ਲੱਗਦਾ ਤਿੰਨ ਕਾਨੂੰਨ ਦਾ ਮੁੱਲ ਵੱਟ ਲਿਆ
-ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ
ਸਰਕਾਰੇ ਦਿੱਲੀ ਵਿੱਚ ਬਹੁਤ ਅੱਤਿਆਚਾਰ ਕਰਿਆ।
ਗੁਰੂ ਤੇਗ ਬਹਾਦਰ ਜੀ ਦਾ ਸੀਸ ਅੱਲਗ ਕਰਿਆ।
1984 ਨੂੰ ਭਾਰਤ ਦੇ ਨਾਗਰਿਕਾ ਨੂੰ ਕਤਲ ਕਰਿਆ।
ਹੁਣ ਤਾਂ ਸਰਕਾਰੇ ਦਿੱਲੀ ਵਿੱਚ ਜੋ ਸ਼ੜਕਾਂ ਤੇ ਕਰਿਆ।
ਲੋਕੀ ਮਾਰਦੇ ਮੱਥੇ ਉਤੇ ਹੱਥ ਕੈਸੇ ਨੇਤਾ ਨੂੰ ਚੁਣਿਆ।
ਚਾਰੇ ਪਾਸੇ ਦਿੱਲੀ ਨੂੰ ਵਗਲ ਕੇ ਸਰਹੱਦ ਬਣਾਲਿਆ।
ਦਿੱਲੀ ਸਰਹੱਦ ਬਣਾ ਕੰਢਿਆਲੀ ਤਾਰ ਨੂੰ ਲਾਇਆ।
ਸੀਮਿੰਟ ਦੇ ਦੋ ਦੋ ਬੈਰੀਅਰ ਦੇ ਵਿੱਚ ਸੀਮਿੰਟ ਭਰਿਆ।
ਦਿੱਲੀ ਸ਼ੜਕਾਂ ਦੇ ਉਤੇ ਦਰਜਨਾਂ ਬੈਰੀਅਰ ਰੱਖੇ ਆ।
ਦਿੱਲੀ ਦਿਆਂ ਵੋਟਰਾਂ ਦੇ ਮੂਹਰੇ ਬੈਰੀਅਰ ਬਣੇ ਆ।
ਸ਼ੜਕਾਂ ਦੇ ਦੁਆਲੇ ਤੇ ਵਿਚਕਾਰ ਖਾਈਆਂ ਪੁੱਟੀਆ।
ਵੋਟਰ ਤੇ ਸਰਕਾਰ ਅੜੇ ਮੁੱਦਾ ਕਿਸਾਨੀ ਦਾ ਬਣਇਆ।
ਕਰਿਣ ਲੋਕ ਵੋਟਾਂ ਵਾਲਿਆਂ ਦੇ ਕੋਲੋ ਡਰ ਬਣਇਆ।
ਐਨਾ ਡਰ ਲਗਦਾ ਤਾਂ ਪ੍ਰਧਾਂਨ ਮੰਤਰੀ ਕਿਉ ਬਣਿਆ?
ਕਹਿੰਦੇ ਨੌਹਾਂ ਨਾਲੌ ਤਾਂ ਮਾਸ ਕਦੇ ਵੱਖ ਨਹੀਂ ਹੋਇਆ।
ਫਿਰ ਮੋਦੀ ਜੀ ਕਿਸਾਨ ਕਿਹੜਾ ਤੇਰੇ ਦੁਸ਼ਮੱਣ ਬਣੇ ਆ?
ਮਾਂਣ ਨਾਲ ਮੋਦੀ ਜੀ ਲੋਕਾਂ ਨੇ ਸਿਰ ਉਤੇ ਬੈਠਾਇਆ।
ਸਰਕਾਰੇ ਤੂੰ ਤਾਂ ਪਰਜਾ ਨੂੰ ਸ਼ੜਕਾਂ ਉਤੇ ਰੁਲਾਇਆ।
ਤਿੰਨ ਕਾਨੂੰਨ ਤਾਂ ਕਿਸਾਨਾਂ ਲਈ ਫੰਦਾ ਬਣਇਆ।
ਤਿੰਨ ਕਿਸਾਨੀ ਕਾਨੂੰਨ ਕਿਹਦੇ, ਹੱਕ ਵਿੱਚ ਬਣਇਆ?
ਕਿਹਨੂੰ ਤੂੰ ਤਿੰਨ ਕਿਸਾਨੀ ਕਾਨੂੰਨ ਗਹਿਣੇ ਧਰਿਆ।
ਸੱਤੀ ਲੱਗਦਾ ਏ ਤਿੰਨ ਕਾਨੂੰਨਾਂ ਦਾ ਮੁੱਲ ਵੱਟ ਲਿਆ।
ਕਿਸਾਨੀ ਕਾਨੂੰਨਾਂ ਦੀ ਸੰਧੀ ਕਿਹਦੇ ਨਾਲ ਕਰੀ ਆ?
ਸਤਵਿੰਦਰ ਸਰਕਾਰ ਕਿਹਦੇ ਹੱਥਾਂ ਤੇ ਚੜ੍ਹੀ ਹੋਈ ਆ?
ਐਨਾਂ ਪੈਸਾ ਕੀ ਕਰਨਾਂ ਜੋ ਦੇਸ਼ ਪੂਰਾ ਵੇਚ ਧਰਿਆ?
ਲੋਕੋ ਧੰਨ ਮਾਲ ਨਾਲ ਵੀ ਨਹੀਂ ਜਾਣਾਂ ਜਦੋਂ ਮਰਿਆ।
ਜੇ ਜੁੜਿਆ ਕਪੜਾ ਖੱਪਣ ਦਾ ਨਾਲ ਨਹੀਂ ਜਾਣਾਂ ਆ।
ਇੰਨੇ ਹੰਕਾਂਰ, ਅੜੀਆਂ ਕਰਕੇ ਵੀ ਖਾਲੀ ਹੱਥ ਜਾਂਣਾ।
Comments
Post a Comment