ਮੇਰਾ ਜੀਅ ਕਰਦਾ ਤੇਰੇ ਨਾਲ ਮੈਂ ਗੱਲ ਕਰਾਂ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕੈਨੇਡਾ
satwinder_7@hotmail.com
ਮੇਰਾ ਜੀਅ ਕਰਦਾ ਹਰ ਪਲ਼ ਤੇਰੇ ਮੈਂ ਨਾਲ ਰਵਾਂ।
ਕਦੇ ਇੱਕ ਘੜੀ ਨਾਂ ਤੇਰੇ ਤੋਂ ਮੈਂ ਕਦੇ ਵੀ ਵੱਖ ਹੋਵਾਂ।
ਮੇਰਾ ਜੀਅ ਕਰਦਾ ਤੇਰੇ ਨਾਲ ਜੀਵਨ ਗੁਜ਼ਾਰ ਦੇਵਾਂ।
ਸਬ ਜਨਮਾਂ ਵਿੱਚ ਚੰਨਾ ਮੈਂ ਤੇਰੇ ਨਾਲ-ਨਾਲ ਰਵਾ।
ਮੇਰਾ ਜੀਅ ਕਰਦਾ ਮੈ ਅੱਜ ਗੂੜ੍ਹੀ ਨੀਂਦਰ ਸੌ ਜਾਵਾਂ।
ਰਹਿ ਕੋਲ ਤੇਰੇ ਸਬ ਦੁੱਖ ਜੀਵਨ ਦੇ ਭੁੱਲ ਜਾਵਾਂ।
ਮੇਰਾ ਜੀਅ ਕਰਦਾ ਤੇਰੀ ਬੁੱਕਲ ਵਿੱਚ ਬੈਠ ਜਾਵਾਂ।
ਦੁਨੀਆ ਦੀਆਂ ਨਜ਼ਰਾਂ ਤੋਂ ਤੇਰੇ ਮੈ ਕੋਲ ਛੁਪ ਜਾਵਾਂ।
ਮੇਰਾ ਜੀਅ ਕਰਦਾ ਸੱਤੀ ਕੋਲ ਮੈਂ ਘੜੀ ਰੁਕ ਜਾਵਾਂ।
ਵੇ ਤੇਰੀ ਗੋਦ ਵਿੱਚ ਸਿਰ ਧਰ ਮੈ ਗੂੜ੍ਹੀ ਨੀਂਦ ਸੌ ਜਾਵਾਂ।
ਮੇਰਾ ਜੀਅ ਕਰਦਾ ਤੇਰੇ ਨਾਲ ਮੈਂ ਗੱਲ ਇੱਕ ਕਰਾਂ।
ਰੱਬਾ ਵੇ ਸਤਵਿੰਦਰ ਨੂੰ ਸੱਚੀਂ ਤੇਰੇ ਮੈਂ ਨਾਮ ਕਰਾਂ।
ਮੇਰਾ ਜੀਅ ਕਰਦਾ ਤੇਰੇ ਨਾਲ ਮੈਂ ਗੱਲ ਇੱਕ ਕਰਾਂ।
ਰੱਬਾ ਵੇ ਸਤਵਿੰਦਰ ਨੂੰ ਅੱਜ ਤੇਰੇ ਮੈਂ ਨਾਮ ਕਰਾਂ
Comments
Post a Comment