ਰੱਬ ਦੇਵੇ ਰੁੱਖੀ ਮਿੱਸੀ ਯਾਰੋ ਰੱਖੀਦੀ ਨਹੀਂ ਝਾਕ ਹੋਰ

ਸਤਵਿੰਦਰ ਕੌਰ ਸੱਤੀ (ਕੈਲਗਰੀ) –ਕੈਨੇਡਾ

satwinder_7@hotmail.com

ਕਰੀ ਚੱਲ ਮਿਹਰਾਂ ਰੱਬਾ ਕਾਸੇ ਹੋਰ ਦੀ ਨੀ ਲੋੜ।

ਤੂੰ ਕਲਮ ਫੜਾ ਦਿੱਤੀ ਤਲਵਾਰ ਦੀ ਨਹੀਂ ਲੋੜ।

ਸ਼ਬਦਾਂ ਦੇ ਨਾਲ ਵਿੰਨ੍ਹਾਂ ਦਿਲ ਨਾਲੇ ਦੇਵਾਂ ਜੋੜ।

ਪਿਆਰ ਸਬ ਨੂੰ ਕਰੀਏ ਵਧੀ ਜਾਵੇ ਹੋਰ-ਹੋਰ।

ਭਾਵੇਂ ਆਉਣ ਦਿਉ ਲੂਣ ਮਿਰਚਾਂ ਵਾਲੀਆਂ ਹੋਰ।

ਰੋਟੀਆਂ ਦੀ ਭੁੱਖ ਲੱਗੀ ਕੁੱਝ ਚਾਹੀਦਾ ਨੀ ਹੋਰ।

ਭਾਵੇਂ ਚਾਹ ਦੀ ਘੁੱਟ ਭੋਰਾ ਸਾਨੂੰ ਪਾ ਦਿਉ ਹੋਰ। 

ਰੁੱਖੀ ਮਿੱਸੀ ਖਾ ਕੇ ਮਿਹਨਤ ਕਰੀਏ ਭੋਰਾ ਹੋਰ।

ਛੱਤੀ ਪਦਾਰਥ ਖਾ ਕੇ ਢਿੱਡ ਦੁਖਦਾ ਜ਼ੋਰੋ-ਜ਼ੋਰ।

ਖਾ ਕੇ ਮੁਫ਼ਤ ਦੇ ਬਫ਼ੇ ਪੈਂਦਾ ਲੂਜ਼ ਮੋਸ਼ਨ ਦਾ ਜ਼ੋਰ।

ਬਾਰ-ਬਾਰ ਜਾ ਕੇ ਸਰੀਰ ਵਿੱਚੋਂ ਮੁੱਕ ਜਾਵੇ ਜ਼ੋਰ।

ਰੱਬਾ ਬਚਾਈ ਸੱਤੀ ਨੂੰ ਦਾਅਵਤਾਂ ਦੀ ਨਹੀਂ ਲੋੜ।

ਮੁਫ਼ਤ ਦੀਆਂ ਚੀਜ਼ਾਂ ‘ਤੇ ਲਾਈ ਦੀ ਨਹੀਂ  ਝੋਰ।

ਰੱਬ ਦੇ ਭੰਡਾਰੇ ਵਿੱਚੋਂ ਮੰਗ ਜੋ ਮੰਗਣਾ ਹੋਰ-ਹੋਰ। 

ਸ਼ੂਕੇ ਮੇਵੇ ਫਰੂਟ ਸੈਂਡਲ ਤਾਜ਼ਾ ਭਾਵੇਂ ਖਾਉ ਹੋਰ।

ਸੱਬ-ਪਿਜ਼ੇ-ਬਰਗਰ ਖਾਣ ਦਾ ਰਹਿੰਦਾ ਰੋਜ਼ ਜ਼ੋਰ।

ਸਤਵਿੰਦਰ ਪਿਜ਼ੇ-ਬਰਗਰਾਂ ਤੋਂ ਮੁੜਗੀ ਨੱਕ ਤੋੜ। 

ਰਿਸ਼ਵਤ ਦੇਈਦਾ ਨਾਂ ਲਈਦੀ ਸਾਨੂੰ ਕੰਮ ਬੜੇ ਨੇ ਹੋਰ।

ਦੇਸ਼ਾਂ ਪ੍ਰਦੇਸ਼ਾਂ ਵਿੱਚ ਤੁਰੇ ਫਿਰਦੇ ਕੋਈ ਲਾਲਚ ਨਹੀਂ ਹੋਰ।

ਜੀਵਨ ਤੰਦਰੁਸਤ ਚਾਹੀਦਾ ਰੱਬਾ ਕੋਈ ਮੰਗ ਨਹੀਂ ਹੋਰ।

ਰੱਬ ਦੇਵੇ ਰੁੱਖੀ ਮਿੱਸੀ ਯਾਰੋ ਰੱਖੀਦੀ ਨਹੀਂ ਝਾਕ ਹੋਰ। 

ਰੁੱਖੀ ਮਿੱਸੀ ਖਾ ਕੇ ਸੱਚੀ-ਮੁਚੀ ਚਿੰਤਾ ਨਹੀਂ ਰਹਿੰਦੀ ਹੋਰ।



Like
Comment
Share

Comments

    Comments

    Popular Posts