ਭਾਗ 46 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਟੈਕਸੀ ਡਰਾਇਵਰ ਵੀ ਟੈਕਸੀ ਸਵਾਰੀ ਨੂੰ ਹੀ ਟੈਕਸੀ ਬੱਣਾਂ ਲੈਂਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਪ੍ਰੀਤ ਦੇ ਕੁੜੀ ਹੋਈ ਕਰਕੇ, ਉਸ ਦੀ ਸੇਹਿਤ ਵੀ ਠੀਕ ਨਹੀਂ ਸੀ। ਕਈ ਨਵ ਜੰਮੇ ਬੱਚੇ ਵਾਲੀ, ਔਤਰ ਕੋਲੋ ਸੂਕ, ਨਫ਼਼ਰਤ ਮੰਨਦੇ ਹਨ। ਪਰ ਜੇ ਹਰ ਰੋਜ਼ ਬਾਰ-ਬਾਰ ਚੰਗੀ ਤਰਾ ਸਫ਼ਾਈ ਕੀਤੀ ਜਾਵੇ। ਨਹਾ ਕੇ ਔਰਤ ਤੇ ਬੱਚੇ ਦੇ ਸਾਫ਼਼ ਕੱਪੜੇ ਪੁਆਏ ਜਾਂਣ। ਐਸੀ ਹਾਲਤ ਵਿੱਚ ਘਰ, ਬੱਚੇ ਤੇ ਉਸ ਦੀ ਮਾਂ ਕੋਲੋ ਮੁਸ਼ਕ ਨਹੀਂ ਆਵੇਗਾ। ਪਰ ਕਈ ਪੁਰਾਣੇ ਲੋਕਾਂ ਦਾ ਬਿਚਾਰ ਹੈ, ਬੱਚੇ ਹੋਣ ਦੇ ਤੇਰਵੇਂ ਦਿਨ ਜਾ ਕੇ, ਔਰਤ ਨੂੰ ਨਹਾਉਣਾ ਹੈ। ਬੱਚੇ ਨੂੰ ਵੀ ਕਈ-ਕਈ ਦਿਨ ਨਹੀਂ ਨਹਾਂਉਂਦੇ। ਕਨੇਡਾ ਵਿੱਚ ਦੂਜੇ ਦਿਨ ਹੀ ਬੱਚੇ ਤੇ ਉਸ ਦੀ ਮਾਂ ਨੂੰ ਨਹਾ ਦਿੱਤਾ ਜਾਂਦਾ ਹੈ। ਔਰਤ ਨੂੰ ਆਪ ਵੀ ਚਾਹੀਦਾ ਹੈ। ਆਪਦੇ ਵੱਧ ਤੋਂ ਵੱਧ ਪਰਾਈਵੇਟ ਪਾਰਟ ਦੀ ਸਫ਼ਾਈ ਰੱਖੇ। ਚੈਨ ਨੂੰ ਪ੍ਰੀਤ ਨਾਲ ਕੋਈ ਕੰਮ ਨਹੀਂ ਸੀ। ਉਹ ਉਸ ਦੀ ਹੱਵਸ ਮਿਟਾਉਣ ਦੇ ਕਾਬਲ ਨਹੀਂ ਸੀ। ਪਿਆਰ ਦੀਆਂ ਤਾਂ ਗੱਲਾਂ-ਬਾਤਾਂ ਹੀ ਹਨ। ਜੋ ਸੈਕਸ ਦੀ ਭੁੱਖ ਪੂਰੀ ਕਰਦਾ ਹੈ। ਉਸੇ ਨਾਲ ਜੀਅ ਲੱਗਦਾ ਹੈ। ਉਹ ਘਰ ਘੱਟ ਹੀ ਆਉਂਦਾ ਸੀ। ਕਈ ਮਰਦ ਔਰਤ ਨੂੰ ਕਾਂਮ ਦੀ ਦੇਵੀ ਸਮਝ ਕੇ, ਉਸ ਕੋਲ ਮਨ ਪ੍ਰਚਾਉਣ ਆਉਂਦੇ ਹਨ। ਉਹ ਸੋਚਦੇ ਹਨ। ਪਤਨੀ ਇਸੇ ਕੰਮ ਜੋਗੀ ਹੈ।
ਕਈ ਔਰਤਾਂ ਐਸੀਆਂ ਹੁੰਦੀਆਂ ਹਨ। ਜੋ ਸਰੀਰ ਦਾ ਧੰਦਾ ਕਰਦੀਆਂ ਹਨ। ਉਨਾਂ ਦੀ ਅੱਲਗ ਹੀ ਪਹਿਚਾਣ ਆ ਜਾਂਦੀ ਹੈ। ਨਿੱਤ ਦੇ ਖੇਡਾਰੀਆਂ ਨੂੰ, ਉਨਾਂ ਦੀ ਚਾਲ ਪਹਿਰਾਵੇ ਤੋਂ ਪਤਾ ਲੱਗ ਜਾਂਦਾ ਹੈ। ਟੈਕਸੀ ਡਰਾਇਵਰ ਤੇ ਐਸੀਆਂ ਔਰਤਾਂ ਦੇ ਗਾਹਕ ਝੱਟ ਪਹਿਚਾਣ ਲੈਂਦੇ ਹਨ। ਮਰਦ ਕਿਸੇ ਵੀ ਜਾਤ, ਰੰਗ, ਉਮਰ ਦਾ ਹੋਵੇæ ਇੱਕ ਔਰਤ ਨਾਲ ਨੀਅਤ ਨਹੀਂ ਭਰਦੀ। ਸੁਰਤ ਉਥੇ ਹੀ ਟਿੱਕੀ ਰਹਿੰਦੀ ਹੈ। ਜਿਹੜੇ ਗੰਦ ਵਿੱਚ ਜਨਮ ਤੋਂ ਪਿਹਲਾਂ 9,10 ਮਹੀਨੇ ਮੂਦੇ ਮੂੰਹ ਰਿਹਾ ਹੈ। ਜੜ੍ਹ ਤੋਂ ਅੱਲਗ ਹੋ ਕੇ, ਮੂਲ ਨਾਲੋਂ ਟੁੱਟ ਕੇ, ਕੋਈ ਜਿਉਂ ਵੀ ਨਹੀਂ ਸਕਦਾ। ਕਈ ਤਾਂ ਲੋੜ ਸਮੇਂ ਜਾਂਣ ਬੁੱਝ ਕੇ, ਡਾਊਨਟਾਊਨ 3 ਸਟਰੀਟ ਕੋਲੇ ਗੇੜਾ ਮਾਰਨ ਜਾਂਦੇ ਹਨ। ਉਥੇ ਹਰ ਉਮਰ ਦੀਆਂ ਕੁੜੀਆਂ ਮਿਲਦੀਆਂ ਹਨ। ਜਿੰਨਾਂ ਕੋਲ ਸਰੀਰ ਦਾ ਧੰਦਾ ਕਰਨ ਦਾ ਲਾਈਸੈਂਸ ਹੁੰਦਾ ਹੈ। ਕਈ ਅਖ਼ਬਾਰ ਰਾਹੀਂ ਐਡ ਲਾ ਕੇ, ਔਨ ਲਾਈਨ ਇੰਟਰਨੈਟ ਉਤੇ ਫੋਨ ਉਤੇ ਵੀ ਪੱਕੇ ਗਾਹਕ ਵੀ ਬੱਣਾਂ ਲੈਂਦੀਆਂ ਹਨ। ਇੰਨਾਂ ਨੂੰ ਲਾਈਸੈਂਸ ਦੀ ਲੋੜ ਨਹੀਂ ਹੁੰਦੀ। ਕੋਈ ਨਾਂ ਕੋਈ ਨਵੀਂ ਸਾਮੀ ਜਾਲ਼ ਵਿੱਚ ਆ ਜਾਂਦੀ ਹੈ। ਮਰਦ ਸੋਚਦਾ ਹੈ, ਜਾਲ਼ ਮੈਂ ਸੁੱਟਿਆ ਹੈ। ਪਰ ਔਰਤ ਆਪ ਮਰਦ ਨੂੰ ਜਾਲ਼ ਵਿੱਚ ਫਸਾਉਂਦੀ ਹੈ। ਔਰਤ ਆਪ ਸ਼ਿਕਾਰ ਭਾਲਦੀ ਹੈ। ਅੱਜ ਦੀ ਗੱਲ ਨਹੀਂ ਹੈ। ਪੁਰਾਣੇ ਸਮੇਂ ਤੋਂ ਹੀ ਇਸ਼ਕ ਦਾ ਭੂਤ ਸਵਾਰ ਹੋਣ ਵੇਲੇ, ਮਰਦ, ਔਰਤਾਂ ਨੂੰ ਜਾਤ, ਰੰਗ, ਉਮਰ ਵਿੱਚ ਅੰਤਰ ਨਹੀਂ ਦਿਸਦਾ। ਬੂਤਾ ਸਾਰਨਾਂ ਹੁੰਦਾ ਹੈ।
ਕਈ ਔਰਤ ਮਰਦ ਟੈਕਸੀ ਦਾ ਕਿਰਾਇਆ ਪੈਸਿਆਂ ਵਿੱਚ ਜਾਂਣਕੇ ਨਹੀਂ ਦਿੰਦੇ। ਉਹ ਹੱਥ ਖੜੇ ਕਰ ਦਿੰਦੇ ਹਨ। ਕਹਿ ਦਿੰਦੇ ਹਨ, " ਟੈਕਸੀ ਦਾ ਕਿਰਾਇਆ ਦੇਣ ਲਈ ਪੈਸਾ ਇੱਕ ਨਹੀਂ ਹੈ। ਮੁਆਫ਼ ਕਰਦੇ। " ਜਿਸ ਦੀ ਟੈਕਸੀ ਕਿਰਾਏ ਉਤੇ ਹੈ। ਗੱਡੀ ਵਿੱਚ ਤੇਲ ਪਾਇਆ ਹੈ। ਇੰਨਸ਼ੋਰੈਂਸ ਤੇ ਕਾਰ ਦੇ ਪੈਸੇ ਲਾਏ ਹਨ। ਆਪਦਾ ਸਮਾਂ ਲਾਇਆ ਹੈ। 20 ਡਾਲਰਾਂ ਦੀ ਕਮਾਈ ਖ਼ਾਤਰ, ਟੈਕਸੀ ਡਰਾਇਵਰ ਐਸਾ ਮੌਕਾ ਹੱਥ ਵਿਚੋਂ ਨਹੀਂ ਜਾਂਣ ਦਿੰਦਾ। 20 ਡਾਲਰਾਂ ਵਿੱਚ ਨਵੀਂ ਮੂਰਤ ਦੇ ਦਰਸ਼ਨ ਹੋ ਜਾਂਦੇ ਹਨ। ਮਨ ਵੀ ਖੁਸ਼ ਹੋ ਜਾਂਦਾ ਹੈ। ਬਹੁਤੇ ਤਾਂ ਟੈਕਸੀ ਦੀ ਪਿਛਲੀ ਸੀਟ ਨੂੰ ਹੀ 5 ਸਟਾਰ ਦੇ ਕੰਮਰੇ ਦਾ ਬਿਡ ਬੱਣਾਂ ਲੈਂਦੇ ਹਨ। ਕਈ ਹੋਟਲ ਦਾ ਕੰਮਰਾ 50 ਡਾਲਰ ਤੱਕ, ਕੁੱਝ ਮਿੰਟਾ ਲਈ ਖ੍ਰੀਦ ਲੈਂਦੇ ਹਨ। ਸਰੀਰ ਦੀ ਵਰਜਸ਼ ਹੋ ਜਾਂਦੀ ਹੈ। ਚੈਨ ਟੈਕਸੀ ਲੈ ਕੇ ਚਲਾ ਜਾਂਦਾ ਸੀ। ਚੈਨ ਵੀ ਐਸਾ ਮੋਕਾ ਨਹੀਂ ਛੱਡਦਾ। ਚੈਨ ਵਰਗੇ, ਟੈਕਸੀ ਡਰਾਇਵਰ ਵੀ ਟੈਕਸੀ ਸਵਾਰੀ ਨੂੰ ਹੀ ਟੈਕਸੀ ਬੱਣਾਂ ਲੈਂਦਾ ਹੈ। ਉਹ ਤਾਂ ਟੈਕਸੀ ਨੂੰ ਦੂਜੇ ਲੋਟ ਵੀ ਕਿਰਾਏ ਉਤੇ ਦੇ ਦਿੰਦੇ ਹਨ। ਕਈ ਖੜੀ ਟੈਕਸੀ ਦੇ ਹੀ, ਪੈਸੇ ਵਸੂਲ ਲੈਂਦੇ ਹਨ। ਨਾਲੇ ਉਨਾਂ ਦੀ ਫਿਲਮ ਮੁਫ਼ਤ ਵਿੱਚ ਦੇਖ਼ ਲੈਂਦਾ ਸੀ। ਇਕ ਦਿਨ ਪ੍ਰੀਤ ਦੀ ਕੁੜੀ ਬਿਮਾਰ ਸੀ। ਉਸ ਨੇ ਚੈਨ ਨੂੰ ਫੋਨ ਕਰਕੇ ਦੱਸਿਆæ " ਬੇਟੀ ਬਿਮਾਰ ਹੈ। ਬਾਰ-ਬਾਰ ਉਛਲ ਰਹੀ ਹੈ। ਦੁੱਧ ਨਹੀਂ ਪਚਦਾ। ਉਸ ਨੂੰ  ਡਾਕਟਰ ਕੋਲ ਲੈ ਕੇ ਜਾਂਣਾ ਹੈ। " ਜ਼ਿਆਦਾਤਰ ਹਰ ਬਾਪ, ਬੇਟੀ ਨੂੰ ਪਿਆਰ ਕਰਦਾ ਹੈ। ਚੈਨ ਨੇ ਕਿਹਾ, " ਤੂੰ ਤਿਆਰ ਰਹਿ ਮੈਂ ਹੁਣੇ ਆ ਕੇ, ਡਾਕਟਰ ਕੋਲ ਲੈ ਕੇ ਜਾਂਦਾ ਹਾਂ। " ਚੈਨ ਛੇਤੀ ਹੀ ਘਰ ਆ ਗਿਆ। ਪ੍ਰੀਤ ਨੇ ਕੁੜੀ ਨੂੰ ਕਾਰ ਸੀਟ ਰੱਖ ਕੇ, ਟੈਕਸੀ ਵਿੱਚ ਪਿਛਲੀ ਸੀਟ ਉਤੇ ਬੈਠਾ ਦਿਤਾ। ਆਪ ਵੀ ਉਸ ਕੋਲ ਬੈਠ ਗਈ। ਉਸ ਦੇ ਪੈਰਾਂ ਨੂੰ ਕੁੱਝ ਲੱਗਾ। ਉਸ ਉਤੋਂ ਜੁੱਤੀ ਤਿਲਕ ਗਈ। ਉਸ ਨੇ ਪੈਰਾਂ ਵਿੱਚ ਦੇਖਿਆ। ਉਸ ਨੂੰ ਉਲਟੀ ਆਉਣ ਵਾਲੀ ਹੋ ਗਈ। ਉਸ ਨੂੰ ਕਿਚਆਣ ਆਈ। ਕੋਲ ਹੀ ਲਾਲ ਰੰਗ ਦਾ ਰੇਸ਼ਮੀ ਅੰਡਰਵੀਅਰ ਪਿਆ ਸੀ। ਪ੍ਰੀਤ ਨੂੰ ਸਾਰੀ ਗੱਲ ਸਮਝ ਲੱਗ ਗਈ। ਉਸ ਦੀ ਜੈਕਟ ਦੀ ਜੇਬ ਵਿੱਚ ਕੈਮਰੇ ਵਾਲਾ ਪਿਨ ਸੀ। ਚਾਰ ਦਿਨ ਪਹਿਲਾਂ, ਪ੍ਰੀਤ ਦੇ ਭਤੀਜੇ ਨੇ ਆਪਦੇ ਲਈ, ਕੈਮਰੇ ਵਾਲਾ ਪਿਨ ਲਿਆ ਸੀ। ਉਸ ਨੇ ਇਕ ਪਿਨ ਪ੍ਰੀਤ ਨੂੰ ਵੀ ਲੈ ਦਿੱਤਾ ਸੀ। ਉਸ ਨੇ, ਉਹ ਪਿਨ ਟੈਕਸੀ ਵਿੱਚ ਦੀ ਛੱਤ ਵਿੱਚ ਟੰਗ ਦਿੱਤਾ। ਹੁਣ ਉਸ ਨੂੰ ਘਰ ਬੈਠੀ ਨੂੰ ਸਾਰਾ ਕੁੱਝ ਪਤਾ ਲੱਗਣ ਲੱਗ ਗਿਆ ਸੀ।

Comments

Popular Posts