ਲੋਕਾਂ ਵਿੱਚ ਮਸ਼ਹੂਰ ਕਰ ਗਏ



ਲੋਕਾਂ ਵਿੱਚ ਮਸ਼ਹੂਰ ਕਰ ਗਏ


ਸਤਵਿੰਦਰ ਸੱਤੀ (ਕੈਲਗਰੀ)– ਕੈਨੇਡਾ satwinder_7@hotmail.com


ਮੇਰੇ ਦੋਸਤ ਮੈਨੂੰ ਕਈ ਰੰਗਾਂ ਵਿੱਚ ਮਿਲੇ। ਕਈ ਥੱਮ ਬਣ ਸਾਨੂੰ ਮੋਢਾ ਦੇ ਕੇ ਖੜ੍ਹ ਗਏ।


ਦੋਸਤ ਬਣ ਕੇ ਜ਼ਿੰਦਗੀ ਨਾਮ ਕਰ ਗਏ। ਕਈ ਦੋਸਤ ਸਾਨੂੰ ਬਹੁਤ ਬਦਨਾਮ ਕਰ ਗਏ।


ਉਹੀ ਸਾਨੂੰ ਲੋਕਾਂ ਵਿੱਚ ਮਸ਼ਹੂਰ ਕਰ ਗਏ। ਸੋਹਣੀ, ਪਿਆਰੀ ਕਹਿ ਦਿਲ ਜਿੱਤ ਲੈ ਗਏ।


ਸਤਵਿੰਦਰ ਨੂੰ ਪਿਆਰ ਕਰਨਾ ਸਿਖਾ ਗਏ। ਪਿਆਰ ਦੀ ਤਾਕਤ ਦੀ ਸ਼ਕਤੀ ਬਤਾ ਗਏ।


ਦਲੇਰ ਸੱਤੀ ਕਹਿ ਕਈ ਸਲਾਮ ਕਰ ਗਏ। ਕਵਿਤਾ ਬਣ ਕੇ ਲਿਖਣ ਰੱਬਾ ਵੇ ਬੈਠਾ ਗਏ।


ਕਈ ਪ੍ਰਸੰਸਾ ਕਰਕੇ ਸਿਰ ‘ਤੇ ਬੈਠਾ ਗਏ। ਕਈ ਨੇੜੇ ਹੋ ਇੱਕ-ਇੱਕ ਕਮੀਆਂ ਦਿਖਾ ਗਏ।


Comments

Popular Posts