ਦੂਜੇ ਦੀਆਂ ਧੀ ਹੀਰ ਸਾਹਿਬਾ

-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ satwinder_7@hotmail.com

ਦੂਜੇ ਦੀਆਂ ਧੀ ਨੂੰ ਹੀਰ ਸਾਹਿਬਾ ਕਹਿੰਦੇ ਨੇ। ਸਾਹਿਬਾ, ਸੱਸੀ ਦੇ ਕਿੱਸੇ ਚੰਗੇ ਲੱਗਦੇ ਨੇ।

ਹੇਕਾਂ ਲਾ ਕੇ, ਗੀਤਾਂ ਦੇ ਸੋਹਲੇ ਗਾਉਂਦੇ ਨੇ। ਬੇਗਾਨੀਆਂ ਔਰਤਾਂ ਦੀਆਂ ਸਿਫ਼ਤਾਂ ਗਾਉਂਦੇ ਨੇ।

ਧੋਣ, ਅੱਖਾਂ, ਲੱਕ ਦਾ ਸਾਈਜ਼ ਬਿਤਾਉਂਦੇ ਨੇ। ਬੇਗਾਨੀ ਧੀ ਦੀ ਚਾਲ ਖ਼ੂਬ ਸੂਰਤ ਕਹਿੰਦੇ ਨੇ।

ਆਪਣੀ ਧੀ ਤਾਂਹੀਂ ਤਾਂ ਕੁੱਖਾਂ ਵਿੱਚ ਮਰਾਉਂਦੇ ਨੇ। ਬਹੁਤੇ ਧੀਆਂ ਉੱਤੇ ਬੜਾ ਜ਼ੁਲਮ ਕਰਾਉਂਦੇ ਨੇ।

ਧੀ ਬਾਹਰ ਨਿਕਲਣ ਉਤੇ ਪਬੰਧੀ ਲਗਾਉਂਦੇ ਨੇ। ਸੱਤੀ ਜਿਉਂਦੀਆਂ ਧੀਆਂ ਕੂੜੇ ਵਿੱਚ ਸੁਟਾਉਂਦੇ ਨੇ।

ਲੋਕੀ ਔਰਤ ‘ਤੇ ਹੁੰਦੇ ਅੱਤਿਆਚਾਰ ਲਿਖਾਉਂਦੇ ਨੇ। ਸਤਵਿੰਦਰ ਅੱਗ ਲਾ, ਗੋਲ਼ੀ ਮਾਰ ਕੇ ਫ਼ੂਕ ਦਿੰਦੇ ਨੇ।

Amar Rakhra
Like
Comment
Share

Comments

    Comments

    Popular Posts