ਓਏ ਰੱਬਾ ਉਹ ਵਪਾਰ ਦਿਲਾਂ ਨਿੱਤ ਰਹਿੰਦੇ ਕਰਦੇ
Satwinder Kaur satti calgary canada
ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ
ਜਿਨੂੰ ਜਾਨ-ਜਾਨ ਕਹੀਏ ਮੇਰੀ ਜਾਨ ਕੱਢ ਲੈਂਦੇ।
ਲੈ ਕੇ ਮੇਰੀ ਜਾਨ ਚੰਨ ਚੋਰ ਆਪ ਬਹੁਤ ਖ਼ੁਸ਼ ਹੁੰਦੇ।
ਸੋਹਣੇ ਲਾ ਸਾਨੂੰ ਲਾਰਿਆਂ ਵਿੱਚ ਆਪ ਘੂਕ ਸਾਉਂਦੇ।
ਸੱਤੀ ਕਮਲ ਫੁੱਲ ਉੱਤੇ ਭੋਰੇ ਬਹੁਤ ਮੋਹਿਤ ਹੁੰਦੇ।
ਕਮਲ ਰੂਪ ਦਿਖਾ, ਸੁਗੰਧ ਰਸ ਪਿਲਾ ਮਾਰ ਦਿੰਦੇ
ਸਤਵਿੰਦਰ ਆਪੇ ਪਿਆਰੇ ਪਿਆਰ ਕਰਨ ਲਾ ਦਿੰਦੇ।
ਰੱਬਾ ਪਿਆਰ ਐਸਾ ਕਰਦੇ ਦਿਲ ਚੋਰੀ ਕਰ ਜਾਂਦੇ।
ਅਸੀਂ ਗ਼ਸ਼ ਖਾ ਡਿਗਦੇ ਪਹਿਲੀ ਨਜ਼ਰੇ ਤੀਰ ਗੱਡਦੇ।
ਸੱਤੀ ਜਿਹੜੇ ਪ੍ਰੇਮ ਪਿਆਰ ਉੱਤੇ ਬਹਿ ਗੀਤ ਲਿਖਦੇ।
ਓਏ ਰੱਬਾ ਉਹ ਵਪਾਰ ਦਿਲਾਂ ਨਿੱਤ ਰਹਿੰਦੇ ਕਰਦੇ।
ਅਸੀਂ ਉਹ ਨੂੰ ਦੇਖ ਕੇ ਸਾਰੇ ਹੀ ਮਰ ਮੁੱਕ ਜਾਂਦੇ।
ਉਹ ਦੇ ਮੂਹਰੇ ਆਪਣੇ ਹੋਂਦ ਗੁਆ ਕੇ ਬਹਿ ਜਾਂਦੇ।
Comments
Post a Comment