ਰਾਤ ਵਿਚੋਂ ਸ਼ਾਂਤੀ ਥਿਆਈ ਸਤਵਿੰਦਰ ਕੌਰ ਸੱਤੀ (ਕੈਲਗਰੀ) –ਕੈਨੇਡਾ
ਰਾਤ ਦਿਨ ਨਾਲੋਂ ਪਿਆਰੀ ਬਣਾਈ। ਕੁਦਰਤ ਨੇ ਕਮਾਲ ਦਿਖਾਈ।
ਕਾਲੀ ਰਾਤ ਚਾਂਦਨੀ ਨੇ ਸਜਾਈ। ਚੰਦ ਤਾਰਿਆਂ ਨੇ ਰਾਤ ਸਿਜਾਈ।
ਗਰਮੀਆਂ ਨੂੰ ਰਾਤ ਛੋਟੀ ਆਈ। ਸਰਦੀਆਂ ਨੂੰ ਰਾਤ ਲੰਬੀ ਬਣਾਂਈ।
ਰਾਤ ਦਿਨ ਦੀ ਆਪਣੀ ਵੱਡਿਆਈ। ਰਾਤ ਛੁਪਾਏ ਦਿਨੇ ਦੇਖੇ ਲੋਕਾਈ।
ਰਾਤ ਦੀ ਕਮਾਂਈ ਪੇਕਿਆਂ ਤੋਂ ਲਿਆਈ। ਦਿਨੇ ਜੰਨਤਾਂ ਕੰਮਾਂ ਨੇ ਦੋੜਾਈ।
ਬਹੁਤਿਆਂ ਨੇ ਰਾਤ ਸੌਂ ਕੇ ਲੰਘਾਈ। ਚੋਰਾਂ ਨੇ ਮਾਲ ਲੁੱਟ ਕੇ ਬਿਤਾਈ।
ਯਾਰਾਂ ਨੇ ਗੱਲਾਂ ਕਰਕੇ ਲੰਘਾਈ। ਕਈਆਂ ਨੇ ਉਡੀਕਾਂ ਵਿੱਚ ਲੰਘਾਈ।
ਡਰਾਇਵਰਾਂ ਨੇ ਸਫ਼ਰ ਚ ਲੰਘਾਈ। ਸਾਨੂੰ ਰਾਤ ਵਿਚੋਂ ਸ਼ਾਂਤੀ ਥਿਆਈ।
ਸੱਤੀ ਨੇ ਰਾਤ ਲਿਖ ਕੇ ਲੰਘਾਈ। ਪ੍ਰਵਾਹ ਨਹੀਂ ਕੀ ਕਹਿੰਦੀ ਲੋਕਾਈ।
ਰਾਤ ਨਾਂ ਹੁੰਦੀ ਕੀ ਕਰਦੀ ਬਿਚਾਰੀ। ਸਤਵਿੰਦਰ ਰੱਬ ਦੀ ਨਾਂ ਬੱਣਦੀ।
ਸੱਜਣਾਂ ਦਾ ਦਰਸ਼ਨ ਰਾਤ ਨੂੰ ਕਰਦੀ। ਰੱਬਾ ਤੇਰੀ ਪਿਆਰੀ ਬੱਣਗੀ।
ਰਾਤ ਦਿਨ ਤੋਂ ਪਿਆਰੀ ਰੱਬ ਨੇ ਕੁਦਰਤ ਵੀ ਹੈ ਕਮਾਲ ਦੀ ਬਣਾਈ।
ਰਾਤ ਪਿਛੋਂ ਜਦੋਂ ਸੋਹਣੀ ਪ੍ਰਭਾਤ ਚੜ੍ਹ ਆਈ, ਸੂਰਜ ਨੇ ਲਾਲੀ ਦਿਖਾਈ।
ਜੀਵ ਜੰਤੂਆਂ ਨੇ ਦੁਨੀਆਂ ਵਿੱਚ ਚਹਿਕ ਚਿਹਾ ਕੇ ਰੌਣਕ ਹੈ ਲਗਾਈ।
Comments
Post a Comment