ਪਿਆਰੀਆਂ ਬਾਤਾਂ ਪੜ੍ਹਾਉਂਦੀ ਨੂੰ ਸੰਗ ਬੜੀ ਆਵੇ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
satwinder_7@hotmail.com
ਯਾਰ ਅੰਗਰੇਜ਼ੀ ਦੀ ਗਿੱਟ ਮਿੱਟ ਪੜ੍ਹਨੀ ਨਾਂ ਆਵੇ।
ਤੇਰਾ ਖੱਤ ਜੀਅ ਕਰੇ ਕਿਸੇ ਅੰਗਰੇਜ਼ ਕੋਲ ਲੈ ਜਾਵੇ।
ਉਹ ਦੀ ਗੱਲ ਬਾਤ ਵੀ ਮੈਨੂੰ ਸਮਝ ਕੁੱਝ ਨਾਂ ਆਵੇ।
ਦਿਲ ਕਰੇ ਕਿਸੇ ਪੜ੍ਹੇ-ਲਿਖੇ ਪੰਜਾਬੀ ਕੋਲੋ ਪੜ੍ਹਾਵੇ।
ਪਿਆਰੀਆਂ ਬਾਤਾਂ ਪੜ੍ਹਾਉਂਦੀ ਨੂੰ ਸੰਗ ਬੜੀ ਆਵੇ।
ਸੱਤੀ ਤਾਂ ਬੈਠੀ ਅੱਖਰਾਂ ਨੂੰ ਪੁੱਠਾ ਸਿਧਾ ਕਰੀ ਜਾਵੇ।
ਤੇਰੀ ਪਾਈ ਚਿੱਠੀ ਦੱਸ ਸਤਵਿੰਦਰ ਕਿਹਤੋਂ ਪੜ੍ਹਾਵੇ?
ਤੂੰ ਦੱਸ ਤੈਨੂੰ ਪੰਜਾਬੀ ਲਿਖਣੇ ਤੋਂ ਸੰਗ ਕਾਹਤੋਂ ਆਵੇ।

Comments

Popular Posts