ਦੁਸਹਿਰੇ ਵਾਲੇ ਦਿਨ ਰਾਮ ਦੀ ਪ੍ਰਸੰਸਾ ਨੇ ਕਰਦੇ।
ਸਤਵਿੰਦਰ ਕੌਰ ਸੱਤੀ-(ਕੈਲਗਰੀ)-
satwnnder_7@hotmail.com
satwnnder_7@hotmail.com
ਬਹੁਤੇ ਦੁਸਹਿਰੇ ਨੂੰ ਜਿਉਂ ਸਿਰ ਉਤੇ ਬੰਨਦੇ।
ਹਰਿਆਲੀ ਖੁਸ਼ਆਲੀ ਦਾ ਪਰਤੀਕ ਲੱਗਦੇ।
ਸਾਝੀਂ ਮਾਤਾਂ ਦੀ ਨਾਰਿਤਆ ਵਿਚ ਪੂਜਾ ਕਰਦੇ।
ਫੁੱਲ ਪਾਤਸੇ
, ਮਖਾਣਿਆਂ ਦਾ ਪ੍ਰਸ਼ਾਦ ਨੇ ਚਾੜਦੇ।
ਜਨਮ ਦਾਤੀ ਦੀ ਪੂਜਾਂ ਕਰ ਖੁਸ਼ ਲੋਕੀ ਕਰਦੇ।
ਕਾਲੀ ਕੱਲਕੱਤੇ ਵਾਲੀ ਦੀ ਜੈ-ਜੈ ਕਾਰ ਕਰਦੇ।
ਦੁਸਹਿਰੇ ਵਾਲੇ ਦਿਨ ਵਗਦੇ ਪਾਣੀ ਵਿਚ ਤਾਰਦੇ।
ਕੰਜਕਾਂ ਬੈਠਾਂ ਦੇਵੀ ਮਾਂ ਦਾ ਧਿਆਨ ਬਹੁਤੇ ਧਰਦੇ।
ਦਾਨ ਕਰ ਲਾਲ ਚੂਨੀਆਂ ਮਾਂ ਨੂੰ ਖੁਸ਼ ਕਰਦੇ।
ਲੋਕਾਂ ਨੂੰ ਬੁੱਤ ਬੜੇ ਸੋਹਣੇ-ਸੋਹਣੇ ਪਿਆਰੇ ਲੱਗਦੇ।
ਬਹੁਤੇ ਕੁੱਖਾਂ ਦੇ ਵਿੱਚ ਹੱਥੀ ਧੀਆਂ ਆਪੇ ਮਾਰਦੇ।
ਬਹੁਤੇ ਸਕੀ ਮਾਂ ਦੇ ਨਾਂ ਹੱਥ ਦੋਂ ਰੋਟੀਆਂ ਧਰਦੇ।
ਦੁਸਹਿਰੇ ਵਾਲੇ ਦਿਨ ਰਾਮ ਦੀ ਪ੍ਰਸੰਸਾ ਨੇ ਕਰਦੇ।
ਕਿਹਨੂੰ ਰਾਮ ਕਿਹਨੂੰ ਰਾਮਣ ਤੁਸੀਂ ਦੱਸੋਂ ਮੰਨਦੇ।
ਦੁਨੀਆਂ ਵਾਲੇ ਗੋਲ-ਮੋਲ ਗੱਲ ਸਦਾ ਨੇ ਕਰਦੇ।
ਇਹ ਕਿਸੇ ਦੇ ਪਿਉ ਨਾਂ ਭਾਈ, ਪੁੱਤ,ਖ਼ਸਮ ਲੱਗਦੇ।
ਸੀਤਾ ਮਾਂ ਤੇ ਇਹੀ ਰਾਮ ਅੱਜ ਵੀ ਸ਼ੱਕ ਨੇ ਕਰਦੇ।
ਰਾਮਣ ਨੂੰ ਅੱਗ ਤੇ ਤਾਹਾਨਿਆ ਵਿਚ ਸਾੜਦੇ।
ਮਰੇ ਹੋਏ ਨੂੰ ਦੁਆਰਾ ਤੁਸੀਂ ਦੱਸੋਂ ਕਾਹਤੋ ਸਾੜਦੇ।
ਅੱਜ ਦੇ ਰਾਮਣ ਵੀ ਇਹੀ ਕਰਤੂਤ ਆਪ ਨੇ ਕਰਦੇ।
ਇਹ ਦੇਖੋਂ ਅਵਲਾਂ ਨਾਰੀ ਚੁਰਾਹੇ ਵਿਚ ਨੰਗਾਂ ਕਰਦੇ।
ਕਿਸੇ ਧੀ ਨੂੰ ਵੀ ਸੀਤਾਂ ਮਈਆਂ ਨਹੀਂ ਰਾਵਣ ਮੰਨਦੇ।
ਅੱਗ ਪਾਣੀ ਵਿਚ ਬੇਅੰਨਤ ਧੰਨ ਪੈਸਾ ਸਾੜਦੇ ਰੋੜਦੇ।
ਸਤਵਿੰਦਰ ਗਰੀਬ ਤਾਂ ਅੰਨ ਵੱਲੋ ਭੁੱਖੇ ਰਾਤ ਕੱਢਦੇ।
ਕਿਉਂ ਨਹੀਂ ਇਹ ਸਾਰਾਂ ਧੰਨ ਲੋੜ ਬੰਦਾਂ ਨੂੰ ਵੰਡਦੇ।
ਸੱਤੀ ਸਮਾਂ ਤੇ ਧੰਨ ਬਚਾ ਕੇ ਸੋਹਣਾ ਸਮਾਜ ਉਸਾਰਦੇ।
Comments
Post a Comment