ਕੋਈ ਕਿਸੇ ਨੂੰ ਨਫ਼ਰਤ ਵੀ ਕਰਦਾ ਹੈ, ਦਿਲ ਦਿਮਾਗ ਵਿੱਚ ਰਹਿੰਦਾ ਹੈ

-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਜਦੋਂ ਕੋਈ ਕਿਸੇ ਨੂੰ ਭੁਲਾਉਣ ਦੀ ਕੋਸ਼ਸ਼ ਕਰਦਾ ਹੈ। ਉਨਾਂ ਹੀ ਉਹ ਵੱਧ ਯਾਦ ਆਉਂਦਾ ਹੈ। ਦਿਮਾਗ ਦੀ ਤਾਰ ਉਥੇ ਹੀ ਵੱਜਦੀ ਹੈ। ਜੋ ਲੋਕ ਦੱਸ ਦਿੰਦੇ ਹਨ, " ਮੇਰਾ ਤੇਰੇ ਬਗੈਰ ਸਰਦਾ ਹੈ। ਮੈਂ ਤੇਰੇ ਬਿੰਨਾਂ ਜੀਅ ਸਕਦਾ ਹਾਂ। ਮੈਨੂੰ ਤੇਰੀ ਲੋੜ ਨਹੀਂ ਹੈ। ਤੇਰੇ ਬਗੈਰ, ਮੈਂ ਮਰਨ ਨਹੀਂ ਲੱਗਾ। " ਇਸ ਤਰਾਂ ਦੇ ਲੋਕ ਅਸਲ ਵਿੱਚ ਕਿਸੇ ਨੂੰ ਭੁਲਾ ਨਹੀਂ ਸਕਦੇ। ਰੜਕ ਅੰਦਰ ਪੈਂਦੀ ਰਹਿੰਦੀ ਹੈ। ਭਾਵੇਂ ਉਹ ਕਿਸੇ ਨੂੰ ਪਿਆਰ ਕਰਦੇ ਹਨ। ਜਾਂ ਬਹੁਤ ਜ਼ਿਆਦਾ ਨਫ਼ਰਤ ਕਰਦੇ ਹਨ। ਕੁੱਝ ਵੀ ਕਰੀ ਜਾਂਣ, ਉਹ ਹਰ ਸਮੇਂ ਦਿਲ ਦਿਮਾਗ ਵਿੱਚ ਰਹਿੰਦਾ ਹੈ। ਦੋਂਨਾਂ ਹਾਲਤਾਂ ਵਿੱਚ ਹੀ ਉਹ ਲੋਕ ਛੇਤੀ ਕਿਸੇ ਨੂੰ ਭੁਲਾ ਨਹੀਂ ਸਕਦੇ। ਇਸ ਤਰਾਂ ਦੇ ਹੀ ਲੋਕ ਜ਼ਿਆਦਾ ਮਾਤਰਾ ਵਿੱਚ ਦੁਨੀਆਂ ਵਿੱਚ ਹਨ। ਇਸ ਤਰਾਂ ਦੇ ਲੋਕਾਂ ਨਾਲ ਜੋ ਜਿੰਦਗੀ ਵਿੱਚ ਬੀਤਦੀ ਹੈ। ਉਨਾਂ ਉਤੇ ਹਰ ਗੱਲ ਸੂਲ ਬੱਣ ਕੇ ਦਿਲ ਉਤੇ ਭੱਖੜੇ ਦੇ ਕੰਡੇ ਵਾਂਗ ਖੁਬ ਜਾਂਦੀ ਹੈ। ਕੋਈ ਕਿਸੇ ਨੂੰ ਨਫ਼ਰਤ ਵੀ ਕਰਦਾ ਹੈ, ਦਿਲ ਦਿਮਾਗ ਵਿੱਚ ਰਹਿੰਦਾ ਹੈ। ਭਾਵੇਂ ਕੋਈ ਕਹੀ ਜਾਵੇ। ਉਸ ਦੀ ਪੁਰਾਣੀਆਂ ਯਾਂਦਾਂ ਦੀ, ਯਾਦ ਸ਼ਕਤੀ ਘੱਟ ਗਈ ਹੈ। ਪਰ ਉਸ ਦੀ ਆਪਣੇ ਨਾਲ ਬੀਤੀ ਜਿੰਦਗੀ ਖੁੱਲੀ ਕਿਤਾਬ ਵਾਂਗ ਰਹਿੰਦੀ ਹੈ। ਹੋ ਸਕਦਾ ਹੈ। ਪੁਰਾਣਾਂ ਪੰਨਾਂ ਉਲਦਣ ਨਾਲ ਦੂਜੇ ਪਾਸੇ ਚੱਲਿਆ ਜਾਵੇ। ਜਿੰਦਗੀ ਵਿੱਚ ਨਵਾਂ ਪੰਨਾਂ ਖੁੱਲ ਜਾਵੇ। ਨਵੀਆਂ ਯਾਦਾ ਹੋਰ ਉਕਰਣ ਲੱਗ ਜਾਂਦੀਆਂ ਹਨ। ਪਰ ਪੁਰਾਣੀਆਂ ਰੇਸ ਨਹੀਂ ਹੁੰਦੀਆਂ। ਜਦੋਂ ਮੈਂ ਲਿਖਣ ਬੈਠਦੀ ਹਾਂ। ਮੇਰੇ ਨਾਲ ਘੱਟੀਆਂ ਪੁਰਾਣੀਆਂ ਯਾਦਾ ਆਪੇ ਉਤਰਨ ਲੱਗ ਜਾਂਦੀਆਂ ਹਨ। ਆਪੇ ਉਬਰ ਕੇ ਬਾਹਰ ਆ ਜਾਂਦੀਆਂ ਹਨ। ਰੇਸ ਹੋਇਆ ਤਾਂ ਕੰਪਿਊਟਰ ਵਿਚੋਂ ਲੱਭਦਾ ਹੀ ਨਹੀਂ ਹੈ। ਜਿੰਦਗੀ ਵਿਚੋਂ ਨਿੱਕਲਦਾ ਨਹੀਂ ਹੈ। ਦਿਮਾਗ ਕੰਪਿਊਟਰ ਤੋਂ ਕਿਤੇ ਜ਼ਿਆਦਾ ਬਲਬਾਨ ਹੈ। ਧੂੰਦਲਾ ਜਰੂਰ ਹੋ ਜਾਂਦਾ ਹੈ। ਮਾੜੀ ਜਿਹੀ ਵੀ ਵੈਸੀ ਹੀ ਘੱਟਨਾ ਅੱਖਾਂ ਅੱਗੇ ਵਰਤ ਜਾਵੇ। ਫਿਲਮ ਫਿਰ ਚੱਲ ਪੈਂਦੀ ਹੈ। ਦਿਮਾਗ ਵਿਚੋਂ ਬੰਦਾ ਤੇ ਉਸ ਨਾਲ ਜੁੜੀਆਂ ਯਾਦਾ ਭੁਲਾਉਣੀਆਂ ਬਹੁਤ ਮੁਸ਼ਕਲ ਹਨ। ਉਹ ਚਾਹੇ ਕੋਈ ਆਪਣਾ ਬੱਚਾ, ਪਤੀ-ਪਤਨੀ, ਮਾਂਪੇ, ਭੈਣ-ਭਰਾ, ਹੋਰ ਰਿਸ਼ਤਦਾਰ, ਟੀਚਰ ਕੋਈ ਵੀ ਹੋਵੇ। ਸਬ ਜਿੰਦਗੀ ਭਰ ਚੇਤੇ ਵੀ ਆਉਂਦੇ ਹਨ। ਸਤਾਉਂਦੇ ਵੀ ਹਨ। ਮੈਨੂੰ ਪਿਆਰ-ਨਫ਼ਰਤ ਵਿੱਚ ਬਹੁਤ ਜ਼ਿਆਦਾ ਫ਼ਰਕ ਨਹੀਂ ਲੱਗਦਾ। ਪਿਆਰ ਵਿੱਚ ਬੰਦੇ ਨੂੰ ਚੇਤੇ ਰੱਖਣ ਦੀ ਕੋਸ਼ਸ਼ ਕੀਤੀ ਜਾਂਦੀ ਹੈ। ਨਫ਼ਰਤ ਵਿੱਚ ਭੁਲਾਉਣ ਉਤੇ ਪੂਰਾ ਜ਼ੋਰ ਲੱਗਾ ਹੁੰਦਾ ਹੈ। ਦੋਂਨੇ ਹੀ ਪਿਆਰਾ ਤੇ ਦੁਸ਼ਮੱਣ ਲੱਗਣ ਵਾਲਾ ਦਿਮਾਗ ਵਿੱਚ ਫਸ ਕੇ ਰਹਿ ਜਾਂਦੇ ਹਨ। ਪਿਆਰ ਦੁਸ਼ਮੱਣ ਲੱਗਣ ਵਾਲੇ ਨੂੰ ਵੀ ਉਨਾਂ ਹੀ ਕਰਦੇ ਹਾਂ। ਅੱਖਾਂ ਉਸ ਦੇ ਦੁਆਲੇ ਰਹਿੰਦੀਆਂ ਹਨ। ਦਿਮਾਗ ਉਸੇ ਵਿੱਚ ਖੂਬਿਆ ਰਹਿੰਦਾ ਹੈ। ਪਿਆਰੇ ਤੇ ਦੁਸ਼ਮੱਣ ਲੱਗਣ ਵਾਲੇ, ਚੇਤੇ ਵਿੱਚ ਰਹਿੰਦੇ ਹਨ। ਪਿਆਰ-ਨਫ਼ਰਤ ਇੱਕ ਸ਼ਬਦ ਹੈ। ਦਿਮਾਗ ਉਤੇ ਉਕਰੇ ਅੱਖਰ ਢਹਿ ਨਹੀਂ ਸਕਦੇ। ਪੱਕੀ ਯਾਦਾਂ ਦੀ ਸਿਆਹੀ ਨਾਲ ਉਕਰ ਜਾਂਦੇ ਹਨ। ਭੁਲਾਇਆਂ ਵੀ ਨਹੀਂ ਭੁੱਲਦੇ।
ਜਾਣ-ਪਛਾਣ ਵਾਲਿਆਂ ਵਿੱਚੋਂ ਇੱਕ ਬੰਦੇ ਦਾ ਦੁਜਾ ਵਿਆਹ ਹੈ। ਉਸ ਨੂੰ ਬਹੁਤ ਬਾਰ ਪਹਿਲੀ ਪਤਨੀ ਦੀਆ ਗੱਲਾਂ ਕਰਦੇ ਸੁਣਿਆ ਹੈ। ਇੱਕ ਦਿਨ ਮੈਂ ਪੁੱਛ ਹੀ ਲਿਆ, " ਪਹਿਲੀ ਪਤਨੀ ਨੂੰ ਤੂੰ 15 ਸਾਲ ਪਹਿਲਾਂ ਛੱਡ ਦਿੱਤਾ ਸੀ। ਅਜੇ ਵੀ ਤੈਨੂੰ ਉਸ ਦੀਆਂ ਗੱਲਾਂ ਯਾਦ ਹਨ। " ਉਸ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਉਸ ਨੇ ਦੱਸਿਆ , " ਮੈਂ ਉਸ ਨੂੰ ਅੱਜ ਵੀ ਪਿਆਰ ਕਰਦਾ ਹੈ। ਉਹ ਮੈਨੂੰ ਛੱਡ ਕੇ, ਕਿਸੇ ਹੋਰ ਨਾਲ ਚੱਲੀ ਗਈ। " ਪਰ ਹੈਰਾਨੀ ਵਾਲੀ ਗੱਲ ਸੀ। ਇਸ ਤਰਾਂ ਦੁੱਖੀ ਹੋਏ, ਬੰਦੇ ਨੇ ਵੀ ਉਹੀ ਕੀਤੀ। ਜੋ ਉਸ ਦੀ ਪਤਨੀ ਨੇ ਕੀਤਾ ਸੀ। ਉਹ ਵੀ ਹੋਰ ਔਰਤ ਨੂੰ ਲੈ ਆਇਆ। ਉਸ ਅੰਦਰ ਨਫ਼ਰਤ ਨਾਲ ਬਦਲਾ ਲੈ ਲੈਣ ਦੀ ਭਵਾਨਾਂ ਸੀ। ਇਹ ਕਰਨ ਦੇ ਬਾਅਦ ਵੀ ਉਸ ਦੇ ਅੰਦਰ ਦੀ ਚੀਸ ਘਟੀ ਨਹੀਂ ਸੀ। ਨਾਂ ਹੀ ਪਹਿਲੀ ਪਤਨੀ ਨੂੰ ਭੁਲਾ ਸਕਿਆ ਸੀ। ਇੱਕ ਹੋਰ 22 ਕੁ ਸਾਲਾਂ ਦਾ ਮੁੰਡਾ ਆਪਣੇ ਹੀ ਪਿਉ ਨਾਲ ਲੜ ਕੇ ਘਰ ਛੱਡ ਕੇ, ਕਨੇਡਾ ਪਹੁੰਚ ਗਿਆ। ਹੁਣ ਉਸ ਦਾ ਤੱਕੀਆ ਕਲਾਮ ਬੱਣ ਗਿਆ ਹੈ। ਹਰ ਗੱਲ ਨਾਲ ਇਹੀ ਕਹਿੰਦਾ ਹੈ, " ਮੈਂ ਬੜਾ ਟੇਡਾ ਬੰਦਾ ਹਾਂ। ਆਪਣੇ ਪਿਉ ਨੂੰ ਪਿਉ ਨਹੀਂ ਸਮਝਦਾ। ਪਿਉ ਨਾਲ ਲੜ ਕੇ ਘਰ ਛੱਡ ਕੇ, ਕਨੇਡਾ ਪਹੁੰਚ ਗਿਆ। ਮੈਂ ਸਕੇ ਪਿਉ ਦੀ ਪ੍ਰਵਾਹ ਨਹੀਂ ਕਰਦਾ। ਹੋਰ ਕਿਸੇ ਨੂੰ ਟਿੱਚ ਨਹੀਂ ਸਮਝਦਾ। " ਇੱਕ ਤਾਂ ਉਹ ਕੁੱਝ ਵੀ ਚੱਜ ਨਾਲ ਨਹੀਂ ਕਰ ਸਕਦਾ। ਦੂਜਾ ਪਿਉ ਤੋਂ ਭਗੋੜਾ ਹੋਣ ਦੀ ਦੁਹਾਈ ਪਾ ਕੇ, ਵੀ ਉਸ ਨੂੰ ਭੁੱਲਾ ਨਹੀਂ ਸਕਦਾ। ਜਦੋਂ ਕਿਸੇ ਨਾਲ, ਆਲੇ-ਦਆਲੇ ਦੇ ਲੋਕਾਂ ਨਾਲ ਨਫ਼ਰਤ, ਚਲਾਕੀਆਂ ਕਰਦੇ ਹਾਂ। ਕਾਂਮਜ਼ਾਬ ਨਹੀਂ ਹੋ ਸਕਦੇ। ਅੱਗੇ ਨਹੀਂ ਵੱਧ ਸਕਦੇ। ਸਾਰੇ ਜਾਂਣਦੇ ਹਨ। ਭਗੋੜਾ ਹੋਏ ਬੰਦੇ ਦੀ ਹਾਲਤ ਕੀ ਹੋ ਜਾਂਦੀ ਹੈ? ਸਹਮਣੇ ਦਾ ਰਸਤਾ ਵੀ ਨਹੀਂ ਦਿਸਦਾ। ਦੁੱਖਾਂ ਵਿੱਚ ਜਿੰਦਗੀ ਕੱਟਦਾ ਹੈ। ਆਪਣੇ ਨਾਲੋਂ ਟੁੱਟ ਕੇ, ਸੁਖ ਕਿਤੇ ਵੀ ਨਹੀਂ ਮਿਲਦਾ। ਆਪਣਿਆਂ ਨੂੰ ਭੁੱਲਾਇਆ ਵੀ ਨਹੀਂ ਜਾਂਦਾ। ਕਈ ਲੋਕ ਕਹਿੰਦੇ ਹਨ, " ਫਲਾਣਾਂ ਰਿਸ਼ਤਾ ਮੇਰੇ ਲਈ ਜਿਉਂਦਾ ਮਰ ਗਿਆ। " ਸਬ ਝੂਠ ਬੋਲਦੇ ਹਨ। ਨਾਂ ਬੰਦੇ ਨਾਂ ਬੰਦੇ ਦੇ ਬੋਲ ਭੁੱਲਦੇ, ਮਿਟਦੇ ਹਨ। ਸਗੋਂ ਦਿਲ ਵਿੱਚ ਫਸੇ ਰਹਿੰਦੇ ਹਨ। ਉਸਲ-ਵੱਟੇ ਲੈਂਦੇ ਰਹਿੰਦੇ ਹਨ। ਜਿਹੜਾ ਰਿਸ਼ਤਾ ਬਹੁਤੇ ਦੁੱਖ ਦੇਵੇ, ਹਰ ਠੋਕਰ ਲੱਗਣ ਉਤੇ ਯਾਦ ਆ ਜਾਂਦਾ ਹੈ। ਵੱਡੇ ਜਖ਼ਮ ਸਮੇਂ ਨਾਲ ਭਰਦੇ ਹਨ। ਸਿਮਦੇ ਰਹਿੰਦੇ ਹਨ। ਦੁੱਖਾਂ ਦਰਦਾਂ ਵਿੱਚ ਤੰਗ ਵੱਧ ਕਰਦੇ ਹਨ। ਹੋਰ ਠੋਕਰਾਂ ਉਤੇ ਵੱਜਦੀਆਂ ਰਹਿੰਦਆ ਹਨ। ਨਾਂ ਹੀ ਨਿਸ਼ਾਨ ਮਿਟਦੇ ਹਨ।

Comments
Post a Comment