ਬੜ-ਬੋਲਿਆਂ ਨੇ ਬੋਲ ਵਿਗਾੜੇ, ਮਿੰਨਿਆਂ ਨੇ ਪਿੰਡ ਗਾਲੇ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਇੱਕ ਔਰਤ ਨੂੰ ਮੈਂ ਹਮੇਸ਼ਾਂ ਬਹੁਤ ਚੁਪ-ਚਾਪ ਬੈਠੀ ਦੇਖਦੀ ਹਾਂ। ਕਿਸੇ ਨਾਲ ਗੱਲ ਘੱਟ ਹੀ ਕਰਦੀ ਸੀ। ਸਿਆਣੇ ਕਹਿੰਦੇ ਹਨ, " ਬੜ-ਬੋਲਿਆਂ ਨੇ ਬੋਲ ਵਿਗਾੜੇ, ਮਿੰਨਿਆਂ ਨੇ ਪਿੰਡ ਗਾਲੇ। " ਉਹ ਬਹੁਤੀ ਬਾਰ ਕਿਤਾਬਾਂ ਪੜ੍ਹਦੀ ਹੈ। ਫਿਲਮਾਂ ਦੇਖਦੀ ਰਹਿੰਦੀ ਹੈ। ਦੇਖਣ ਨੂੰ ਡੱਲ ਜਿਹੀ ਲੱਗਦੀ ਹੈ। ਉਸ ਦਾ ਘਰ ਬਹੁਤ ਗੰਦਾ ਹੈ। ਬਾਥਰੂਮ ਵਿੱਚ ਤਾਂ ਖੜ੍ਹ ਹੀ ਨਹੀਂ ਹੁੰਦਾ। ਸ਼ੀਸ਼ਾਂ, ਟਿਉਲਿਟ ਸਬ ਆਲੇ ਦੁਆਲਿਉ ਰੱਜ ਕੇ, ਗੰਦ ਨਾਲ ਲਿਬੜਿਆਂ ਰਹਿੰਦਾ ਹੈ। ਦੇਖਣ ਨੂੰ ਸਿਧੀ ਪੇਡੂ ਜਿਹੀ ਲੱਗਦੀ ਹੈ। ਮੈਂ ਇੱਕ ਚੀਜ਼ ਨੋਟ ਕੀਤੀ ਹੈ। ਇੰਨਾਂ ਗੰਦ ਪਾ ਕੇ ਰਹਿੱਣ ਵਾਲੀ ਔਰਤ ਕੱਪੜੇ ਬਹੁਤ ਪਲੋਸ-ਪਲੋਸ ਕੇ ਧੋਂਦੀ ਹੈ। ਚਾਰ ਹੀ ਕੱਪੜੇ, ਕੱਪੜੇ ਧੋਣ ਵਾਲੀ ਮਸ਼ੀਨ ਵਿੱਚ ਪਾਉਂਦੀ ਹੈ। ਫਿਰ ਉਨਾਂ ਚਾਰਾਂ ਕੱਪੜਿਆਂ ਨੂੰ ਕੱਪੜੇ ਸਕਾਉਣ ਵਾਲੀ ਮਸ਼ੀਨ ਵਿੱਚ ਪਾਉਂਦੀ ਵਿੱਚ ਪੂਰਾ ਘੰਟਾ ਸਕਾਉਂਦੀ ਹੈ। ਇਸ ਮਸ਼ੀਨ ਦਾ ਤਾਪਮਾਨ ਇੰਨਾਂ ਹੁੰਦਾ ਹੈ। ਜੇ ਕੱਪੜੇ ਉਦੋਂ ਹੀ ਬਾਹਰ ਕੱਢ ਲਈਏ, ਹੱਥ ਮੱਚ ਜਾਂਦੇ ਹਨ। ਇਸੇ ਲਈ ਇਹ ਮਸ਼ੀਨਾਂ ਪੂਰੇ ਹਾਈ ਤਾਪਮਾਨ ਵਿੱਚ ਕੱਪੜੇ ਸਕਾਉਣ ਪਿਛੋਂ 10 ਮਿੰਟ ਠੰਡੀ ਹਵਾ ਉਤੇ ਚਲਦੀਆਂ ਹਨ। ਗਰਮ ਕੱਪੜਿਆ ਵਿੱਚ ਵੱਲ਼ ਪੈ ਜਾਂਦੇ ਹਨ। ਠੰਡੀ ਹਵਾ ਨਾਲ ਕੱਪੜੇ ਸਿੱਧੇ ਰਹਿੰਦੇ ਹਨ। ਉਹ ਕਹਿੰਦੀ ਹੈ, " ਪੂਰਾ ਘੰਟਾ ਮਸ਼ੀਨ ਚਲਾ ਕੇ, ਕੱਪੜਿਆਂ ਦੇ ਕੀੜੇ ਮਾਰ ਰਹੀ ਹਾਂ। " ਫਿਰ ਹੋਰ ਚਾਰਾਂ ਕੱਪੜਿਆਂ ਨੂੰ ਧੌਣੇ ਪਾ ਦਿੰਦੀ ਹੈ। " ਅੱਜ ਮੈਂ ਉਸ ਨੂੰ ਕਿਹਾ, " ਮੈਨੂੰ ਕੁੱਝ ਲਿਖਣ ਲਈ ਮਸਾਲਾ ਚਾਹੀਦਾ ਹੈ। ਕੋਈ ਟੌਪਕ ਦਸਦੇ। " ਉਹ ਇਹ ਸੁਣ ਕੇ ਬਹੁਤ ਖੁਸ਼ ਹੋਈ। ਉਸ ਨੇ ਕਿਹਾ, " ਕੀ ਮੇਰੀਆਂ ਕੀਤੀਆਂ ਗੱਲਾਂ ਤੂੰ ਸੱਚੀ ਕਹਾਣੀ ਵਿੱਚ ਲਿਖੇਗੀ? " ਉਸ ਦੀ ਅਵਾਜ਼ ਮੈਂ ਅੱਗੇ ਕਦੇ ਇੰਨੀ ਊਚੀ ਨਹੀਂ ਸੁਣੀ ਸੀ। ਉਸ ਦਾ ਆਪਣੀ ਅਵਾਜ਼ ਉਤੇ ਕੋਈ ਕੰਟਰੌਲ ਨਹੀਂ ਸੀ। ਜਿੰਨੀਆਂ ਗੱਲਾਂ ਦੱਸੀਆਂ ਸਾਰੀਆ ਦਿਲ ਕੰਭਾਉਣ ਵਾਲੀਆਂ ਸਨ। ਉਹ ਸਾਰਾ ਕੁੱਝ ਪੂਰੀ ਖੁਸ਼ ਹੋ ਕੇ ਦੱਸ ਰਹੀ ਸੀ।
ਉਸ ਨੇ ਦੱਸਿਆ, " ਮੈਂ ਆਪਣੀ ਛੋਟੀ ਭੈਣ ਨੂੰ ਕੱਪੜੇ ਸਕਾਉਣ ਵਾਲੀ ਮਸ਼ੀਨ ਵਿੱਚ ਪਾ ਦਿੰਦੀ ਹੁੰਦੀ। ਫਿਰ ਮਸ਼ੀਨ ਚਲਾ ਦਿੰਦੀ ਸੀ। " ਮੈਂ ਸੋਫ਼æੇ ਦੀ ਬਾਹੀ ਦੇ ਨਾਲ ਪਿੱਠ ਲਾਈ ਬੈਠੀ, " ਬਲਾਤਕਾਰ ਕਰਨ ਵਾਲੇ ਕੋਣ ਲੋਕ ਹਨ? " ਲਿਖ ਰਹੀ ਸੀ। ਇਹ ਸੁਣ ਕੇ, ਮੈਂ ਆਪਣਾਂ ਲੈਬਟੈਪ ਪੱਟਾਂ ਤੋਂ ਚੱਕ ਕੇ, ਪਰੇ ਟੇਬਲ ਉਤੇ ਰੱਖ ਦਿੱਤਾ। ਮੇਰੀ ਕਮਰ ਇੱਕ ਦਮ ਸਿਧੀ ਹੋ ਗਈ। ਮੈਨੂੰ ਤਾ ਉਹ ਬਲਾਤਕਾਰ ਕਰਨ ਵਾਲੇ ਲੋਕਾਂ ਤੋਂ ਖ਼ਤਰਨਾਕ ਲੱਗੀ। ਮੈਂ ਝੱਟ ਪੁੱਛਿਆ, " ਫਿਰ ਉਸ ਨੂੰ ਮਸ਼ੀਨ ਵਿੱਚੋਂ ਕੱਢਦੀ ਕਦੋਂ ਸੀ? ਉਹ ਤਾਂ ਬਹੁਤ ਛੋਟੀ ਹੋਣੀ ਹੈ। " ਉਹ ਬੋਲੀ, " ਜਦੋਂ ਮੈਨੂੰ ਮਜ਼ਾ ਆਉਣੋਂ ਹੱਟ ਜਾਂਦਾ ਸੀ। ਉਦੋਂ 2 ਕੁ ਮਿੰਟ ਪਿਛੋਂ , ਮਸ਼ੀਨ ਵਿੱਚੋਂ ਕੱਢਦੀ ਸੀ। ਉਸ ਨੂੰ ਮਸ਼ੀਨ ਵਿੱਚ ਪਾ ਕੇ, ਮੈਨੂੰ ਬਹੁਤ ਖੁਸ਼ੀ ਹੁੰਦੀ ਸੀ। ਹੁਣ ਵੀ ਜਦੋਂ ਮੈਨੂੰ ਯਾਦ ਆਉਂਦੀ ਹੈ। ਮੈਂ ਬਹੁਤ ਖੁਸ਼ ਹੁੰਦੀ ਹਾਂ। " ਮੈਂ ਉਸ ਦਾ ਚੇਹਰਾ ਪੜ੍ਹ ਰਹੀ ਸੀ। ਉਹ ਤਾੜੀਆਂ ਮਾਰ-ਮਾਰ ਕੇ, ਉਛਲ-ਉਛਲ ਕੇ, ਦਸ ਰਹੀ ਸੀ। ਮੈਨੂੰ ਉਸ ਨਿੱਕੀ ਬੱਚੀ ਦੀ ਹਾਲਤ ਬਾਰੇ ਸੋਚ ਕੇ, ਬਹੁਤ ਤਰਸ ਆਇਆ। ਅੱਗ ਵਰਗੀ ਗਰਮ ਮਸ਼ੀਨ ਵਿੱਚ ਉਸ ਬੱਚੀ ਦਾ ਦਮ ਵੀ ਘੁੱਟਿਆ ਜਾ ਸਕਦਾ ਸੀ। ਜੇ ਮਸ਼ੀਨ ਚਲਾ ਕੇ, ਉਹ ਭੁਲ ਜਾਂਦੀ। ਬੱਚੀ ਮਰ ਜਾਂਦੀ। ਉਸ ਨੇ ਹੋਰ ਦੱਸਿਆ, " ਮੇਰੀ ਮਾਂ ਮੈਨੂੰ ਉਸ ਦੀ ਦੇਖ-ਭਾਲ ਕਰਨ ਨੂੰ ਛੱਡ ਜਾਂਦੀ ਸੀ। ਮੈਂ ਉਸ ਨੂੰ ਕੰਟਰੌਲ ਕਰਨ ਲਈ ਇਹ ਤਰੀਕੇ ਕਰਦੀ ਸੀ। ਬਹੁਤ ਬਾਰ ਤਾਂ ਜਦੋਂ ਮੈਂ ਆਪ ਬਾਹਰ ਜਾਂਣਾਂ ਹੁੰਦਾ ਸੀ। ਉਸ ਨੂੰ ਸਟੋਰ ਵਿੱਚ ਬੰਦ ਕਰ ਜਾਂਦੀ ਸੀ। ਜਦੋਂ ਵਾਪਸ ਆਉਂਦੀ ਸੀ, ਤਾਂ ਮੈਂ ਉਸ ਨੂੰ ਕੰਮਰੇ ਵਿੱਚੋਂ ਬਾਹਰ ਕੱਢਦੀ ਸੀ। "
ਹੁਣ ਤਾਂ ਮੈਨੂੰ ਉਹ ਪਾਗਲ ਲੱਗ ਰਹੀ ਸੀ। ਇਹ ਕੋਈ ਮਜ਼ਾਕ ਨਹੀਂ ਹੈ। ਐਸੀਆਂ ਹਰਕਤਾ ਨਾਲ, ਬੱਚੀ ਰੋਂਦੀ ਸਾਹ ਚੜ੍ਹਾ ਸਕਦੀ ਸੀ। ਬਹੁਤੇ ਬੱਚੇ ਹੱਥਾਂ ਵਿੱਚ ਹੀ ਰੋਂਦੇ ਹੋਏ, ਸਾਹ ਚੜ੍ਹਾ ਕੇ, ਬੇਹੋਸ਼ ਹੋ ਜਾਂਦੇ ਹਨ। ਕਿੰਨਾਂ ਚਿਰ ਸਾਹ ਨਹੀਂ ਮੋੜਦੇ। ਧੱਫ਼ੇ ਮਾਰਨੇ ਪੈਂਦੇ ਹਨ। ਮੂੰਹ ਉਤੇ ਪਾਣੀ ਦੇ ਛਿੱਟੇ ਮਾਰਨੇ ਪੈਂਦੇ ਹਨ। ਮੈਂ ਉਸ ਨੂੰ ਸਿਧਾ ਉਸ ਦੇ ਮੂੰਹ ਉਤੇ, ਖ਼ਤਰਨਾਕ ਤਾਂ ਨਹੀਂ ਕਿਹਾ। ਮੈਂ ਉਸ ਨੂੰ ਪੁੱਛਿਆ, " ਜਦੋਂ ਤੂੰ ਇਹ ਮਜ਼ੇ ਲੈਂਦੀ ਸੀ। ਤੇਰਾ ਡੈਡੀ ਉਦੋਂ ਕਿਥੇ ਹੁੰਦਾ ਸੀ? " ਉਹ ਫਿਰ ਉਸੇ ਤਰਾਂ ਹੱਸਦੀ ਹੋਈ ਬੋਲੀ, " ਮੇਰਾ ਡੈਡੀ ਜਦੋਂ ਮੈਂ ਪੈਦਾ ਹੋਈ ਸੀ। ਉਹ ਜੇਲ ਵਿੱਚ ਸੀ। ਜਦੋਂ ਉਹ ਛੋਟੀ ਭੈਣ ਪੈਦਾ ਹੋਈ, ਉਦੋਂ ਵੀ ਮੇਰਾ ਡੈਡੀ ਜੇਲ ਵਿੱਚ ਸੀ। ਇਸ ਦਾ ਮੱਤਲੱਬ ਮੇਰੀ ਮਾਂ, ਕਿਸੇ ਹੋਰ ਨਾਲ, ਤੂੰ ਸਮਝ ਗਈ ਹੈ। ਛੋਟੀ ਭੈਣ ਦਾ ਡੈਡੀ ਮਾਂ ਨੂੰ ਪਤਾ ਹੀ ਨਹੀਂ ਕੌਣ ਹੈ? ਮੇਰੀ ਮਾਂ ਨੇ ਸਾਨੂੰ ਦੋਂਨਾਂ ਨੂੰ ਪਾਲਿਆ ਹੈ। ਮੈਂ 15 ਸਾਲਾਂ ਦੀ ਸੀ। ਜਦੋਂ ਪਹਿਲੀ ਤੇ ਆਖਰੀ ਬਾਰ ਆਪਣੇ ਡੈਡੀ ਨੂੰ ਦੇਖਿਆ। ਮੁੜ ਕੇ ਅਸੀਂ ਨਹੀਂ ਮਿਲੇ। 50 ਸਾਲਾਂ ਵਿੱਚ ਦੋ ਕੁ ਬਾਰ ਉਸ ਨਾਲ ਫੋਨ ਉਤੇ ਗੱਲ ਹੋਈ ਹੈ। ਮੈਂ ਆਪਣੇ ਡੈਡੀ ਨੂੰ ਬਹੁਤ ਪਸੰਦ ਕਰਦੀ ਹਾਂ। ਉਸ ਨੂੰ ਪਿਆਰ ਕਰਦੀ ਹਾਂ। ਮਾਂ ਨੂੰ ਬਹੁਤ ਨਫ਼ਰਤ ਕਰਦੀ ਹਾਂ। ਮਾਂ ਨੂੰ 15 ਸਾਲ ਪਹਿਲਾਂ 35 ਸਾਲ ਦੀ ਉਮਰ ਵਿੱਚ ਛੱਡ ਦਿੱਤਾ ਸੀ। " ਮੈਨੂੰ ਇਹ ਔਰਤ ਕਿਸੇ ਨਾਲ ਪਿਆਰ ਕਰਦੀ ਨਹੀਂ ਦਿੱਸੀ। ਹਮੇਸ਼ਾਂ ਆਪਣੇ-ਆਪ ਵਿੱਚ ਘੁਸਨ ਜਿਹਾ ਬਣੀ ਰਹਿੰਦੀ ਹੈ। ਮੈਂ ਉਸ ਨੂੰ ਪੁੱਛਿਆ, " ਤੂੰ ਆਪ ਦੱਸਿਆ ਹੈ। ਮਾਂ ਨੇ ਤੈਨੂੰ ਪਾਲਿਆ ਹੈ। ਡੈਡੀ ਕਦੇ ਮਿਲਣ ਵੀ ਨਹੀਂ ਆਇਆ। ਸਮਝ ਨਹੀਂ ਲੱਗੀ, ਜੋ ਮਾਂ ਤੇਰੇ ਕੋਲ ਸੀ। ਉਸ ਨੂੰ ਤੂੰ ਛੱਡ ਦਿੱਤਾ। ਡੈਡੀ ਕਦੇ ਲਾਗੇ ਨਹੀਂ ਲੱਗਾ। ਉਸ ਨੂੰ ਤੂੰ ਪਿਆਰ ਕਿਵੇਂ ਕਰਦੀ ਹੈ? " ਉਸ ਨੇ ਦੋਂਨੇਂ ਮੋਡੇ ਉਪਰ ਨੂੰ ਬੱਚਿਆਂ ਵਾਂਗ ਮਾਰੇ। ਉਸ ਨੇ ਕਿਹਾ, " ਇਹ ਮੇਰੀ ਮਰਜ਼ੀ ਹੈ। ਮੈਨੂੰ ਮਾਂਣ ਹੈ। ਮੇਰੀ ਸ਼ਕਲ ਪਿਉ ਵਰਗੀ ਹੈ। ਮਾਂ ਵਰਗੀ ਨਹੀਂ ਹੈ। ਮੇਰੇ ਬੱਚਿਆਂ ਦੀ ਸ਼ਕਲ, ਮੇਰੀ ਸ਼ਕਲ ਵਰਗੀ ਹੈ। ਇਸ ਕਰਕੇ, ਮੈਨੂੰ ਉਨਾਂ ਦੇ ਬਾਪ ਦਾ ਪਤਾ ਨਹੀਂ ਕੌਣ ਹੈ? ਮੈਂ ਅਜੇ ਤੱਕ ਵਿਆਹ ਕਰਾਉਣ ਲਈ ਇੱਕ ਵੀ ਮਰਦ ਨਹੀਂ ਚੁਣਿਆ। ਜੀਅ ਕਰਦਾ ਹੈ। ਸਬ ਨੂੰ ਵੇਚ ਕੇ ਖਾ ਜਾਵਾਂ। " ਮੈਂ ਉਸ ਨੂੰ ਪੁੱਛਿਆ। " ਜਿਹੜਾ ਮਨੁੱਖ ਤੇਰੇ ਨਾਲ ਰਹਿੰਦਾ ਹੈ। ਕੀ ਇਹ ਤੇਰਾ ਪਤੀ ਨਹੀਂ ਹੈ? " ਉਸ ਨੇ ਕਿਹਾ, " ਇਸ ਨੂੰ ਤਾਂ ਘਰ ਦੇ ਖ਼ਰਚੇ, ਦਾਲ ਰੋਟੀ ਚਲਾਉਣ ਨੂੰ ਰੱਖਿਆ ਹੈ। ਦੇਖਿਆ ਮਜ਼ਨੂੰ ਵਾਂਗ ਮੇਰੇ ਅੱਗੇ ਪਿਛੇ ਘੁੰਮਦਾ ਹੈ। ਵਿਆਹ ਕਰਾ ਕੇ ਪਤਨੀ -ਪਤੀ ਦੇ ਅੱਗੇ ਪਿਛੇ ਘੁੰਮਦੀ ਹੈ। "
ਮੈਂ ਤਾਂ ਉਸ ਕੋਲ ਕਦੇ ਉਸ ਦੇ ਬੱਚੇ ਆਉਂਦੇ ਨਹੀਂ ਦੇਖੇ। ਪਰ ਉਸ ਦੀਆਂ ਡਰਾਉਣੀਆਂ ਹਰਕਤਾ ਸੁਣ ਕੇ, ਮੇਰੀ ਸ਼ਕਲ ਦੇਖਣ ਵਾਲੀ ਸੀ। ਮੇਰਾ ਜੀਅ ਕਰਦਾ ਸੀ। ਉਸ ਅੱਗੇ ਦੋਂਨੇਂ ਹੱਥ ਬੰਨ ਦਿਆ। ਉਸ ਨੂੰ ਕਹਾਂ, " ਮੈਨੂੰ ਐਸੀਆਂ ਸਕੇਰੀ-ਡਰਾਉਣੀਆਂ ਕਹਾਣੀਆਂ ਨਹੀਂ ਚਾਹੀਦੀਆਂ। " ਕਨੇਡਾ ਵਿੱਚ ਬੱਚਿਆਂ ਨਾਲ ਐਸੀਆਂ ਹਰਕਤਾਂ ਕਰਨ ਵਾਲੇ ਨੂੰ ਜੇਲ ਹੋ ਸਕਦੀ ਹੈ। ਪਰ ਪਤਾ ਨਹੀਂ ਐਸੇ ਟੱਬਰ ਦੀ ਉਹ ਬੱਚੀ ਛੋਟੀ ਕੁੜੀ, ਹੁਣ ਵੱਡੀ ਹੋ ਕੇ ਕਿਥੇ ਰਹਿ ਰਹੀ ਹੈ? ਉਸ ਦੇ ਆਪਣੇ ਬੱਚੇ ਕਿਥੇ ਹਨ?

Comments
Post a Comment