ਲੋਕੀ ਵੀ ਚੰਗੇ ਲੱਗਣ ਲੱਗ ਗਏ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ
ਹੈਨੀ ਸ਼ਬਦ ਸੁੰਦਰ ਆਈ ਲਵ-ਯੂ ਵਰਗੇ। ਤੂੰ ਜਿਸ ਦਿਨ ਕਹੇ ਸਾਡਾ ਦਿਲ ਮੋਹ ਲੈ ਗਿਆ।
ਸਾਡੇ ਦਿਲ ਵਿੱਚ ਉਦਣ ਦੇ ਭੁਚਾਲ ਆ ਗਿਆ। ਲੱਗਣ ਨਾ ਧਰਤੀ ਤੇ ਪੈਰ ਉੱਡਣ ਲੱਗ ਗਏ।
ਅਸੀਂ ਤੇਰੇ ਤਾਂ ਉੱਤੇ ਡੋਰੇ ਸਿੱਟ ਕੇ ਬੈਠ ਗਏ। ਹਾਏਉ ਰੱਬਾ ਤੇਰੇ ਉੱਤੇ ਸਾਡੇ ਭਰੋਸੇ ਬੱਣਗੇ।
ਤੇਰੇ ਕਰਕੇ ਲੋਕੀ ਵੀ ਚੰਗੇ ਲੱਗਣ ਲੱਗ ਗਏ। ਤੇਰੇ ਬੁੱਲ੍ਹ ਮਿਚੇ ਹੋਏ ਵੀ ਬਹੁਤ ਗੱਲਾਂ ਕਰਦੇ।
ਜਦੋਂ ਅੱਖ ਦੇ ਇਸ਼ਾਰੇ ਸਤਵਿੰਦਰ ਉੱਤੇ ਕੱਸਦੇ। ਸੱਤੀ ਦੀ ਸੱਚੀ-ਮੁੱਚੀ ਤੁਸੀਂ ਜਿੰਦ-ਜਾਨ ਕੱਢਦੇ।
ਜਦੋਂ ਜ਼ਰਾ ਕੁ ਤੁਸੀਂ ਸਾਡੇ ਨਾਲ ਮੱਲੋ-ਮੱਲੀ ਹੱਸਦੇ। ਲੱਗਦਾ ਹੈਨੀ ਕੋਈ ਦੁਨੀਆਂ ‘ਤੇ ਸੁਖੀ ਸਾਡੇ ਵਰਗੇ।
Comments
Post a Comment