ਤੈਨੂੰ ਅਸੀਂ ਯਾਦ ਕਰਦੇ ਆਪਣੇ ਆਪ ਨੂੰ ਵੀ ਭੁੱਲ ਜਾਈਏ।
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ



satwinder_7@hotmail.com

ਤੇਰੀ ਯਾਦ ਵਿੱਚ ਪੂਰੀ ਜਿਦਗੀ ਤੇਰੇ ਨਾਂਮ ਕਰਈਏ।

ਤੇਰੀ ਯਾਦ ਵਿੱਚ ਹੀ ਅਸੀਂ ਸ਼ਇਰੋ ਸ਼ਇਰੀ ਕਰਈਏ

ਤੇਰੀ ਯਾਦ ਵਿੱਚ ਹੀ ਤੇਰੇ ਉਤੇ ਗੀਤ ਲਿਖ ਗਾਈਏ।

ਤੈਨੂੰ ਯਾਦ ਕਰਦੇ ਆਪਣੇ ਆਪ ਨੂੰ ਵੀ ਭੁੱਲ ਜਾਈਏ।

ਯਾਦਾਂ ਮੇਰੀਆਂ ਵਿੱਚ ਤੁਸੀ ਸਦਾ ਅੱਖਾਂ ਮੂਹਰੇ ਆਏ।

ਸਾਰੀ ਰਾਤ ਸੁਪਨੇ ਵਿੱਚ ਤੇਰੀਆਂ ਯਾਦਾਂ ਨੇ ਸਤਾਏ।

ਤੇਰੀਆਂ ਯਾਦਾਂ ਤੋਂ ਸਤਿਵੰਦਰ ਪਿਛੇ ਕਿਵੇ ਛੁਡਾਏ?

ਸੱਤੀ ਯਾਦਾ ਤੇਰੀਆਂ ਨੂੰ ਤੂਹੀਂ ਦੱਸ ਕਿਵੇ ਭਲਾਈਏ?
ਕੀ ਅਸੀਂ ਦਿਵਾਨੇ ਯਾਦ ਕਰਦੇ ਹੀ ਮਰ ਜਾਈਏ?

ਰੱਬਾ ਕਿਹਦੀ ਵਿੱਚ ਅਸੀ ਹੋਰ ਜਿਉਂਦੇ ਬੈਠੇ ਰਹੀਏ?

Comments

Popular Posts