ਭੇਤ ਜਾਂਣਦੀ ਹੈ। ਹੁਣ ਦੱਸ ਕੀ ਤੂੰ ਸੌਹੁਰੀ ਜਾਂਣਾ ਹੈ? : ਸੀਤਲ ਨੇ ਕਿਹਾ, " ਨਾਂ ਜੀ ਅੱਗੇ ਹੀ ਰਾਤ ਮਸਾਂ ਕੱਟੀ ਹੈ, ਤੇਰੇ ਤੋਂ ਜਾਨ ਛੁੱਟ ਗਈ ਤਾਂ ਮੁੜ ਕੇ ਮੈਂ ਤੇਰੀਆਂ ਮਿੱਠੀਆਂ ਗੱਲਾਂ ਵਿੱਚ ਨਹੀਂ ਫਸਦੀ। ਹੱਥ ਬੰਨੇ ਮੈਨੂੰ ਘਰ ਛੱਡ ਦੇ, ਕਾਲਜ਼ ਵੀ ਨਹੀਂ ਜਾ ਹੋਣਾ। "
ਸੁਖ ਨੇ ਗੱਡੀ ਸੀਤਲ ਦੇ ਦਰਾਂ ਮੂਹਰੇ ਰੋਕ ਦਿੱਤੀ ਸੀ, ਉਸ ਨੇ ਕਿਹਾ, " ਅੱਜ ਤੋਂ ਕਾਲਜ਼ ਤੋਂ ਛੁੱਟੀਆਂ ਕਰ ਲੈ, ਬਹੁਤ ਪੜ੍ਹਾਈਆ ਹੋ ਗਈਆਂ। ਪੜ੍ਹਾਈ ਬਾਰੇ, ਵਿਆਹ ਤੋਂ ਬਾਅਦ ਵਿੱਚ ਦੇਖਦੇ ਹਾਂ। ਹੁਣ ਤੂੰ ਮਾਈਆ ਲੁਆ ਲੈ। ਅੱਜ ਤੋਂ ਮੇਰੇ ਨਾਲ ਵੀ, ਘਰੋਂ ਬਾਹਰ ਨਹੀਂ ਜਾਂਣਾਂ। ਅੱਜ ਤੋਂ 5 ਵੇਂ ਨੂੰ ਬੁੱਧਵਾਰ ਦੇ ਅੰਨਦ ਰੱਖ ਲੈਣੇ ਹਨ। ਤੂੰ ਆਪਦੀ ਡੋਲੀ ਚੜ੍ਹਨ ਦੀ ਤਿਆਰੀ ਕਰ ਲੈ। ਵਿਆਹ ਦਾ ਦਿਨ ਪੱਕਾ ਕਰਨ ਨੂੰ, ਮੈਂ ਮੰਮੀ ਤੇ ਜੀਤ ਨੂੰ ਭੇਜ ਰਿਹਾਂ ਹਾ। ਮੈਂ ਅੱਜ ਤੋਂ ਟਰੱਕ ਦਾ ਕੰਮ ਬੰਦ ਕਰ ਦੇਣਾਂ ਹੈ। ਹੁਣ ਘਰ ਹਲਵਾਈ ਬਿਠਾਉਣਾਂ ਹੈ। ਦੋਸਤਾਂ ਰਿਸ਼ਤੇਦਾਰਾ ਨੂੰ ਸੱਦੇ ਭੇਜਣੇ ਹਨ। " ਸੀਤਲ ਟਰੱਕ ਵਿਚੋਂ ਛਾਲ ਮਾਰ ਕੇ ਬਾਹਰ ਆ ਗਈ। ਉਸ ਨੇ ਸੁਖ ਨੂੰ ਕਿਹਾ, " ਇਸ ਸਮੇਂ ਮੈਨੂੰ ਕੁੱਝ ਨਹੀਂ ਸੁਝਦਾ। ਹੁਣ ਮੈਂ ਸੌਣ ਜਾ ਰਹੀਂ ਹਾਂ। ਲਗਦਾ ਮੰਮੀ ਵੀ ਸੁੱਤੇ ਨਹੀਂ ਹੋਣੇ। ਹੁਣ ਤਾ ਦਿਨ ਚੜ੍ਹਨ ਵਾਲਾ ਹੈ। ਦਿਨ ਚੜ੍ਹ ਲੈਣ ਦੇਈ, ਹੋਰ ਨਾਂ ਹੁਣੇ ਜੀਤ ਤੇ ਮੰਮੀ ਨੂੰ ਇਥੇ ਲੈ ਆਵੀਂ। ਮਾਲ ਲੋਡ ਕਰਕੇ, ਧੁਰ ਪਹੁੰਚਾਉਣ ਵਾਂਗ ਨਾ ਕਰੀਂ। ਹਾਜ਼ਮਾਂ ਵੀ ਕਰਨਾਂ ਚਾਹੀਦਾ ਹੈ। ਹਰ ਕੰਮ ਇੰਦਾ ਕਰਦਾ, ਜਿਵੇਂ ਭੂਬਲ ਵਿੱਚ ਪੈਰ ਮੱਚਣ ਵਾਲੇ ਤੁਰਦੇ ਹਨ। ਠੰਡਾ ਵੀ ਸੋਚਿਆ ਕਰ। ਟਰੱਕ ਦੀ ਸਪੀਡ ਵਾਂਗ ਦਿਮਾਗ ਵੀ ਉਵੇਂ ਭੱਜਦਾ ਹੈ। "
See More
1Like · ·

Comments

Popular Posts