ਪ੍ਰਮਾਤਮਾਂ ਕਿਸੇ ਨਾਲ ਵਿਰੋਧ, ਕਿਸੇ ਨਾਲ ਦੁਸ਼ਮੱਣੀ ਨਹੀਂ ਕਰਦਾ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
21/08/2013. 346
ਮੈਂ ਪ੍ਰਭੂ ਦੇ ਨਾਮ ਦਾ ਵਪਾਰੀ ਹਾਂ। ਮੈਂ ਇਹ ਐਸਾ ਵਪਾਰ ਕਰ ਰਿਹਾ ਹਾਂ। ਜਿਸ ਵਿਚੋਂ ਮੈਨੂੰ ਸਹਿਜ ਅਵਸਥਾ ਦੀ ਖੱਟੀ ਹਾਸਲ ਹੋਵੇ। ਪ੍ਰਭੂ ਦੀ ਕਿਰਪਾ ਨਾਲ, ਮੈਂ ਪ੍ਰਭੂ ਦੀ ਗੁਰਬਾਣੀ ਨਾਲ ਮਨ ਜੁੜ ਕੇ, ਰੱਬ ਦਾ ਨਾਂਮ ਇੱਕਠਾਂ ਕੀਤਾ ਹੈ। ਦੁਨੀਆਂ ਨੇ ਵਿਕਾਰ ਦੀ ਮਾਇਆ ਮੋਹ ਇੱਕਠਾ ਕੀਤਾ ਹੈ, ਜੋ ਜ਼ਹਿਰ ਹੈ। ਜੀਵਾਂ ਦੀਆਂ ਲੋਕ ਪਰਲੋਕ ਦੀਆਂ ਸਭ ਕਰਤੂਤਾਂ ਜਾਂਣਨ ਵਾਲੇ, ਸਬ ਦੇ ਜੀਵਨ ਦਾ ਹਿਸਾਬ ਰੱਖਣ ਵਾਲੇ,  ਚਿਤ੍ਰਗੁਪਤੋ ਮੇਰੇ ਬਾਰੇ ਜੋ ਤੁਹਾਡਾ ਜੀਅ ਕਰੇ ਕੁੱਝ ਵੀ ਲਿਖ ਲੈਣਾ। ਪ੍ਰਭੂ ਦੀ ਕ੍ਰਿਪਾ ਨਾਲ, ਮੈਂ ਸਾਰੇ ਜੰਜਾਲ ਛੱਡ ਦਿੱਤੇ ਹੋਏ ਹਨ, ਤਾਹੀਏਂ ਮੈਨੂੰ ਜਮ ਤੋਂ ਦੁੱਖ ਲੱਗਣਾ ਹੀ ਨਹੀਂ ਹੈ। ਕਸੁੰਭੇ ਦੇ ਰੰਗ ਵਰਗਾ, ਦੁਨੀਆਂ ਨੂੰ  ਰੰਗ ਲੱਗਾ ਹੈ। ਭਗਤ ਰਵਿਦਾਸ ਚਮਾਰ-ਆਪ ਚੱਮੜੀ ਦੇ ਬਣੇ ਹਨ। ਉਹ ਆਖ ਰਹੇ ਹਨ, ਮੇਰੇ ਪਿਆਰੇ ਭਗਵਾਨ ਦਾ ਨਾਮ-ਰੰਗ ਐਸਾ ਹੈ। ਜਿਵੇਂ ਮਜੀਠ ਦਾ ਪੱਕਾ ਰੰਗ ਹੈ। ਜਿਵੇਂ ਖੂਹ ਡੱਡੂਆਂ ਨਾਲ ਭਰਿਆ ਹੋਇਆ ਹੋਵੇ। ਉਹਨਾਂ ਡੱਡੂਆਂ ਨੂੰ ਕੋਈ ਪਤਾ ਨਹੀਂ ਹੁੰਦੀ। ਇਸ ਖੂਹ ਤੋਂ ਬਾਹਰ ਹੋਰ ਦੇਸ ਪ੍ਰਦੇਸ ਵੀ ਹੈ। ਸਾਰੇ ਭਵਨਾਂ ਦੁਨੀਆ ਦੀ ਖੇਡ ਖੇਡਣ ਵਾਲੇ ਮਾਕਲ, ਮੈਨੂੰ ਇਕ ਪਲਂ ਭਰ ਲਈ ਦੀਦਾਰ ਦੇ ਕੇ ਦਰਸ਼ਨ ਦੇਵੋ। ਪ੍ਰਭੂ ਮੇਰੀ ਅਕਲ ਵਿਕਾਰਾਂ ਦੀ ਮੈਲੀ ਹੋਈ ਪਈ ਹੈ। ਇਸ ਵਾਸਤੇ ਮੈਨੂੰ ਤੇਰੇ ਕੰਮਾਂ ਦੀ ਪਛਾਂਣ ਨਹੀਂ ਆਉਂਦੀ ਮੈਨੂੰ ਸਮਝ ਨਹੀਂ ਪੈਂਦੀ। ਪ੍ਰਭੂ ਮੇਹਰਬਾਨੀ ਕਰੋ। ਮੈਨੂੰ ਸੁਚੱਜੀ ਮੱਤ ਸਮਝਾ ਦਿਉ। ਮੇਰੀ ਭੱਟਕਣਾ ਮੁੱਕ ਜਾਏ। ਵੱਡੇ ਵੱਡੇ ਜੋਗੀ ਵੀ ਪ੍ਰਮਾਤਾਮਾਂ ਤੇਰੇ ਬੇਅੰਤ ਗੁਣਾਂ ਦਾ ਅੰਤ ਨਹੀਂ ਪਾ ਸਕਦੇ। ਭਗਤ ਰਵਿਦਾਸ ਜੀ ਆਖ ਰਹੇ ਹਨ, ਰਵਿਦਾਸ ਚੰਮ ਦੇ ਬਣੇ ਹੋਏ, ਤੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ, ਤੈਨੂੰ ਪ੍ਰੇਮ ਤੇ ਭਗਤੀ ਦੀ ਦਾਤਿ ਮਿਲ ਸਕੇ।
ਸਤਿਜੁਗ ਵਿਚ ਦਾਨ ਪ੍ਰਧਾਨ ਸੀ, ਤ੍ਰੇਤਾ ਜੁਗ ਜੱਗਾਂ ਵਿਚ ਪ੍ਰਵਿਰਤ ਰਿਹਾ, ਦੁਆਪਰ ਵਿਚ ਦੇਵਤਿਆਂ ਦੀ ਪੂਜਾ ਪ੍ਰਧਾਨ-ਕਰਮ ਸੀ।  ਤਿੰਨੇ ਜੁਗ ਤਿੰਨਾਂ ਕਰਮਾਂ ਧਰਮਾਂ ਉੱਤੇ ਜ਼ੋਰ ਦੇਂਦੇ ਹਨ। ਹੁਣ ਕਲਜੁਗ ਵਿਚ ਸਿਰਫ਼ ਰੱਬ ਨੂੰ ਚੇਤੇ ਕਰਨ ਦਾ ਆਸਰਾ ਹੈ। ਦੁਨੀਆਂ ਤੋਂ ਮੁੱਕਤੀ ਦਾ ਪਾਰਲਾ ਬੰਨਾ ਕਿਵੇਂ ਲੱਭੋਗੇ। ਕੋਈ ਮੈਨੂੰ ਐਸਾ ਕੰਮ ਸਮਝਾ ਕੇ ਨਹੀਂ ਦੱਸ ਸਕਿਆ। ਜਿਸ ਦੀ ਸਹਾਇਤਾ ਨਾਲ ਗਰਭ ਜੂਨਾਂ ਦਾ ਜਨਮ ਮਰਨ ਦਾ ਚੱਕਰ ਮੁੱਕ ਸਕੇ। ਕਈ ਤਰੀਕਿਆਂ ਨਾਲ ਵਰਨਾਂ ਆਸ਼ਰਮਾਂ ਦੇ ਕਰਤੱਬਾਂ ਦੀ ਹੱਦ-ਬੰਦੀ ਕੀਤੀ ਗਈ ਹੈ। ਸਾਰੀ ਦੁਨੀਆਂ ਇਹੀ ਮਿਥੇ ਹੋਏ ਕਰਮ-ਧਰਮ ਕਰਦਾ ਦਿੱਸ ਰਿਹਾ ਹੈ। ਕਿਸ ਕਰਮ-ਧਰਮ ਦੇ ਕਰਨ ਨਾਲ ਮੁੱਕਤੀ ਹੋ ਸਕਦੀ ਹੈ? ਉਹ ਕਿਹੜਾ ਕਰਮ ਹੈ ? ਜਿਸ ਦੇ ਸਾਧਿਆਂ ਜਨਮ-ਮਨੋਰਥ ਦੀ ਸਫਲਤਾ ਹੁੰਦੀ ਹੈ? ਵੇਦਾਂ ਤੇ ਪੁਰਾਣਾਂ ਨੂੰ ਸੁਣ ਕੇ ਸ਼ੰਕਾ ਵਧਦਾ ਹੈ । ਇਹੀ ਵਿਚਾਰ ਕਰੀਦੀ ਹੈ ਕਿ ਕਿਹੜਾ ਕਰਮ ਸ਼ਾਸਤ੍ਰਾਂ ਦੇ ਅਨੁਸਾਰ ਹੈ, ਤੇ, ਕਿਹੜਾ ਕਰਮ ਸ਼ਾਸਤ੍ਰਾਂ ਨੇ ਵਰਜਿਆ ਹੈ। ਵਰਨ ਆਸ਼ਰਮਾਂ ਦੇ ਕਰਮ ਧਰਮ ਕਰਦਿਆਂ ਹੀ, ਬੰਦੇ ਦੇ ਹਿਰਦੇ ਵਿਚ ਡਰ ਟਿੱਕਿਆ ਹੀ ਰਹਿੰਦਾ ਹੈ। ਉਹ ਕਿਹੜਾ ਕਰਮ ਧਰਮ ਜੋ ਮਨ ਦਾ ਅਹੰਕਾਰ ਦੂਰ ਕਰੇ? ਲੋਕ ਤੀਰਥ ਇਸ਼ਨਾਨ ਤੇ ਜ਼ੋਰ ਦੇਂਦੇ ਹਨ। ਤਰਥਾਂ ਤੇ ਜਾ ਕੇ ਤਾਂ ਸਰੀਰ ਦਾ ਬਾਹਰਲਾ ਪਾਸਾ ਹੀ ਪਾਣੀ ਨਾਲ ਧੋਈਦਾ ਹੈ, ਹਿਰਦੇ ਵਿਚ ਕਈ ਕਿਸਮ ਦੇ ਵਿਕਾਰ ਟਿਕੇ ਹੀ ਰਹਿੰਦੇ ਹਨ। ਤੀਰਥ ਇਸ਼ਨਾਨ ਨਾਲ ਕੌਣ ਪਵਿਤ੍ਰ ਹੋ ਸਕਦਾ ਹੈ? ਇਹ ਸੁੱਚ ਤਾਂ ਇਹੋ ਜਿਹੀ ਹੀ ਹੁੰਦੀ ਹੈ ਜਿਵੇਂ ਹਾਥੀ ਦਾ ਇਸ਼ਨਾਨ ਕਰਮ ਹੈ। ਉਦੋਂ ਹੀ ਮਿੱਟੀ ਪਾ ਲੈਂਦਾ ਹੈ।
ਸਾਰਾ ਸੰਸਾਰ ਇਹ ਗੱਲ ਜਾਣਦਾ ਹੈ ਕਿ ਸੂਰਜ ਦੇ ਚੜ੍ਹਿਆਂ ਕਿਵੇਂ ਰਾਤ ਦਾ ਹਨੇਰਾ ਦੂਰ ਹੋ ਜਾਂਦਾ ਹੈ। ਤਾਂਬੇ ਦੇ ਪਾਰਸ ਨਾਲ ਛੋਹਿਆਂ ਉਸ ਦੇ ਸੋਨਾ ਬਣਨ ਵਿਚ ਚਿਰ ਨਹੀਂ ਲੱਗਦਾ। ਪਿਛਲੇ ਜਨਮ ਦੇ ਪੂਰਬਲੇ ਭਾਗ ਜਾਗਣ ਤਾਂ ਸਤਿਗੁਰੂ ਮਿਲ ਪੈਂਦਾ ਹੈ। ਜੋ ਸਭ ਪਾਰਸਾਂ ਤੋਂ ਵਧੀਆ ਪਾਰਸ ਹੈ। ਸਤਿਗੁਰੂ ਦੀ ਕਿਰਪਾ ਨਾਲ, ਮਨ ਵਿਚ ਪਰਮਾਤਮਾ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਂਦੀ ਹੈ। ਮਨ ਦੇ ਕਰੜੇ ਕਵਾੜ ਖੁਲ ਜਾਂਦੇ ਹਨ। ਜਿਸ ਮਨੁੱਖ ਨੇ ਪ੍ਰਭੂ ਦੀ ਭਗਤੀ ਵਿਚ ਜੁੜ ਕੇ, ਭਗਤੀ ਨਾਲ ਭੱਟਕਣਾ ਵਿਕਾਰਾਂ ਅਤੇ ਮਾਇਆ ਦੇ ਬੰਧਨਾਂ ਨੂੰ ਕੱਟ ਲਿਆ ਹੈ। ਉਹੀ  ਬੰਦਾ ਪ੍ਰਭੂ ਨੂੰ ਯਾਦ ਕੇ, ਆਨੰਦ ਨਾਲ ਪ੍ਰਭੂ ਨੂੰ ਮਿਲ ਪੈਂਦਾ ਹੈ। ਉਸ ਇੱਕ ਪ੍ਰਮਾਤਮਾ ਦੇ ਗੁਣਾਂ ਦੀ ਯਾਦ ਵਿਚ ਰਹਿੰਦਾ ਹੈ। ਮਨ ਨੂੰ ਵਿਕਾਰਾਂ ਵਲੋਂ ਰੋਕਣ ਦੇ, ਜੇ ਹੋਰ ਅਨੇਕਾਂ ਜਤਨ ਭੀ ਕੀਤੇ ਜਾਣ, ਤਾਂ ਭੀ ਵਿਕਾਰਾਂ ਵਿਚ ਭਟਕਣ ਦੀ ਫਾਹੀ ਟਾਲਿਆਂ ਟਲਦੀ ਨਹੀਂ ਹੈ। ਇਹਨਾਂ ਜਤਨਾਂ ਨਾਲ ਪ੍ਰਭੂ ਦੀ ਪਿਆਰੀ ਯਾਦ ਮਨ ਵਿਚ ਪੈਦਾ ਨਹੀਂ ਹੋ ਸਕਦੀ। ਇਸੇ ਵਾਸਤੇ ਰਵਿਦਾਸ ਨਿਰਾਸ਼ ਹੋ ਗਿਆ ਹੈ। ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਰੱਬ ਇੱਕ ਹੈ। ਪ੍ਰਭੂ ਦੁਨੀਆਂ ਨੂੰ ਬਣਾਉਣ ਵਾਲਾ ਮਾਲਕ ਹੈ। ਭਗਵਾਨ ਬਗੈਰ ਡਰ ਤੋਂ ਨਿਡਰ ਹੈ। ਪ੍ਰਮਾਤਮਾਂ ਕਿਸੇ ਨਾਲ ਵਿਰੋਧ, ਕਿਸੇ ਨਾਲ ਦੁਸ਼ਮੱਣੀ ਨਹੀਂ ਕਰਦਾ। ਰੱਬ ਦਾ ਕੋਈ ਅਕਾਰ ਨਹੀਂ ਦਿਸਦਾ। ਸਬ ਜੀਵਾਂ, ਥਾਂਵਾਂ ਵਿੱਚ ਹੈ। ਹਰ ਮੂਰਤ ਉਸ ਦੀ ਹੈ। ਗਰਭ ਜੂਨ ਵਿੱਚ ਨਹੀਂ ਪੈਂਦਾ। ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰੱਬ ਜੀ ਤੇ ਸਤਿਗੁਰੂ ਜੀ ਦੀ ਇੱਕੋ ਜੋਤ ਹੈ। ਇਕ ਤਾਕਤ ਹੈ। ਇਕ ਰੂਪ ਹੈ।

Comments

Popular Posts