ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੩੪੬ Page 346 of 1430
15859  ਹਉ ਬਨਜਾਰੋ ਰਾਮ ਕੋ ਸਹਜ ਕਰਉ ਬ੍ਯ੍ਯਾਪਾਰੁ ॥
Ho Banajaaro Raam Ko Sehaj Karo Byaapaar ||
हउ बनजारो राम को सहज करउ ब्यापारु ॥
ਮੈਂ ਪ੍ਰਭੂ ਦੇ ਨਾਮ ਦਾ ਵਪਾਰੀ ਹਾਂ। ਮੈਂ ਇਹ ਐਸਾ ਵਪਾਰ ਕਰ ਰਿਹਾ ਹਾਂ। ਜਿਸ ਵਿਚੋਂ ਮੈਨੂੰ ਸਹਿਜ ਅਵਸਥਾ ਦੀ ਖੱਟੀ ਹਾਸਲ ਹੋਵੇ ॥
 I am the merchant of the Lord; I deal in spiritual wisdom.
15860     ਮੈ ਰਾਮ ਨਾਮ ਧਨੁ ਲਾਦਿਆ ਬਿਖੁ ਲਾਦੀ ਸੰਸਾਰਿ ॥੨॥
Mai Raam Naam Dhhan Laadhiaa Bikh Laadhee Sansaar ||2||
मै राम नाम धनु लादिआ बिखु लादी संसारि ॥२॥
ਪ੍ਰਭੂ ਦੀ ਕਿਰਪਾ ਨਾਲ, ਮੈਂ ਪ੍ਰਭੂ ਦੀ ਗੁਰਬਾਣੀ ਨਾਲ ਮਨ ਜੁੜ ਕੇ, ਰੱਬ ਦਾ ਨਾਂਮ ਇੱਕਠਾਂ ਕੀਤਾ ਹੈ। ਦੁਨੀਆਂ ਨੇ ਵਿਕਾਰ ਦੀ ਮਾਇਆ ਮੋਹ ਇੱਕਠਾ ਕੀਤਾ ਹੈ, ਜੋ ਜ਼ਹਿਰ ਹੈ ||2||
I have loaded the Wealth of the Lord's Name; the world has loaded poison. ||2||
15861    ਉਰਵਾਰ ਪਾਰ ਕੇ ਦਾਨੀਆ ਲਿਖਿ ਲੇਹੁ ਆਲ ਪਤਾਲੁ ॥
Ouravaar Paar Kae Dhaaneeaa Likh Laehu Aal Pathaal ||
उरवार पार के दानीआ लिखि लेहु आल पतालु ॥
ਜੀਵਾਂ ਦੀਆਂ ਲੋਕ ਪਰਲੋਕ ਦੀਆਂ ਸਭ ਕਰਤੂਤਾਂ ਜਾਂਣਨ ਵਾਲੇ, ਸਬ ਦੇ ਜੀਵਨ ਦਾ ਹਿਸਾਬ ਰੱਖਣ ਵਾਲੇ,  ਚਿਤ੍ਰਗੁਪਤੋ ਮੇਰੇ ਬਾਰੇ ਜੋ ਤੁਹਾਡਾ ਜੀਅ ਕਰੇ ਕੁੱਝ ਵੀ ਲਿਖ ਲੈਣਾ ॥
O you who know this world and the world beyond: write whatever nonsense you please about me.
15862     ਮੋਹਿ ਜਮ ਡੰਡੁ ਨ ਲਾਗਈ ਤਜੀਲੇ ਸਰਬ ਜੰਜਾਲ ॥੩॥
Mohi Jam Ddandd N Laagee Thajeelae Sarab Janjaal ||3||
मोहि जम डंडु न लागई तजीले सरब जंजाल ॥३॥
ਪ੍ਰਭੂ ਦੀ ਕ੍ਰਿਪਾ ਨਾਲ, ਮੈਂ ਸਾਰੇ ਜੰਜਾਲ ਛੱਡ ਦਿੱਤੇ ਹੋਏ ਹਨ, ਤਾਹੀਏਂ ਮੈਨੂੰ ਜਮ ਤੋਂ ਦੁੱਖ ਲੱਗਣਾ ਹੀ ਨਹੀਂ ਹੈ ||3||
The club of the Messenger of Death shall not strike me, since I have cast off all entanglements. ||3||
15863      ਜੈਸਾ ਰੰਗੁ ਕਸੁੰਭ ਕਾ ਤੈਸਾ ਇਹੁ ਸੰਸਾਰੁ ॥
Jaisaa Rang Kasunbh Kaa Thaisaa Eihu Sansaar ||
जैसा रंगु कसु्मभ का तैसा इहु संसारु ॥
ਕਸੁੰਭੇ ਦੇ ਰੰਗ ਵਰਗਾ, ਦੁਨੀਆਂ ਨੂੰ  ਰੰਗ ਲੱਗਾ ਹੈ ॥
Love of this world is like the pale, temporary color of the safflower.
15864     ਮੇਰੇ ਰਮਈਏ ਰੰਗੁ ਮਜੀਠ ਕਾ ਕਹੁ ਰਵਿਦਾਸ ਚਮਾਰ ॥੪॥੧॥
Maerae Rameeeae Rang Majeeth Kaa Kahu Ravidhaas Chamaar ||4||1||
मेरे रमईए रंगु मजीठ का कहु रविदास चमार ॥४॥१॥
ਭਗਤ ਰਵਿਦਾਸ ਚਮਾਰ-ਆਪ ਚੱਮੜੀ ਦੇ ਬਣੇ ਹਨ। ਉਹ ਆਖ ਰਹੇ ਹਨ, ਮੇਰੇ ਪਿਆਰੇ ਭਗਵਾਨ ਦਾ ਨਾਮ-ਰੰਗ ਐਸਾ ਹੈ। ਜਿਵੇਂ ਮਜੀਠ ਦਾ ਪੱਕਾ ਰੰਗ ਹੈ ||4||1||
The color of my Lord's Love, however, is permanent, like the dye of the madder plant. So says Ravi Daas, the tanner. ||4||1||
15865      ਗਉੜੀ ਪੂਰਬੀ ਰਵਿਦਾਸ ਜੀਉ
Gourree Poorabee Ravidhaas Jeeou
गउड़ी पूरबी रविदास जीउ
ਗਉੜੀ ਪੂਰਬੀ ਰਵਿਦਾਸ ਦੀ ਬਾਣੀ ਹੈ ॥
Gauree Poorbee, Ravi Daas Jee:
15866     ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
ੴ सतिगुर प्रसादि ॥
ਰੱਬ ਇੱਕ ਹੈ। ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰੱਬ ਜੀ ਤੇ ਸਤਿਗੁਰੂ ਜੀ ਇੱਕੋ ਜੋਤ ਹੈ। ਇਕ ਤਾਕਤ ਹੈ। ਇਕ ਰੂਪ ਹੈ ॥
One Universal Creator God. By The Grace Of The True Guru:
15867     ਕੂਪੁ ਭਰਿਓ ਜੈਸੇ ਦਾਦਿਰਾ ਕਛੁ ਦੇਸੁ ਬਿਦੇਸੁ ਨ ਬੂਝ ॥
Koop Bhariou Jaisae Dhaadhiraa Kashh Dhaes Bidhaes N Boojh ||
कूपु भरिओ जैसे दादिरा कछु देसु बिदेसु न बूझ ॥
ਜਿਵੇਂ ਖੂਹ ਡੱਡੂਆਂ ਨਾਲ ਭਰਿਆ ਹੋਇਆ ਹੋਵੇ। ਉਹਨਾਂ ਡੱਡੂਆਂ ਨੂੰ ਕੋਈ ਪਤਾ ਨਹੀਂ ਹੁੰਦੀ। ਇਸ ਖੂਹ ਤੋਂ ਬਾਹਰ ਹੋਰ ਦੇਸ ਪ੍ਰਦੇਸ ਵੀ ਹੈ ॥
The frog in the deep well knows nothing of its own country or other lands;
15868    ਐਸੇ ਮੇਰਾ ਮਨੁ ਬਿਖਿਆ ਬਿਮੋਹਿਆ ਕਛੁ ਆਰਾ ਪਾਰੁ ਨ ਸੂਝ ॥੧॥
Aisae Maeraa Man Bikhiaa Bimohiaa Kashh Aaraa Paar N Soojh ||1||
ऐसे मेरा मनु बिखिआ बिमोहिआ कछु आरा पारु न सूझ ॥१॥
ਮੇਰਾ ਮਨ ਮਾਇਆ ਵਿਚ ਇੰਝ ਚੰਗੀ ਤਰ੍ਹਾਂ ਫਸਿਆ ਹੋਇਆ ਹੈ। ਇਸ ਨੂੰ ਮਾਇਆ ਦੇ ਖੂਹ ਵਿਚੋਂ ਨਿਕਲਣ ਲਈ ਕੋਈ ਉਪਰਲਾ ਆਸਾ, ਪਾਸਾ ਨਹੀਂ ਔੜਦਾ ||1||
Just so, my mind, infatuated with corruption, understands nothing about this world or the next. ||1||
15869     ਸਗਲ ਭਵਨ ਕੇ ਨਾਇਕਾ ਇਕੁ ਛਿਨੁ ਦਰਸੁ ਦਿਖਾਇ ਜੀ ॥੧॥ ਰਹਾਉ ॥
Sagal Bhavan Kae Naaeikaa Eik Shhin Dharas Dhikhaae Jee ||1|| Rehaao ||
सगल भवन के नाइका इकु छिनु दरसु दिखाइ जी ॥१॥ रहाउ ॥
ਸਾਰੇ ਭਵਨਾਂ ਦੁਨੀਆ ਦੀ ਖੇਡ ਖੇਡਣ ਵਾਲੇ ਮਾਕਲ, ਮੈਨੂੰ ਇਕ ਪਲ਼ ਭਰ ਲਈ ਦਰਸ਼ਨ ਦੇਵੋ ॥੧॥ ਰਹਾਉ ॥
Lord of all worlds: reveal to me, even for an instant, the Blessed Vision of Your Darshan. ||1||Pause||
15870     ਮਲਿਨ ਭਈ ਮਤਿ ਮਾਧਵਾ ਤੇਰੀ ਗਤਿ ਲਖੀ ਨ ਜਾਇ ॥
Malin Bhee Math Maadhhavaa Thaeree Gath Lakhee N Jaae ||
मलिन भई मति माधवा तेरी गति लखी न जाइ ॥
ਪ੍ਰਭੂ ਮੇਰੀ ਅਕਲ ਵਿਕਾਰਾਂ ਦੀ ਮੈਲੀ ਹੋਈ ਪਈ ਹੈ। ਇਸ ਵਾਸਤੇ ਮੈਨੂੰ ਤੇਰੇ ਕੰਮਾਂ ਦੀ ਪਛਾਂਣ ਨਹੀਂ ਆਉਂਦੀ ਮੈਨੂੰ ਸਮਝ ਨਹੀਂ ਪੈਂਦੀ ॥
My intellect is polluted; I cannot understand Your state, O Lord.
15871   ਕਰਹੁ ਕ੍ਰਿਪਾ ਭ੍ਰਮੁ ਚੂਕਈ ਮੈ ਸੁਮਤਿ ਦੇਹੁ ਸਮਝਾਇ ॥੨॥
Karahu Kirapaa Bhram Chookee Mai Sumath Dhaehu Samajhaae ||2||
करहु क्रिपा भ्रमु चूकई मै सुमति देहु समझाइ ॥२॥
ਪ੍ਰਭੂ ਮੇਹਰਬਾਨੀ ਕਰੋ। ਮੈਨੂੰ ਸੁਚੱਜੀ ਮੱਤ ਸਮਝਾ ਦਿਉ। ਮੇਰੀ ਭੱਟਕਣਾ ਮੁੱਕ ਜਾਏ ||2||
Take pity on me, dispel my doubts, and teach me true wisdom. ||2||
15872    ਜੋਗੀਸਰ ਪਾਵਹਿ ਨਹੀ ਤੁਅ ਗੁਣ ਕਥਨੁ ਅਪਾਰ ॥
Jogeesar Paavehi Nehee Thua Gun Kathhan Apaar ||
जोगीसर पावहि नही तुअ गुण कथनु अपार ॥
ਵੱਡੇ ਵੱਡੇ ਜੋਗੀ ਵੀ ਪ੍ਰਮਾਤਾਮਾਂ ਤੇਰੇ ਬੇਅੰਤ ਗੁਣਾਂ ਦਾ ਅੰਤ ਨਹੀਂ ਪਾ ਸਕਦੇ ॥
Even the great Yogis cannot describe Your Glorious Virtues; they are beyond words.
15873    ਪ੍ਰੇਮ ਭਗਤਿ ਕੈ ਕਾਰਣੈ ਕਹੁ ਰਵਿਦਾਸ ਚਮਾਰ ॥੩॥੧॥
Praem Bhagath Kai Kaaranai Kahu Ravidhaas Chamaar ||3||1||
प्रेम भगति कै कारणै कहु रविदास चमार ॥३॥१॥
ਭਗਤ ਰਵਿਦਾਸ ਜੀ ਆਖ ਰਹੇ ਹਨ, ਰਵਿਦਾਸ ਚੰਮ ਦੇ ਬਣੇ ਹੋਏ, ਤੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ, ਤੈਨੂੰ ਪ੍ਰੇਮ ਤੇ ਭਗਤੀ ਦੀ ਦਾਤਿ ਮਿਲ ਸਕੇ ||3||1||
I am dedicated to Your loving devotional worship, says Ravi Daas the tanner. ||3||1||
15874   ਗਉੜੀ ਬੈਰਾਗਣਿ
Gourree Bairaagani
गउड़ी बैरागणि
ਗਉੜੀ ਬੈਰਾਗਣਿ
Gauree Bairaagan:
15875    ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
ੴ सतिगुर प्रसादि ॥
ਰੱਬ ਇੱਕ ਹੈ। ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰੱਬ ਜੀ ਤੇ ਸਤਿਗੁਰੂ ਜੀ ਇੱਕੋ ਜੋਤ ਹੈ। ਇਕ ਤਾਕਤ ਹੈ। ਇਕ ਰੂਪ ਹੈ ॥
One Universal Creator God. By The Grace Of The True Guru:
15876    ਸਤਜੁਗਿ ਸਤੁ ਤੇਤਾ ਜਗੀ ਦੁਆਪਰਿ ਪੂਜਾਚਾਰ ॥
Sathajug Sath Thaethaa Jagee Dhuaapar Poojaachaar ||
सतजुगि सतु तेता जगी दुआपरि पूजाचार ॥
ਸਤਿਜੁਗ ਵਿਚ ਦਾਨ ਪ੍ਰਧਾਨ ਸੀ, ਤ੍ਰੇਤਾ ਜੁਗ ਜੱਗਾਂ ਵਿਚ ਪ੍ਰਵਿਰਤ ਰਿਹਾ, ਦੁਆਪਰ ਵਿਚ ਦੇਵਤਿਆਂ ਦੀ ਪੂਜਾ ਪ੍ਰਧਾਨ-ਕਰਮ ਸੀ ॥
In the Golden Age of Sat Yuga, was Truth; in the Silver Age of Trayta Yuga, charitable feasts; in the Brass Age of Dwaapar Yuga, there was worship.
15877      ਤੀਨੌ ਜੁਗ ਤੀਨੌ ਦਿੜੇ ਕਲਿ ਕੇਵਲ ਨਾਮ ਅਧਾਰ ॥੧॥
Theena Jug Theena Dhirrae Kal Kaeval Naam Adhhaar ||1||
तीनौ जुग तीनौ दिड़े कलि केवल नाम अधार ॥१॥
ਤਿੰਨੇ ਜੁਗ ਤਿੰਨਾਂ ਕਰਮਾਂ ਧਰਮਾਂ ਉੱਤੇ ਜ਼ੋਰ ਦੇਂਦੇ ਹਨ। ਹੁਣ ਕਲਜੁਗ ਵਿਚ ਸਿਰਫ਼ ਰੱਬ ਨੂੰ ਚੇਤੇ ਕਰਨ ਦਾ ਆਸਰਾ ਹੈ ||1||
In those three ages, people held to these three ways. But in the Iron Age of Kali Yuga, the Name of the Lord is your only Support. ||1||
15878    ਪਾਰੁ ਕੈਸੇ ਪਾਇਬੋ ਰੇ ॥
Paar Kaisae Paaeibo Rae ||
पारु कैसे पाइबो रे ॥
ਦੁਨੀਆਂ ਤੋਂ ਮੁੱਕਤੀ ਦਾ ਪਾਰਲਾ ਬੰਨਾ ਕਿਵੇਂ ਲੱਭੋਗੇ? ॥
How can I swim across?
15879   ਮੋ ਸਉ ਕੋਊ ਨ ਕਹੈ ਸਮਝਾਇ ॥
Mo So Kooo N Kehai Samajhaae ||
मो सउ कोऊ न कहै समझाइ ॥
ਕੋਈ ਮੈਨੂੰ ਐਸਾ ਕੰਮ ਸਮਝਾ ਕੇ ਨਹੀਂ ਦੱਸ ਸਕਿਆ ॥
No one has explained to me,
15880    ਜਾ ਤੇ ਆਵਾ ਗਵਨੁ ਬਿਲਾਇ ॥੧॥ ਰਹਾਉ ॥
Jaa Thae Aavaa Gavan Bilaae ||1|| Rehaao ||
जा ते आवा गवनु बिलाइ ॥१॥ रहाउ ॥
ਜਿਸ ਦੀ ਸਹਾਇਤਾ ਨਾਲ ਗਰਭ ਜੂਨਾਂ ਦਾ ਜਨਮ ਮਰਨ ਦਾ ਚੱਕਰ ਮੁੱਕ ਸਕੇ ॥1॥ ਰਹਾਉ ॥
So that I might understand how I can escape reincarnation. ||1||Pause||
15881     ਬਹੁ ਬਿਧਿ ਧਰਮ ਨਿਰੂਪੀਐ ਕਰਤਾ ਦੀਸੈ ਸਭ ਲੋਇ ॥
Bahu Bidhh Dhharam Niroopeeai Karathaa Dheesai Sabh Loe ||
बहु बिधि धरम निरूपीऐ करता दीसै सभ लोइ ॥
ਕਈ ਤਰੀਕਿਆਂ ਨਾਲ ਵਰਨਾਂ ਆਸ਼ਰਮਾਂ ਦੇ ਕਰਤੱਬਾਂ ਦੀ ਹੱਦ-ਬੰਦੀ ਕੀਤੀ ਗਈ ਹੈ। ਸਾਰੀ ਦੁਨੀਆਂ ਇਹੀ ਮਿਥੇ ਹੋਏ ਕਰਮ-ਧਰਮ ਕਰਦਾ ਦਿੱਸ ਰਿਹਾ ਹੈ ॥
So many forms of religion have been described; the whole world is practicing them.
15882     ਕਵਨ ਕਰਮ ਤੇ ਛੂਟੀਐ ਜਿਹ ਸਾਧੇ ਸਭ ਸਿਧਿ ਹੋਇ ॥੨॥
Kavan Karam Thae Shhootteeai Jih Saadhhae Sabh Sidhh Hoe ||2||
कवन करम ते छूटीऐ जिह साधे सभ सिधि होइ ॥२॥
ਕਿਸ ਕਰਮ-ਧਰਮ ਦੇ ਕਰਨ ਨਾਲ ਮੁੱਕਤੀ ਹੋ ਸਕਦੀ ਹੈ? ਉਹ ਕਿਹੜਾ ਕਰਮ ਹੈ ? ਜਿਸ ਦੇ ਸਾਧਿਆਂ ਜਨਮ-ਮਨੋਰਥ ਦੀ ਸਫਲਤਾ ਹੁੰਦੀ ਹੈ? ||2||
What actions will bring emancipation, and total perfection? ||2||
15883    ਕਰਮ ਅਕਰਮ ਬੀਚਾਰੀਐ ਸੰਕਾ ਸੁਨਿ ਬੇਦ ਪੁਰਾਨ ॥
Karam Akaram Beechaareeai Sankaa Sun Baedh Puraan ||
करम अकरम बीचारीऐ संका सुनि बेद पुरान ॥
ਵੇਦਾਂ ਤੇ ਪੁਰਾਣਾਂ ਨੂੰ ਸੁਣ ਕੇ ਸ਼ੰਕਾ ਵਧਦਾ ਹੈ । ਇਹੀ ਵਿਚਾਰ ਕਰੀਦੀ ਹੈ ਕਿ ਕਿਹੜਾ ਕਰਮ ਸ਼ਾਸਤ੍ਰਾਂ ਦੇ ਅਨੁਸਾਰ ਹੈ, ਤੇ, ਕਿਹੜਾ ਕਰਮ ਸ਼ਾਸਤ੍ਰਾਂ ਨੇ ਵਰਜਿਆ ਹੈ ॥
One may distinguish between good and evil actions, and listen to the Vedas and the Puraanas,
15884     ਸੰਸਾ ਸਦ ਹਿਰਦੈ ਬਸੈ ਕਉਨੁ ਹਿਰੈ ਅਭਿਮਾਨੁ ॥੩॥
Sansaa Sadh Hiradhai Basai Koun Hirai Abhimaan ||3||
संसा सद हिरदै बसै कउनु हिरै अभिमानु ॥३॥
ਵਰਨ ਆਸ਼ਰਮਾਂ ਦੇ ਕਰਮ ਧਰਮ ਕਰਦਿਆਂ ਹੀ, ਬੰਦੇ ਦੇ ਹਿਰਦੇ ਵਿਚ ਡਰ ਟਿੱਕਿਆ ਹੀ ਰਹਿੰਦਾ ਹੈ। ਉਹ ਕਿਹੜਾ ਕਰਮ ਧਰਮ ਜੋ ਮਨ ਦਾ ਅਹੰਕਾਰ ਦੂਰ ਕਰੇ? ||3||
But doubt still persists. Skepticism continually dwells in the heart, so who can eradicate egotistical pride? ||3||
15885   ਬਾਹਰੁ ਉਦਕਿ ਪਖਾਰੀਐ ਘਟ ਭੀਤਰਿ ਬਿਬਿਧਿ ਬਿਕਾਰ ॥
Baahar Oudhak Pakhaareeai Ghatt Bheethar Bibidhh Bikaar ||
बाहरु उदकि पखारीऐ घट भीतरि बिबिधि बिकार ॥
ਲੋਕ ਤੀਰਥ ਇਸ਼ਨਾਨ ਤੇ ਜ਼ੋਰ ਦੇਂਦੇ ਹਨ। ਤਰਥਾਂ ਤੇ ਜਾ ਕੇ ਤਾਂ ਸਰੀਰ ਦਾ ਬਾਹਰਲਾ ਪਾਸਾ ਹੀ ਪਾਣੀ ਨਾਲ ਧੋਈਦਾ ਹੈ, ਹਿਰਦੇ ਵਿਚ ਕਈ ਕਿਸਮ ਦੇ ਵਿਕਾਰ ਟਿਕੇ ਹੀ ਰਹਿੰਦੇ ਹਨ ॥
Outwardly, he washes with water, but deep within, his heart is tarnished by all sorts of vices.
15886    ਸੁਧ ਕਵਨ ਪਰ ਹੋਇਬੋ ਸੁਚ ਕੁੰਚਰ ਬਿਧਿ ਬਿਉਹਾਰ ॥੪॥
Sudhh Kavan Par Hoeibo Such Kunchar Bidhh Biouhaar ||4||
सुध कवन पर होइबो सुच कुंचर बिधि बिउहार ॥४॥
ਤੀਰਥ ਇਸ਼ਨਾਨ ਨਾਲ ਕੌਣ ਪਵਿਤ੍ਰ ਹੋ ਸਕਦਾ ਹੈ? ਇਹ ਸੁੱਚ ਤਾਂ ਇਹੋ ਜਿਹੀ ਹੀ ਹੁੰਦੀ ਹੈ ਜਿਵੇਂ ਹਾਥੀ ਦਾ ਇਸ਼ਨਾਨ ਕਰਮ ਹੈ। ਉਦੋਂ ਹੀ ਮਿੱਟੀ ਪਾ ਲੈਂਦਾ ਹੈ ||4||
So how can he become pure? His method of purification is like that of an elephant, covering himself with dust right after his bath! ||4||
15887     ਰਵਿ ਪ੍ਰਗਾਸ ਰਜਨੀ ਜਥਾ ਗਤਿ ਜਾਨਤ ਸਭ ਸੰਸਾਰ ॥
Rav Pragaas Rajanee Jathhaa Gath Jaanath Sabh Sansaar ||
रवि प्रगास रजनी जथा गति जानत सभ संसार ॥
ਸਾਰਾ ਸੰਸਾਰ ਇਹ ਗੱਲ ਜਾਣਦਾ ਹੈ ਕਿ ਸੂਰਜ ਦੇ ਚੜ੍ਹਿਆਂ ਕਿਵੇਂ ਰਾਤ ਦਾ ਹਨੇਰਾ ਦੂਰ ਹੋ ਜਾਂਦਾ ਹੈ ॥
With the rising of the sun, the night is brought to its end; the whole world knows this.
15888    ਪਾਰਸ ਮਾਨੋ ਤਾਬੋ ਛੁਏ ਕਨਕ ਹੋਤ ਨਹੀ ਬਾਰ ॥੫॥
Paaras Maano Thaabo Shhueae Kanak Hoth Nehee Baar ||5||
पारस मानो ताबो छुए कनक होत नही बार ॥५॥
ਤਾਂਬੇ ਦੇ ਪਾਰਸ ਨਾਲ ਛੋਹਿਆਂ ਉਸ ਦੇ ਸੋਨਾ ਬਣਨ ਵਿਚ ਚਿਰ ਨਹੀਂ ਲੱਗਦਾ ||5||
It is believed that with the touch of the Philosopher's Stone, copper is immediately transformed into gold. ||5||
15889     ਪਰਮ ਪਰਸ ਗੁਰੁ ਭੇਟੀਐ ਪੂਰਬ ਲਿਖਤ ਲਿਲਾਟ ॥
Param Paras Gur Bhaetteeai Poorab Likhath Lilaatt ||
परम परस गुरु भेटीऐ पूरब लिखत लिलाट ॥
ਪਿਛਲੇ ਜਨਮ ਦੇ ਪੂਰਬਲੇ ਭਾਗ ਜਾਗਣ ਤਾਂ ਸਤਿਗੁਰੂ ਮਿਲ ਪੈਂਦਾ ਹੈ। ਜੋ ਸਭ ਪਾਰਸਾਂ ਤੋਂ ਵਧੀਆ ਪਾਰਸ ਹੈ ।॥
When one meets the Supreme Philosopher's Stone, the Guru, if such pre-ordained destiny is written on one's forehead,
15890    ਉਨਮਨ ਮਨ ਮਨ ਹੀ ਮਿਲੇ ਛੁਟਕਤ ਬਜਰ ਕਪਾਟ ॥੬॥
Ounaman Man Man Hee Milae Shhuttakath Bajar Kapaatt ||6||
उनमन मन मन ही मिले छुटकत बजर कपाट ॥६॥
ਸਤਿਗੁਰੂ ਦੀ ਕਿਰਪਾ ਨਾਲ, ਮਨ ਵਿਚ ਪਰਮਾਤਮਾ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਂਦੀ ਹੈ। ਮਨ ਦੇ ਕਰੜੇ ਕਵਾੜ ਖੁਲ ਜਾਂਦੇ ਹਨ ||6||
Then the soul blends with the Supreme Soul, and the stubborn doors are opened wide. ||6||
15891     ਭਗਤਿ ਜੁਗਤਿ ਮਤਿ ਸਤਿ ਕਰੀ ਭ੍ਰਮ ਬੰਧਨ ਕਾਟਿ ਬਿਕਾਰ ॥
Bhagath Jugath Math Sath Karee Bhram Bandhhan Kaatt Bikaar ||
भगति जुगति मति सति करी भ्रम बंधन काटि बिकार ॥
ਜਿਸ ਮਨੁੱਖ ਨੇ ਪ੍ਰਭੂ ਦੀ ਭਗਤੀ ਵਿਚ ਜੁੜ ਕੇ, ਭਗਤੀ ਨਾਲ ਭੱਟਕਣਾ ਵਿਕਾਰਾਂ ਅਤੇ ਮਾਇਆ ਦੇ ਬੰਧਨਾਂ ਨੂੰ ਕੱਟ ਲਿਆ ਹੈ ॥
Through the way of devotion, the intellect is imbued with Truth; doubts, entanglements and vices are cut away.
15892      ਸੋਈ ਬਸਿ ਰਸਿ ਮਨ ਮਿਲੇ ਗੁਨ ਨਿਰਗੁਨ ਏਕ ਬਿਚਾਰ ॥੭॥
Soee Bas Ras Man Milae Gun Niragun Eaek Bichaar ||7||
सोई बसि रसि मन मिले गुन निरगुन एक बिचार ॥७॥
ਉਹੀ  ਬੰਦਾ ਪ੍ਰਭੂ ਨੂੰ ਯਾਦ ਕੇ, ਆਨੰਦ ਨਾਲ ਪ੍ਰਭੂ ਨੂੰ ਮਿਲ ਪੈਂਦਾ ਹੈ। ਉਸ ਇੱਕ ਪ੍ਰਮਾਤਮਾ ਦੇ ਗੁਣਾਂ ਦੀ ਯਾਦ ਵਿਚ ਰਹਿੰਦਾ ਹੈ ||7||
The mind is restrained, and one attains joy, contemplating the One Lord, who is both with and without qualities. ||7||
15893     ਅਨਿਕ ਜਤਨ ਨਿਗ੍ਰਹ ਕੀਏ ਟਾਰੀ ਨ ਟਰੈ ਭ੍ਰਮ ਫਾਸ ॥
Anik Jathan Nigreh Keeeae Ttaaree N Ttarai Bhram Faas ||
अनिक जतन निग्रह कीए टारी न टरै भ्रम फास ॥
ਮਨ ਨੂੰ ਵਿਕਾਰਾਂ ਵਲੋਂ ਰੋਕਣ ਦੇ, ਜੇ ਹੋਰ ਅਨੇਕਾਂ ਜਤਨ ਭੀ ਕੀਤੇ ਜਾਣ, ਤਾਂ ਭੀ ਵਿਕਾਰਾਂ ਵਿਚ ਭਟਕਣ ਦੀ ਫਾਹੀ ਟਾਲਿਆਂ ਟਲਦੀ ਨਹੀਂ ਹੈ ॥
I have tried many methods, but by turning it away, the noose of doubt is not turned away.
15894      ਪ੍ਰੇਮ ਭਗਤਿ ਨਹੀ ਊਪਜੈ ਤਾ ਤੇ ਰਵਿਦਾਸ ਉਦਾਸ ॥੮॥੧॥
Praem Bhagath Nehee Oopajai Thaa Thae Ravidhaas Oudhaas ||8||1||
प्रेम भगति नही ऊपजै ता ते रविदास उदास ॥८॥१॥
ਇਹਨਾਂ ਜਤਨਾਂ ਨਾਲ ਪ੍ਰਭੂ ਦੀ ਪਿਆਰੀ ਯਾਦ ਮਨ ਵਿਚ ਪੈਦਾ ਨਹੀਂ ਹੋ ਸਕਦੀ। ਇਸੇ ਵਾਸਤੇ ਰਵਿਦਾਸ ਨਿਰਾਸ਼ ਹੋ ਗਿਆ ਹੈ ||8||1||
Love and devotion have not welled up within me, and so Ravi Daas is sad and depressed. ||8||1||
15895  ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
Ik Oankaar Sath Naam Karathaa Purakh Nirabho Niravair Akaal Moorath Ajoonee Saibhan Gur Prasaadh ||
ੴ सति नामु करता पुरखु निरभउ निरवैरु अकाल मूरति अजूनी सैभं गुर प्रसादि ॥
ਰੱਬ ਇੱਕ ਹੈ। ਪ੍ਰਭੂ ਦੁਨੀਆਂ ਨੂੰ ਬਣਾਉਣ ਵਾਲਾ ਮਾਲਕ ਹੈ। ਭਗਵਾਨ ਬਗੈਰ ਡਰ ਤੋਂ ਨਿਡਰ ਹੈ। ਪ੍ਰਮਾਤਮਾਂ ਕਿਸੇ ਨਾਲ ਵਿਰੋਧ, ਕਿਸੇ ਨਾਲ ਦੁਸਮੱਣੀ ਨਹੀਂ ਕਰਦਾ। ਰੱਬ ਦਾ ਕੋਈ ਅਕਾਰ ਨਹੀਂ ਦਿਸਦਾ। ਸਬ ਜੀਵਾਂ, ਥਾਂਵਾਂ ਵਿੱਚ ਹੈ। ਹਰ ਮੂਰਤ ਉਸ ਦੀ ਹੈ। ਗਰਭ ਜੂਨ ਵਿੱਚ ਨਹੀਂ ਪੈਂਦਾ। ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰੱਬ ਜੀ ਤੇ ਸਤਿਗੁਰੂ ਜੀ ਦੀ ਇੱਕੋ ਜੋਤ ਹੈ। ਇਕ ਤਾਕਤ ਹੈ। ਇਕ ਰੂਪ ਹੈ ॥
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace ॥

Comments

Popular Posts