ਭਾਗ 128 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਜੇਲ ਵਿਚੋਂ ਹੀ ਡੀਪੋਰਟ ਕਰਕੇ, ਇੰਡੀਆਂ ਵਿਚ ਲੈਡ ਕਰਾ ਦੇਣਗੇ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਕਨੂੰਨ ਨੂੰ ਹੋਰ ਤੱਕੜੇ ਹੱਥੀ ਹੋਣਾਂ ਪਵੇਗਾ। ਡਰੱਗੀ, ਨਸ਼ੇ ਖਾਣ ਵਾਲੇ ਤੇ ਹੋਰ ਮੁਜ਼ਰਮਾਂ ਲਈ ਕਨੇਡਾ ਦਾ ਕਨੂੰਨ ਬਹੁਤ ਢਿੱਲਾ ਹੈ। ਸ਼ਇਦ ਇਸ ਕਰਕੇ, ਬਈ ਜੀਵਨ ਵਿੱਚ ਵਕੀਲ, ਜੱਜ ਵੀ ਕਿਤੇ ਨਾਂ ਕਿਤੇ ਭੁੱਲਾਂ ਕਰਦੇ ਹਨ। ਹਰ ਦੇਸ਼ ਵਿੱਚ, ਹਰ ਸਟਰੀਟ ਦੇ ਕੋਰਨਰ ਉਤੇ, ਹਰ ਮੀਲ ਉਤੇ ਸ਼ਰਾਬ ਦਾ ਠੇਕਾ ਮਿਲੇਗਾ। ਡੋਡੇ ਪੰਜਾਬੀ ਫੂਡ ਦੇ ਸਟੋਰਾਂ ਉਤੇ ਆਮ ਮਿਲਦੇ ਹਨ। ਨਸ਼ਿਆਂ ਦੀਆਂ ਥਾਂ-ਥਾਂ ਦੁਕਾਂਨਾਂ ਖੋਲੀਆਂ ਗਈਆਂ ਹਨ। ਜਾਣ ਬੁੱਝ ਕੇ ਲੋਕਾਂ ਨੂੰ ਨਸ਼ੇਈ ਬੱਣਿਆ ਜਾਂਦਾ ਹੈ। ਸ਼ਰਾਬੀ, ਨਸ਼ਾਈ ਲੋਕ ਕਰਾਈਮ ਕਰਦੇ ਹਨ। ਮੁਜ਼ਰਮਾਂ ਲੋਕਾਂ ਰਾਹੀ ਹੀ, ਜੱਜਾਂ, ਵਕੀਲਾਂ, ਪਲੀਸ, ਕੋਰਟ ਦੇ ਖ਼ਰਚੇ ਚਲਦੇ ਹਨ। ਹਾਈ ਸਕੂਲਾਂ, ਕਾਲਜ਼ਾਂ, ਯੂਨੀਵਿਰਸਟੀਆਂ ਦੇ ਦਰਾਂ ਮੂਹਰੇ, ਇੰਨਾਂ ਦੇ ਅੰਦਰ ਸਟੂਡੈਂਨਟ ਨਸ਼ਾ ਵੇਚਦੇ, ਖ੍ਰੀਦਦੇ ਹਨ। ਜਿਥੇ ਕਿਤਾਬਾਂ, ਹੋਰ ਪੜ੍ਹਾਈ ਦੀ ਸਪਲਾਈ, ਸਕੂਲਾਂ, ਕਾਲਜ਼ਾਂ ਦੀਆਂ ਅਲਮਾਰੀਆਂ-ਲੌਕਰਾਂ ਵਿਚ ਹੋਣੀ ਚਾਹੀਦੀ ਹੈ। ਇੰਨਾਂ ਵਿੱਚ ਸਟੂਡੈਂਨਟਸ ਨਸ਼ਾ, ਸ਼ਰਾਬ ਦੀਆਂ ਬੋਤਲਾਂ, ਕੰਡੱਮ ਰੱਖਦੇ ਹਨ। ਬਹੁਤੇ ਟੀਚਰ ਪ੍ਰਵਾਹ ਨਹੀਂ ਕਰਦੇ। ਜੇ ਟੀਚਰ ਰਿਪੋਰਟ ਮਾਪਿਆਂ ਨੂੰ ਭੇਜਦੇ ਹਨ। ਮਾਂਪੇ ਪ੍ਰਵਾਹ ਨਹੀਂ ਕਰਦੇ। ਜੇ ਨੋਜੁਵਾਨ ਬੱਚਿਆਂ ਦੇ ਬੈਗ-ਪੈਕ, ਮਾਪਿਆਂ ਵੱਲੋਂ ਹਰ ਰੋਜ,æ ਆਥਣ-ਸਵੇਰ ਦੇਖੇ ਜਾਂਣ। ਮਾਂਪੇ ਨੋਜੁਵਾਨ ਨੂੰ ਖ਼ਰਚਣ ਲਈ ਘੱਟ ਤੋਂ ਘੱਟ ਪੈਸੇ ਦੇਣ। ਜੇ ਉਹ ਕੰਮ ਕਰਦੇ ਹਨ। ਉਨਾਂ ਦੇ ਉਤੇ ਕਿਤਾਬਾਂ, ਕੱਪੜਿਆਂ ਦੇ ਖ਼ਰਚੇ ਸਿੱਟ ਦਿੱਤੇ ਜਾਂਣ। ਤਾਂ ਕੇ ਵਾਧੂ ਫਜੂਲ ਖ਼ਰਚਾ ਕਰਨ ਨੂੰ ਪੈਸਾ ਹੀ ਨਾਂ ਬਚੇ।
ਗੁਰਜੋਤ ਦੇ ਬਚਾ ਲਈ ਜੋ ਸਟੀਵ ਵਿਰਕ ਵਕੀਲ ਕੀਤਾ ਸੀ। ਉਸ ਨੇ ਸਾਰੇ ਵਕੀਲਾਂ ਵਾਂਗ ਉਸ ਨੂੰ ਪੁੱਛਿਆ, " ਜੋਤ ਕੀ ਤੇਰੇ ਕੋਲ ਫੈਮਲੀ ਹੈ? ਜੇ ਫੈਮਲੀ ਹੈ, ਤਾਂ ਬਹੁਤ ਬਚਾ ਹੋ ਸਕਦਾ ਹੈ। ਫੈਮਲੀ ਮੈਨ ਉਤੇ ਜੱਜ ਨੂੰ ਕਨੂੰਨ ਦਿਆ ਕਰਨ ਨੂੰ ਕਹਿੰਦਾ ਹਨ। " ਰੱਬ ਜਦੋਂ ਬੰਦੇ ਦੀਆਂ ਕਰਤੂਤਾਂ ਨੰਗੀਆਂ ਕਰਕੇ, ਭੇਦ ਖੋਲਦਾ ਹੈ। ਪਰਦੇ ਵਿੱਚ ਲੁੱਕ ਕੇ ਕਮਾਏ ਹੋਏ, ਸਾਰੇ ਲੱਛਣ ਜ਼ਾਹਰ ਕਰ ਦਿੰਦਾ ਹੈ। ਬੰਦਾ ਨਾਂ ਚਹੁੰਦਾ ਹੋਇਆ ਵੀ ਹਾਰ ਜਾਂਦਾ ਹੈ। ਗੁਰੀ ਸੋਚੀ ਪੈ ਗਿਆ ਸੀ। ਉਸ ਨੇ ਵਕੀਲ ਨੂੰ ਪੁੱਛਿਆ, " ਪਰਿਵਾਰ ਨਾਂ ਹੋਵੇ, ਫਿਰ ਕੀ ਹੋਵੇਗਾ? " " ਮਾਈ ਕਲਾਂਈਂਟ ਜੋਤ ਪਹਿਲਾਂ ਜੇਲ ਹੋਵੇਗੀ। ਜ਼ੁਰਮਾਨਾਂ ਹੋਵੇਗਾ। ਤੂੰ ਵਰਕ-ਪ੍ਰਮਿੰਟ ਉਤੇ ਹੈ। ਜੇਲ ਵਿਚੋਂ ਹੀ ਡੀਪੋਰਟ ਕਰਕੇ, ਇੰਡੀਆਂ ਵਿਚ ਲੈਡ ਕਰਾ ਦੇਣਗੇ। " ਜੋਤ ਦੇ ਮੱਥੇ ਉਤੇ ਮੁੜਕਾ ਆ ਗਿਆ। ਵਿੰਦਰ ਕੋਲ ਬੈਠੀ, ਉਸ ਦੇ ਚਲਾਕ ਮਨ ਦੇ ਉਤਰਾ-ਚੜ੍ਹਾ ਦੇਖ਼ ਰਹੀ ਸੀ। " ਸਟੀਵ ਮੈਂ ਵਿੰਦਰ ਨਾਲ ਸਲਾਹ ਕਰਨੀ ਹੈ। ਕੀ ਮੈਂ ਗੱਲ ਕਰਨ ਨੂੰ 5 ਮਿੰਟ ਲਈ ਬਾਹਰ ਜਾ ਸਕਦਾਂ ਹਾਂ? " ਸਟੀਵ ਨੇ, ਹਾਂ ਵਿੱਚ ਸਿਰ ਹਿਲਾ ਦਿੱਤਾ। ਵਿੰਦਰ ਜੋਤ ਦੀ ਇੱਕ-ਇੱਕ ਚਾਲ ਨੂੰ ਜਾਂਣਦੀ ਸੀ। ਲੋੜ ਸਮੇਂ, ਜੋਤ ਤਾਂ ਗੱਧੇ ਨੂੰ ਵੀ ਬਾਪ ਬੱਣਾਂ ਲੈਂਦਾ ਹੈ। ਇਹ ਕਹਿ ਕੇ, " ਸਾਡੇ ਪਿੰਡ ਦੇ ਮੁੰਡਾ-ਕੁੜੀ, ਫਲਾਣਾ, ਧੱਮਕੜਾ, ਥੋਡੇ ਪਿੰਡ ਵਿਆਹੇ ਹਨ। " ਰਿਸ਼ਤੇਦਾਰੀਆਂ ਕੱਢੀ ਜਾਂਦਾ ਹੈ। ਫਸੇਬੁੱਕ ਉਤੇ ਬੁੜੀਆਂ, ਕੁੜੀਆਂ ਨੂੰ ਮਾਸੀਆਂ, ਅੰਟੀਆਂ, ਪੇਡੂ ਬੱਣਾਂ ਕੇ, ਸਲਵਾਰ, ਪਿੰਟ ਲਹਾ ਲੈਂਦਾ ਹੈ। ਵਿੰਦਰ ਨੂੰ ਜੋਤ ਨੇ ਬਾਹਰ ਨਾਲ ਜਾਂਣ ਦਾ ਇਸ਼ਾਰਾ ਕੀਤਾ। ਉਹ ਬਾਹਰ ਉਸ ਦੇ ਪਿਛੇ ਚਲੀ ਗਈ। ਜਿਸ ਪਾਸੇ ਉਹ ਗਏ ਸੀ। ਸਟੀਵ ਨੇ, ਉਸ ਪਾਸੇ ਦੀ ਵਿੰਡੋਂ ਗੱਲਾਂ ਸੁਣਨ ਲਈ ਖੋਲ ਲਈ ਸੀ। ਸਟੀਵ ਪਹਿਲਾਂ ਹੀ ਕਲਾਂਈਂਟ ਨੂੰ ਕਹਿ ਦਿੰਦਾ ਸੀ, " ਮੈਂ ਝੂਠਾ ਕੇਸ ਨਹੀਂ ਲੈਣਾਂ। ਹਰ ਗੱਲ ਸੱਚ ਹੋਣੀ ਚਾਹੀਦੀ ਹੈ। " ਪਤੀ-ਪਤਨੀ ਤੇ ਹੋਰ ਝਗੜਿਆਂ ਵਿੱਚ, ਉਹ ਬਹੁਤੀ ਬਾਰ ਦੋਨਾਂ ਪਾਸਿਆਂ ਦੀ ਗੱਲ ਸੁਣਦਾ ਸੀ। ਇਸੇ ਲਈ ਕਈ ਬਾਰ ਫ਼ੈਸਲਾ ਲੈਣ ਵਿੱਚ ਸੌਖ ਰਹਿੰਦੀ ਸੀ। ਉਹ ਜੋਤ ਵਿੰਦਰ ਦੀਆ ਗੱਲਾਂ ਸੁਣ ਰਿਹਾ ਸੀ। ਜੋਤ ਨੇ ਕਿਹਾ, " ਵਿੰਦਰ ਮੈਂ ਵਕੀਲ ਨੂੰ, ਤੇਰੇ-ਮੇਰੇ ਤੇ ਇੰਨਾਂ ਦੋਂਨਾਂ ਬੱਚਿਆਂ ਬਾਰੇ ਦੱਸ ਦਿੰਦਾ ਹਾਂ। ਕਿਤੇ ਪੁੱਠਾ ਕੇਸ ਹੀ ਨਾਂ ਪੁਆ ਦੇਵੀ। ਇਸ ਉਤੋਂ ਦੀ ਤੂੰ ਕੋਈ ਕੇਸ ਨਾਂ ਕਰ ਦੇਵੀ। " " ਜੋਤ ਜਿਵੇਂ ਮਰਜ਼ੀ ਕਰ। ਜੇ ਮੇਰਾ ਸਹਾਰਾ ਲੈ ਕੇ, ਤੇਰਾ ਬੇੜਾ ਪਾਰ ਹੁੰਦਾ ਹੈ। ਮੈਨੂੰ ਕੀ ਇਤਰਾਜ਼ ਹੋ ਸਕਦਾ ਹੈ? ਸੈਮ, ਮਨਜੀਤ, ਜਸਵੀਰ, ਬਬੀਤਾ, ਬੱਬਲੀ, ਹਰਵੀਰ, ਜੈਸੇ, ਮਾਨ, ਕਮਲ, ਰਵਲੀਨ, ਹਨੀ, ਬਲਵਿੰਦਰ ਸਾਰੀਆਂ ਫੇਸਬੁੱਕ ਸਹੇਲੀਆਂ ਦੇ ਨਾਂਮ ਦੱਸ ਦੇਵੇ, ਤਾਂ ਕਨੂੰਨ ਜ਼ਿਆਂਦਾ ਵੱਧ ਕੇ, ਤੇਰੀ ਤਸੱਲੀ ਕਰਾ ਦੇਵੇਗਾ। " ਜੋਤ ਨੇ ਵਾਪਸ ਆ ਕੇ, ਸਟੀਵ ਨੂੰ ਆਪਦੇ ਤੇ ਵਿੰਦਰ ਬਾਰੇ ਸਬ ਕੁੱਝ ਦੱਸ ਦਿੱਤਾ ਸੀ। ਵਿੰਦਰ ਨੇ ਸਟੀਵ ਨੂੰ ਕਿਹਾ, " ਜੋਤ ਨੂੰ ਜੇਲ, ਜ਼ੁਰਮਾਨਾਂ ਨਾਂ ਕੀਤਾ ਜਾਵੇ। ਉਸ ਦੀ ਜਗਾ, ਜੱਜ ਨੂੰ ਕਹਿ ਕੇ, ਕੌਨਸਲਿੰਗ ਕਰਾ ਦਿੱਤੀ ਜਾਵੇ। ਕੌਨਸਲਿੰਗ ਸ਼ਾਂਮ ਸਮੇਂ ਹੀ ਕੀਤੀ ਜਾਵੇ। ਨਸ਼ਾ ਛੁੱਡਾਉਣ, ਕੌਨਸਲਿੰਗ ਕਰਨ ਵਾਲਿਆਂ ਦੀ ਗੱਲ ਸੁਣਨ ਦਾ ਅਸਰ ਜ਼ਿਆਦਾ ਹੁੰਦਾ ਹੈ। ਹੋਰ ਕਿਸੇ ਦੇ ਇਹ ਕਹੇ ਨਹੀਂ ਲੱਗਦਾ। ਨਸ਼ੇ ਖਾਂਣ ਵਾਲਿਆਂ ਉਤੇ, ਕੌਨਸਲਰ ਦੀਆਂ ਗੱਲਾਂ-ਬਾਤਾ ਜਰੂਰ ਅਸਰ ਕਰਦੀਆ ਹਨ। " ਸਟੀਵ ਨੇ ਦੋਂਨੇ ਅੱਖਾਂ ਇਕੋ ਸਮੇਨ ਝਮਕਾ ਕੇ, ਸਹਮਿਤੀ ਦਿਖਾਈ। ਉਸ ਨੇ ਵਿੰਦਰ ਤੋਂ 5000 ਡਾਲਰ ਫੀਸ ਫੜ ਲਈ।

Comments

Popular Posts