ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੩੪੭  Page 347of 1430
15896   ਰਾਗੁ ਆਸਾ ਮਹਲਾ ੧ ਘਰੁ ੧ ਸੋ ਦਰੁ ॥
Raag Aasaa Mehalaa 1 Ghar 1 So Dhar ||
रागु आसा महला १ घरु १ सो दरु ॥
ਰਾਗੁ ਆਸਾ ਮਹਲਾ ਸਤਿਗੁਰ ਸ੍ਰੀ ਨਾਨਕ ਦੇਵ ਜੀ ਦੀ ਬਾਣੀ ਹੈ ਮਹਲਾ 1 ਸੋ ਦਰੁ ॥ ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ 8-9 ਪੰਨਾਂ 8-9 ਉਤੇ ਵੀ ਉਚਾਰੀ ਗਈ ਹੈ ॥
Raag Aasaa, First Mehl, First House, So Dar ~ That Gate ॥
15897   ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥
So Dhar Thaeraa Kaehaa So Ghar Kaehaa Jith Behi Sarab Samaalae ||
सो दरु तेरा केहा सो घरु केहा जितु बहि सरब समाले ॥
ਉਹ ਘਰ ਦਰਬਾਰ ਕਿਹੋ ਜਿਹਾ ਕਮਾਲ ਦਾ ਹੈ। ਜਿਥੇ ਬੈਠ ਕੇ ਰੱਬ ਜੀ ਤੂੰ ਸਾਰੇ ਜੀਵਾਂ ਦੀ ਰੱਖਿਆ, ਉਨਾਂ ਸਾਰਾ ਕੁੱਝ ਨੂੰ ਲੋੜਾਂ ਪੂਰੀਆਂ ਕਰਨ ਨੂੰ ਦਿੰਦਾ ਹੈ। ਦੇਖ-ਭਾਲ ਕਰਦਾ ਹੈ ॥
Where is That Door of Yours, and where is That Home, in which You sit and take care of all?
15898   ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ ॥
Vaajae Thaerae Naadh Anaek Asankhaa Kaethae Thaerae Vaavanehaarae ||
वाजे तेरे नाद अनेक असंखा केते तेरे वावणहारे ॥
ਸਾਰੇ ਆਪੋਂ-ਆਪਣੀਆਂ ਅਵਾਜ਼ਾਂ ਵਿੱਚ ਤੇਰੇ ਗੀਤ ਗਾਉਂਦੇ ਹਨ। ਇਸ ਲਈ ਬੇਅੰਤ ਤਰਾਂ ਦੇ ਸਾਜ਼ ਵਾਜੇ ਰਾਗ ਹਨ। ਸਾਜ਼ਾਂ ਨੂੰ ਅਣਗਿੱਣਤ ਵਜਾਉਣ ਵਾਲੇ ਹਨ ॥
The Sound-current of the Naad vibrates there for You, and countless musicians play all sorts of instruments there for You.
15899   ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣਹਾਰੇ ॥
Kaethae Thaerae Raag Paree Sio Keheeahi Kaethae Thaerae Gaavanehaarae ||
केते तेरे राग परी सिउ कहीअहि केते तेरे गावणहारे ॥
ਤੇਰੀ ਪ੍ਰਭੂ ਯਾਦ ਵਿੱਚ ਗਾਉਣ ਵਾਲੇ ਬੇਅੰਤ ਜੀਵ ਹਰ ਜੂਨੀ ਵਿੱਚ ਹਨ। ਪ੍ਰਭੂ ਜੀ ਦਾ ਅੱਲਗ-ਅੱਲਗ ਆਪੋ-ਆਪਣੀਆਂ ਅਵਾਜ਼ਾਂ ਵਿੱਚ ਸਾਰੇ ਜੀਵ ਰਾਗ ਬਜਾਉਣ ਵਾਲੇ ਕਹੇ ਜਾਂਦੇ ਹਨ। ਸਾਰੇ ਆਪੋਂ-ਆਪਣੀਆਂ ਅਵਾਜ਼ਾਂ ਵਿੱਚ ਤੇਰੇ ਗੀਤ ਗਾਉਂਦੇ ਹਨ ॥
There are so many Ragas and musical harmonies to You; so many minstrels sing hymns of You.
15900    ਗਾਵਨਿ ਤੁਧਨੋ ਪਵਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥
Gaavan Thudhhano Pavan Paanee Baisanthar Gaavai Raajaa Dhharam Dhuaarae ||
गावनि तुधनो पवणु पाणी बैसंतरु गावै राजा धरमु दुआरे ॥
ਅਕਾਲ ਪੁਰਖ ਦੇ ਰਾਗਾ ਵਿੱਚ ਹਵਾਂ, ਪਾਣੀ, ਅੱਗ ਸਾਰੇ ਗਾ ਰਹੇ ਹਨ। ਧਰਮ ਰਾਜ ਵੀ ਰੱਬ ਜੀ ਤੇਰੇ ਕਹੇ ਮੁਤਾਬਕ ਕੰਮ ਕਰ ਰਿਹਾ ਹੈ। ਜਿਵੇਂ ਤੂੰ ਕਰਾਉਂਦਾ ਹੈ ॥
Wind, water and fire sing of You. The Righteous Judge of Dharma sings at Your Door.
15901  ਗਾਵਨਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਬੀਚਾਰੇ ॥
Gaavan Thudhhano Chith Gupath Likh Jaanan Likh Likh Dhharam Beechaarae ||
गावनि तुधनो चितु गुपतु लिखि जाणनि लिखि लिखि धरमु बीचारे ॥
ਚਿਤੁ ਗੁਪਤੁ ਜੀਵਾਂ ਦੇ ਕਰਮਾਂ ਦਾ ਹਿਸਾਬ ਲਿਖਣ ਵਾਲੇ ਵੀ ਤੇਰੀ ਰਜ਼ਾਂ ਵਿੱਚ ਲੇਖਾ-ਜੋਖਾ ਕਰਕੇ ਸੋਚ ਬਿਚਾਰ ਕਰਦੇ ਹਨ ॥
Chitr and Gupt, the angels of the conscious and the subconscious who keep the record of actions, and the Righteous Judge of Dharma who reads this record, sing of You.
15902   ਗਾਵਨਿ ਤੁਧਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ ॥
Gaavan Thudhhano Eesar Brehamaa Dhaevee Sohan Thaerae Sadhaa Savaarae ||
गावनि तुधनो ईसरु ब्रहमा देवी सोहनि तेरे सदा सवारे ॥
ਈਸਰ ਬਰਮਾਂ ਦੇਵੀ ਪ੍ਰਭੂ ਤੇਰੇ ਬਣਾਏ ਹੋਏ, ਤੇਰੀ ਉਪਮਾਂ ਕਰਕੇ ਤੇਰੇ ਗੀਤ ਗਾ ਰਹੇ ਹਨ ॥
Shiva, Brahma and the Goddess of Beauty, ever adorned by You, sing of You.
15903  ਗਾਵਨਿ ਤੁਧਨੋ ਇੰਦ੍ਰ ਇੰਦ੍ਰਾਸਣਿ ਬੈਠੇ ਦੇਵਤਿਆ ਦਰਿ ਨਾਲੇ ॥
Gaavan Thudhhano Eindhr Eindhraasan Baithae Dhaevathiaa Dhar Naalae ||
गावनि तुधनो इंद्र इंद्रासणि बैठे देवतिआ दरि नाले ॥
ਇੰਦਰ ਦੇਵਤੇ ਦੇਵਤਿਆਂ ਸਮੇਤ ਤੇਰੇ ਦਰਬਾਰ ਵਿੱਚ ਬੈਠੇ ਕੰਮਾਂ ਦੀ ਮਹਿਮਾਂ ਗਾ ਰਹੇ ਹਨ ॥
Indra, seated on His Throne, sings of You, with the deities at Your Door.
15904 ਗਾਵਨਿ ਤੁਧਨੋ ਸਿਧ ਸਮਾਧੀ ਅੰਦਰਿ ਗਾਵਨਿ ਤੁਧਨੋ ਸਾਧ ਬੀਚਾਰੇ ॥
Gaavan Thudhhano Sidhh Samaadhhee Andhar Gaavan Thudhhano Saadhh Beechaarae ||
गावनि तुधनो सिध समाधी अंदरि गावनि तुधनो साध बीचारे ॥
ਸਿਧ ਸਾਧੂ ਸਮਾਧੀਆਂ, ਸਾਧ ਬਿਚਾਰਾਂ ਕਰਕੇ ਰੱਬ ਨੂੰ ਵੱਡਿਆਈ ਕਰ, ਸਲਾਹ ਰਹੇ ਹਨ ॥
The Siddhas in Samaadhi sing of You; the Saadhus sing of You in contemplation.
15905  ਗਾਵਨਿ ਤੁਧਨੋ ਜਤੀ ਸਤੀ ਸੰਤੋਖੀ ਗਾਵਨਿ ਤੁਧਨੋ ਵੀਰ ਕਰਾਰੇ ॥
Gaavan Thudhhano Jathee Sathee Santhokhee Gaavan Thudhhano Veer Karaarae ||
गावनि तुधनो जती सती संतोखी गावनि तुधनो वीर करारे ॥
ਜਤੀ, ਸਤੀ, ਸਬਰ ਵਾਲੇ, ਯੋਧੇ ਵੀਰ ਤੇਰੇ ਗੁਣ ਗਾ ਰਹੇ ਹਨ ॥
The celibates, the fanatics, and the peacefully accepting sing of You; the fearless warriors sing of You.
15906  ਗਾਵਨਿ ਤੁਧਨੋ ਪੰਡਿਤ ਪੜਨਿ ਰਖੀਸੁਰ ਜੁਗੁ ਜੁਗੁ ਵੇਦਾ ਨਾਲੇ ॥
Gaavan Thudhhano Panddith Parran Rakheesur Jug Jug Vaedhaa Naalae ||
गावनि तुधनो पंडित पड़नि रखीसुर जुगु जुगु वेदा नाले ॥
ਪੰਡਤ, ਮਾਹਾਰਿਖੀ ਪੜ੍ਹ ਕੇ ਅੱਗੇ ਸੁਣਾਂ ਰਹੇ ਹਨ। ਯੁਗਾਂ ਤੋਂ ਵੇਦ ਵਿੱਚ ਵੀ ਤੇਰੀ ਉਪਮਾਂ ਹੀ ਕਹੀ ਗਈ ਹੈ ॥
The Pandits, the religious scholars who recite the Vedas, with the supreme sages of all the ages, sing of You.
15907  ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ ਸੁਰਗੁ ਮਛੁ ਪਇਆਲੇ ॥
Gaavan Thudhhano Mohaneeaa Man Mohan Surag Mashh Paeiaalae ||
गावनि तुधनो मोहणीआ मनु मोहनि सुरगु मछु पइआले ॥
ਮਾਤ ਲੋਕ, ਪਤਾਲ ਲੋਕ ਸਾਰੀ ਸ੍ਰਿਸਟੀ ਵਿਚ ਦਿਲ ਨੂੰ ਪ੍ਰਸੰਨ ਕਰਨ ਵਾਲੇ ਜੀਵ ਤੇਰੇ ਗੀਤ ਗਾਉਂਦੇ ਹਨ ॥
The Mohinis, the enchanting heavenly beauties who entice hearts in paradise, in this world, and in the underworld of the subconscious, sing of You.
15908   ਗਾਵਨਿ ਤੁਧਨੋ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ ॥
Gaavan Thudhhano Rathan Oupaaeae Thaerae Athasath Theerathh Naalae ||
गावनि तुधनो रतन उपाए तेरे अठसठि तीरथ नाले ॥
ਤੇਰੇ ਬਣਾਏ ਅਠਸਠਿ ਤੀਰਥ ਵੀ ਨਾਲ ਹੀ ਤੇਰੇ ਗੀਤ ਗਾਉਂਦੇ ਹਨ ॥
The celestial jewels created by You, and the sixty-eight sacred shrines of pilgrimage, sing of You.
15909   ਗਾਵਨਿ ਤੁਧਨੋ ਜੋਧ ਮਹਾਬਲ ਸੂਰਾ ਗਾਵਨਿ ਤੁਧਨੋ ਖਾਣੀ ਚਾਰੇ ॥
Gaavan Thudhhano Jodhh Mehaabal Sooraa Gaavan Thudhhano Khaanee Chaarae ||
गावनि तुधनो जोध महाबल सूरा गावनि तुधनो खाणी चारे ॥
ਬਹੁਤ ਤਕੜੇ ਯੋਧੇ, ਸੂਰਮੇ ਤੇਰੇ ਗੀਤ ਗਾਉਂਦੇ ਹਨ। ਜਿੰਨੇ ਸੰਸਾਰ ਦੇ ਵੀ ਜੀਵ ਹਨ। ਸਾਰੇ ਆਪੋਂ-ਆਪਣੀਆਂ ਅਵਾਜ਼ਾਂ ਵਿੱਚ ਤੇਰੇ ਗੀਤ ਗਾਉਂਦੇ ਹਨ ॥
The brave and mighty warriors sing of You. The spiritual heroes and the four sources of creation sing of You.
15910  ਗਾਵਨਿ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ ॥
Gaavan Thudhhano Khandd Manddal Brehamanddaa Kar Kar Rakhae Thaerae Dhhaarae ||
गावनि तुधनो खंड मंडल ब्रहमंडा करि करि रखे तेरे धारे ॥
ਜਿੰਨੇ ਵੀ ਜੀਵ ਖੰਡਾਂ, ਮੰਡਲ, ਵਰਭੰਡਾਂ ਵਾਲੇ ਕੁਲ ਜੀਵ. ਤੂੰ ਪੈਂਦਾ ਕੀਤੇ ਹਨ। ਆਪੋ-ਆਪਣੀ ਅਵਾਜ਼ ਵਿੱਚ ਤੇਰੇ ਗੀਤ ਗਾਉਂਦੇ ਹਨ ॥
The worlds, solar systems and galaxies, created and arranged by Your Hand, sing of You.
15911  ਸੇਈ ਤੁਧਨੋ ਗਾਵਨਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ ॥
Saeee Thudhhano Gaavan Jo Thudhh Bhaavan Rathae Thaerae Bhagath Rasaalae ||
सेई तुधनो गावनि जो तुधु भावनि रते तेरे भगत रसाले ॥
ਉਹ ਤੇਰੇ ਜੀਵ ਗੀਤ ਗਾਉਂਦੇ ਹਨ। ਜੋ ਤੈਨੂੰ ਚੰਗੇ ਲਗਦੇ ਹਨ। ਜਿਹੜੇ ਤੇਰੇ ਪ੍ਰੇਮ ਵਿੱਚ ਲੀਨ ਹਨ ॥
They alone sing of You, who are pleasing to Your Will. Your devotees are imbued with Your Sublime Essence.
15912    ਹੋਰਿ ਕੇਤੇ ਤੁਧਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ ॥
Hor Kaethae Thudhhano Gaavan Sae Mai Chith N Aavan Naanak Kiaa Beechaarae ||
होरि केते तुधनो गावनि से मै चिति न आवनि नानकु किआ बीचारे ॥
ਹੋਰ ਕਿੰਨੇ ਤੇਰੀ ਰਜ਼ਾਂ ਵਿੱਚ ਹਨ। ਮੇਰੇ ਖਿਆਲ ਵਿੱਚ ਨਹੀਂ ਹਨ। ਮੇਰੇ ਕੋਲੋ ਤਾਂ ਗਿਣੇ ਵੀ ਨਹੀਂ ਜਾਂਦੇ। ਨਾਨਕ ਜੀ ਦੱਸ ਰਹੇ ਹਨ ॥
So many others sing of You, they do not come to mind. O Nanak, how can I think of them all?
15913    ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ॥
Soee Soee Sadhaa Sach Saahib Saachaa Saachee Naaee ||
सोई सोई सदा सचु साहिबु साचा साची नाई ॥
ਉਹੀ ਰੱਬ ਉਹੀ ਹਰ ਜਗਾ ਹਰ ਥਾਂ ਸਦਾ ਰਹਿੱਣ ਵਾਲਾ ਹੈ। ਉਹ ਸੱਚਾ ਮਾਲਕ ਜਿਸ ਦਾ ਸੱਚਾ ਦਾ ਨਾਮ ਹੈ ॥
That True Lord is True, forever True, and True is His Name.
15914     ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥
Hai Bhee Hosee Jaae N Jaasee Rachanaa Jin Rachaaee ||
है भी होसी जाइ न जासी रचना जिनि रचाई ॥
ਉਹ ਹੁਣ ਵੀ ਹੈ। ਸਦਾ ਰਹੇਗਾ। ਨਾਂ ਹੀ ਉਹ ਕਿਤੇ ਜਾਣ ਵਾਲਾ ਹੈ। ਜਿਸ ਨੇ ਦੁਨੀਆਂ ਨੂੰ ਪੈਦਾ ਕੀਤਾ ਹੈ ॥
He is, and shall always be. He shall not depart, even when this Universe which He has created departs.
15915    ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥
Rangee Rangee Bhaathee Kar Kar Jinasee Maaeiaa Jin Oupaaee ||
रंगी रंगी भाती करि करि जिनसी माइआ जिनि उपाई ॥
ਰੱਬ ਨੇ ਰੰਗ-ਬਰੰਗੀ, ਭਾਤ-ਭਾਤ ਦੇ ਜੀਵ ਤੇ ਸ੍ਰਿਸਟੀ ਬਣਾਂ ਕੇ, ਇਹ ਮਾਇਆ ਦੁਨੀਆਂ ਦੇ ਪਦਾਰਥ ਬਣਾਏ ਹਨ ॥
He created the world, with its various colors, species of beings, and the variety of Maya.
15916   ਕਰਿ ਕਰਿ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ॥
Kar Kar Dhaekhai Keethaa Aapanaa Jio This Dhee Vaddiaaee ||
करि करि देखै कीता आपणा जिउ तिस दी वडिआई ॥
ਉਹ ਆਪਣੀ ਸ੍ਰਿਸਟੀ ਨੂੰ ਬਣਾਂ ਕੇ ਪੈਦਾ ਕਰ ਕੇ, ਆਪਣਾ ਕੀਤਾ ਕੰਮ ਦੇਖ ਰਿਹਾ ਹੈ। ਉਸ ਦੀ ਵੱਡਆਈ ਇਹ ਹੈ ॥
Having created the creation, He watches over it Himself, by His Greatness.
15917   ਜੋ ਤਿਸੁ ਭਾਵੈ ਸੋਈ ਕਰਸੀ ਫਿਰਿ ਹੁਕਮੁ ਨ ਕਰਣਾ ਜਾਈ ॥
Jo This Bhaavai Soee Karasee Fir Hukam N Karanaa Jaaee ||
जो तिसु भावै सोई करसी फिरि हुकमु न करणा जाई ॥
ਜੋ ਰੱਬ ਨੂੰ ਚੰਗਾ ਲੱਗਦਾ ਹੈ। ਉਹੀ ਕਰਦਾ ਹੈ। ਉਸ ਦਾ ਕਹਿੱਣਾਂ ਕੋਈ ਖ਼ਰਾਜ਼ ਨਹੀਂ ਕਰ ਸਕਦਾ ॥
He does whatever He pleases. No one can issue any order to Him.
15918  ਸੋ ਪਾਤਿਸਾਹੁ ਸਾਹਾ ਪਤਿਸਾਹਿਬੁ ਨਾਨਕ ਰਹਣੁ ਰਜਾਈ ॥੧॥
So Paathisaahu Saahaa Pathisaahib Naanak Rehan Rajaaee ||1||
सो पातिसाहु साहा पतिसाहिबु नानक रहणु रजाई ॥१॥
ਨਾਨਕ ਜੀ ਲਿਖਦੇ ਹਨ। ਉਹ ਰੱਬ ਮਾਹਾਰਾਜਿਆਂ ਦਾ ਵੀ ਮਾਹਾਰਾਜਾ ਹੈ। ਉਸ ਦੀ ਰਜਾ, ਭਾਂਣੇ ਵਿੱਚ ਰਹਿੱਣਾਂ ਹੈ।  ||1||
He is the King, the King of kings, the Supreme Lord and Master of kings. Nanak remains subject to His Will. ||1||

Comments

Popular Posts