ਸੁਦੀਰ ਚੌਧਰੀ ਸਿਖਾਂ ਨੂੰ ਕਹੇ ਬਣਾਂਵੋ ਖ਼ਾਲਸਤਾਨ
ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਤਿੰਨ ਕਿਸਾਨੀ ਕਾਨੂੰਨ ਲਗਦਾ ਹੈ ਹਾਈ ਜੈਕ ਹੋ ਗਿਆ।ਅੱਖਾਂ ਵਿੱਚ ਰੜਕੇ, ਕਹਿਣ ਖ਼ਾਲਸਤਾਨ ਦਾ ਕੇਸਰੀ ਨਿਸ਼ਾਨ।
ਮਿਰਚਾਂ ਵਾਂਗ ਲੜ ਗਿਆ, ਵਿਰੋਧੀਆਂ ਨੂੰ ਕੇਸਰੀ ਨਿਸ਼ਾਨ।ਜੀ ਟੀਵੀ ਦਾ ਰਿਪੋਟਰ ਕਹੇ ਬਣਾਂ ਲਵੋ ਖ਼ਾਲਸਤਾਨ।
ਛੱਡ ਕੇ ਕਿਸਾਨ ਅਦੋਲਨ ਬਣਾਂ ਲਵੋ ਖ਼ਾਲਸਤਾਨ।ਸੁਦੀਰ ਚੌਧਰੀ ਸਿਖਾਂ ਨੂੰ ਕਹੇ ਬਣਾਂ ਲਵੋ ਖ਼ਾਲਸਤਾਨ।
ਵਿਨਕੁਵਰ ਵਿੱਚ ਜਾਕੇ ਸਿਖੋਂ ਬਣਾਂ ਲਵੋ ਖ਼ਾਲਸਤਾਨ।ਅਲਬਰਟਾ ਵਿੱਚ ਜਾ ਸਿਖੋ ਬਣਾਂ ਲਵੋ ਖ਼ਾਲਸਤਾਨ।
ਔਨਟਾਰੀਉ ਜਾ ਕੇ ਸਿਖੋ ਬਣਾਂ ਲਵੋ ਖ਼ਾਲਸਤਾਨ।
ਸੁਧੀਰ ਕਹੇ ਸਿੱਖੋ ਕਿਉਬਕ ਬਣਾਂ ਲਵੋ ਖ਼ਾਲਸਤਾਨ।
ਜਗਮੀਤ ਸਿੰਘ ਨੂੰ ਬਣਾਂਉ ਆਗੂ ਲਵੋ ਖ਼ਾਲਸਤਾਨ।
ਨਿਕਲੋਂ ਭਾਰਤ ਦੇਸ਼ ਵਿੱਚੋ ਬਣਾਂ ਲਵੋ ਖ਼ਾਲਸਤਾਨ।
ਵੱਸ ਜਾਵੋ ਜਾ ਕੇ ਕੈਨੇਡਾ ਵਿੱਚ ਬਣਾਂਵੋ ਖ਼ਾਲਸਤਾਨ।
ਕੈਨੇਡਾ ਵੀ ਸਾਡਾ ਭਾਰਤ ਵੀ ਦਿਲ ਸਾਡਾ ਖ਼ਾਲਸਤਾਨ।
ਸਾਨੂੰ ਤਾਂ ਲੱਗਦਾ ਦੇਸ਼ ਭਾਰਤ ਹੀ ਸਾਡਾ ਖ਼ਾਲਸਤਾਨ।
ਪੰਜਾਬ ਪੰਜਾਬੀਆਂ ਦਾ ਹੋਰ ਚਾਹੀਦਾ ਨਹੀਂ ਖ਼ਾਲਸਤਾਨ।
ਖੇਡ ਕੁੱਦ ਜੁਵਾਨ ਹੋਏ ਇਹੀ ਸਾਡਾ ਦੇਸ਼ ਭਾਰਤ ਮਹਾਨ।
ਸੁਧੀਰ ਚੌਧਰੀ ਸਿੱਖਾਂ ਲਈ ਕਿਉਂ ਬਣਾਂਵੇ ਖ਼ਾਲਸਤਾਨ?
ਤੈਨੂੰ ਕਿਸ ਨੇ ਦਿੱਤੀ ਰਿਸ਼ਵਤ ਕੈਨੇਡਾ ਲੱਭੇ ਖ਼ਾਲਸਤਾਨ?
ਸਿੱਖਾਂ ਦੇ ਦਾਦੇ ਪੜ੍ਹ ਦਾਦੇ ਵਿੱਚ ਭਾਰਤ ਦੇਸ਼ ਮਹਾਨ।
ਸੱਤੀ ਸਿੱਖਾਂ ਨੇ ਜਮੀਨਾਂ ਘਰ ਬਣਾਏ ਦੇ ਕੇ ਬਲੀਦਾਨ।
ਸੁਦੀਰ ਚੌਧਰੀ ਤੂੰ ਖਰੀਦ ਨਹੀਂ ਲਿਆ ਭਾਰਤ ਮਹਾਨ।
ਤੇਰੇ ਬਾਪ ਦੀ ਜਾਇਦਾਦ ਨਹੀਂ ਹੈ ਭਾਰਤ ਦੇਸ਼ ਮਹਾਨ।
ਤੂੰ ਸਿੱਖਾਂ ਲਈ ਬਣਾਂਵੇ ਕੈਨੇਡਾ ਵਿੱਚ ਹੀ ਖ਼ਾਲਸਤਾਨ।
ਸਤਵਿੰਦਰ ਦਿਲ ਤੋਂ ਪਿਆਰਾ ਹੈ ਭਾਰਤ ਦੇਸ਼ ਮਹਾਨ।
Comments
Post a Comment