ਤੇਰੇ ਪਿਆਰ ਦੀ ਕੈਦ ਹੋ ਗਈ
Satwinder Kaur Satti
·ਸਤਵਿੰਦਰ ਕੌਰ ਸੱਤੀ ਕੈਲਗਰੀ ਕਨੇਡਾ
satwinder_7@hotmail.com
ਤੂੰ ਤਾਂ ਮੇਰਾ ਚੰਨ ਮੇਰੇ ਕੋਲ ਆ। ਦੁਨੀਆਂ ਦਾ ਸੁਖ ਮੇਰੇ ਕੋਲ ਆ।
ਕਿਸੇ ਹੋਰ ਸ਼ੈ ਦੀ ਨਾਂ ਲੋੜ ਆ। ਮੇਰਾ ਹੱਥ ਤੇਰੇ ਹੱਥ ਦੇ ਵਿੱਚ ਆ।
ਸਾਡਾ ਦਿਲ ਤੇਰੀ ਅੱਖ ਤੇ ਨੱਚਦਾ। ਰੋਗ ਨਾਂ ਰਿਹਾ ਮੇਰੇ ਬੱਸ ਦਾ।
ਦਿਲ ਮੇਰਾ ਤਾਂ ਤੇਰਾ ਸਾਥ ਮੰਗਦਾ। ਇਹ ਕਹਿੱਣੋਂ ਨਾਂ ਹੁਣ ਸੰਗਦਾ।
ਤੇਰੇ ਨਾਲ ਮੇਰੀ ਅੱਖ ਲੜ ਗਈ। ਮੈਂ ਤਾਂ ਰੱਬ ਨੂੰ ਸੱਚੀਂਈ ਭੁੱਲ ਗਈ।
ਰੱਬ-ਰੱਬ ਕਰਦੀ ਤੇਰੇ ਤੇ ਡੁੱਲ ਗਈ। ਤੇਰਾ ਨਾਂਮ ਲੈਣ ਲੱਗ ਗਈ।
ਸੌ ਰੱਬ ਦੀ ਸੱਚੀ ਗੱਲ ਕਹਿ ਗਈ। ਤੇਰੇ ਪਿਆਰ ਦੀ ਕੈਦ ਹੋ ਗਈ।
ਕੋਈ ਸੁਰਤ ਦੁਨੀਆਂ ਦੀ ਨਾਂ ਰਹੀ। ਮੈਂ ਸਤਵਿੰਦਰ ਬੇਹੋਸ਼ ਹੋ ਗਈ।
ਮੇਰੀ ਜਾਨ ਤੇਰੇ ਕੋਲ ਲੁੱਟ ਗਈ। ਸੱਤੀ ਤੇਰੇ ਜੋਗੀ ਹੋ ਕੇ ਰਹਿ ਗਈ।
ਦੁਨੀਆਂ ਪੂਰੀ ਮੈਨੂੰ ਭੁੱਲ ਗਈ। ਤੇਰੇ ਘਰ-ਬਾਰ ਦਿਲ ਵਿੱਚ ਮੈਂ ਖੋ ਗਈ।

Comments

Popular Posts