ਕੀ ਭੱਜ ਕੇ ਵਿਆਹ ਕਰਾਉਣਾਂ ਜਰੂਰੀ ਹੈ?

ਕੀ ਭੱਜ ਕੇ ਵਿਆਹ ਕਰਾਉਣਾਂ ਜਰੂਰੀ ਹੈ?
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਵਿਆਹ ਦੇ ਜੋਗ ਨੌਜਵਾਨ ਦੀ ਮਰਜ਼ੀ ਨਾਲ ਸਹਿਮਤ ਹੋ ਜਾਂਣਾਂ ਚੰਗਾ ਹੈ। ਨਹੀਂ ਉਹ ਘਰੋਂ ਭੱਜ ਜਾਣਗੇ। ਜਹਿਰ ਖਾ ਕੇ ਮਰ ਜਾਂਣਗੇ। ਵਿਆਹ ਉਨਾਂ ਨੇ ਕਰਾਉਣਾਂ ਹੈ। ਅਮਾ-ਤੁਮਾਂ, ਮਾਪਿਆਂ ਸਮੇਤ ਵਾਧੂ ਦਾ ਰੱਟੜ ਕਰਦੇ ਫਿਰਦੇ ਹਨ। ਧੱਕੇ ਨਾਲ ਵਿਆਹੇ ਹੋਏ ਰੋਜ਼ ਸਿਆਪਾ ਪਾਈ ਰੱਖਦੇ ਹਨ। ਅੱਗਲੀ ਰੋਜ਼ ਰੁਸ ਕੇ ਪੇਕੀਂ ਬੈਠੀ ਹੁੰਦੀ ਹੈ। ਪਤੀ ਰੋਜ਼ ਪਤਨੀ ਦੇ ਡਾਂਦ ਨਾਲ ਮੌਰ ਤੱਤੇ ਕਰ ਦਿੰਦਾ ਹੈ। ਹੁਣ ਮੈਨੂੰ ਨਾਂ ਪੁੱਛਣ ਲੱਗ ਜਾਇਉ, " ਤੂੰ ਵੀ ਰੱਸ ਕੇ ਪੇਕੀ ਚਲੀ ਜਾਂਦੀ ਹੈ। " ਮੈਨੂੰ ਤਾਂ ਮਾਂਪਿਆਂ ਨੇ ਕਨੇਡਾ ਤੋਰ ਦਿੱਤਾ। ਮੁੜ ਕੇ, ਜਾਂਣ ਦਾ ਰਸਤਾ ਹੀ ਨਹੀਂ ਲੱਭਾ। ਨਾਂ ਹੀ ਉਦੋਂ ਹੁਣ ਦੀਆਂ ਵਾਂਗ, ਕਨੇਡਾ ਅਮਰੀਕਾ ਦੀ ਮੋਹਰ ਲਗਵਾ ਕੇ ਭੱਜਦੀਆਂ ਸਨ। ਰੁਸਣ ਦਾ ਚੇਤਾ ਹੀ ਭੁੱਲ ਗਿਆ। ਨਾਂ ਹੀ ਰੁਸਣ ਦਾ ਚੱਜ ਸੀ। ਕਨੇਡਾ ਸਰਕਾਰ ਵੀ ਮਾਂ ਦੀ ਗੋਦ ਵਰਗਾ ਪਿਆਰ ਦਿੰਦੀ ਹੈ। ਰੁਸਾਉਣ ਦਾ ਅੱਗਲਾ ਪੰਗਾਂ ਨਹੀਂ ਲੈਂਦਾ। ਕੀ ਭੱਜ ਕੇ ਵਿਆਹ ਕਰਾਉਣਾਂ ਜਰੂਰੀ ਹੈ? ਹਾਂ ਜੇ ਘਰ ਦੇ ਦਰ ਬੰਦ ਹੋ ਜਾਂਣ, ਬੰਦਾ ਘਰੋਂ ਭੱਜੇਗਾ। ਅੱਜ ਕੱਲ ਕੰਧ ਵੀ ਨਹੀਂ, ਟੱਪ ਹੋਣੀ, ਕੋਠੀਆਂ ਛੱਤੀਆਂ ਹੋਈਆਂ ਹਨ। ਕੀ ਜਰੂਰੀ ਦੂਜੇ ਦੇ ਬਿਚਾਰਾਂ ਨਾਲ ਟਕਰਾਉਣਾਂ? ਨੌਜਵਾਨ ਬੱਚਿਆਂ ਨੇ ਆਪਣੀ ਜਿੰਦਗੀ ਕੱਢਣੀ ਹੈ। ਉਹ ਜੋ ਚਹੁੰਦੇ ਹਨ ਕਰ ਲੈਣ ਦਿਉ। ਜੋ ਮਾਪਿਆਂ ਦੀ ਮਰਜ਼ੀ ਦਾ ਸਾਕ ਹੋਵੇਗਾ। ਕੀ ਉਹ ਕੋਈ ਬਹੁਤਾ ਸਕਾ ਹੈ। ਉਹ ਵੀ ਕਿਸੇ ਗੁਆਂਢੀ, ਰਿਸਤੇਦਾਰ ਨੇ ਟੰਕਾ ਫਿਟ ਕਰਨਾਂ ਹੈ। ਉਸ ਦੀ ਕੀ ਪੱਕੀ ਮੋਹਰ ਲੱਗੀ ਹੈ? ਉਹ ਤੁਹਾਡੀ ਸੇਵਾ ਕਰੇਗੀ। ਜੋ ਜੀਵਨ ਸਾਥੀ ਨੌਜਵਾਨ ਮੁੰਡੇ ਕੁੜੀ ਨੂੰ ਪਸੰਧ ਹੈ। ਉਹ ਮਾਪਿਆ ਨੁੰ ਕਿਉਂ ਨਹੀ ਪਸੰਧ ਹੁੰਦਾ? ਕੀ ਮਾਪਿਆ ਨੇ ਵਿਆਹ ਕਰਾ ਕੇ, ਉਸ ਨਾਲ ਸੌਣਾਂ ਹੁੰਦਾ ਹੈ? ਅੱਗੇ ਜ਼ਮਾਨਾਂ ਹੋਰ ਸੀ। ਜਿਸ ਨਾਲ ਜੀਅ ਕੀਤਾ, ਕੁੜੀ ਦਾ ਮੱਝ, ਗਾਂ ਵਾਂਗ ਰੱਸਾ ਫੜਾ ਦਿੱਤਾ। ਹੁਣ ਅੱਗਲੇ ਇੱਕ ਦੂਜੇ ਨਾਲ ਘੁੰਮ ਕੇ ਦੇਖਦੇ ਹਨ। ਸੁਭਾਅ ਦੇਖਿਆ ਜਾਂਦਾ ਹੈ। ਇੱਕ ਦੂਜੇ ਦੀ ਸੁੰਗਧ ਦਾ ਪਤਾ ਲੱਗਦਾ ਹੈ। ਉਹਿ ਆਪਦੀ ਮਰਜ਼ੀ ਦੀ ਪਸੰਧ ਹੁੰਦੀ ਹੈ। ਜੇ ਵਿਆਹ ਮਾਂਪੇ ਆਪਦੀ ਮਰਜ਼ੀ ਦਾ ਕਰ ਦੇਣ। ਅੱਗਲੇ ਦੇ ਕੋਲ ਮੂੰਹ ਵੀ ਨਾਂ ਕਰ ਹੋਵੇ। ਕਈ ਅੋਰਤਾਂ-ਮਰਦਾਂ ਕੋਲੋ ਬਗਲਾਂ, ਮੂੰਹ, ਕੱਪੜਿਆਂ ਵਿੱਚੋਂ, ਐਸੀ ਗੰਧ ਆਉਂਦੀ ਹੈ। ਕੋਲ ਖੜ੍ਹਨਾਂ ਮੁਸ਼ਕਲ ਹੋ ਜਾਂਦਾ ਹੈ। ਕੰਮਰੇ ਵਿਚੋਂ ਤਾਂ ਰੱਬ ਹੀ ਬੱਚਾਵੇ। ਕਈ ਬੰਦਿਆਂ ਬਾਰੇ ਦੇਖਿਆ ਸੁਣਿਆ ਹੈ। ਇੱਕ ਹਫ਼ਤਾ ਪਾਣੀ ਕੋਲ ਨਹੀਂ ਜਾਂਦੇ। ਕਈ ਤਾਂ ਪਿਸ਼ਾਬ ਕਰਕੇ, ਰੋਟੀ ਖਾ ਕੇ, ਹੱਥ ਵੀ ਨਹੀਂ ਧੌਂਦੇ। ਸਰੀਰ ਦੇ ਕੱਪੜੇ ਮਹੀਨਾ ਨਹੀਂ ਉਤਾਰਦੇ। ਐਸੇ ਲੋਕਾਂ ਨੇ ਤੇੜ ਨੀਕਰ ਤਾਂ ਕੀ ਧੋਣੀ ਹੈ? ਕੀ ਉਸ ਬੰਦੇ ਨਾਲ ਜਿੰਦਗੀ ਗੁਜ਼ਾਰਨੀ ਸੌਖੀ ਹੋਵੇਗੀ? ਜਿਸ ਨਾਲ ਵਿਆਹ ਕਰਾਉਣਾਂ ਹੈ। ਉਸ ਨਾਲ ਘੱਟ ਤੋਂ ਘੱਟ ਇੱਕ ਸਾਲ ਦੀ ਸਾਂਝ ਕੀਤੀ ਜਾਵੇ। ਉਸ ਦਾ ਘਰ ਕੰਮਰਾ ਦੇਖਿਆ ਜਾਵੇ। ਕੱਪੜੇ ਪਹਿਨਣ ਦਾ ਢੰਗ ਦੇਖਿਆ ਜਾਵੇ। ਖਾਣ-ਪੀਣ ਬਾਰੇ ਦੇਖਿਆ ਜਾਵੇ। ਕੱਛਾਂ, ਮੂੰਹ ਦੀ ਹਵਾੜ ਜਰੂਰ ਚੈਕ ਕੀਤੀ ਜਾਵੇ। ਕਿਤੇ ਇਸ ਕੋਲ ਬੈਠ ਕੇ ਦਮ ਤਾ ਨਹੀਂ ਘੁੱਟਦਾ। ਕਿਸੇ ਦੇ ਸਰੀਰ ਦੀ ਗੰਧ ਕਿੰਨਾਂ ਚਿਰ ਬਰਦਾਸਤ ਕਰ ਸਕਦੇ ਹੋ। ਉਦੋਂ ਹੀ ਉਲਟੀ ਆਉਣ ਲੱਗ ਜਾਂਦੀ ਹੈ। ਥੁਕ ਬਾਹਰ ਨੂੰ ਆਉਂਦਾ ਹੈ। ਐਸਾ ਨਾਂ ਹੋਵੇ, ਮੁਸ਼ਕ ਨਾਲ ਦਮ ਘੁੱਟਣ ਕਰਕੇ, ਜੀਵਨ ਸਾਥੀ ਅਦਾਲਤ ਵਿੱਚ ਲੈ ਜਾਵੇ। ਇਸੇ ਗੱਲੋਂ ਤਲਾਕ ਹੋ ਜਾਵੇ। ਮੇਰੀ ਬੇਟੀ ਨੇ ਕਲਾਸ ਟੀਚਰ ਦੀ ਗੱਲ ਦੱਸੀ ਟੀਚਰ ਨੇ ਦੱਸਿਆ, " ਜਦੋਂ ਮੇਰੇ ਬੱਚਾ ਹੋਇਆ। ਡਾਕਟਰਾਂ ਨੇ ਦੱਸਿਆ ਸੀ, " ਬੱਚੇ ਨੂੰ ਹੱਥ ਧੋ ਕੇ ਲਗਾਉਣੇ ਹਨ। " ਮੈ ਆਪਣੇ ਪਤੀ ਨੂੰ ਨੋਟ ਕੀਤਾ। ਉਹ ਜਦੋਂ ਵੀ ਬਾਥਰੂਮ ਜਾਂਦਾ ਸੀ। ਹੱਥ ਨਹੀਂ ਧੋਂਦਾ ਸੀ। ਬੱਚਾ ਵੀ ਉਵੇਂ ਚੱਕ ਲੈਂਦਾ ਸੀ। ਉਸ ਨੂੰ ਬਹੁਤ ਬਾਰ ਕਿਹਾ, " ਬੱਚਾ ਬਿਮਾਰ ਹੋ ਜਾਵੇਗਾ। ਇਸ ਨੂੰ ਗੰਦੇ ਕੀਟਾਣੂ ਲੱਗ ਜਾਂਣਗੇ। " ਉਸ ਨੇ ਇੱਕ ਗੱਲ ਨਹੀਂ ਸੁਣੀ। ਅਖੀਰ ਮੈਂ ਉਸ ਨੂੰ ਅਦਾਲਤ ਵਿੱਚ ਲੈ ਗਈ। ਤਲਾਕ ਦੇ ਦਿੱਤਾ। ਉਸ ਨਾਲੋਂ ਮੈਨੂੰ ਬੱਚਾ ਪਿਆਰਾ ਸੀ। " ਐਸੀ ਹਾਲਤ ਵਿੱਚ ਅੱਗਲਾ ਜੀਵਨ ਸਾਥੀ ਛੱਡ ਕੇ ਭੱਜ ਜਾਵੇਗਾ। ਸਾਡੇ ਘਰ ਕੋਈ ਮਹਿਮਾਨ ਆਇਆ ਸੀ। ਉਹ ਕੁੱਝ ਦਿਨ ਘਰ ਰਿਹਾ। ਉਸ ਨੂੰ ਕਹਿ ਕੇ ਥੱਕ ਗਏ। ਨਹ੍ਹਾ ਲੈ, ਕੱਪੜੇ ਬਦਲ ਲੈ। ਕੱਪੜੇ ਧੋਣ ਨੂੰ ਦੇਦੇ। ਜੇ ਕੱਪੜੇ ਬਦਲਦਾ, ਤਾਂਹੀਂ ਧੋਣ ਨੂੰ ਦਿੰਦਾ। ਕਹਿੰਦਾ, " ਕੱਪੜਿਆਂ ਨੂੰ ਕੀ ਲੱਗ ਗਿਆ? ਗੰਦੇ ਕਿਵੇਂ ਹੋ ਗਏ ਹਨ? " ਆਪਦੀ ਮਰਜ਼ੀ ਨਾਲ ਤੀਜੇ ਚੌਥੇ ਦਿਨ ਨਹਾਉਂਦਾ ਸੀ। ਜਿਹੜਾ ਉਸ ਨੂੰ ਕੰਮਰਾ ਦਿੱਤਾ ਸੀ। ਉਹ ਵੀ ਗੰਦੀ ਵਾਸ਼ਨਾਂ ਨਾਲ ਸੜ ਗਿਆ। ਕਈ ਦਿਨ ਉਸ ਦੀਆਂ ਬਾਰੀਆਂ ਖੋਲ ਕੇ ਰੱਖੀਆਂ। ਜੇ ਐਸੇ ਬੰਦੇ ਨਾਲ ਧੀ ਭੈਣ ਵਿਆਹੀ ਜਾਵੇ। ਅਗਲੀ ਨੇ ਦੂਜੇ ਫੇਰੇ ਮੁੜ ਕੇ ਸੌਹਰੀ ਨਹੀਂ ਜਾਂਣਾਂ। ਦੁੱਧਮ ਸਬਜ਼ੀ, ਗੁੰਨਿਆ ਆਟਾ ਵੀ ਬਾਹਰ ਰਹਿ ਜਾਵੇ ਮੁਸ਼ਕ ਜਾਂਦਾ ਹੈ। ਬੰਦਾ ਭੋਜਨ ਖਾਂਦਾ ਹੈ। ਇਸੇ ਲਈ ਉਸ ਦੇ ਕੋਲੋ ਗੰਧ ਆਉਂਦੀ ਹੈ।
ਸ਼ਇਦ ਇਸੇ ਕਰਕੇ, ਅੰਮ੍ਰਿਤ ਛਕਾਉਣ ਵੇਲੇ ਹਰ ਰੋਜ਼ ਨਹ੍ਹਾਉਣ ਨੂੰ ਕਿਹਾ ਜਾਂਦਾ ਹੈ। ਕੇਸ ਸਾਫ਼ ਕਰਨ ਨੂੰ ਕਿਹਾ ਜਾਂਦਾ ਹੈ। ਹਰ ਰੋਜ਼ ਕੱਛਿਹੈਰਾ ਬਦਣ ਨੂੰ ਕਿਹਾ ਜਾਂਦਾ ਹੈ। ਹਰ ਰੋਜ਼ ਸਾਫ਼ ਧੋਤੇ ਹੋਏ ਕੱਪੜੇ ਪਾਉਣ ਨੂੰ ਕਿਉਂ ਨਹੀਂ ਕਿਹਾ ਜਾਂਦਾ? ਇਹ ਹਰ ਰੋਜ਼ ਦੇ ਨਹ੍ਹਾਉਣ ਵਾਲਿਆਂ ਕੋਲੋ ਵੱਧ ਮੁਸ਼ਕ ਆਉਂਦਾ ਹੈ। ਬਾਬਿਆਂ ਨੂੰ ਆਪਦੇ ਕੱਪੜੇ ਬਦਲਣ ਦੀ ਸੁਰਤ ਨਹੀਂ ਹੁੰਦੀ। ਉਵੇਂ ਗਿੱਟੇ, ਪੈਰ ਲਿਬੜੇ ਹੋਏ, ਸਮਾਗਮ ਕਰਦੇ ਭੱਜੇ ਭਿਰਦੇ ਹਨ। ਇਹ ਉਝ ਹੀ ਬਗੈਰ ਕੰਮ ਤੋਂ ਮੁੜਕੋ-ਮੁੜਕੀ ਹੋਏ। ਬੋਕ ਵਾਂਗ ਕੱਛਾਂ ਦੀ ਮੁਸ਼ਕ ਖਿਲਾਰਦੇ ਫਿਰਦੇ ਹਨ। ਐਸੇ ਅੰਨਪੜ੍ਹ ਲੋਕਾਂ ਨੂੰ ਵੀ ਦੱਸਣਾ ਚਾਹੀਦਾ ਹੈ। ਜਾਂ ਤਾ ਸਰੀਰ ਦੋ ਬਾਰੀ ਧੋ ਲੈਣ। ਜਾ ਫਿਰ ਸੇਫਟੀ ਲਈ, ਬਿਊਟੀ ਦੀਆਂ ਵਸਤਾਂ ਉਤੇ, ਚਾਰ ਪੈਸੇ ਲਾ ਦਿਆ ਕਰਨ। ਇੱਕ ਬਾਰ ਇਸ ਤਰਾਂ ਹੋਇਆ। ਦੁਹਾਈ ਰੱਬ ਦੀ ਬਾਬਿਆਂ ਕੋਲੋ ਸੱਚੀ ਬੜਾ ਮੁਸ਼ਕ ਆਉਂਦਾ ਸੀ। ਕੋਈ ਹੋਰ ਰਸਦ ਚਾੜਨ ਨਾਲੋਂ, ਗੰਧੀ ਵਾਸ਼ਨਾਂ ਰੋਕਣ ਵਾਲੀਆਂ, ਕੱਛਾਂ ਵਿੱਚ ਲਗਾਉਣ ਵਾਲੀਆ, ਕਈ ਖੁਸ਼ਬੂਦਾਰ ਡੱਬੀਆਂ, ਕੋਈ ਚਾੜਾਂ ਗਿਆ। ਸਾਧਾਂ ਨੂੰ ਤਾਂ ਅੱਗ ਲੱਗ ਗਈ। ਸਪੀਕਰਾਂ ਵਿੱਚ ਬੋਲ ਦਿੱਤਾ। ਇਹ ਕਿਸ ਦੀ ਸ਼ਰਾਰਤ ਹੈ। ਜਿੰਨਾਂ ਉਤੇ ਛੱਕ ਸੀ। ਉਹ ਦਫ਼ਤਰ ਵਿੱਚ ਸੱਦ ਲਏ। ਜਿਸ ਨੂੰ ਨਹੀਂ ਵੀ ਪਤਾ ਸੀ। ਸਾਰੇ ਲੋਕਾਂ ਨੂੰ ਪਤਾ ਲੱਗ ਗਿਆ।

Comments

Popular Posts