ਲੋਕੀਂ ਸਾਰੇ ਹੀ ਡਰਾਮੇ ਬਾਜ਼ ਲੱਗਦੇ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਦੁਨੀਆਂ ਵਾਲੇ ਜਣੇ-ਖਣੇ ਦੇ ਖ਼ਸਮ ਬੱਣ ਬਹਿੰਦੇ।
ਇਹ ਤੈਨੂੰ ਮੈਨੂੰ ਮੱਤਾਂ ਬਹੁਤੀਆਂ ਦਿੰਦੇ ਰਹਿੰਦੇ।
ਗੁਰਬਾਣੀ ਨੂੰ ਸੱਚੀ ਜੀਵਨ ਵਿੱਚ ਨਹੀਂ ਵਾੜਦੇ।
ਗੁਰੂ ਗ੍ਰੰਥਿ ਸਾਹਿਬ ਨੂੰ ਰੂਮਾਲਿਆਂ ਚ ਰਹਿੱਣਦੇ।
ਕੋਈ ਕਹਿੰਦਾ ਸੱਤੀ ਜੀ ਗਾਣੇ ਬਹੁਤੇ ਨਹੀਂ ਸੁਣਦੇ।
ਲਿਖਣੇ ਹੋਣ ਗਾਂਣੇ ਕੋਈ ਉਸਤਾਦ ਪਹਿਲਾਂ ਚੁਣਦੇ।
ਸਤਵਿੰਦਰ ਨੂੰ ਲੋਕੀਂ ਸਾਰੇ ਹੀ ਡਰਾਮੇ ਬਾਜ਼ ਲੱਗਦੇ।
ਦੁਨੀਆਂ ਵਾਲੇ ਤੇਰੇ ਮੇਰੇ ਰੱਬਾ ਕੁੱਝ ਵੀ ਨਹੀਂ ਲੱਗਦੇ।
Comments
Post a Comment