ਐਵੇ ਨਾਂ ਖੜ੍ਹੀਆਂ ਫ਼ਸਲਾਂ ਅੱਗ ਲਾ ਕੇ ਜਲ੍ਹਾ, ਪੱਕੀਆਂ ਖੜ੍ਹੀਆਂ ਫ਼ਸਲਾਂ ਨਾਂ ਤੂੰ ਕਿਸਾਨਾਂ ਵਾਣਾਂ ਵਿੱਚ ਵਾਹ।

-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ satwinder_7@hotmail.com

ਪਗੜੀ ਸੰਭਾਲ ਜੱਟਾ ਪੱਗ ਨੂੰ ਸੰਭਾਲ ਬਈ। ਕੋਈ ਕਿਤੇ ਲਾ ਨਾ ਜਾਵੇ ਪੱਗ ਨੂੰ ਦਾਗ਼ ਬਈ।

ਭਗਤ ਸਿੰਘ ਦੇ ਚਾਚੇ ਅਜੀਤ ਸਿੰਘ ਦਾ ਨਾਹਰਾ। ਪਗੜੀ ਸੰਭਾਲ, ਪਗੜੀ ਦੀ ਇੱਜ਼ਤ ਬਚਾ।

ਹਰੀ, ਪੀਲੀ, ਨੀਲੀ, ਚਿੱਟੀ, ਕਾਲੀ , ਲਾਲ ਪੱਗੜੀ। ਟੇਡੀ, ਗੋਲ, ਟਿੱਲੀ ਬੰਨ੍ਹ ਕਿਸਾਨ ਪਗੜੀ। 

ਜੱਟ ਹੱਲ ਵਾਹੁਣ ਵਾਲੇ ਮਜ਼ਦੂਰ ਦਾ ਹੀ ਨਾਂਮ। ਮਿਹਨਤ ਕਰਨ ਵਾਲੇ ਜੱਟ ਦਾ ਕਿਸਾਨ ਨਾਮ।

ਐਵੇ ਨਾਂ ਖੜ੍ਹੀਆਂ ਫ਼ਸਲਾਂ ਅੱਗ ਲਾ ਕੇ ਜਲ੍ਹਾ, ਪੱਕੀਆਂ ਖੜ੍ਹੀਆਂ ਫ਼ਸਲਾਂ ਨਾਂ ਤੂੰ ਕਿਸਾਨਾਂ ਵਾਣਾਂ ਵਿੱਚ ਵਾਹ।

ਜੱਟਾ ਤੂੰ ਦੱਬ ਕੇ ਵਾਹ ਤੇ ਤੂੰ ਦੱਬ ਕੇ ਖਾ ਬਈ। ਐਵੇ ਨਾਂ ਖੜ੍ਹੀਆਂ ਫ਼ਸਲਾਂ ਅੱਗ ਲਾ ਕੇ ਜਲ੍ਹਾ ਬਈ।

ਆਪਣੇ ਹੀ ਖੈਤਾਂ ਘਰਾਂ ਵਿੱਚ ਲੈ ਸ਼ੈਲਰ ਬਣਾ। ਦੁੱਧ. ਦਹੀਂ, ਖੋਉਆ, ਮੱਖਣ, ਘਿਉ ਦੀ ਡੇਅਰੀ ਬਣਾ।

ਕਿਸਾਨੋਂ ਘਰਾਂ, ਖੇਤਾਂ ਵਿੱਚ ਲਵੋ ਪਲਾਂਟ ਬਣਾਂ। ਫਿਰ ਦੁੱਧ, ਅੰਨ-ਦਾਲਾਂ ਦੇ ਆਪਣੇ ਮੁੱਲ ਦੇਵੋ ਬਣਾਂ।

ਸੱਤੀ ਤੱਕੜੀ ਆਪਣੇ ਹੱਥ ਵਿੱਚ ਆਪ ਲੈ ਲਵੋ। ਸਤਵਿੰਦਰ ਖ਼ਰੀਦ ਦਾਰ ਨੂੰ ਵੇਚਣ ਦਾ ਆਪ ਮੁੱਲ ਦੇਵੋ ।

ਜਮਾ ਕਰਕੇ ਅੰਨਦਾਣਾਂ ਮਹਿੰਗਾ ਵੇਚ ਲਵੋ। ਜਦੋਂ ਸਰਕਾਰ ਲਵੇ ਸਸਤਾ ਉਦੋਂ ਜਮਾਖੋਰੀ ਅੰਨ ਕਰ ਲਵੋ।

ਐਵੇ ਨਾਂ ਖੜ੍ਹੀਆਂ ਫ਼ਸਲਾਂ ਅੱਗ ਲਾ ਕੇ ਜਲ੍ਹਾ, ਪੱਕੀਆਂ ਖੜ੍ਹੀਆਂ ਫ਼ਸਲਾਂ ਨਾਂ ਤੂੰ ਕਿਸਾਨਾਂ ਵਾਣਾਂ ਵਿੱਚ ਵਾਹ।

ਜਮਾਖੋਰੀ ਕਰਕੇ ਵੇਚਣ ਦਾ ਬਾਈਕਾਰ ਕਰੋ। ਕਿਸਾਨੋ ਅੰਨਦਾਤਾ ਆਪਣੇ ਅੰਨ ਮਾਲ ਦਾ ਆਪ ਮੁੱਲ ਕਰੋ।

ਕਿਸਾਨਾਂ ਪਗੜੀ ਸੰਭਾਲ ਜੱਟਾ ਪੱਗ ਨੂੰ ਸੰਭਾਲ ਬਈ। ਕੋਈ ਕਿਤੇ ਲਾ ਨਾ ਜਾਵੇ ਪੱਗ ਨੂੰ ਦਾਗ਼ ਬਈ।        


Comments

Popular Posts