ਬ੍ਰਹਿਮ ਗਿਆਨੀ ਬਾਬਾ ਬੁੱਢਾ ਜੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ

ਸਤਵਿੰਦਰ ਕੌਰ ਸੱਤੀ-(ਕੈਲਗਰੀ)-
satwnnder_7@hotmail.com

ਬ੍ਰਹਿਮ ਗਿਆਨੀ ਬਾਬਾ ਬੁੱਢਾ ਜੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਹੋਏ ਹਨ। ਬਾਬਾ ਬੁੱਢਾ ਜੀ ਦੇ ਪਿਤਾ ਦਾ ਨਾਮ ਸੁਘਾ ਜੀ ਹੈ। ਮਾਤਾ ਗੌਰਾਂ ਜੀ ਦੀ ਕੁੱਖੋਂ ਜਨਮ ਪਿੰਡ ਕਥੂ ਨੰਗਲ ਅੰਮਿ੍ਤਸਰ ਵਿਚ ਹੋਇਆ। ਬਾਬਾ ਬੁੱਢਾ ਜੀ ਦਾ ਬਚਪਨ ਦਾ ਨਾਮ ਬੁੜਾ ਹੈ।
12 ਸਾਲ ਦੀ ਉਮਰ ਵਿਚ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਹਨ। ਬੁੜਾ ਗੁਰੂ ਜੀ ਦੀ ਸੰਗਤ ਕਰਨ ਲੱਗਾ। ਗੁਰੂ ਜੀ ਨੂੰ ਦੁੱਧ ਛਕਾਉਂਦਾ ਰਿਹਾ ਹੈ। ਇਹ ਗਾਂਈਆਂ ਮੱਝਾਂ ਦਾ ਪਾਲਕ ਵੀ ਸੀ। ਗੁਰੂ ਨਾਨਕ ਦੇਵ ਜੀ ਨਾਲ, ਬੁੜਾ ਬੱਚਾ ਹੁੰਦੇ ਹੋਏ, ਇਸ ਉਮਰ ਵਿਚ ਹੀ, ਮੌਤ ਦੀਆਂ ਗੱਲ਼ਾਂ ਕਰ ਰਿਹਾ ਸੀ। ਰੱਬ ਨੂੰ ਮਿਲਣ ਤੇ ਮੁਕਤੀ ਦੀਆ ਗੱਲ਼ਾਂ ਪੁੱਛਣ ਲੱਗਾ। ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ," ਤੂੰ ਬੁੱਢਿਆਂ ਵਾਂਗ ਗੱਲ਼ਾ ਕਰਦਾ ਹੈ। ਅੱਜ ਤੋਂ ਤੇਰਾ ਨਾਮ ਬੁੱਢਾ ਜੀ ਰੱਖ ਦਿੱਤਾ। " ਬਾਬਾ ਬੁੱਢਾ ਜੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਹੋਏ ਹਨ। ਬਾਬਾ ਬੁੱਢਾ ਜੀ ਬ੍ਰਹਿਮ ਗਿਆਨੀ ਹੋਣਾ ਸਭਾਵਕ ਸੀ। ਗੁਰੂ ਨਾਨਕ ਦੇ ਜੀ ਤੋਂ ਲੈ ਕੇ ਛੇਵੇ ਪਾਤਸ਼ਾਹ ਹਰਿਗੋਬਿੰਦ ਜੀ, ਸਾਰੇ ਗੁਰੂਆਂ ਦੇ ਅੱਖੀ ਦਰਸ਼ਨ ਕੀਤੇ ਹਨ। ਉਨਾਂ ਨਾਲ ਸਮਾਂ ਗੁਜਾਰਿਆ। ਮਾਹਾਰਾਜ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਆਪ ਪ੍ਰਕਾਸ਼ ਕੀਤਾ ਹੈ। ਗੁਰੂ ਅਰਜਨ ਦੇਵ ਜੀ ਬਾਣੀ ਉਚਾਰੀ ਹੈ। ਬਾਣੀ ਨੂੰ ਤਾਂ ਪੜ੍ਹ ਹੀ ਲਈਏ, ਖੁਮਾਰੀ ਚੜ੍ਹ ਜਾਂਦੀ ਹੈ। ਕਪਾਟ ਖੁੱਲ ਜਾਂਦੇ ਹਨ। ਲੋਕ-ਪਲੋਕ ਦਾ ਗਿਆਨ ਹੋ ਜਾਂਦਾ ਹੈ। ਬਾਣੀ ਦੇ ਲਿਖਣ ਨਾਲ ਦਾ ਬਹੁਤ ਵੱਡਾ ਫ਼ਲ ਹੈ। ਗੁਰੂ ਦੇ ਸ਼ਬਦ ਗਾਉਣ ਦਾ ਵੀ ਆਸਰਾ ਹੁੰਦਾ ਹੈ। ਬੰਦਾ ਨੀਡਰ, ਅਚਿੰਤ, ਬੇਖ਼ੋਫ਼ ਹੋ ਜਾਂਦਾ ਹੈ।

ਸਲੋਕੁ ਦੁਖ ਬਿਨਸੇ ਸਹਸਾ ਗਇਓ ਸਰਨਿ ਗਹੀ ਹਰਿ ਰਾਇ ਮਨਿ ਚਿੰਦੇ ਫਲ ਪਾਇਆ ਨਾਨਕ ਹਰਿ ਗੁਨ ਗਾਇ ੧੭ਪਉੜੀ ਕੋਈ ਗਾਵੈ ਕੋ ਸੁਣੈ ਕੋਈ ਕਰੈ ਬੀਚਾਰੁ ਕੋ ਉਪਦੇਸੈ ਕੋ ਦ੍ਰਿੜੈ ਤਿਸ ਕਾ ਹੋਇ ਉਧਾਰੁ ਕਿਲਬਿਖ ਕਾਟੈ ਹੋਇ ਨਿਰਮਲਾ ਜਨਮ ਜਨਮ ਮਲੁ ਜਾਇ ਹਲਤਿ ਪਲਤਿ ਮੁਖੁ ਊਜਲਾ ਨਹ ਪੋਹੈ ਤਿਸੁ ਮਾਇ ਸੋ ਸੁਰਤਾ ਸੋ ਬੈਸਨੋ ਸੋ ਗਿਆਨੀ ਧਨਵੰਤੁ ਸੋ ਸੂਰਾ ਕੁਲਵੰਤੁ ਸੋਇ ਜਿਨਿ ਭਜਿਆ ਭਗਵੰਤੁ ਖਤ੍ਰੀ ਬ੍ਰਾਹਮਣੁ ਸੂਦੁ ਬੈਸੁ ਉਧਰੈ ਸਿਮਰਿ ਚੰਡਾਲ ਜਿਨਿ ਜਾਨਿਓ ਪ੍ਰਭੁ ਆਪਨਾ ਨਾਨਕ ਤਿਸਹਿ ਰਵਾਲ ੧੭ {ਪੰਨਾ 300}

ਗ੍ਰੰਥੀ ਸ਼ਬਦ ਅਸੀਂ ਉਸ ਲਈ ਵਰਤਦੇ ਹਾਂ। ਜੋਂ ਮਾਹਾਰਾਜ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਪੜ੍ਹ ਕੇ ਸਾਨੂੰ ਸੰਗਤ ਨੂੰ ਸਣਾਉਂਦਾ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਦੇ ਸ਼ਬਦਾ ਤੇ ਵਿਚਾਰ ਕਰਦਾ ਹੈ। ਮਾਹਾਰਾਜ ਦੀ ਸੇਵਾ ਸਭਾਲ ਕਰਦਾ ਹੈ। ਗ੍ਰੰਥੀ ਦਾ ਦਰਜਾ ਦੁਨੀਆਂ ਤੋਂ ਸਭ ਤੋਂ ਉਚਾ ਹੈ। ਗ੍ਰੰਥੀ ਤੇ ਮਹਾਰਾਜ ਸ੍ਰੀ ਗੁਰੂ ਗ੍ਰੰਥਿ ਸਾਹਿਬ ਸਨਮੁੱਖ ਹੁੰਦੇ ਹਨ। ਗੁਰੂ ਨਾਲ ਗੱਲ਼ਾਂ ਕਰਦੇ ਹਨ। ਸੱਚ ਨੂੰ ਪੜ੍ਹਨ ਦੀ ਹਿੰਮਤ ਕਰਦੇ ਹਨ। ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿਚ ਸਭ ਸੱਚ ਲਿਖਿਆ ਹੈ। ਸੱਚ ਨੂੰ ਕੋਈ ਹੀ ਸਹਿਦਾ ਹੈ। ਸੁਣਦਾ ਹੈ। ਬਾਣੀ ਦਾ ਅਸਰ ਜਰੂਰ ਹੁੰਦਾ। ਜੈਸੀ ਭਾਵਨਾ ਨਾਲ ਅਸੀਂ ਸੁਣਦੇ ਹਾਂ। ਜਦੋਂ ਸਦਕਾਂ ਕਰਦੇ ਹਾਂ। ਅਸੀਂ ਮਾਹਾਰਾਜ ਨੂੰ ਮੱਥਾਂ ਟੇਕਦੇ ਹਾਂ
, ਸਿਰ ਝੁਕਾਉਂਦੇ ਹਾਂ। ਨਾਲ ਹੀ ਗ੍ਰੰਥੀ ਸਾਹਿਬਾਨ, ਸਾਰੇ ਭਗਤਾਂ ਕਬੀਰ ਜੀ, ਰਵਿਦਾਸ ਜੀ, ਗੁਰੂਆਂ ਦੇ ਅੱਗੇ ਵੀ ਸੀਸ ਝੁਕਾਂਉਂਦੇ ਹਾਂ। ਮੱਥੇ ਟੇਕਣ ਨਾਲੋਂ ਇਸ ਦੇ ਕੋਲ ਬੈਠ ਕੇ ਪੜ੍ਹ ਲਿਆ ਜਾਵੇ। ਚੰਗਾ ਗਿਆਨ ਪੜ੍ਹਨਾਂ ਰੂਹ ਦੀ ਖੁਰਾਕ ਹੈ। ਜਿਸ ਨਾਲ ਬੁੱਧੀ ਬਲਵਾਨ ਬੱਣਦੀ ਹੈ। ਯਾਦ ਰੱਖਣਾਂ ਹਰ ਚੰਗੀ ਚੀਜ਼ ਹਾਂਸਲ ਕਰਨ ਵੇਲੇ, ਉਤੇ ਪਰਦਾ ਹੀ ਪਾ ਕੇ, ਲੁਕੋ ਕੇ, ਰੱਖੀਦਾ ਹੈ। ਚੋਰ, ਬੁਰੀਆਂ ਨਜ਼ਰਾਂ ਵਾਲੇ ਮਗਰ ਲੱਗ ਲੈਂਦੇ ਹਨ। ਆਪਣਾਂ ਜੀਵਨ ਸੁਧਾਰ ਲਈਏ, ਬਹੁਤ ਵੱਡੀ ਪ੍ਰਾਪਤੀ ਹੈ। ਸਾਨੂੰ ਗਿਆਨ ਇੱਕਠਾਂ ਕਰਨ ਤੇ ਵੰਡਣ ਦੀ ਭੁੱਖ ਲੱਗਣੀ ਚਾਹੀਦੀ ਹੈ। ਜਿਸ ਚੀਜ਼ ਦੀ ਖ਼ਾਹਸ਼ ਹੁੰਦੀ ਹੈ। ਉਹ ਹਾਂਸਲ ਕਰਨ ਦੀ ਕੋਸ਼ਸ਼ ਕਰਨ ਨਾਲ ਮਿਲ ਹੀ ਜਾਂਦੀ ਹੈ। ਮੇਰੇ ਨਾਲ ਅੱਜ ਤੱਕ ਕਦੇ ਇਹ ਨਹੀਂ ਹੋਇਆ। ਜੋ ਮਾਲਕ ਤੋਂ ਮੰਗਿਆ ਨਾਂ ਮਿਲਿਆ ਹੋਵੇ। ਕਈ ਬਾਰ ਉਹ ਮਿਲਣ ਉਤੇ ਬਹੁਤੀ ਖੁਸ਼ੀ ਨਹੀਂ ਹੁੰਦੀ। ਮੰਗਣ ਦੀ ਵੀ ਹੱਦ ਸੀਮਤ ਹੋਣੀ ਚਾਹੀਦੀ ਹੈ। ਜਿਵੇਂ ਸਰੀਰ ਦੀ ਖ਼ੁਰਾਕ ਨੂੰ ਦੇਖ ਕੇ ਢਿੱਡ ਨਹੀਂ ਭਰਦਾ। ਖਾ ਕੇ ਹੀ ਧਰਵਾਸ ਮਿਲਦਾ ਹੈ। ਉਧਾਰ ਹਜ਼ਮ ਕਰਨ ਨਾਲ ਹੁੰਦਾ ਹੈ।

ਅਸੀਂ ਗ੍ਰੰਥੀ ਸਾਹਿਬਾਨ ਨੂੰ ਸੁੱਚਾ, ਪਵਿੱਤਰ, ਸਤਿਕਾਰ, ਮਾਣ ਯੋਗ ਸਮਝਦੇ ਹਾਂ। ਰੱਬ ਦਾ ਰੂਪ ਉਸ ਦਾ ਮਸੀਹਾ ਕਰਕੇ ਜਾਣਦੇ ਹਾਂ। ਜਿਸ ਭਾਵਨਾਂ ਨਾਲ ਬਾਬਾ ਬੁੱਢਾ ਜੀ ਨੂੰ ਦੇਖਦੇ ਹਾਂ। ਉਨ੍ਹਾਂ ਦੀ ਹੀ ਝਲਕ ਗ੍ਰੰਥੀ ਸਾਹਿਬਾਨ ਵਿਚੋਂ ਦੇਖਣ ਦੀ ਕੋਸ਼ਸ ਕਰਦੇ ਹਾਂ। ਜਿਸ ਨੇ ਗੁਰੂ ਅਰਜਨ ਦੇਵ ਜੀ ਪਤਨੀ ਮਾਤਾ ਗੰਗਾ ਜੀ ਕੋਲੋਂ ਗੰਢੇ ਭੰਨ ਕੇ ਮਿਸੇ ਪ੍ਰਸ਼ਾਦੇ ਛਕੇ। ਮਾਤਾ ਗੰਗਾ ਜੀ ਨੂੰ ਅਸੀਸ ਦਿੱਤੀ, ਤੇਰਾ ਪੁੱਤਰ ਵੀ ਇਸੇ ਤਰ੍ਹਾਂ ਦੁਸ਼ਮੱਣਾਂ ਦੇ ਸਿਰ ਭੰਨੇਗਾ। ਗੁਰੂ ਛੇਵੇ ਪਾਤਸ਼ਾਹ ਹਰਿਗੋਬਿੰਦ ਜੀ ਦਾ ਜਨਮ ਅੰਮਿ੍ਤਸਰ ਤੋਂ 20 ਕਿਲੋਮੀਟਰ ਦੀ ਦੂਰੀ ਤੇ ਵਡਾਲੀ ਪਿੰਡ ਦੇ ਵਿੱਚ ਹੋਇਆ। ਬਾਬਾ ਬੁੱਢਾ ਜੀ ਨੇ ਹੀ ਗੁਰੂ ਜੀ ਦਾ ਨਾਂਮ ਰੱਖਿਆ। ਵਡਾਲੀ ਵਿਚ ਗੁਰੂ ਅਰਜਨ ਦੇਵ ਜੀ ਨੇ ਛੇ ਹਰਟਾ ਵਾਲਾਂ ਖੂਹ ਲਗਾਇਆ। ਜਿਸ ਨੂੰ ਹੁਣ ਗੁਰਦੁਆਰਾਂ ਛਿਹਰਟਾ ਸਾਹਿਬ ਕਹਿੰਦੇ ਹਨ। ਹਰ ਸਾਲ ਛੇਵੇ ਪਾਤਸ਼ਾਹ ਹਰਿਗੋਬਿੰਦ ਜੀ ਦੇ ਜਨਮ ਦਿਨ ਉਤੇ, ਉਥੇ ਸੰਗਤਾਂ ਭਾਰੀ ਗਿਣਤੀ ਵਿਚ ਜੁੜਦੀਆਂ ਹਨ। ਇਸ ਜਗ੍ਹਾਂ ਦਾ ਜੋੜ ਮੇਲਾ ਅੱਲਗ ਹੀ ਤਰ੍ਹਾਂ ਦਾ ਹੈ। ਲੋਕਾਂ ਨੂੰ ਜ਼ਕੀਨ ਹੈ। ਜ਼ਕੀਨ ਹੀ ਸੁਪਨੇ ਦਿਖਾਉਂਦਾ ਹੈ। ਸੁਪਨੇ ਕੋਸ਼ਸ਼, ਮੇਹਨਤ, ਹੱਥ-ਪੈਰ ਮਾਰਨ ਨਾਲ ਪੂਰੇ ਹੁੰਦੇ ਹਨ। ਸੰਗਤ ਦੀ ਸ਼ਰਦਾ ਹੈ, ਇਥੇ ਆਉਣ ਨਾਲ ਘਰ ਵਿਚ ਧੀ-ਪੁੱਤਰ ਪੈਂਦਾ ਹੋਣ ਦਾ ਵਰ ਮਿਲਦਾ ਹੈ। ਇਸ ਦਿਨ ਮੈਂ ਇਥੇ ਅੱਖੀ ਵਾਜੇ ਵਜਵਾਉਂਦੇ ਲੋਕ ਦੇਖੇ ਹਨ। ਜਿਸ ਨੂੰ ਦੇਖ ਕੇ, ਮਨ ਇੱਕ ਤਰੰਗ ਵਿੱਚ ਬਹਿਲ ਜਾਂਦਾ ਹੈ। ਅੰਦਰ ਇੱਕ ਨਵੀਂ ਧੁਨ ਵੱਜਣ ਲੱਗ ਜਾਂਦੀ ਹੈ। ਬਹੁਤੇ ਲੋਕਾਂ ਨੂੰ, ਇਸ ਤਰਾਂ ਖੁਸ਼-ਸੁਖੀ ਲੋਕਾਂ ਨੂੰ ਦੇਖ ਕੇ ਵੀ ਢਿੱਡੀ ਪੀੜ ਹੁੰਦੀ ਹੈ। ਦੇਖਣਾਂ ਅਸੀਂ ਆਪ ਹੈ। ਸਾਡੇ ਮਨ ਦੇ ਬਲਬਲੇ ਕਿਵੇਂ ਸਾਨੂੰ ਸੁਖ ਦਿੰਦੇ ਹਨ। ਮਾਹਾਰਾਜ ਦੀ ਬਾਣੀ ਵਿੱਚ ਕਿਤੇ ਵੀ ਨਹੀਂ ਲਿਖਿਆ। ਰੋਂਦੇ, ਪਿਟਦੇ, ਪੱਥਰ ਬਣ ਕੇ ਜਿੰਦਗੀ ਗੁਜ਼ਾਰੋ। ਸਗੋਂ ਜਿੰਦਾ ਦਿਲ ਹੋ ਕੇ ਜੀਵੋ। ਹੋਰਾਂ ਨੂੰ ਜਿਉਣ ਦਿਉ। ਵਾਜੇ ਵਜਵਾਉਣ ਵਾਲੇ ਕਈ ਟੋਲੀਆਂ ਦੇ ਰੂਪ ਵਿਚ ਸਵੇਰ ਤੋਂ ਹੀ ਪਹੁੰਚ ਜਾਂਦੇ ਹਨ। ਖ਼ਾਸ ਕਰਕੇ ਤਕਰੀਬਨ ਇਸ ਦਿਨ ਉਹ ਸਾਰੇ ਜਰੂਰ ਜਾਂਦੇ ਹਨ। ਜਿਸ ਦੇ ਘਰ ਨਵਾਂ ਬੱਚਾ ਜੰਮਦਾ ਹੈ। ਬਾਬਾ ਬੁੱਢਾ ਜੀ ਨੇ ਗੁਰੂ ਹਰਿਗੋਬਿੰਦ ਜੀ ਦੋਂ ਤਲਵਾਰਾਂ ਪਾਈਂਆਂ। ਇਕ ਮੀਰੀ ਦੀ ਇਕ ਪੀਰੀ ਦੀ, ਹਰਿਗੋਬਿੰਦ ਜੀ ਨੇ ਚਾਰ ਵੱਡੇ ਜੰਗ ਲੜੇ। ਗੁਰੂ ਅਰਜਨ ਦੇਵ ਜੀ ਦੇ ਨਾਲ ਬਾਬਾ ਬੁੱਢਾ ਜੀ ਅੰਮਿ੍ਤਸਰ ਆਏ। ਗੁਰੂ ਰਾਮਦਾਸ ਜੀ ਦੇ ਵਸਾਏ ਸ਼ਹਿਰ ਵਿਚ ਹਰਿਮੰਦਰ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਦੀ ਹਾਜ਼ਰੀ ਵਿਚ ਮਾਹਾਰਾਜ ਦੀ ਬੀੜ ਹੱਥੀ ਪ੍ਰਕਾਸ਼ ਕੀਤੀ। ਗੁਰੂ ਅਰਜਨ ਦੇਵ ਜੀ ਦੇ ਸਮੇਂ 98 ਸਾਲ ਦੀ ਉਮਰ ਵਿਚ ਬਾਬਾ ਬੁੱਢਾ ਜੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਹੋਏ ਹਨ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਨੂੰ ਆਪ ਬਾਬਾ ਬੁੱਢਾ ਜੀ ਨੇ ਪਹਿਲੀ ਵਾਰ ਪ੍ਰਕਾਸ਼ ਕੀਤਾ। ਉਸ ਦਿਨ ਹੁਕਨਾਮਾਂ ਆਇਆ।

ਸੂਹੀ ਮਹਲਾ ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ ਜੈ ਜੈ ਕਾਰੁ ਭਇਆ ਜਗ ਅੰਤਰਿ ਲਾਥੇ ਸਗਲ ਵਿਸੂਰੇ ਪੂਰਨ ਪੁਰਖ ਅਚੁਤ ਅਬਿਨਾਸੀ ਜਸੁ ਵੇਦ ਪੁਰਾਣੀ ਗਾਇਆ ਅਪਨਾ ਬਿਰਦੁ ਰਖਿਆ ਪਰਮੇਸਰਿ ਨਾਨਕ ਨਾਮੁ ਧਿਆਇਆ {ਪੰਨਾ 783}

ਗੁਰੂ ਅਮਰਦਾਸ ਜੀ
, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਛੇਵੇ ਪਾਤਸ਼ਾਹ ਗੁਰੂ ਹਰਿਗੋਬਿੰਦ ਜੀ ਗੁਰੂਆਂ ਦੀ ਗੁਰਤਾਂ ਗੱਦੀ ਹੱਥੀ ਕਰਵਾਈ।

ਹਰਿ ਦਰਸਨੁ ਪਾਵੈ ਵਡਭਾਗਿ ਗੁਰ ਕੈ ਸਬਦਿ ਸਚੈ ਬੈਰਾਗਿ ਖਟੁ ਦਰਸਨੁ ਵਰਤੈ ਵਰਤਾਰਾ ਗੁਰ ਕਾ ਦਰਸਨੁ ਅਗਮ ਅਪਾਰਾ ਗੁਰ ਕੈ ਦਰਸਨਿ ਮੁਕਤਿ ਗਤਿ ਹੋਇ ਸਾਚਾ ਆਪਿ ਵਸੈ ਮਨਿ ਸੋਇ ਰਹਾਉ ਗੁਰ ਦਰਸਨਿ ਉਧਰੈ ਸੰਸਾਰਾ ਜੇ ਕੋ ਲਾਏ ਭਾਉ ਪਿਆਰਾ ਭਾਉ ਪਿਆਰਾ ਲਾਏ ਵਿਰਲਾ ਕੋਇ ਗੁਰ ਕੈ ਦਰਸਨਿ ਸਦਾ ਸੁਖੁ ਹੋਇ ਗੁਰ ਕੈ ਦਰਸਨਿ ਮੋਖ ਦੁਆਰੁ ਸਤਿਗੁਰੁ ਸੇਵੈ ਪਰਵਾਰ ਸਾਧਾਰੁ ਨਿਗੁਰੇ ਕਉ ਗਤਿ ਕਾਈ ਨਾਹੀ ਅਵਗਣਿ ਮੁਠੇ ਚੋਟਾ ਖਾਹੀ ਗੁਰ ਕੈ ਸਬਦਿ ਸੁਖੁ ਸਾਂਤਿ ਸਰੀਰ ਗੁਰਮੁਖਿ ਤਾ ਕਉ ਲਗੈ ਪੀਰ ਜਮਕਾਲੁ ਤਿਸੁ ਨੇੜਿ ਆਵੈ ਨਾਨਕ ਗੁਰਮੁਖਿ ਸਾਚਿ ਸਮਾਵੈ ੪੦ {ਪੰਨਾ 360

ਬਾਬਾ ਬੁੱਢਾ ਜੀ ਨੇ ਗੁਰੂਆਂ ਦੀ
113 ਸਾਲ ਸੇਵਾ ਕੀਤੀ। ਬਾਬਾ ਬੁੱਢਾ ਜੀ 125 ਸਾਲ ਦੇ ਹੋਏ ਹਨ। ਛੇਵੇ ਪਾਤਸ਼ਾਹ ਹਰਿਗੋਬਿੰਦ ਜੀ ਨੇ ਬਾਬਾ ਬੁੱਢਾ ਜੀ ਦੀ ਦੇਹ ਨੂੰ ਅਗਨ ਭੇਟ ਕੀਤੀ।

ਸਿਰੀਰਾਗੁ ਮਹਲਾ ਪੰਖੀ ਬਿਰਖਿ ਸੁਹਾਵੜਾ ਸਚੁ ਚੁਗੈ ਗੁਰ ਭਾਇ ਹਰਿ ਰਸੁ ਪੀਵੈ ਸਹਜਿ ਰਹੈ ਉਡੈ ਆਵੈ ਜਾਇ ਨਿਜ ਘਰਿ ਵਾਸਾ ਪਾਇਆ ਹਰਿ ਹਰਿ ਨਾਮਿ ਸਮਾਇ {ਪੰਨਾ 66}

 

 

 

Comments

Popular Posts