ਮੁੰਡਾ ਵਕੀਲਾਂ ਦਾ ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ

satwinder_7@hotmail.com

ਦੀਪ ਸਿੱਧੂ ਮੁੰਡਾ ਵਕੀਲਾਂ ਦਾ, ਦੀਪ ਦੇ ਘਰ ਵਿੱਚ ਹੀ ਵਕਾਲਤ ਹੈ ਚਲਦੀ।
ਦੀਪ ਸਿੱਧੂ ਮੁੰਡਾ ਵਕੀਲਾਂ ਦਾ, ਘਰ ਵਿੱਚ ਕਾਨੂੰਨ ਦੀ ਟਰੇਨਿੰਗ ਚਲਦੀ।
ਭਰਾ ਅਦਾਲਤ ਵਿੱਚ ਵਕਾਲਤ ਕਰਦਾ, ਵਕੀਲ ਦੀਪ ਸਿੱਧੂ ਦਾ ਸੀ ਬਾਪੂ।
ਦੀਪ ਨੇ ਲਈ ਡਿਗਰੀ ਵਕਾਲਤ ਦੀ, ਕਿਵੇਂ ਕਾਨੂੰਨ ਦੀ ਉਲੰਘਣਾਂ ਕਰਦੂ?
ਸ਼ਰੇਆਮ ਸਰਕਾਰ ਧੱਕਾ ਕਰਦੀ, ਕਿਵੇਂ ਬਿੰਨਾਂ ਕਸੂਰ ਤੋਂ ਸਿੱਖਾਂ ਨੂੰ ਜੇਲ ਕਰਦੂ?
ਲਾਲ ਕਿਲਾ ਜਾਇਦਾਦ ਲੋਕਾਂ ਦੀ, ਕਿਵੇ ਲੋਕਾਂ ਨੂੰ 26 ਜਨਵਰੀ ਨੂੰ ਬੰਦ ਕਰਦੂ?
26 ਜਨਵਰੀ ਨੂੰ ਲਾਲ ਕਿੱਲੇ ਜਾਂਣਾ ,ਕੀ ਇਹ ਹੱਕ ਮੋਦੀ ਸਰਕਾਰ ਬੰਦ ਕਰਦੂ?
ਲੋਕਾਂ ਨਾਲ ਕਰਕੇ ਸਰਕਾਰੇ ਤੂੰ ਸ਼ਰਾਰਤ, ਪੁਲਿਸ ਕਿਸਾਨਾਂ ਨਾਲ ਭੜਾਂ ਦਿੱਤੀ।
ਆਪੇ ਟਰੈਕਟਰ ਰੈਲੀ ਦੀ ਅਜ਼ਾਜਤ ਦੇ ਕੇ, ਰਿੰਗ ਰੋੜ ਬੰਦੇ ਮਰਾਉਣ ਨੂੰ ਬੰਦ ਕਰਤੀ।
ਕਹੇਂ ਕਿਸਾਨਾਂ ਨੇ ਕਾਨੂੰਨ ਦੀ ਉਲੰਘਣਾਂ ਕੀਤੀ, ਤੂੰ ਨਾਕੇ ਬੰਦੀ ਪਰਜਾਂ ਦੇ ਮੂਹਰੇ ਕੀਤੀ।
ਸੱਤੀ ਕਿਸਾਨਾਂ ਨੂੰ ਦਿੱਲੀ ਜਾਂਣੋਂ ਡਿਕਣਾਂ, ਨਾਕੇ ਲਾ ਜੰਨਤਾ ਜਾਂਣ ਬੁੱਝ ਕੇ ਭੱਟਕਾਤੀ।
ਨਾਕੇ ਲਾ ਦੰਗਿਆਂ ਦੀ ਸ਼ਿਆਸ਼ਤ ਕੀਤੀ। ਭੜਾ ਦੇਸ਼ ਦੀ ਜੰਨਤਾ ਨਾਲ ਰਾਜਨੀਤੀ ਕੀਤੀ।
ਕੀ ਲਾਲ ਕਿਲਾ ਜਾਇਦਾਦ ਮੋਦੀ ਦੀ, ਕਿਸਾਨਾਂ ਸਿੱਖਾਂ ਦਾ ਜਾਂਣਾ ਬੰਦ ਸੀ ਕਰਤਾ।
26 ਜਨਵਰੀ ਨੂੰ ਲਾਲ ਕਿੱਲੇ ਵਿੱਚ, ਆਪਦੇ ਖਰੀਦੇ ਬੰਦੇ ਹਰ ਸਾਲ ਖੜ੍ਹੇ ਕਰਦਾ?
ਡੰਡੇ, ਕੱਪੜੇ ਕੇਸਰੀ ਰੰਗ, ਸਿੱਖਾਂ ਦਾ ਕਿੱਲੇ ਜਾਂਣਾ, ਕੀ ਮੋਦੀ ਜਾਂਣਾ ਬੰਦ ਕਰਦੂ?
ਕੇਸਰੀ ਰੰਗ ਤੋਂ ਨਫ਼ਰਤ ਹੋ ਜਾਂਣਾ, ਕੀ ਮੋਦੀ ਸਰਕਾਰ ਤੇ ਸਿੱਖਾਂ ਦਾ ਦੋਫਾੜ ਕਰਦੂ?
ਤਿਰੰਗੇ ਕੋਲ ਕੇਸਰੀ ਦਾ ਝੂਲਾਉਣਾ, ਕੀ ਸਰਕਾਰ ਸਿੱਖਾ ਦਾ ਜਿਉਣਾਂ ਬੰਦ ਕਰਦੂ?
ਸਰਕਾਰ ਨੇ ਸਿੱਖਾਂ ਤੋਂ ਵੱਖ ਹੀ ਹੋਣਾ, ਤਾਂਹੀਂ ਦਿੱਲੀ ਦੁਆਲੇ ਸਰਹੱਦ ਖੜ੍ਹੀ ਕਰਤੀ।
ਸਤਵਿੰਦਰ ਹਿੰਦੂਆਂ, ਮੁਗਲਾਂ ਨੇ, ਕਿਸਾਨ ਮਜ਼ਦੂਰਾਂ ਦੀ ਲਹੂ ਪੀ ਕੇ ਜਾਨ ਲੀਤੀ।






Comments

Popular Posts