ਬਿੱਲੀਆਂ ਦੀ ਲੜਾਈ ਵਿੱਚ ਬਾਂਦਰ ਬਣ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com

ਤਿੰਨ ਕਿਸਾਨੀ ਕਾਨੂੰਨਾ ਦਾ ਮਾਮਲਾ ਤਾਂ ਕੇਸਰੀ ਨਿਸ਼ਾਨ ਸਾਹਿਬ ਦੇ ਝੰਡੇ ਨੂੰ ਬਦਨਾਮ ਕਰਕੇ ਦਬਾ ਲਿਆ।

ਗਦਾਰ ਚੁਗਲਖ਼ੋਰ ਆਗੂ ਕਾਮਰੇਡਾ ਨੇ, ਧਰਨੇ ਵਿੱਚ ਉਬਰੇ ਨਵੇਂ ਮੁੰਡਿਆਂ ਨੂੰ ਪੁਲਿਸ ਦੇ ਕੋਲ ਫੜਾਇਆ।

ਕਈ ਝੂਠੇ ਆਗੂਆਂ ਨੂੰ ਲੋਕ ਬੁੱਝ ਗਏ,ਕਈ ਆਗੂ 26 ਜਨਵਰੀ ਪਿਛੋਂ ਧਰਨਾਂ ਛੱਡ ਪੰਜਾਬ ਜਾ ਲੁੱਕ ਗਏ ਆ।

ਤਿੰਨ ਕਿਸਾਨੀ ਕਾਨੂੰਨਾ ਵਿਚੋਂ ਇੱਕ ਵੀ ਕਾਨੂੰਨ ਦਾ ਸੋਦ ਨਹੀਂ ਹੋਇਆ, ਦਸੋਂ ਗਦਾਰ ਆਗੂ ਜਾਂ ਝੰਡੇ ਵਾਲੇ ਆ।

ਆਗੂ ਕਹਿਣ ਤਿੰਨ ਕਿਸਾਨੀ ਕਾਨੂੰਨ ਮੋੜਨੇ ਨੇ, ਛੇ ਮਹੀਨੇ ਕਿਸਾਨਾਂ ਨੂੰ ਬੇਵਕੂਫ਼ ਬਣਾਂ ਆਪਦਾ ਨਾਂਮ ਚੰਮਕਾ ਲਿਆ।

ਕਿਸਾਨਾਂ ਤੇ ਸਾਰਕਾਰ ਨੂੰ ਬਿੱਲੀਆਂ ਦੀ ਲੜਾਈ ਵਿੱਚ ਬਾਂਦਰ ਬਣ ਆਗੂਆਂ ਨੇ ਧਰਨਾਂ ਹਾਈ ਜੈਕ ਕਰਾਇਆ।

26 ਜਨਵਰੀ 2021 ਨੂੰ ਕਿਸਾਨ ਸਿੱਖਾਂ ਨੂੰ ਕੇਸਰੀ ਨਿਸ਼ਾਨ ਝੂਲਾਉਣ ਕਰਕੇ ਜੇਲਾਂ ਵਿੱਚ ਬਹੁਤ ਕੁੱਟਾਇਆ।

ਤਿੰਨ ਕਿਸਾਨੀ ਕਾਨੂੰਨਾ ਦਾ ਜੇ ਮਸਲਾ ਹੱਲ ਹੁੰਦਾ, ਅੰਨਦੋਲਨ ਵੀ ਨਾ ਹੁੰਦਾ, ਲੋਕਾਂ ਵਲੋਂ ਗੁੱਸਾ ਵੀ ਨਾਂ ਹੁੰਦਾ।

ਕਤਲ ਕੇਸ ਵਾਂਗ ਜੁਗਰਾਜ ਸਿੰਘ, ਇਕਬਾਲ ਸਿੰਘ, ਬਗੇਲ ਸਿੰਘ, ਦੀਪ ਸਿੱਧੂ, ਲੱਖੇ ਤੇ ਸਿੱਖਾਂ ਨੂੰ ਫਸਾ ਲਿਆ।

ਇਹ ਕਿਸਾਨਾਂ ਦੇ ਹੀ ਪੁੱਤ ਨੇ ਦਿੱਡੋਂ ਭੁੱਖੇ ਰਹਿ ਕੇ ਅੰਨ ਦਾਣਾ ਹੋਰ ਭਾਰਤੀਆਂ ਲਈ ਵੀ ਪੈਦਾ ਕਰਦੇ ਆ।

ਆਪ ਦੋ ਕਮਰਿਆਂ ਦੇ ਘਰ ਵਿੱਚ ਰਹਿ ਕੇ, ਲੋਕਾਂ ਦੇ ਮਹਿਲ ਬਣਾਂਉਣ ਲਈ ਕੱਚਾ ਮਾਲ ਪੈਦਾ ਕਰਦੇ ਆ।

ਇਹ ਸਿੱਖ ਕਿਸਾਨ ਆਜ਼ਾਦ ਭਾਰਤੀ ਨਾਗਰਿਕ ਹਨ, ਕਿਹੜਾ ਪਾਕਸਤਾਨ ਚੀਨ ਵਿੱਚੋਂ ਜਜੂਸ ਆਏ ਆ?

ਭਗਤ ਸਿੰਘ, ਉਧਮ ਸਿੰਘ, ਕਰਤਾਰ ਸਿੰਘ ਸਰਾਭਾ, ਪੁਲਿਸ, ਫ਼ੌਜ਼ੀ, ਪਾਰਲੀਮਿੰਟ ਵਿੱਚ ਸਿੱਖ ਕਿਸਾਨ ਆ।

ਕੇਸਰੀ ਨਿਸ਼ਾਨ ਸਾਹਿਬ ਝੰਡੇ ਵਾਲਿਆਂ ਸਿੱਖਾਂ ਨੇ ਜਾਨਾਂ ਦੇ ਕੇ ਹਾਂਸਲ ਕੀਤਾ ਸੀ ਭਾਰਤੀ ਝੰਡੇ ਤਿਰੰਗੇ ਨੂੰ।

ਸਤਵਿੰਦਰ ਕਿਸਾਨ ਸਿੱਖ ਪੁਲਿਸ, ਫ਼ੌਜ਼ੀ, ਪਾਰਲੀਮਿੰਟ ਹਰ ਸਾਲ ਸਲਾਮੀ ਦਿੰਦੇ ਭਾਰਤੀ ਝੰਡੇ ਤਿਰੰਗੇ ਨੂੰ।

ਸਿੱਖਾਂ ਦੇ ਉਤੇ ਕੱਸਿਆਂ ਛਕੰਜਾ ਭਾਰਤੀ ਝੰਡੇ ਤਿਰੰਗੇ ਕੋਲ, ਕੇਸਰੀ ਨਿਸ਼ਾਨ ਸਾਹਿਬ ਝੰਡਾ ਜਦੋਂ ਦਾ ਝੁਲਿਆ।

ਜਿਥੇ ਵੀ ਸਿੱਖ ਜਾਂਦੇ ਨੇ, ਮਦੱਦ ਕਰਦੇ ਆ, ਲੰਗਰ ਲਾਉਂਦੇ ਆ ਕੇਸਰੀ ਨਿਸ਼ਾਨ ਸਾਹਿਬ ਝੰਡਾ ਝੁਲਾਉਂਦੇ ਆ।

ਭਾਰਤੀ ਝੰਡੇ ਤਿਰੰਗੇ ਕੋਲ ਕੇਸਰੀ ਨਿਸ਼ਾਨ ਝੰਡਾ ਜਾਂ ਕੋਈ ਹੋਰ ਝੰਡਾ ਝੁੱਲੇ ਮਾਂਣ, ਸ਼ਾਨ ਇੱਜ਼ਤ ਦੀ ਗੱਲ ਆ।

ਕੇਸਰੀ ਨਿਸ਼ਾਨ ਸਾਹਿਬ ਝੰਡਾ ਝੁਲਿਆ ਤਾਂ ਅੱਖੋਂ ਪਰਖਾ ਕਰਕੇ, 26 ਜਨਵਰੀ ਦਾ ਦਿਨ ਜਾ ਸਕਦਾ ਹੈ ਭੁੱਲਿਆ।

ਸਰਕਾਰੇ ਕੇਸ ਸਾਰੇ ਸਿੱਖ ਕਿਸਾਨਾਂ ਦੇ ਵਾਪਸ ਲੈ ਲਵੋ, ਸਿੱਖ ਵੀ ਤਾਂ ਮਹਾਨ ਭਾਰਤ ਦੇਸ਼ ਦੇ ਹੀ ਨਾਗਰਿਕ ਆ।



Comments

Popular Posts