ਮਹਿਮਾਨ ਇਕ ਦੋ ਚਾਰ ਦਿਨ ਠੀਕ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਘਰ ਵਿੱਚ ਸਫ਼ਾਈ ਰੱਖਣ, ਖਾਂਣਾ ਬੱਣਾਉਣ ਇਹ ਔਰਤਾਂ ਦੇ ਜੁੰਮੇ ਆਉਂਦਾ ਹੈ। ਔਰਤਾਂ ਨਾਲੋਂ, ਜ਼ਿਆਦਾ ਤਰ ਮਰਦ ਸਫ਼ਾਈ ਰੱਖਣ ਵਿੱਚ ਘੱਟ ਰੂਚੀ ਰੱਖਦੇ ਹਨ। ਗੰਦ ਪਾਉਣ ਵਿੱਚ ਸ਼ਾਨ ਸਮਝਦੇ ਹਨ। ਇਹ ਖੌਰੂ ਪਾਉਣ ਲਈ ਹਨ। ਔਰਤ ਨੇ ਕਰਜ਼ਾ ਮੋੜਨ ਵਾਂਗ, ਇੰਨਾਂ ਦੇ ਪਿਛੇ ਗੰਦ ਸਮੇਟਣ ਦਾ ਕੰਮ ਕਰਨਾਂ ਹੈ। ਜਿਥੇ ਖਾਂਦੇ ਹਨ। ਉਥੇ ਹੀ ਭਾਂਡੇ ਰੱਖ ਦਿੰਦੇ ਹਨ। ਖਾ ਕੇ ਹੱਥ ਤਾ ਕੀ ਧੌਣੇ ਹਨ? ਕਿੰਨੇ ਲੋਕ ਪਿਸ਼ਾਬ ਕਰਕੇ ਹੱਥ ਨਹੀਂ ਧੋਂਦੇ। ਇਹ ਮਰਦਾਂ ਹਿੱਸੇ ਹੀ ਆਉਂਦਾ ਹੈ। ਗੰਦ ਵਿੱਚ ਹੱਥ ਮਾਰ ਕੇ ਵੀ ਹੱਥ ਨਹੀਂ ਧੌਂਦੇ। ਧੋ ਵੀ ਲੈਣ, ਕਿਹੜਾ ਚੱਜ ਨਾਲ ਧੌਂਦੇ ਹਨ? ਭੋਰਾ ਜ਼ਕੀਨ ਨਹੀਂ ਹੈ। ਦਾਲ ਸਣੇ ਸਭ ਕੁੱਝ ਉਂਗਲਾਂ ਨਾਲ ਚੱਟ ਜਾਂਦੇ ਹਨ। ਇਸੇ ਲਈ ਜੈਸਾ ਕਈ ਬੰਦੇ ਕੰਮ ਕਰਦੇ ਹਨ। ਉਨਾਂ ਉਂਗਲਾਂ ਦੇ ਨਿਸ਼ਾਂਨ ਥਾਂ-ਥਾਂ ਪ੍ਰਿਟ ਕਰਦੇ ਹਨ। ਜੇ ਕੋਈ ਘਰ ਵਿੱਚ ਐਸਾ ਬੰਦਾ ਹੈ। ਉਸ ਦੇ ਭਾਂਡੇ ਚੱਕ ਕੇ ਅੱਲਗ ਕਰ ਦਿਉ। ਉਸ ਨੂੰ ਕਹੋ, ਰੁਸਦੂ ਸਿਰੀ ਵਾਂਗ ਆਪਣੇ ਭਾਂਡਿਆਂ ਵਿੱਚ ਖਾਇਆ ਕਰ। ਇੰਨਾਂ ਨੂੰ ਸਾਫ਼ ਕਰ ਤੇ ਹੱਥ ਇੱਕ ਬਾਰ ਤਾਂ ਧੋਤੇ ਹੀ ਜਾਂਣਗੇ। ਖਾਣ ਵਾਲੀ ਚੀਜ਼ਾਂ ਐਸੇ ਲੋਕਾਂ ਤੋਂ ਪਰੇ ਹੀ ਰੱਖੀਆਂ ਜਾਂਣ। ਅਸਲ ਵਿੱਚ ਰੁਸਦੂ ਸਿਰੀ ਵਰਗੇ ਬੰਦੇ ਨੀਚ ਜਾਤ ਨਹੀਂ ਹਨ। ਸਗੋਂ ਜੋ ਬੰਦੇ ਗੰਦੇ ਹੱਥਾਂ ਨਾਲ, ਘਰ ਬਾਹਰ ਗੰਦ ਪਾ ਕੇ ਬਿਮਾਰੀਆਂ ਫੈਲਾਉਂਦੇ ਹਨ। ਉਹ ਨੀਚ ਹਨ। ਕਈ ਆਪ ਤਾ ਬਿਮਾਰ ਜਿਹੇ ਰਹਿੰਦੇ ਹੀ ਹਨ। ਦੂਜਿਆਂ ਨੂੰ ਵੀ ਗੰਦ ਪਾ ਕੇ ਬਿਮਾਰੀਆਂ ਲਗਾਉਂਦੇ ਹਨ। ਇੰਨਾਂ ਨੂੰ ਪਤਾ ਹੀ ਨਹੀਂ ਹੁੰਦਾ। ਇੰਨਾਂ ਦਾ ਆਲਾ-ਦੁਆਲਾ ਗੰਦਾ ਹੈ। ਕਈ ਐਸੇ ਵੀ ਹਨ। ਜੋ ਕਿੰਨੇ ਦਿਨ ਜਰਾਬਾਂ ਤੇ ਅੰਦਰ ਦੇ ਕੱਪੜੇ ਨਹੀਂ ਬਦਲਦੇ। ਕਈ ਤਾਂ ਥੱਲੇ ਦੀ ਕੁੱਛ ਪਾਉਂਦੇ ਹੀ ਨਹੀਂ ਹਨ। ਕਈ ਸੋਚਦੇ ਹਨ, " ਵਾਧੂ ਦਾ ਖ਼ਰਚਾ ਖ੍ਰੀਦਣ ਦਾ ਹੈ। ਫਿਰ ਬਦਲਣ ਦਾ, ਧੋਣ ਦਾ ਅਲੱਗ ਜੱਬ ਹੈ। ਉਨੇ ਦੀ ਇੱਕ ਦਾਰੂ ਦੀ ਬੋਤਲ ਆਵੇਗੀ। "
ਘਰ ਦੀ ਸਫ਼ਾਈ ਰਲ-ਮਿਲ ਕੇ ਕੀਤੀ ਜਾਂਦੀ ਹੈ। ਪਰ ਕਈ ਮਰਦ ਆਪਣੇ-ਆਪ ਨੂੰ ਘਰ ਦਾ ਕਿੰਗ ਸਮਝਦੇ ਹਨ। ਔਰਤਾਂ ਨੇ ਇੰਨਾਂ ਦੀ ਪੋਚਾਪੋਚੀ ਹੀ ਕਰਨੀ ਹੈ, ਔਰਤਾਂ ਨੇ ਹੋਰ ਕੀ ਕਰਨਾਂ ਹੈ? ਗੁਆਢੀਆਂ ਦੇ ਇੱਕ ਰਿਸ਼ਤੇਦਾਰੀ ਵਿਚੋਂ ਬੰਦਾ ਵਿਆਹ ਉਤੇ ਕਨੇਡਾ ਆਇਆ ਸੀ। ਨੌਕਰੀ ਪੇਸ਼ਾ ਲੋਕਾਂ ਦੇ ਘਰ ਮਹਿਮਾਨ ਆ ਜਾਵੇ। ਬਹੁਤ ਭਾਰੀ ਬੱਣ ਜਾਂਦਾ ਹੈ। ਜਦੋਂ ਸੱਚੀ ਬੰਦਾ ਮਹਿਮਾਨ ਬੱਣ ਕੇ, ਸਿਵ ਜੀ ਦੀ ਮੂਰਤ ਬੱਣਿਆ ਬੈਠਾ ਰਹੇ। ਅਸਲ ਵਿੱਚ ਮਹਿਮਾਨ ਦਾ ਮੱਤਲੱਬ ਹੀ ਹੁੰਦਾ ਹੈ। ਉਸ ਦੀ ਮਹਿਮਾਨ ਬਾਜੀ ਕਰੋ। ਟੇਬਲ ਦੁਆਲੇ ਕੁਰਸੀ ਉਤੇ ਬੈਠਾ ਕੇ ਚੰਗਾ ਖਿਲਾਵੋ-ਪਲਾਵੋ। ਸੇਵੀਆਂ, ਖੀਰ, ਕੜਾਹ ਦਾ ਰੋਜ਼ ਭੋਗ ਲਵਾਵੋ। ਮਹਿਮਾਨ ਇਕ ਦੋ ਚਾਰ ਦਿਨ ਠੀਕ ਹੈ। ਫਿਰ ਤਾਂ ਸਿਰ ਦਰਦੀ ਬੱਣ ਜਾਂਦਾ ਹੈ। ਜੇ ਤਾ ਘਰ ਦੇ ਕੰਮ ਬਰਾਬਰ ਸ਼ੁਰੂ ਕਰ ਦੇਵੇ। ਫਿਰ ਤਾਂ ਠੀਕ ਹੈ। ਨਹੀਂ ਭੱਖੜੇ ਦੇ ਕੰਡੇ ਵਾਂਗ ਚੁਬਣ ਲੱਗ ਜਾਂਦਾ ਹੈ। ਵਿਆਹ ਵਾਲੇ ਮੁੰਡੇ ਨੇ ਸਾਰੇ ਮਹਿਮਾਨ ਸੱਦੇ ਸਨ। ਬਾਕੀ ਸਬ ਮਹਿਮਾਨ ਚਲੇ ਗਏ ਸਨ। ਆਪ ਉਹ ਵੱਹਟੀ ਨੂੰ ਲੈ ਕੇ ਘੁੰਮਾਉਣ ਚਲਾ ਗਿਆ। 15 ਦਿਨ ਘਰ ਮੁੜ ਕੇ ਹੀ ਨਾਂ ਆਇਆ।
ਇਹ ਪੰਜਾਬ ਵਾਲੇ ਮਹਿਮਾਨ ਨੇ ਤਾ ਅਜੇ ਚਾਰ ਮਹੀਨੇ ਰਹਿਣਾਂ ਸੀ। ਸਗੋ ਹੋਰ ਵਿਜ਼ਾ ਵਧਾਉਣ ਨੂੰ ਫਿਰਦਾ ਸੀ। ਇਹ ਸਾਰੇ ਬੱਚਿਆਂ ਦਾ ਤਾਇਆ ਜੀ ਸੀ। ਪਹਿਲੇ ਹੀ ਦਿਨ ਚਾਹ ਕੱਪ ਵਿੱਚ ਪਾ ਕੇ ਫੜਾਈ ਤਾਂ ਉਸ ਨੇ ਕਿਹਾ, " ਚਾਹ ਪੀ ਕੇ ਬੁੱਲ ਫੁਕਣੇ ਹਨ। ਮੈਨੂੰ ਤਾਂ ਜੱਗ ਦੁੱਧ ਦਾ ਭਰ ਕੇ ਦੇ ਦਿਉ। ਇਹਦੇ ਵਿੱਚ ਦੋ ਕੱਚੇ ਆਂਡੇ ਪਾ ਦਿਉ। ਜਾਂ ਵਿੱਚ ਦੋ ਕੇਲੇ ਰਲਾ ਦਿਉ। " ਅਜੇ ਦੁੱਧ ਫੜਾਇਆ ਹੀ ਸੀ। ਬਗੈਰ ਕਿਸੇ ਨੂੰ ਪੀਣ ਬਾਰੇ ਪੁੱਛੇ, ਅੱਖ ਝਪਕੇ, ਜਿੰਨੇ ਸਮੇਂ ਵਿੱਚ ਖਾਲੀ ਕਰ ਦਿਤਾ। ਵੱਡਾ ਸਾਰਾ ਡਕਾਰ ਲੈ ਕੇ, ਜੱਗ ਪਰੇ ਨੂੰ ਰੋੜ ਦਿੱਤਾ। ਜੋ ਦੋ ਘੁੱਟਾਂ ਬੱਚੀਆਂ ਸਨ। ਉਹ ਗਲੀਚੇ ਉਤੇ ਡੁਲ ਗਈਆਂ। ਉਸ ਨੇ ਇੱਕ ਹੋਰ ਆਡਰ ਕਰ ਦਿੱਤਾ, " ਤੁਸੀ ਨਾਸ਼ਤਾਂ ਬੱਣਾਉਣ ਨਹੀਂ ਲੱਗੇ। ਕੀ ਗੱਲ ਅੱਜ ਭੁੱਖ ਅੜਤਾਲ ਹੈ? " ਬੱਚਿਆਂ ਨੇ ਹੀ ਜੁਆਬ ਸੁਣਾ ਦਿਤਾ, " ਅਸੀ ਤਾਂ ਸੀਰਅਲ ਖਾਂਣਾਂ ਹੈ। ਮੰਮੀ ਨੇ ਬ੍ਰਿਡ ਨੂੰ ਬਟਰ ਲਾ ਕੇ ਖਾ ਲੈਣਾਂ ਹੈ। ਡੈਡੀ ਨੇ ਆਂਡਾ ਉਬਾਲ ਕੇ ਖਾਂ ਲੈਣਾਂ ਹੈ। ਤੁਸੀਂ ਕੀ ਖਾਂਣਾਂ ਹੈ? " ਤਾਇਆ ਜੀ ਬੋਲੇ, " ਤੁਸੀ ਜੋ ਮਰਾਜ਼ੀ ਖਾਵੋ। ਮੇਰੇ ਲਈ ਚਾਰ ਮੇਥਿਆਂ ਵਾਲੇ ਪਰੌਠੇ ਬੱਣਾ ਦਿਉ। " ਉਸ ਦੀ ਉਹ ਛੋਟੀ ਭਰਜਾਈ ਸੀ। ਉਸ ਨੇ ਕਿਹਾ, " ਉਨੇ ਚਿਰ ਨੂੰ ਤੁਸੀ ਨਹਾ ਆਵੋ। ਮੈਂ ਰਸੋਈ ਦੀ ਸਫ਼ਾਈ ਕਰਕੇ, ਪਰੌਠੇ ਬੱਣਾਂ ਦਿੰਦੀ ਹਾਂ। ਮੇਥੇ ਵੀ ਦੁਕਾਨ ਤੋਂ ਲੈ ਕੇ ਆਉਣੇ ਪੈਣੇ ਹਨ। " ਤਾਇਆ ਜੀ ਨੇ ਕਿਹਾ, " ਕਨੇਡਾ ਵਿੱਚ ਵੀ ਕਿਤੇ ਨਹਾਉਣ ਦੀ ਲੋੜ ਪੈਂਦੀ ਹੈ। ਇਥੇ ਕਿਹੜਾ ਅੰਦਰ ਬੈਠਿਆਂ ਉਤੇ ਗਰਦਾ ਉਤੇ ਪੈ ਗਈ? ਕਿਹੜਾ ਖ਼ਲ ਲੱਗੀ ਹੈ? " ਪੂਰਾ ਜ਼ੋਰ ਲਗਾਉਣ ਉਤੇ ਵੀ ਉਹ ਨਹਾਂਉਂਣ ਨਹੀਂ ਗਿਆ। ਬਾਥਰੂਮ ਵਿੱਚ ਜਾ ਕੇ, ਕੂਹਣੀਆਂ ਤੱਕ ਕੁੜਤਾ ਚੜ੍ਹਾਇਆ। ਮੂੰਹ ਉਤੇ ਛਿੱਟੇ ਮਾਰ ਕੇ ਹੱਥ ਮੁੰਹ ਧੋ ਲਿਆ। ਉਨੇ ਛਿਟੇ ਮੂੰਹ ਉਤੇ ਨਹੀਂ ਮਾਰੇ, ਜਿੰਨੇ ਮੂੰਹ ਦੇਖਣ ਵਾਲੇ ਸ਼ੀਸ਼ੇ ਉਤੇ ਪਾ ਦਿੱਤੇ। ਸਾਰਾ ਸ਼ੀਸ਼ਾ ਗੰਦੇ ਸਾਬਣ ਵਾਲੇ ਪਾਣੀ ਨਾਲ ਭਰ ਦਿੱਤਾ। ਉਸ ਨੂੰ ਪਰੌਠੇ ਕੁੱਛ ਸੁਆਦ ਜਿਹੇ ਨਹੀਂ ਲੱਗੇ। ਉਸ ਨੇ ਕਿਹਾ, " ਇੰਨਾਂ ਮੇਥਿਆਂ ਦੇ ਪਰੌਠਿਆ ਵਿਚੋਂ ਵਾਸ਼ਨਾਂ ਨਹੀਂ ਆਈ। ਦੁਪਹਿਰ ਨੂੰ ਕਿਸੇ ਸਬਜ਼ੀ ਨਾਲ ਰੋਟੀ ਖਾਵਾਗੇ। ਰੋਟੀ ਬੱਣਦੀ-ਬੱਣਦੀ, ਰਾਤ ਦੀ ਰੋਟੀ ਲਈ ਆਪਾ ਬੱਕਰਾ-ਮੁਰਗਾ ਚੱਕ ਲਿਆਈਏ। ਬੋਤਲ ਵੀ ਰਾਤ ਹੀ ਮੁੱਕ ਗਈ ਸੀ। " ਪਰੌਠੇ ਖਾਣ ਪਿਛੋਂ ਆਪਦੇ ਘਿਉ ਵਾਲੇ ਦੋਂਨੇ ਹੱਥ ਪਾਏ ਹੋਏ ਕੱਪੜਿਆਂ ਨਾਲ ਘਸਾ ਲਏ। ਬੱਚਿਆ ਦੇ ਡੈਡੀ ਨੇ ਕਿਹਾ, " ਬੱਕਰਾ ਤਾ ਫ੍ਰੀਜ਼ਰ ਵਿੱਚ ਪਿਆ ਹੈ। ਉਸ ਨੂੰ ਬੱਣਾ ਲੈਣਾਂ ਹੈ। ਅੱਜ ਬਾਹਰ ਜਾਂਣ ਦਾ ਮੂਡ ਨਹੀਂ ਹੈ। " ਉਸ ਨੇ ਕਿਹਾ, " ਮੂਡ ਨੂੰ ਤੂੰ ਕਿਹੜਾ ਤੁਰ ਕੇ ਜਾਂਣਾਂ ਹੈ। ਆਪਣੇ ਪਿੰਡ ਦੇ ਬੰਦਿਆਂ ਦੇ ਕੁੱਝ ਘਰ ਰਹਿ ਗਏ ਹਨ। ਉਹ ਗੁੱਸਾ ਕਰਨਗੇ। ਉਨਾਂ ਦੇ ਗੇੜਾ ਕੱਢ ਆਉਂਦੇ ਹਾਂ। " ਮੱਲੋ-ਮੱਲੀ ਉਸ ਨੂੰ ਜਾਂਣ ਲਈ ਮਨਾ ਲਿਆ। ਜਿਸ ਘਰ ਗਏ। ਉਨਾਂ ਨੇ ਜੂਸ ਦੇ ਨਾਲ ਸੁੱਕੇ ਮੇਵੇ ਖਾਣ ਨੂੰ ਮੂਹਰੇ ਰੱਖ ਦਿੱਤੇ। ਤਾਇਆ ਜੀ ਨੇ ਕਾਜੂਆਂ, ਬਦਾਮਾਂ, ਅਖਰੋਟਾਂ ਨਾਲ ਜੇਬ ਭਰ ਲਈ। ਜਿਸ ਘਰ ਗਏ ਸੀ। ਉਹ ਦੋ ਕੰਮਰਿਆਂ ਦਾ ਘਰ ਸੀ। ਤਾਇਆ ਜੀ ਨੂੰ ਉਹ ਘਰ ਤੰਗ ਲੱਗਾ। ਘੰਟੇ ਵਿੱਚ ਦੀ ਉਸ ਦਾ ਦਮ ਘੁੱਟਣ ਲੱਗਾ। ਉਸ ਨੇ ਕਿਹਾ, " ਇਥੇ ਕਨੇਡਾ ਵੀ ਕੋਈ ਘਰ ਹਨ। ਡੱਬੇ ਜਿਹੇ ਹਨ। ਮੇਰਾ ਘਰ 10 ਕਿੱਲਿਆਂ ਵਿੱਚ ਖੇਤ ਦੇ ਵਿਚਾਲੇ ਹੈ। ਪੂਰਾ 80 ਲੱਖ ਰੂਪੀਆ ਲਗਾਇਆ ਹੈ। ਲੋਕ ਦੇਖ ਕੇ ਲੰਘਦੇ ਹਨ। ਸਾਡੀ ਬਹੁਤ ਚੜ੍ਹਾਈ ਹੈ। ਦੋ ਕਾਰਾਂ ਰੱਖੀਆਂ ਹੋਈਆਂ ਹਨ। ਹੋਇਆ ਕੀ ਜੇ ਚਾਰ ਕਿੱਲੇ ਵਿੱਚੋਂ ਵੇਚ ਵੀ ਦਿੱਤੇ ਹਨ? ਕੋਈ ਮੇਰੇ ਮੂਹਰੇ ਖੰਗਦਾ ਨਹੀਂ ਹੈ। " ਕਿਸੇ ਨੇ ਉਸ ਦੇ ਕਿੱਲਿਆਂ ਤੋਂ ਕੀ ਲੈਣਾਂ ਸੀ? ਸਾਰੇ ਟੀਵੀ ਡਰਾਮਾਂ ਦੇਖ ਰਹੇ ਸਨ। ਜਿਸ ਵਿੱਚ ਖ਼ਬਰ ਆ ਰਹੀ ਸੀ। ਕਿਸਾਨਾਂ ਵਿਚੋਂ ਹਰ 10 ਵਿਚੋਂ 2 ਖ਼ੁਦਕਸ਼ੀ ਕਰ ਰਹੇ ਹਨ।
ਹਫ਼ਤੇ ਪਿਛੋਂ ਬੱਚੇ ਸਕੂਲ ਜਾਂਣ ਲੱਗ ਗਏ। ਉਹ ਪਤੀ-ਪਤਨੀ ਨੌਕਰੀਆਂ ਉਤੇ ਲੱਗੇ। ਜਾਂਣ ਤੋਂ ਪਹਿਲਾਂ ਪਤੀ ਨੇ ਉਸ ਨੂੰ ਦੱਸ ਦਿੱਤਾ, " ਅਸੀਂ 10 ਘੰਟੇ ਪਿਛੋਂ ਘਰ ਆਵਾਂਗੇ। ਉਹ ਰਸੋਈ ਹੈ। ਜੋ ਵੀ ਖਾਣਾਂ ਪੀਣਾਂ ਹੋਇਆ ਬੱਣਾ ਕੇ ਖਾ ਸਕਦੇ ਹੋ। ਥੋੜੀ ਬਹੁਤੀ ਆਪਦੇ ਬਾਥਰੂਮ ਦੀ ਸਫ਼ਾਈ ਕਰ ਲੈਣੀ। ਵਿਹਲੇ ਬੈਠਣ ਨਾਲ ਜੀਅ ਨਹੀਂ ਲੱਗਣਾਂ। ਜੇ ਕਿਸੇ ਪੇਂਡੂ ਨੂੰ ਮਿਲਣ ਜਾਂਣਾਂ ਹੋਇਆ। ਬੱਸ ਚੜ੍ਹ ਜਾਂਣਾ। ਬੱਸ ਵਾਲੇ ਨੂੰ ਐਡਰਸ ਦਿਖਾ ਦੇਣਾਂ। ਉਹ ਅੱਗਲੀ ਬਸ ਬਦਲਣ ਦਾ ਨੰਬਰ ਦੱਸ ਦੇਵੇਗਾ। ਜਾਂ ਜਿਸ ਘਰ ਜਾਂਣਾਂ ਹੋਇਆ। ਉਨਾਂ ਨੂੰ ਕਹਿੱਣਾਂ ਆ ਕੇ ਲੈ ਜਾਂਣਾਂ। ਇਹ ਇਸ ਘਰ ਦਾ ਐਡਰਸ ਲਿਖ ਦਿੱਤਾ ਹੈ। ਜੇਬ ਵਿੱਚ ਪਾ ਕੇ ਰੱਖਣਾਂ। ਕਿਤੇ ਗੁਆਚ ਹੀ ਨਾਂ ਜਾਂਣਾਂ। " ਤਾਇਆ ਕੱਲਾ ਬੈਠਾ ਸੋਚ ਰਿਹਾ ਸੀ। ਜੇ ਕੱਲ ਦੀ ਹੀ ਟਿੱਕਟ ਮਿਲ ਜਾਵੇ। ਉਹ ਇੰਡੀਆ ਵਾਪਸ ਮੁੜ ਜਾਵੇ। ਕਿਹੜਾ ਚੂਲੇ ਉਤੇ ਹੱਥ ਮਚਾਏਗਾ?

Comments

Popular Posts