ਅੱਖਾਂ ਖੋਲ ਕੇ ਦੇਖੀਏ, ਹੋਰ ਵੀ ਦੁਨੀਆਂ ਬਹੁਤ ਪਿਆਰੀ ਹੈ
sqivMdr kOr swqI (kYlgrI)-knyzf

satwinder_7@hotmail.com
ਬੰਦਾ ਕਾਬੂ ਕਰਨ ਦਾ ਇਕੋਂ ਢੰਗ ਪਿਆਰ ਹੈ ਅੱਗਲੇ ਨੂੰ ਪਿਆਰ ਸੇ ਮਾਰ ਡਾਲੋ। ਬੰਦਾ ਇੰਨਾਂ ਹੈਰਾਨ ਹੋ ਜਾਵੇ, ਉਸ ਦੀ ਸੋਚਣ ਸ਼ਕਤੀ ਮੁਕ ਜਾਵੇ। ਪਿਆਰ ਵਿੱਚ ਸੋਚਣ ਸ਼ਕਤੀ ਮੁੱਕ ਜਾਂਦੀ ਹੈ। ਅੱਗਲਾ ਦੂਜੇ ਦੀ ਮਰਜ਼ੀ ਮੁਤਾਬਿਕ ਚੱਲਣ ਲੱਗ ਜਾਂਦਾ ਹੈ। ਪਿਆਰ ਕਰਨਾਂ ਇੱਕ ਅੱਵਸਥਾਂ ਹੈ। ਜਦੋਂ ਪਿਆਰ ਵਿੱਚ ਹੁੰਦੇ ਹਾਂ। ਦੁਨੀਆਂ ਦੀ ਸੁਰਤ ਨਹੀਂ ਹੁੰਦੀ। ਦੁਨੀਆਂ ਪੂਰੀ ਜਿੰਦਗੀ ਵਿਚੋਂ ਅਲੋਪ ਹੁੰਦੀ ਹੈ। ਸਿਰਫ਼ ਪਿਆਰਾ ਹੀ ਦਿਸਦਾ ਹੈ। ਦੁਨੀਆਂ ਅੱਣਠਿਠ ਇਸ ਲਈ ਕਰਨੀ ਪੈਂਦੀ ਹੈ। ਦੁਨੀਆਂ ਦੇ ਲੋਕਾਂ ਨੂੰ ਪਿਆਰ ਬਰਦਾਸਤ ਨਹੀ ਹੁੰਦਾ। ਘਿਉ, ਬਰਫ਼, ਅੱਗ ਇਕ ਸਾਥ ਨਹੀਂ ਰੱਖ ਸਕਦੇ। ਕੋਲ ਰੱਖਣ ਨਾਲ ਨੁਕਸਾਨ ਹੁੰਦਾ ਹੈ। ਇਸ ਲਈ ਜਿਥੇ ਖ਼ਤਰਾ ਹੈ, ਉਥੋਂ ਪਾਸਾ ਵੱਟਿਆ ਜਾਵੇ। ਅੱਗ ਵਿੱਚ ਹੱਥ ਪਾਉਣ ਨਾਲ ਹੱਥ ਝੁਲਸ ਜਾਂਣਗੇ। ਐਸੇ ਤੰਗ ਹਲਾਤਾਂ ਤੇ ਲੋਕਾਂ ਨੂੰ ਛੱਡ ਦਿਉ ਆਤਮ ਹੱਤਿਆ ਕਰਕੇ, ਦੁਨੀਆਂ ਨਾਂ ਛੱਡੋ ਜਦੋਂ ਦਿਲ ਨੂੰ ਇੱਕ ਪਾਸੇ ਤੋਂ ਠੋਕਰ ਲੱਗਦੀ ਹੈ। ਇਸ ਉਤੇ ਮਲਮ ਲਗਾਉਣ ਵਾਲੇ ਹੋਰ ਬਹੁਤ ਹਨ। ਸ਼ਹਿਦ ਦੀਆਂ ਮੱਖੀਆਂ, ਭੋਰਿਆਂ ਵਾਂਗ ਦੁਆਲੇ ਡੱਗ-ਮਗਾਉਂਦੇ ਹਨ। ਥੋੜੀ ਜਿਹੀ ਸ਼ਿਹਨਸ਼ੀਲਤਾ ਦੀ ਲੋੜ ਹੈ। ਮੰਨਿਆ ਕਿਸੇ ਨੂੰ ਪਿਆਰ ਕਰਨ ਵਾਲੇ ਨੇ ਉਸ ਨੂੰ ਧੋਖਾ ਦੇ ਦਿੱਤਾ। ਕੋਈ ਮਜ਼ਬੂਰੀ ਕਾਰਨ ਇੱਕ ਦੂਜੇ ਤੋਂ ਪਾਸੇ ਹੱਟ ਗਏ ਹਨ। ਉਸ ਲਈ ਸੱਚੀਂ ਮਰਨ ਦੀ ਲੋੜ ਨਹੀਂ ਹੈ। ਮਰਨਾਂ-ਮਰਾਉਣਾਂ, ਸ਼ਇਰੋ-ਸ਼ੈਇਰੀ ਕਰਨ ਲੱਗਿਆ ਹੀ ਲਿਖਿਆ ਬਥੇਰਾ ਹੈ। ਪਿਆਰੇ ਉਤੇ ਲਿਖਣ ਲੱਗ ਜਾਵੋ। ਲਿਖਤਾਂ ਉਤੇ ਬਥੇਰੇ ਭੋਰੇ ਮਰਨ ਵਾਲੇ ਮਿਲ ਜਾਂਣਗੇ। ਜੋ ਹਰ ਸ਼ੈ ਨਸ਼ਾਵਰ ਕਰਨ ਨੂੰ ਤਿਆਰ ਹੁੰਦੇ ਹਨ। ਜੋ ਆਪ ਹੀ ਦਿਲ ਤਲੀ ਉਤੇ ਧਰੀ ਫਿਰਦੇ ਹਨ। ਦੁਨੀਆਂ ਵਿੱਚ ਉਸ ਤੋਂ ਵੀ ਪਿਆਰੇ ਬਹੁਤ ਲੱਭ ਜਾਂਣਗੇ। ਦੁਨੀਆਂ ਉਤੇ ਇੱਕ ਤੋਂ ਇੱਕ ਸੋਹਣੀਆਂ ਸੂਰਤਾਂ ਹਨ। ਬੱਣਾਉਣ ਵਾਲੇ ਮਾਲਕ ਨੇ ਦੁਨੀਆਂ ਐਸੀ ਬੱਣਾਈ ਹੈ। ਮੇਲ-ਤੋੜ ਹੁੰਦਾ ਰਹਿੰਦਾ ਹੈ। ਜੋੜੇ ਬੱਣਦੇ-ਟੁੱਟਦੇ, ਫਿਰ ਬੱਣਦੇ ਰਹਿੰਦੇ ਹਨ। ਕਦੇ ਕਿਸੇ ਨਾਲ ਐਸਾ ਨਹੀਂ ਹੋਇਆ। ਇਕੋਂ ਉਤੇ ਮਨ ਮੋਹਤ ਹੋਇਆ ਹੋਵੇ। ਕਾਲਜ਼ ਵਿੱਚ ਪਤਾ ਹੀ ਨਹੀਂ ਲੱਗਦਾ, ਕੀਹਦੇ ਨਾਲ ਪਿਆਰ ਹੈ? ਘਰ ਵਾਲੇ ਪਤਨੀ ਦੇ ਰੂਪ ਵਿੱਚ ਹੋਰ ਕੁੜੀ ਲਿਆ ਦਿੰਦੇ ਹਨ। ਅੱਖ ਗੁਆਂਢੀਆਂ ਦੀ ਕੁੜੀ ਵਿੱਚ ਵੀ ਹੁੰਦੀ ਹੈ। ਨੌਕਰਾਣੀ ਦੀ ਘੱਗਰੌ-ਚੌਲੀ ਵੀ ਚੰਗੀ ਲੱਗਦੀ ਹੈ। ਫਿਲਮਾਂ ਦੀ ਕਰੀਨਾਂ ਵੀ ਮਾੜੀ ਨਹੀਂ ਲੱਗਦੀ। ਚਾਰੇ ਪਾਸੇ ਦੁਨੀਆਂ ਰੰਗੀਨ ਹੈ। ਤਾਂਹੀਂ ਤਾਂ ਦੁਨੀਆਂ ਨਵੀਂ-ਨਕੌਰ ਲੱਗਦੀ ਹੈ। ਨਿਤ ਨਵੀਂ ਬਹਾਰ ਆਉਂਦੀ ਹੈ। ਤਾਂਹੀਂ ਤਾਂ ਰੁੱਤਾ ਬੱਦਲਦੀਆਂ ਹਨ। ਕੁੱਝ ਵੀ ਇੱਕ ਸਾਰ ਨਹੀਂ ਰਹਿੰਦਾ। ਤਬਦੀਲੀ ਆਉਣੀ ਜਰੂਰੀ ਵੀ ਹੈ। ਮਰਦ ਪਿੰਡ ਪਤਨੀ ਛੱਡ ਕੇ, ਆ ਜਾਂਦਾ ਹੈ। ਜ਼ਹਾਜ਼ ਦੀ ਹੋਸਟ ਹੀ ਪਰੀ ਲੱਗਦੀ ਹੇ। ਅੱਗੇ ਰੱਬ ਰੰਗੀਨ ਗੋਰੀਆਂ ਅਮਰੀਕਾ ਕਨੇਡਾ ਵਿੱਚ ਦੇ ਦਿੰਦਾ ਹੈ। ਬਹੁਤਿਆਂ ਦਾ ਦਿਨ ਡਾਲਰ ਕਮਾਉਂਦੇ ਨਿੱਕਲਦਾ ਹੈ। ਰਾਤਾਂ ਕਾਲੀਆਂ-ਗੋਰੀਆਂ ਨਾਲ ਰੰਗੀਨ ਮਨਾ ਹੁੰਦੀਆਂ ਹਨ। ਹੈ ਨਾਂ ਉਪਰ ਵਾਲੇ ਦਾ ਕਮਾਲ। ਜਿਸ ਘਰ ਵਾਲੀ ਬਗੈਰ ਇੱਕ ਰਾਤ ਬੱਚਦਾ ਨਹੀਂ ਸੀ। ਉਸ ਨੂੰ ਪੇਕੇ ਨਹੀਂ ਜਾਂਣ ਦਿੰਦਾ ਸੀ। ਉਸੇ ਤੋਂ ਉਹਲਾ ਰੱਖਣਾਂ ਪੈਂਦਾ ਹੈ। ਉਸ ਦਾ ਮਾਂਣ ਰੱਖਣ ਲਈ ਸਾਲ ਪਿਛੋਂ ਅਮਰੀਕਾ ਤੋਂ ਸੂਟ ਘੱਲਣਾਂ ਪੈਂਦਾ ਹੈ। ਐਸਾ ਬੰਦਾ ਚੱਕੀ ਵਿੱਚ ਘੁਣ ਵਾਂਗ ਪਿਸ ਜਾਂਦਾ ਹੈ।
ਆਸ਼ਕੀ ਕਰਨ ਦੀ ਇਛਾਂ ਸਬ ਨੂੰ ਹੈ ਅੱਗਲਾ ਚਾਹੇ ਪੁਲੀਸ ਸਟੇਸ਼ਨ ਤੋਂ ਰਾਤ ਦੀ ਪੀਤੀ ਕਰਕੇ, ਛੁੱਟ ਕੇ ਆਇਆ ਹੋਵੇ ਪਰ ਲੋਕਾਂ ਨੂੰ ਦੱਸਦਾ ਫਿਰਦਾ ਹੈ, " ਰਾਤ ਬਹੁਤਾ ਹੋ ਗਿਆ ਸੀ ਉਸ ਨੇ ਆਉਣ ਹੀ ਨਹੀਂ ਦਿੱਤਾ ਉਸੇ ਨੇ ਆਪਣੇ ਘਰ ਰੱਖ ਲਿਆ " ਕਈਆਂ ਨੂੰ ਲੱਗਦਾ ਹੈ ਬਹੁਤੇ ਪਿਆਰੇ ਬਗੈਰ ਜਿਉਂ ਨਹੀਂ ਹੋਣਾਂ ਅੱਖਾਂ ਖੋਲ ਕੇ ਦੇਖੀਏ ਹੋਰ ਵੀ ਦੁਨੀਆਂ ਬਹੁਤ ਪਿਆਰੀ ਹੈ ਹਰ ਕੋਈ ਆਪਣੀ ਜਗਾ ਖੂਬਸੂਰਤ ਰੱਬ ਦਾ ਰੂਪ ਹੈ ਜੀ ਲੋਕਾਂ ਦੇ ਐਬਾ ਨੂੰ ਛੱਡ ਕੇ ਸਾਰੀ ਦੁਨੀਆਂ ਬਹੁਤ ਪਿਆਰੀ ਹੈ ਰੱਬ ਦੀ ਬੱਣਾਈ ਹਰ ਚੀਜ਼, ਹਰ ਇਨਸਾਨ ਨੂੰ ਪਿਆਰ ਕਰੀਏ ਜੀਣਾਂ ਜਾਵੇਗਾ ਸੋਚ ਕੇ ਚੱਲਣਾਂ ਪਿਆਰ ਵਿੱਚ ਫਸ ਕੇ ਕੀ ਜਾਨ ਫਸਾਉਣੀ ਹੈ? ਪੰਛੀ ਸ਼ਿਕਾਰੀ ਕੋਲ ਫਸ ਗਿਆ ਪਿੰਜਰੇ ਵਿੱਚ ਪੈ ਜਾਵੇਗਾ



Comments

Popular Posts