ਜਸਪਾਲ ਭੱਟੀ ਇੱਕ ਕਾਰ ਐਕਸੀਡੈਂਟ ਵਿੱਚ ਮਾਰੇ ਗਏ ਹਨ

ਜਸਪਾਲ ਭੱਟੀ ਇੱਕ ਕਾਰ ਐਕਸੀਡੈਂਟ ਵਿੱਚ ਮਾਰੇ ਗਏ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਹੱਸਦਾ ਹੱਸਾਉਦਾ ਚੇਹਰਾ ਅਲੋਪ ਹੋ ਗਿਆ ਹੈ। ਸਮਾਜ ਦੀਆਂ ਬੁਰਾਈਆਂ ਦਾ ਖੰਡਣ ਕਰਨ ਵਾਲਾ ਜਸਪਾਲ ਭੱਟੀ ਸਦੀਵੀ ਵਿਛੋੜਾ ਦੇ ਗਏ ਹਨ। ਜਿਸ ਨਾਲ ਉਨਾਂ ਨੂੰ ਪਿਆਰ ਕਰਨ ਵਾਲਿਆ ਨੂੰ ਬਹੁਤ ਦੁੱਖ ਹੋਇਆ ਹੈ। ਜਸਪਾਲ ਭੱਟੀ 25 ਅਕਤੂਬਰ ਨੂੰ ਤੱੜਕੇ ਸਾਰ ਸਵੇਰੇ 3 ਵਜੇ ਕਾਰ ਐਕਸੀਡੈਂਟ ਵਿੱਚ ਮਾਰੇ ਗਏ ਹਨ। ਕਿਆ ਖੇਡ ਹੈ। ਬੰਦਾ ਦੁਨੀਆਂ ਉਤੇ ਡਰਾਮਾਂ ਖੇਡਦਾ, ਇੱਕ ਦਿਨ ਆਪਣੀ ਖੇਡ ਖੱਤਮ ਕਰਕੇ ਤੁਰ ਜਾਂਦਾ ਹੈ। ਜਸਪਾਲ ਭੱਟੀ ਦਾ ਜਨਮ 3 ਮਾਰਚ 1955 ਨੂੰ ਅੰਮ੍ਰਿਤਸਰ ਵਿੱਚ ਹੋਇਆ ਸੀ। 57 ਸਾਲਾਂ ਦੇ ਹੋਣ ਦੇ ਬਾਅਦ ਵੀ 35 ਕੁ ਸਾਲਾਂ ਦੇ ਲੱਗਦੇ ਸਨ। ਅੱਲਗ ਹੀ ਕਿਸਮ ਦਾ ਦਿਮਾਗ ਸੀ। ਹਾਸਿਆਂ ਦੇ ਵਿਅੰਗ ਉਨਾਂ ਦੇ ਅੰਦਰੋਂ ਫੁਹਾਰਿਆਂ ਵਾਗ ਫੁੱਟਦੇ ਸਨ। ਜਸਪਾਲ ਭੱਟੀ ਇੰਜ਼ਨੀਅਰਿੰਗ ਪਾਸ ਜਿੰਦਗੀ ਉਤੇ ਹੀ ਜ਼ੋਕ ਬੱਣਾਉਣ ਲੱਗ ਗਿਆ। ਹਰ ਗੱਲ ਹਾਸੇ ਵਿੱਚ ਕਹਿ ਜਾਂਦੇ ਸਨ। ਉਸੇ ਤਰਾਂ ਮੌਤ ਵੀ ਮਜ਼ਾਕ ਦੀ ਤਰਾਂ ਆਈ ਹੈ। ਜਸਪਾਲ ਭੱਟੀ ਦੀ ਮੌਤ ਦੀ ਖ਼ਬਰ ਫੇਸਬੁੱਕ ਤੇ ਲੱਗੀ ਦੇਖ ਕੇ, ਮੈਨੂੰ ਮਜ਼ਾਕ ਹੀ ਲੱਗਾ। ਫਿਰ ਮਨ ਨੇ ਕਿਹਾ," ਸਾਡੇ ਸ਼ਹਿਰ ਦੇ ਲਿਖਾਰੀ ਬੁਟਰ ਜੀ ਐਸਾ ਮਜ਼ਾਕ ਨਹੀਂ ਕਰ ਸਕਦੇ। ਖ਼ਬਰ ਸੱਚੀ ਹੀ ਹੈ। " ਬੰਦੇ ਦੀ ਜਾਨ ਆਪਣੇ-ਆਪ ਨੂੰ ਬਹੁਤ ਪਿਆਰੀ ਹੈ। ਪਰ ਇਹ ਕਦੋਂ ਧੋਖਾ ਦੇ ਜਾਏ। ਕਿਸੇ ਨੂੰ ਕੁੱਝ ਨਹੀਂ ਪਤਾ ਹੈ। ਚੰਡੀਗੜ੍ਹ ਦੇ ਸੈਕਟਰ-25 ਦੇ ਸ਼ਮਸ਼ਾਨ ਘਾਟ ਵਿੱਚ ਉਨਾਂ ਦੀ ਪਤਨੀ ਸਵਿਤਾ ਭੱਟੀ ਸਮੇਤ ਸਂੈਕੜੇ ਲੋਕ ਉਸ ਨੂੰ ਪਿਆਰ ਕਰਨ ਵਾਲੇ ਪਹੁੰਚੇ ਹੋਏ ਸਨ। ਉਸ ਦੇ ਪੁੱਤਰ ਜਸਰਾਜ ਭੱਟੀ ਨੇ ਆਪਣੇ ਪਿਤਾ ਜਸਪਾਲ ਭੱਟੀ ਨੂੰ ਅਗਨੀ ਭੇਟ ਕੀਤਾ। ਸੱਚ ਮੁੱਚ ਝੱਟਕਾ ਲੱਗਾ। ਸਵੇਰੇ ਚੰਗੇ ਭਲੇ ਸਨ। ਸ਼ਾਮ ਹੁੰਦੇ ਹੀ ਮਿੱਟੀ ਦੀ ਢੇਰ ਹੋ ਗਏ। ਉਸ ਮਿੱਟੀ ਵਿੱਚ ਸਮਾਂ ਗਏ। ਜਿੰਦਗੀ ਵੀ ਇੱਕ ਮਜ਼ਾਕ ਹੈ। ਬੰਦਾ ਇਸ ਨੂੰ ਸੱਚ, ਅਸਲੀ ਸਮਝਦਾ ਹੈ। ਪਤਾ ਨਹੀਂ ਕਦੋਂ ਧੋਖਾ ਦੇ ਜਾਏ? ਕਦੋਂ ਹੋਰ ਜਿਉਣ ਤੋਂ ਜੁਆਬ ਮਿਲ ਜਾਏ? ਉਨਾਂ ਨੇ 1990 ਵਿੱਚ " ਮਹੋਲ ਠੀਕ ਹੈ " ਉਤੇ ਕੰਮ ਕੀਤਾ। ਭਰੂਣ ਹੱਤਿਆ ਖਿਲਾਫ਼ ਫਿਲਮ ਨੰਨੀ ਚਿੜੀ, ਫਲਾਪ ਸ਼ੋਅ, ਉਲਟਾ, ਪੁਲਟਾ, ਫੁੱਲ ਟੈਨਸ਼ਨ ਵਿੱਚ ਕੰਮ ਕਰਕੇ, ਆਪਣੇ ਵੱਲ ਲੋਕਾਂ ਦਾ ਧਿਆਨ ਖਿਚਿਆ। ਉਸ ਨੇ ਹਿੰਦੀ ਫਿਲਮਾਂ ਵਿੱਚ ਕੁੱਛ ਨਾਂ ਕਹੋ, ਫਨਾਹ, ਮੌਸਮ, ਆ ਅਬ ਲੌਟ ਚਲੇ, ਜਾਮ ਸਮਝਾ ਕਰੋ, ਹਮਾਰਾ ਦਿਲ ਆਪ ਕੇ ਪਾ ਹੈ, ਕੰਮ ਕੀਤਾ ਹੈ।
ਜਸਪਾਲ ਭੱਟੀ ਨੇ ਜੱਗਬਾਣੀ, ਪੰਜਾਬ ਕੇਸਰੀ, ਹਿੰਦ ਸਮਾਂਚਾਰ ਵਿੱਚ ਲਿਖਿਆ ਹੈ। ਹਾਸ ਵਿਅੰਗ ਕਰਕੇ ਲੋਕਾਂ ਦੇ ਹਰਮਨ ਪਿਆਰੇ ਬੱਣ ਗਏ ਸਨ। ਜੋ ਦਰਸ਼ਕਾਂ ਦੇ ਦਿਲ ਵਿੱਚ ਵੱਸ ਗਏ ਹਨ। ਹਮੇਸ਼ਾ ਲਈ ਜਿਉਂਦੇ ਜਾਗਦੇ ਹਨ।

Comments

Popular Posts