ਪੁੱਤਾਂ ਨੂੰ ਚੰਗੀਆਂ ਖ਼ੁਰਾਕਾਂ ਚਾਰਦੇ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਭਾਈਆਂ-ਭਾਈਆਂ ਨਾਲ ਨੇ ਲੜਦੇ। ਲੜਦੇ ਛਵ੍ਹੀਆਂ ਦੇ ਘੁੰਡ ਮੋੜ ਦਿੰਦੇ।
ਭਾਈ ਇੱਟ ਨਾਲ ਇੱਟ ਵੰਡਾ ਲੈਂਦੇ। ਮਾਂ-ਬਾਪ ਦੀ ਜਾਇਦਾਦ ਵੰਡਾ ਲੈਂਦੇ।
ਮੰਮੀ-ਡੈਡੀ ਨੂੰ ਭਾਈ ਵੰਡ ਲੈਂਦੇ। ਮੰਮੀ-ਡੈਡੀ ਵਿੱਚ ਲੜਾਈ ਕਰਾ ਦਿੰਦੇ।
ਲੜਾ ਮੰਮੀ-ਡੈਡੀ ਨੂੰ ਅੱਡ ਕਰਦੇ। ਕੋਈ ਮੰਮੀ ਨੂੰ ਦੂਜੇ ਡੈਡੀ ਰੱਖ ਲੈਂਦੇ।
ਧੀਆਂ ਜੰਮੀਆਂ ਸਿਰ ਜੋ ਦੋਸ਼ ਦਿੰਦੇ। ਉਹ ਧੀਆਂ ਨੂੰ ਨਾਂ ਜਾਇਦਾਦ ਦਿੰਦੇ।
ਪੁੱਤਾਂ ਨੂੰ ਚੂਰੀਆਂ ਘਿਉ ਦੀਆਂ ਦਿੰਦੇ। ਧੀ ਨੂੰ ਬੱਚਿਆਂ ਹੋਇਆ ਅੰਨ ਦਿੰਦੇ।
ਧੀਆਂ ਨੂੰ ਝਿੜਕਾਂ ਦੇ ਕੰਮ ਕਰਾਉਂਦੇ। ਪੁੱਤਾਂ ਨੂੰ ਵਿਹਲੇ-ਆਵਾਰਾ ਨੇ ਰੱਖਦੇ।
ਧੀਆਂ ਚਾਰ ਦੀਵਾਰੀ ਵਿੱਚ ਰੱਖਦੇ। ਪੁੱਤ ਕੁੜੀਆਂ ਛੇੜਨ ਨੂੰ ਖੁੱਲ੍ਹੇ ਛੱਡਦੇ।
ਮਾਪੇਂ ਨਾਂ ਸਦਾ ਧੀਆਂ ਕੋਲ ਰਹਿੰਦੇ। ਜਵਾਨ ਹੋਈ ਧੀ ਸਹੁਰੀ ਧੱਕ ਦਿੰਦੇ।
ਸੱਤੀ ਕਈ ਮਾਪੇਂ ਖ਼ਾਲੀ ਹੱਥ ਤੈਰਦੇ। ਧੀ ਨੂੰ ਬਿਸਤਰਾ ਮੰਜਾ ਨਹੀਂ ਦਿੰਦੇ।
ਸਤਵਿੰਦਰ ਧੀ ਨੂੰ ਮਾਪੇਂ ਮਾਰ ਦਿੰਦੇ। ਕਈ ਜੰਮਦੀ ਦਾ ਗਲ਼ਾ ਘੁੱਟ ਦਿੰਦੇ।
ਪੁੱਤ ਨੂੰ ਸਾਰੀ ਕਮਾਈ ਵੀ ਦੇ ਦਿੰਦੇ। ਧੀਆਂ ਨੂੰ ਤਾਨਿਆਂ ਨਾਲ ਮਾਰ ਦਿੰਦੇ।
ਪੁੱਤਾਂ ਨੂੰ ਚੰਗੀਆਂ ਖ਼ੁਰਾਕਾਂ ਚਾਰਦੇ। ਮਾਪੇ ਆਪ ਧੀ ਨੂੰ ਗਰਭ ਵਿੱਚ ਮਾਰਦੇ।
Comments
Post a Comment