ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੩੩੮ Page 338 of 1430
15460 ਪੰਥੁ ਨਿਹਾਰੈ ਕਾਮਨੀ ਲੋਚਨ ਭਰੀ ਲੇ ਉਸਾਸਾ



Panthh Nihaarai Kaamanee Lochan Bharee Lae Ousaasaa ||

पंथु निहारै कामनी लोचन भरी ले उसासा

ਪ੍ਰਦੇਸ ਗਏ ਪਤੀ ਦੀ ਉਡੀਕ ਵਿਚ ਔਰਤ ਉਸ ਦਾ ਰਾਹ ਦੇਖਦੀ ਹੈ। ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹਨ ॥



The bride gazes at the path, and sighs with tearful eyes.

15461 ਉਰ ਭੀਜੈ ਪਗੁ ਨਾ ਖਿਸੈ ਹਰਿ ਦਰਸਨ ਕੀ ਆਸਾ ੧॥



Our N Bheejai Pag Naa Khisai Har Dharasan Kee Aasaa ||1||

उर भीजै पगु ना खिसै हरि दरसन की आसा ॥१॥

ਉਹ ਉੱਭੇ ਸਾਹ ਲੈ ਰਹੀ ਹੁੰਦੀ ਹੈ। ਰਾਹ ਤੱਕਦਿਆਂ ਉਸ ਦਾ ਦਿਲ ਰੱਜਦਾ ਨਹੀਂ। ਖੜ੍ਹੀ ਹੋਈ ਥੱਕਦੀ ਨਹੀਂ ਹੈ। ਇਸੇ ਤਰ੍ਹਾਂ ਹਾਲਤ ਹੁੰਦੀ ਹੈ, ਜਿਸ ਬੰਦੇ ਦੇ ਮਨ ਨੂੰ ਪ੍ਰਭੂ ਦੇ ਦੀਦਾਰ ਦੀ ਉਡੀਕ ਹੁੰਦੀ ਹੈ ||1||


Her heart is not happy, but she does not retrace her steps, in hopes of seeing the Blessed Vision of the Lord's Darshan. ||1||
15462 ਉਡਹੁ ਕਾਗਾ ਕਾਰੇ



Ouddahu N Kaagaa Kaarae ||

उडहु कागा कारे

ਵੈਰਾਗਣ ਜੀਵ ਆਤਮਾਂ ਆਖਦੀ ਹੈ, ਕਾਲੇ ਕਾਂਵਾਂ ਉੱਡ ਜਾ ॥



So fly away, black crow,

15463 ਬੇਗਿ ਮਿਲੀਜੈ ਅਪੁਨੇ ਰਾਮ ਪਿਆਰੇ ੧॥ ਰਹਾਉ



Baeg Mileejai Apunae Raam Piaarae ||1|| Rehaao ||

बेगि मिलीजै अपुने राम पिआरे ॥१॥ रहाउ

ਮੈਂ ਆਪਣੇ ਪਿਆਰੇ ਪ੍ਰਭੂ ਨੂੰ ਛੇਤੀ ਮਿਲ ਪਵਾਂ ੧॥ ਰਹਾਉ



So that I may quickly meet my Beloved Lord. ||1||Pause||

15464 ਕਹਿ ਕਬੀਰ ਜੀਵਨ ਪਦ ਕਾਰਨਿ ਹਰਿ ਕੀ ਭਗਤਿ ਕਰੀਜੈ



Kehi Kabeer Jeevan Padh Kaaran Har Kee Bhagath Kareejai ||

कहि कबीर जीवन पद कारनि हरि की भगति करीजै

ਭਗਤ ਕਬੀਰ ਜੀ ਕਹਿੰਦੇ ਹਨ, ਜ਼ਿੰਦਗੀ ਸਹੀ ਰਾਹ ਲੱਭਣ ਲਈ, ਪ੍ਰਭੂ ਦੀ ਭਗਤੀ ਕਰਨੀ ਚਾਹੀਦੀ ਹੈ ॥



Says Kabeer, to obtain the status of eternal life, worship the Lord with devotion.

15465 ਏਕੁ ਆਧਾਰੁ ਨਾਮੁ ਨਾਰਾਇਨ ਰਸਨਾ ਰਾਮੁ ਰਵੀਜੈ ੨॥੧॥੧੪॥੬੫॥



Eaek Aadhhaar Naam Naaraaein Rasanaa Raam Raveejai ||2||1||14||65||

एकु आधारु नामु नाराइन रसना रामु रवीजै ॥२॥१॥१४॥६५॥

ਪ੍ਰਭੂ ਦੇ ਨਾਮ ਦਾ ਹੀ ਇੱਕ ਆਸਰਾ ਹੋਣਾ ਚਾਹੀਦਾ ਹੈ ਤੇ ਜੀਭ ਨਾਲ ਭਗਵਾਨ ਨੂੰ ਯਾਦ ਕਰਨਾ ਚਾਹੀਦਾ ਹੈ ||2||1||14||65||


The Name of the Lord is my only Support; with my tongue, I chant the Lord's Name. ||2||1||14||65||
15466 ਰਾਗੁ ਗਉੜੀ ੧੧



Raag Gourree 11 ||

रागु गउड़ी ११


ਰਾਗੁ ਗਉੜੀ ੧੧
Raag Gauree 11

15467 ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਝ ਬਨਾ ਰਸਿ ਗਾਊਂ ਰੇ



Aas Paas Ghan Thurasee Kaa Biravaa Maajh Banaa Ras Gaaoon Rae ||

आस पास घन तुरसी का बिरवा माझ बना रसि गाऊं रे

ਕ੍ਰਿਸ਼ਨ ਜੀ ਦੇ ਆਸੇ-ਪਾਸੇ ਤੁਲਸੀ ਦੇ ਸੰਘਣੇ ਬੂਟੇ ਸਨ। ਕ੍ਰਿਸ਼ਨ ਜੀ ਬਨ ਵਿਚ ਰਸ ਨਾਲ ਪ੍ਰੇਮ ਦੇ ਗੀਤ ਗਾ ਰਿਹਾ ਸੀ
All around, there are thick bushes of sweet basil, and there in the midst of the forest, the God is singing with joy.


15468 ਉਆ ਕਾ ਸਰੂਪੁ ਦੇਖਿ ਮੋਹੀ ਗੁਆਰਨਿ ਮੋ ਕਉ ਛੋਡਿ ਆਉ ਜਾਹੂ ਰੇ ੧॥



Ouaa Kaa Saroop Dhaekh Mohee Guaaran Mo Ko Shhodd N Aao N Jaahoo Rae ||1||

उआ का सरूपु देखि मोही गुआरनि मो कउ छोडि आउ जाहू रे ॥१॥

ਜੀਵ ਆਤਮਾਂ ਉਸ ਦਾ ਸਰੂਪ ਵੇਖ ਕੇ ਮਸਤ ਹੋ ਗਈ, ਆਖਣ ਲੱਗੀ ਪ੍ਰੀਤਮ ਪ੍ਰਭੂ ਮੈਨੂੰ ਛੱਡ ਕੇ ਕਿਸੇ ਹੋਰ ਥਾਂ ਨਾ ਜਾਵੀਂ||1||



Beholding God wondrous beauty, the milk-maid was entranced, and said, "Please don't leave me; please don't come and go!"||1||

15469 ਤੋਹਿ ਚਰਨ ਮਨੁ ਲਾਗੋ ਸਾਰਿੰਗਧਰ



Thohi Charan Man Laago Saaringadhhar ||

तोहि चरन मनु लागो सारिंगधर

ਦਾਤੇ ਪ੍ਰਭੂ, ਮੇਰਾ ਮਨ ਤੇਰੇ ਚਰਨਾਂ ਵਿਚ ਜੁੜ ਗਿਆ ਹੈ ॥

My mind is attached to Your Feet, O Archer of the Universe.

15470 ਸੋ ਮਿਲੈ ਜੋ ਬਡਭਾਗੋ ੧॥ ਰਹਾਉ



So Milai Jo Baddabhaago ||1|| Rehaao ||

सो मिलै जो बडभागो ॥१॥ रहाउ

ਤੈਨੂੰ ਉਹੀ ਮਿਲਦਾ ਹੈ, ਜੋ ਵੱਡੇ ਭਾਗਾਂ ਵਾਲਾ ਹੈ 1॥ ਰਹਾਉ



He alone meets You, who is blessed by great good fortune. ||1||Pause||

15471 ਬਿੰਦ੍ਰਾਬਨ ਮਨ ਹਰਨ ਮਨੋਹਰ ਕ੍ਰਿਸਨ ਚਰਾਵਤ ਗਾਊ ਰੇ



Bindhraaban Man Haran Manohar Kirasan Charaavath Gaaoo Rae ||

बिंद्राबन मन हरन मनोहर क्रिसन चरावत गाऊ रे

ਬਿੰਦ੍ਰਾਬਨ ਵਿਚ ਕ੍ਰਿਸ਼ਨ ਜੀ ਗਾਈਆਂ ਚਾਰਦੇ ਸੀ। ਉਹ ਗੋਕਲ ਦੀਆਂ ਗੁਆਲਣਾਂ ਦਾ ਮਨ ਮੋਹਣ ਵਾਲਾ ਸੀ। ਦੇਖਣ ਵਾਲੇ ਨੂੰ ਮਨ ਨੂੰ ਧੂਹ ਪਾਣ ਵਾਲਾ ਸੀ ॥



In Brindaaban, where Krishna grazes his cows, he entices and fascinates my mind.

15472 ਜਾ ਕਾ ਠਾਕੁਰੁ ਤੁਹੀ ਸਾਰਿੰਗਧਰ ਮੋਹਿ ਕਬੀਰਾ ਨਾਊ ਰੇ ੨॥੨॥੧੫॥੬੬॥



Jaa Kaa Thaakur Thuhee Saaringadhhar Mohi Kabeeraa Naaoo Rae ||2||2||15||66||

जा का ठाकुरु तुही सारिंगधर मोहि कबीरा नाऊ रे ॥२॥२॥१५॥६६॥

ਮਾਲਕ ਮੇਰੇ ਤੇ ਤੂੰ ਮਿਹਰ ਕਰ, ਮੈਨੂੰ ਭੀ ਲੋਕ ਗਰੀਬ ਜੁਲਾਹਾ ਆਖਦੇ ਹਨ। ਤੂੰ ਗਰੀਬਾਂ ਉਤੇ ਜ਼ਰੂਰ ਮਿਹਰ ਕਰਦਾ ਹੈਂ ||2||2||15||66||


You are my Lord Master, the Archer of the Universe; my name is Kabeer. ||2||2||15||66||
15473 ਗਉੜੀ ਪੂਰਬੀ ੧੨



Gourree Poorabee 12 ||

गउड़ी पूरबी १२


ਗਉੜੀ ਪੂਰਬੀ ੧੨
Gauree Poorbee 12:

15474 ਬਿਪਲ ਬਸਤ੍ਰ ਕੇਤੇ ਹੈ ਪਹਿਰੇ ਕਿਆ ਬਨ ਮਧੇ ਬਾਸਾ



Bipal Basathr Kaethae Hai Pehirae Kiaa Ban Madhhae Baasaa ||

बिपल बसत्र केते है पहिरे किआ बन मधे बासा

ਕਈ ਲੋਕ ਲੰਮੇ-ਚੌੜੇ ਚੋਲੇ ਪਹਿਨਦੇ ਹਨ। ਜੰਗਲਾਂ ਵਿਚ ਜਾ ਵੱਸਦੇ ਹਨ। ਇਸ ਦਾ ਭੀ ਕੀ ਲਾਭ ਮਿਲਣਾਂ ਹੈ?



Many people wear various robes, but what is the use of living in the forest?

15475 ਕਹਾ ਭਇਆ ਨਰ ਦੇਵਾ ਧੋਖੇ ਕਿਆ ਜਲਿ ਬੋਰਿਓ ਗਿਆਤਾ ੧॥



Kehaa Bhaeiaa Nar Dhaevaa Dhhokhae Kiaa Jal Boriou Giaathaa ||1||

कहा भइआ नर देवा धोखे किआ जलि बोरिओ गिआता ॥१॥

ਜੇ ਧੂਪ ਧੁਖਾ ਕੇ ਦੇਵਤਿਆਂ ਦੀ ਪੂਜਾ ਕਰ ਲਈ ਤਾਂ ਕੀ ਕਰ ਲਿਆ? ਜੇ ਕਿਸੇ ਤੀਰਥ ਜਲ ਵਿਚ ਇਸ਼ਨਾਨ ਕਰ ਲਿਆ ਤਾਂ ਕੀ ਵੱਡਾ ਕੰਮ ਕਰ ਹੋਇਆ? ||1||


What good does it do if a man burns incense before his gods? What good does it do to dip one's body in water? ||1||
15476 ਜੀਅਰੇ ਜਾਹਿਗਾ ਮੈ ਜਾਨਾਂ



Jeearae Jaahigaa Mai Jaanaan ||

जीअरे जाहिगा मै जानां

ਮਨ ਤੂੰ ਨਾਸ਼ ਹੋਣ ਵਾਲਾਂ ਹੈ ॥



Soul, I know that I will have to depart.

15477 ਅਬਿਗਤ ਸਮਝੁ ਇਆਨਾ



Abigath Samajh Eiaanaa ||

अबिगत समझु इआना

ਬੇਸਮਝ ਜੀਵ ਇਕ ਪਰਮਾਤਮਾ ਦੀ ਖੋਜ ਕਰ ॥



You ignorant idiot: understand the Imperishable Lord.

15478 ਜਤ ਜਤ ਦੇਖਉ ਬਹੁਰਿ ਪੇਖਉ ਸੰਗਿ ਮਾਇਆ ਲਪਟਾਨਾ ੧॥ ਰਹਾਉ



Jath Jath Dhaekho Bahur N Paekho Sang Maaeiaa Lapattaanaa ||1|| Rehaao ||

जत जत देखउ बहुरि पेखउ संगि माइआ लपटाना ॥१॥ रहाउ

ਜਿਧਰ ਭੀ ਮੈਂ ਵੇਖਦਾ ਹਾਂ। ਬੰਦੇ ਤੂੰ ਮਾਇਆ ਵਿਚ ਲਪਟ ਰਿਹਾ ਹੈਂ 1॥ ਰਹਾਉ



Whatever you see, you will not see that again, but still, you cling to Maya. ||1||Pause||

15479 ਗਿਆਨੀ ਧਿਆਨੀ ਬਹੁ ਉਪਦੇਸੀ ਇਹੁ ਜਗੁ ਸਗਲੋ ਧੰਧਾ



Giaanee Dhhiaanee Bahu Oupadhaesee Eihu Jag Sagalo Dhhandhhaa ||

गिआनी धिआनी बहु उपदेसी इहु जगु सगलो धंधा

ਕੋਈ ਗਿਆਨ-ਚਰਚਾ ਕਰ ਰਿਹਾ ਹੈ, ਕੋਈ ਸਮਾਧੀ ਲਾਈ ਬੈਠਾ ਹੈ। ਕੋਈ ਹੋਰਨਾਂ ਨੂੰ ਉਪਦੇਸ਼ ਕਰ ਰਿਹਾ ਹੈ ਅਸਲ ਵਿਚ ਇਹ ਸਾਰਾ ਜਗਤ ਮਾਇਆ ਦਾ ਜੰਜਾਲ ਹੀ ਹੈ ॥



The spiritual teachers, meditators and the great preachers are all engrossed in these worldly affairs.

15480 ਕਹਿ ਕਬੀਰ ਇਕ ਰਾਮ ਨਾਮ ਬਿਨੁ ਇਆ ਜਗੁ ਮਾਇਆ ਅੰਧਾ ੨॥੧॥੧੬॥੬੭॥



Kehi Kabeer Eik Raam Naam Bin Eiaa Jag Maaeiaa Andhhaa ||2||1||16||67||

कहि कबीर इक राम नाम बिनु इआ जगु माइआ अंधा ॥२॥१॥१६॥६७॥

ਭਗਤ ਕਬੀਰ ਜੀ ਕਹਿੰਦੇ ਹਨ ਪ੍ਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਇਹ ਜਗਤ ਮਾਇਆ ਵਿਚ ਅੰਨ੍ਹਾ ਹੋਇਆ ਪਿਆ ਹੈ ||2||1||16||67||


Says Kabeer, without the Name of the One Lord, this world is blinded by Maya. ||2||1||16||67||
15481 ਗਉੜੀ ੧੨



Gourree 12 ||

गउड़ी १२


ਗਉੜੀ ੧੨
Gauree 12:

15482 ਮਨ ਰੇ ਛਾਡਹੁ ਭਰਮੁ ਪ੍ਰਗਟ ਹੋਇ ਨਾਚਹੁ ਇਆ ਮਾਇਆ ਕੇ ਡਾਂਡੇ



Man Rae Shhaaddahu Bharam Pragatt Hoe Naachahu Eiaa Maaeiaa Kae Ddaanddae ||

मन रे छाडहु भरमु प्रगट होइ नाचहु इआ माइआ के डांडे

ਮਨ ਤੂੰ ਵਿਕਾਰਾਂ ਦੇ ਪਿੱਛੇ ਜਾਂਣਾਂ ਛੱਡ ਦੇਹ, ਜਦ ਤੂੰ ਸਭ ਤੋਂ ਉੱਚੇ ਪ੍ਰਭੂ ਦੀ ਸ਼ਰਨ ਗਿਆ, ਹੁਣ ਇਹਨਾਂ ਤੋਂ ਕਿਉਂ ਡਰਦਾਂ? ਹੁਣ ਨਿਡਰ ਹੋ ਕੇ ਉਤਸ਼ਾਹ ਵਿਚ ਰਹਿ ॥



People, O victims of this Maya, abandon your doubts and dance out in the open.

15483 ਸੂਰੁ ਕਿ ਸਨਮੁਖ ਰਨ ਤੇ ਡਰਪੈ ਸਤੀ ਕਿ ਸਾਂਚੈ ਭਾਂਡੇ ੧॥



Soor K Sanamukh Ran Thae Ddarapai Sathee K Saanchai Bhaanddae ||1||

सूरु कि सनमुख रन ते डरपै सती कि सांचै भांडे ॥१॥

ਉਹ ਸੂਰਮਾ ਕਾਹਦਾ, ਜੋ ਸਾਹਮਣੇ ਦਿੱਸਦੀ ਦੁਸ਼ਮੱਣ ਤੋਂ ਡਰ ਜਾਏ? ਉਹ ਔਰਤ ਸਤੀ ਨਹੀਂ ਹੋ ਸਕਦੀ ਜੋ ਘਰ ਨੂੰ ਸਾਂਭਣ ਭਾਂਡੇ ਸਾਂਭਣ ਲੱਗ ਪਏ ||1||


What sort of a hero is one who is afraid to face the battle? What sort of satee is she who, when her time comes, starts collecting her pots and pans? ||1||
15484 ਡਗਮਗ ਛਾਡਿ ਰੇ ਮਨ ਬਉਰਾ



Ddagamag Shhaadd Rae Man Bouraa ||

डगमग छाडि रे मन बउरा

ਕਮਲੇ ਮਨ ਸਭ ਤੋਂ ਉੱਚੇ ਮਾਲਕ ਦੀ ਸ਼ਰਨ ਕੇ ਹੁਣ ਜੱਕੋ-ਤੱਕੇ ਛੱਡ ਦੇਹ



Stop your wavering, O crazy people!

15485 ਅਬ ਤਉ ਜਰੇ ਮਰੇ ਸਿਧਿ ਪਾਈਐ ਲੀਨੋ ਹਾਥਿ ਸੰਧਉਰਾ ੧॥ ਰਹਾਉ



Ab Tho Jarae Marae Sidhh Paaeeai Leeno Haathh Sandhhouraa ||1|| Rehaao ||

अब तउ जरे मरे सिधि पाईऐ लीनो हाथि संधउरा ॥१॥ रहाउ

ਜਿਸ ਇਸਤ੍ਰੀ ਨੇ ਹੱਥ ਵਿਚ ਸੰਧੂਰਿਆ ਹੋਇਆ ਲੈ ਗਿਆ, ਉਸ ਨੂੰ ਤਾਂ ਹੁਣ ਸੜ ਕੇ ਮਰਿਆਂ ਹੀ ਸਿੱਧੀ ਭਾਵ, ਸਤੀ ਵਾਲਾ ਮਰਾਤਬਾ ਮਿਲੇਗਾ 1॥ ਰਹਾਉ



Now that you have taken up the challenge of death, let yourself burn and die, and attain perfection. ||1||Pause||

15486 ਕਾਮ ਕ੍ਰੋਧ ਮਾਇਆ ਕੇ ਲੀਨੇ ਇਆ ਬਿਧਿ ਜਗਤੁ ਬਿਗੂਤਾ



Kaam Krodhh Maaeiaa Kae Leenae Eiaa Bidhh Jagath Bigoothaa ||

काम क्रोध माइआ के लीने इआ बिधि जगतु बिगूता

ਕਿਸੇ ਨੂੰ ਰੂਪ-ਹੁਸਨ, ਕਾਮ ਨੇ ਵੱਸ ਵਿੱਚ ਕਰ ਲਿਆ ਹੈ, ਕਿਸੇ ਨੂੰ ਗੁੱਸੇ ਨੇ ਠੱਗਿਆ ਹੈ, ਕਿਸੇ ਨੂੰ ਮਾਇਆ ਨੇ ਇਸੇ ਤਰ੍ਹਾਂ ਸਾਰਾ ਜਗਤ ਖ਼ੁਆਰ ਕੀਤਾ ਹੈ



The world is engrossed in sexual desire, anger and Maya; in this way it is plundered and ruined.

15487 ਕਹਿ ਕਬੀਰ ਰਾਜਾ ਰਾਮ ਛੋਡਉ ਸਗਲ ਊਚ ਤੇ ਊਚਾ ੨॥੨॥੧੭॥੬੮॥



Kehi Kabeer Raajaa Raam N Shhoddo Sagal Ooch Thae Oochaa ||2||2||17||68||

कहि कबीर राजा राम छोडउ सगल ऊच ते ऊचा ॥२॥२॥१७॥६८॥

ਭਗਤ ਕਬੀਰ ਆਖਦੇ ਹਨ, ਬਾਦਸ਼ਾਹਾਂ ਦੇ ਮਾਹਾਰਾਜ ਪ੍ਰਭੂ ਨੂੰ ਨਾਂ ਭੁਲਾਈਏ। ਭਗਵਾਨ ਸਭ ਤੋਂ ਉੱਚੇ ਮਾਲਕ ਹਨ ||2||2||17||68||


Says Kabeer, do not forsake the Lord, your Sovereign King, the Highest of the High. ||2||2||17||68||
15488 ਗਉੜੀ ੧੩



Gourree 13 ||

गउड़ी १३


ਗਉੜੀ ੧੩
Gauree 13:

15489 ਫੁਰਮਾਨੁ ਤੇਰਾ ਸਿਰੈ ਊਪਰਿ ਫਿਰਿ ਕਰਤ ਬੀਚਾਰ



Furamaan Thaeraa Sirai Oopar Fir N Karath Beechaar ||

फुरमानु तेरा सिरै ऊपरि फिरि करत बीचार

ਤੇਰਾ ਭਾਣਾਂ ਮੇਰੇ ਸਿਰ-ਮੱਥੇ ਤੇ ਹੈ, ਮੈਂ ਇਸ ਵਿਚ ਕੋਈ ਛੱਕ ਦੀ ਗੱਲ ਨਹੀਂ ਕਰ ਕਰਦਾ ॥



Your Command is upon my head, and I no longer question it.

15490 ਤੁਹੀ ਦਰੀਆ ਤੁਹੀ ਕਰੀਆ ਤੁਝੈ ਤੇ ਨਿਸਤਾਰ ੧॥



Thuhee Dhareeaa Thuhee Kareeaa Thujhai Thae Nisathaar ||1||

तुही दरीआ तुही करीआ तुझै ते निसतार ॥१॥

ਸੰਸਾਰ ਸਮੁੰਦਰ ਤੂੰ ਆਪ ਹੀ ਹੈਂ, ਇਸ ਵਿਚੋਂ ਪਾਰ ਲੰਘਾਉਣ ਵਾਲਾ ਮਲਾਹ ਵੀ ਤੂੰ ਆਪ ਹੈਂ ਤੇਰੀ ਮੇਹਰ ਨਾਲ ਮੈਂ ਇਸ ਸੰਸਾਰ ਸਮੁੰਦਰ ਵਿਚੋਂ ਪਾਰ ਲੰਘ ਸਕਦਾ ਹਾਂ ||1||


You are the river, and You are the boatman; salvation comes from You. ||1||
15491 ਬੰਦੇ ਬੰਦਗੀ ਇਕਤੀਆਰ



Bandhae Bandhagee Eikatheeaar ||

बंदे बंदगी इकतीआर


ਮਨੁੱਖ ਤੂੰ ਪ੍ਰਭੂ ਦੀ ਭਗਤੀ ਕਬੂਲ ਕਰ ॥
Human being, embrace the Lord's meditation

15492 ਸਾਹਿਬੁ ਰੋਸੁ ਧਰਉ ਕਿ ਪਿਆਰੁ ੧॥ ਰਹਾਉ



Saahib Ros Dhharo K Piaar ||1|| Rehaao ||

साहिबु रोसु धरउ कि पिआरु ॥१॥ रहाउ

ਮਾਲਕ ਭਗਵਾਨ, ਤੇਰੇ ਨਾਲ ਪਿਆਰ ਕਰੇ, ਚਾਹੇ ਗੁੱਸਾ ਕਰੇ 1॥ ਰਹਾਉ



Whether your Lord and Master is angry with you or in love with you. ||1||Pause||

15493 ਨਾਮੁ ਤੇਰਾ ਆਧਾਰੁ ਮੇਰਾ ਜਿਉ ਫੂਲੁ ਜਈ ਹੈ ਨਾਰਿ



Naam Thaeraa Aadhhaar Maeraa Jio Fool Jee Hai Naar ||

नामु तेरा आधारु मेरा जिउ फूलु जई है नारि

ਪ੍ਰਭੂ ਤੇਰਾ ਨਾਮ ਮੇਰਾ ਆਸਰਾ ਹੈ ਇਸ ਤਰ੍ਹਾਂ ਜਿਵੇਂ ਫੁੱਲ ਪਾਣੀ ਵਿਚ ਖਿੜਿਆ ਰਹਿੰਦਾ ਹੈ। ਫੁੱਲ ਨੂੰ ਪਾਣੀ ਆਸਰਾ ਹੈ ॥

Your Name is my Support, like the flower blossoming in the water.

15494 ਕਹਿ ਕਬੀਰ ਗੁਲਾਮੁ ਘਰ ਕਾ ਜੀਆਇ ਭਾਵੈ ਮਾਰਿ ੨॥੧੮॥੬੯॥



Kehi Kabeer Gulaam Ghar Kaa Jeeaae Bhaavai Maar ||2||18||69||

कहि कबीर गुलामु घर का जीआइ भावै मारि ॥२॥१८॥६९॥

ਭਗਤ ਕਬੀਰ ਆਖਦੇ ਹਨ, ਰੱਬ ਜੀ ਮੈਂ ਤੇਰੇ ਘਰ ਦਾ ਗੁਲਾਮ ਹਾਂ। ਇਹ ਤੇਰੀ ਮਰਜ਼ੀ ਹੈ। ਚਾਹੇ ਜੀਊਂਦਾ ਰੱਖ ਚਾਹੇ ਮਾਰ ਦੇ ||2||18||69||


Says Kabeer, I am the slave of Your home; I live or die as You will. ||2||18||69||
15495 ਗਉੜੀ (.


ਗਉੜੀ
Gourree ||

गउड़ी

Gauree

15496 ਲਖ ਚਉਰਾਸੀਹ ਜੀਅ ਜੋਨਿ ਮਹਿ ਭ੍ਰਮਤ ਨੰਦੁ ਬਹੁ ਥਾਕੋ ਰੇ



Lakh Chouraaseeh Jeea Jon Mehi Bhramath Nandh Bahu Thhaako Rae ||

लख चउरासीह जीअ जोनि महि भ्रमत नंदु बहु थाको रे

ਚੌਰਾਸੀ ਲੱਖ ਜੀਵਾਂ ਦੀਆਂ ਜੂਨਾਂ ਵਿਚ ਭਟਕੇ ਨੰਦ, ਜੀਵ ਬਹੁਤ ਥੱਕ ਗਿਆ। ਉਸ ਨੂੰ ਮਨੁੱਖਾ ਜਨਮ ਮਿਲਿਆ ਤਾਂ ਉਸ ਨੇ ਪ੍ਰਮਾਤਮਾ ਦੀ ਭਗਤੀ ਕੀਤੀ ॥



Wandering through 8.4 million incarnations, Krishna's father Nand was totally exhausted.

15497 ਭਗਤਿ ਹੇਤਿ ਅਵਤਾਰੁ ਲੀਓ ਹੈ ਭਾਗੁ ਬਡੋ ਬਪੁਰਾ ਕੋ ਰੇ ੧॥



Bhagath Haeth Avathaar Leeou Hai Bhaag Baddo Bapuraa Ko Rae ||1||

भगति हेति अवतारु लीओ है भागु बडो बपुरा को रे ॥१॥


ਰੱਬ ਨੂੰ ਪਿਆਰ ਕਰਨ ਵਾਲੇ ਨੇ ਜਨਮ ਲਿਆ ਹੈ, ਬਹੁਤ ਵੱਡੀ ਚੰਗੀ ਕਿਸਮਤ ਹੈ ||1||


Because of his devotion, Krishna was incarnated in his home; how great was the good fortune of this poor man! ||1||
15498 ਤੁਮ੍ਹ੍ਹ ਜੁ ਕਹਤ ਹਉ ਨੰਦ ਕੋ ਨੰਦਨੁ ਨੰਦ ਸੁ ਨੰਦਨੁ ਕਾ ਕੋ ਰੇ
Thumh J Kehath Ho Nandh Ko Nandhan Nandh S Nandhan Kaa Ko Rae ||

तुम्ह जु कहत हउ नंद को नंदनु नंद सु नंदनु का को रे

ਤੁਸੀ ਜੋ ਇਹ ਆਖਦੇ ਹੋ ਪ੍ਰਮਾਤਮਾ ਜੀਵ, ਨੰਦ ਦੇ ਘਰ ਅਵਤਾਰ ਲੈ ਕੇ ਨੰਦ ਦਾ ਪੁੱਤਰ ਬਣਿਆ, ਇਹ ਦੱਸੋ ਉਹ ਨੰਦ ਕਿਸ ਦਾ ਪੁੱਤਰ ਸੀ?



You say that Krishna was Nand's son, but whose son was Nand himself?

15499 ਧਰਨਿ ਅਕਾਸੁ ਦਸੋ ਦਿਸ ਨਾਹੀ ਤਬ ਇਹੁ ਨੰਦੁ ਕਹਾ ਥੋ ਰੇ ੧॥ ਰਹਾਉ



Dhharan Akaas Dhaso Dhis Naahee Thab Eihu Nandh Kehaa Thho Rae ||1|| Rehaao ||

धरनि अकासु दसो दिस नाही तब इहु नंदु कहा थो रे ॥१॥ रहाउ

ਜਦੋਂ ਨਾ ਇਹ ਧਰਤੀ ਅਤੇ ਨਾ ਅਕਾਸ਼ ਸੀ। ਉਦੋਂ ਇਹ ਨੰਦ ਜਿਸ ਨੂੰ ਤੁਸੀ ਰੱਬ ਦਾ ਪਿਓ ਆਖ ਰਹੇ ਹੋ। ਕਿਥੇ ਸੀ? 1॥ ਰਹਾਉ



When there was no earth or ether or the ten directions, where was this Nand then? ||1||Pause||

15500 ਸੰਕਟਿ ਨਹੀ ਪਰੈ ਜੋਨਿ ਨਹੀ ਆਵੈ ਨਾਮੁ ਨਿਰੰਜਨ ਜਾ ਕੋ ਰੇ



Sankatt Nehee Parai Jon Nehee Aavai Naam Niranjan Jaa Ko Rae ||

संकटि नही परै जोनि नही आवै नामु निरंजन जा को रे

ਜਿਸ ਪ੍ਰਭੂ ਦਾ ਨਾਮ ਹੈ, ਨਿਰੰਜਨ, ਮਾਲਕ ਆਪ ਕਦੇ ਮਾਇਆ ਦਾ ਲਾਲਚੀ ਨਹੀਂ ਸਕਦਾ। ਉਹ ਜੂਨ ਵਿਚ ਨਹੀਂ ਪੈਦਾ, ਉਹ ਜੰਮਣ ਮਰਨ ਦੇ ਦੁੱਖ ਵਿਚ ਨਹੀਂ ਪੈਂਦਾ ॥



He does not fall into misfortune, and He does not take birth; His Name is the Immaculate Lord.

15501 ਕਬੀਰ ਕੋ ਸੁਆਮੀ ਐਸੋ ਠਾਕੁਰੁ ਜਾ ਕੈ ਮਾਈ ਬਾਪੋ ਰੇ ੨॥੧੯॥੭੦॥



Kabeer Ko Suaamee Aiso Thaakur Jaa Kai Maaee N Baapo Rae ||2||19||70||

कबीर को सुआमी ऐसो ठाकुरु जा कै माई बापो रे ॥२॥१९॥७०॥

ਕਬੀਰ ਦਾ ਸੁਆਮੀ ਸਾਰੇ ਜਗਤ ਦਾ ਪਾਲਣਹਾਰ ਆਪ ਹੀ ਦਾਤਾ ਐਸਾ ਹੈ। ਜਿਸ ਦੇ ਕੋਈ ਮਾਾਤਾ ਪਿਤਾ ਨਹੀਂ ਹਨ ||2||19||70||


Kabeer's Lord is such a Lord and Master, who has no mother or father. ||2||19||70||
15502 ਗਉੜੀ



Gourree ||

गउड़ी

Gauree


ਗਉੜੀ



Comments

Popular Posts